ਅਗਲੇ ਬੋਤਲ ਪੀ ਕੇ, ਅੰਦਰ ਆ ਵੜਨ, ਭੇੜੀਆਂ
ਤੋਂ ਫਿਰ ਬਿਚਾਰੀਆਂ ਨੂੰ ਬਚਾਉਣਾ ਪੈਣਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ)- ਕੈਨੇਡਾ satwinder_7@hotmail.com
ਉਸ ਨੇ ਆਉਂਦੇ ਹੀ ਮੈਨੂੰ ਸੁਆਲ ਕਰ ਦਿੱਤਾ,"
ਕੀ ਮਰਦ ਸੱਚੀ ਐਡੇ ਡਰਾਉਣੇ ਹੁੰਦੇ ਹਨ? ਔਰਤ ਨੂੰ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ। " ਮੈਂ ਕਿਹਾ,
" ਮਰਦ ਉਨ੍ਹਾਂ ਔਰਤ ਲਈ ਖ਼ਤਰਾ ਬਣਦੇ ਹਨ। ਜੋ ਮਰਦ ਨੂੰ
ਭੇੜੀਏ ਸਮਝਦੀਆਂ ਹਨ। ਮਰਦ ਕੋਈ ਭੂਤ ਨਹੀਂ ਹਨ। ਜਿਸ ਤੋਂ ਇੰਨਾ ਡਰਨ ਦੀ ਲੋੜ ਹੈ। ਮਰਦਾਂ ਕੋਲ ਦੋ
ਹਥਿਆਰ ਹਨ। ਔਰਤ ਦੀ ਕੁੱਟ-ਕੁੱਟ ਧੌੜੀ ਲਾਹ ਸਕਦੇ ਹਨ। ਦੂਜਾ ਬਲਾਤਕਾਰ ਕਰ ਸਕਦੇ ਹਨ। ਬੱਚਾ
ਠਹਿਰਾ ਸਕਦੇ ਹਨ। ਹੋਰ ਮੈਨੂੰ ਤਾਂ ਕੋਈ ਖ਼ਾਸੀਅਤ ਨਹੀਂ ਲੱਗਦੀ। " ਉਸ ਨੇ ਕਿਹਾ,
" ਇੱਥੇ ਵੀ ਤਾਂ ਦੂਹਰੇ ਦਰਵਾਜ਼ਿਆਂ ਨੂੰ ਜਿੰਦੇ ਮਾਰੀ
ਬੈਠੇ ਹੋ। ਡਰ ਤਾਂ ਲੱਗਦਾ ਹੀ ਹੈ। " ਮੈਂ ਕਿਹਾ, " ਇਹ ਇਸ ਕਰਕੇ ਹੈ, ਇੱਥੇ ਸੈਂਕੜੇ ਔਰਤਾਂ, ਮਰਦਾਂ ਕੋਲੋਂ ਭੱਜ ਕੇ, ਜਾਨ ਛੁਡਾ ਕੇ ਆਈਆਂ ਹਨ। ਅਗਲੇ ਬੋਤਲ ਪੀ ਕੇ, ਅੰਦਰ ਆ ਵੜਨ,
ਭੇੜੀਆਂ ਤੋਂ ਫਿਰ ਬਿਚਾਰੀਆਂ ਨੂੰ ਬਚਾਉਣਾ ਪੈਣਾ ਹੈ।
ਇੱਕ ਵੇਰਾਂ ਤਾਂ ਭੁਚਾਲ ਲਿਆ ਦੇਣਗੇ। ਤੂੰ ਆਪਣੀ ਗੱਲ ਕਰ, ਤੇਰੇ ਮੂੰਹ ਦਾ ਰੰਗ ਕਿਉਂ ਉੱਡਿਆ ਪਿਆ ਹੈ? ਕਿਤੇ ਤੂੰ ਵੀ ਪਤੀ ਤੋਂ ਡਰਨ ਤਾਂ ਨਹੀਂ ਲੱਗ ਗਈ? ਪਤੀ ਨੂੰ ਛੱਡ ਕੇ, ਮਾਂ ਕੋਲ ਆ ਗਈ ਹੈ। ਅੱਜ ਮਾਂ ਨਾਲ ਪੈਣ ਦਾ
ਕਿਵੇਂ ਚੇਤਾ ਆ ਗਿਆ? " ਉਸ ਨੇ ਕਿਹਾ, " ਮੰਮੀ ਨੂੰ ਮੈਂ ਤਾਂ ਲੈਣ ਆਈ ਹਾਂ। ਬਹੁਤ ਦਿਨਾਂ ਤੋਂ ਮਿਲੀ ਨਹੀਂ ਸੀ। "
ਉਸ ਦੀ ਆਵਾਜ਼ ਉਸ ਦਾ ਸਾਥ ਨਹੀਂ ਦੇ ਰਹੀ ਸੀ। ਮੈਂ ਉਸ ਵੱਲ ਗ਼ੌਰ ਨਾਲ ਦੇਖਿਆ। ਉਸ ਦਾ ਸਰੀਰ ਕੰਬ
ਰਿਹਾ ਸੀ।
Comments
Post a Comment