ਭਾਗ 15 ਕੀ ਮੰਦਰਾਂ ਗੁਰਦੁਆਰਿਆਂ ਵਿੱਚੋਂ ਲੱਭਿਆ ਹੈ? ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ)-
satwinder_7@hotmail.com
ਕਈ ਤਾਂ ਹਰ ਰੋਜ਼ ਮੰਦਰਾਂ ਗੁਰਦੁਆਰਿਆਂ ਸਾਹਿਬ ਵਿਚ ਜਾਂਦੇ ਹਨ। ਬਹੁਤੇ ਸਿਰਫ਼
ਗੁਰੂਆਂ ਭਗਤਾਂ ਅਵਤਾਰਾਂ ਦੇ ਦਿਨ ਮਨਾਉਣ ਜਾਂਦੇ ਹਨ। ਬਹੁਤੇ ਲੋਕ ਨਗਰ-ਕੀਰਤਨ ਵਿੱਚ ਸ਼ਾਮਲ ਜ਼ਰੂਰ
ਹੁੰਦੇ ਹਨ। ਜਦੋਂ ਇੱਕ ਦੂਜੇ ਨੂੰ ਧੱਕੇ ਪੈਂਦੇ ਹਨ। ਇੱਕ ਦੂਜੇ ਵਿੱਚ ਵੱਜਦੇ ਹਨ। ਫਿਰ ਉੱਥੋਂ ਦੇ
ਪਬੰਧਕਿ ਵੀ ਇਸ ਧਕਮ ਧੱਕੇ ਨੂੰ ਕੰਟਰੋਲ ਕਰਨ ਲਈ ਲੋਕਾਂ ਦੀ ਭੀੜ ਉੱਤੇ ਕਾਬੂ ਪਾਉਣ ਲਈ ਰੱਸਿਆਂ
ਦੀ ਵਰਤੋਂ ਕਰਦੇ ਹਨ। ਰੱਸੇ ਬਗਲਣ ਦਾ ਮਤਲਬ ਹੈ, ਕਿ ਲੋਕ ਉਸ ਦਾਇਰੇ ਵਿੱਚ ਰਹਿਣ। ਕੀ ਸ਼ਰਧਾਲੂਆਂ
ਨੂੰ ਕਾਬੂ ਕਰਨ ਲਈ ਰੱਸਿਆਂ ਦੀ ਵਰਤੋਂ ਕਰਨ ਦੀ ਲੋੜ ਪੈਣੀ ਚਾਹੀਦੀ ਹੈ? ਸ਼ਰਧਾਲੂਆਂ ਨੂੰ ਕਾਬੂ ਕਰਨ ਲਈ ਡੰਡਿਆਂ, ਡਾਂਗਾਂ, ਬਰਛਿਆਂ ਵਾਲੇ ਖੜ੍ਹੇ ਕਰ ਦਿੰਦੇ ਹਨ। ਉਹ ਫਿਰ ਲੋਕਾਂ ‘ਤੇ ਪਹਿਰੇਦਾਰ ਬਣ ਜਾਂਦੇ
ਹਨ। ਇਹ ਪਹਿਰੇਦਾਰ ਡੰਡਿਆਂ, ਡਾਂਗਾਂ, ਬਰਛਿਆਂ
ਨੂੰ ਲੋਕਾਂ ਉੱਤੇ ਵਰਾਉਣ ਦੀ ਕੋਈ ਕਸਰ ਬਾਕੀ ਨਹੀਂ ਛੱਡਦੇ। ਮਾਰਚ 2011 ਵਿੱਚ ਅਸੀਂ ਚਮਕੌਰ ਦੀ ਗੜ੍ਹੀ ਦਰਸ਼ਨਾਂ ਨੂੰ ਗਏ। ਸਵੇਰੇ ਛੇ ਵਜੇ ਅਚਾਨਕ ਸਾਡਾ
ਜਾਣ ਦਾ ਪ੍ਰੋਗਰਾਮ ਬਣ ਗਿਆ। ਧੁੰਦ ਬਹੁਤ ਹੋਣ ਕਾਰਨ ਲੁਧਿਆਣੇ ਤੋਂ ਮਸਾ ਉੱਥੇ ਪਹੁੰਚੇ। ਕੋਈ
ਖ਼ਾਸ ਦਿਨ ਨਹੀਂ ਸੀ। ਗੁਰਦੁਆਰਾ ਸਾਹਿਬ ਦਸ ਕੁ ਸੰਗਤ ਦੀ ਗਿਣਤੀ ਸੀ। ਇੱਕ ਬਰਛੇ ਵਾਲਾਂ ਖੜ੍ਹਾ
ਸੀ। ਮੈਂ ਉਸ ਨੂੰ ਪੁੱਛਿਆ," ਸੰਗਤ ਤਾਂ ਗੁਰਦੁਆਰਾ ਸਾਹਿਬ ਦੇ ਤੇ ਤੁਹਾਡੇ
ਵਰਗੇ ਮਹਾਂਪੁਰਸ਼ਾਂ ਦੇ ਦਰਸ਼ਨਾਂ ਨੂੰ ਆਉਂਦੀ ਹੈ। ਹੱਥ ਬੰਨੇ ਸੁਆਗਤ ਕਰਨ ਦੀ ਥਾਂ ਤੁਸੀਂ ਹਰ ਗੁਰਦੁਆਰਾ ਸਾਹਿਬ ਵਿਚ ਜਮਦੂਤਾਂ ਵਾਂਗ ਬਰਛੇ ਗੱਡੀ ਖੜ੍ਹੇ ਹੋ। ਮੁਛਾ
ਨੂੰ ਵੱਟ ਵੀ ਚੰਗੀ ਤਰਾਂ ਤਾਅ ਦੇ ਕੇ ਚੂਹੇ ਦੀ ਪੂਛ ਵਾਂਗ ਖੜ੍ਹੀਆਂ ਕੀਤੀਆਂ ਹਨ। ਕੀ ਕੋਈ ਹੋਰ
ਯੁੱਧ ਦੀ ਤਿਆਰੀ ਹੈ?" ਉਹ 25
ਕੁ ਸਾਲਾਂ ਦਾ 6 ਫੁੱਟ ਉੱਚਾ ਜਵਾਨ ਸੀ। ਮੇਰੇ ਵੱਲ ਉਸ ਨੇ ਭੁੱਖੇ ਬਘਿਆੜ ਦੀ ਤਰਾਂ ਦੇਖਿਆ। ਅਸੀਂ
ਚਾਰ ਜਾਣੇ ਸੀ। ਉਸ ਨੇ ਜੁਆਬ ਦਿੱਤਾ," ਬਹੁਤੇ ਸਿਰ ਨਹੀਂ ਢਕਦੇ। ਪੈਰਾਂ ਵਿਚੋਂ
ਜੁੱਤੀ ਨਹੀਂ ਉਤਾਰਦੇ। ਰਿਕਸ਼ਿਆਂ, ਮੰਗਤਿਆਂ ਦੀ ਕੁਤੀੜ ਆ ਵੜਦੀ ਹੈ। ਡੰਡਿਆਂ, ਡਾਂਗਾਂ, ਬਰਛਿਆਂ , ਚੋਲ਼ਿਆਂ
ਤੋਂ ਡਰ ਜਾਂਦੇ ਹਨ। " ਮੈਂ ਜੁਆਬ ਦੇਣਾ ਲਾਜ਼ਮੀ ਸਮਝਿਆ," ਜਿਹੜੀ ਸੰਗਤ ਬਹੁਤ ਸਰਦਾ ਨਾਲ ਦੂਰੋਂ ਚੱਲ ਕੇ ਗੁਰਦੁਆਰਾ ਸਾਹਿਬ ਆਉਂਦੀ ਹੈ। ਕੀ
ਉਹ ਸਿਰ ਨੰਗੇ, ਪੈਰਾਂ ਵਿੱਚ ਜੁੱਤੀਆਂ ਪਾ ਕੇ, ਇਤਿਹਾਸਕ
ਧਰਮਿਕ ਥਾਂ ਤੇ ਸ੍ਰੀ ਗੁਰੂ ਗ੍ਰੰਥੀ ਸਾਹਿਬ ਨੂੰ ਮੱਥਾ ਟੇਕਣ ਜਾਣਗੇ? ਹੋ ਸਕਦਾ ਹੈ, ਸੈਂਕੜਿਆਂ ਦੀ ਗਿਣਤੀ ਵਿਚੋਂ ਕਿਸੇ ਇੱਕ ਨੂੰ
ਇਹ ਨਾਂ ਪਤਾ ਹੋਵੇ। ਜਾਂ ਬੇਧਿਆਨੇ ਸਿਰ ਨੰਗਾ ਹੋ ਜਾਵੇ। ਪਰ ਸਭ ਨੂੰ ਪਤਾ ਹੀ ਹੈ। ਰਿਕਸ਼ਿਆਂ, ਮੰਗਤਿਆਂ ਵਾਲੇ ਵੀ ਧਰਮੀ ਹੋ ਸਕਦੇ ਹਨ। ਉਹ ਵੀ ਬੰਦੇ ਹਨ। ਜਿਥੇ ਤੱਕ ਮੈਨੂੰ ਪਤਾ
ਹੈ। ਕੁਤੀੜ ਤਾਂ ਕੁੱਤਿਆਂ ਨੂੰ ਕਹਿੰਦੇ ਹਨ। ਕੀ ਤੁਸੀਂ ਹੀ ਡੰਡਿਆਂ, ਡਾਂਗਾਂ, ਬਰਛਿਆਂ , ਚੋਲ਼ਿਆਂ
ਨੇ ਧਰਮੀ ਹੋਣ ਦਾ ਠੇਕਾ ਲਿਆ ਹੈ। “ ਇਸ ਤੋਂ ਪਹਿਲਾਂ ਅਸੀਂ ਲੰਗਰ ਵਿਚੋਂ ਪ੍ਰਸ਼ਾਦੇ ਛੱਕ ਕੇ ਆਏ
ਸੀ। ਉੱਥੇ ਸਾਡੇ ਜਾਣ ਤੋਂ ਪਹਿਲਾਂ ਸਾਰੇ ਲੰਗਰ ਹਾਲ ਵਿੱਚ ਸਿਰਫ਼ ਇੱਕੋ ਮਜ਼ਦੂਰ ਔਰਤ ਪਰਸ਼ਾਦਾ
ਛੱਕ ਰਹੀ ਸੀ। ਮੈਨੂੰ ਲੱਗਿਆ ਉਸ ਤੋਂ ਸੁੱਕੀ ਰੋਟੀ ਦੀ ਬੁਰਕੀ ਨਹੀਂ ਤੋੜੀ ਜਾ ਰਹੀ। ਦਾਲ ਵੀ ਬਹੁਤ
ਗਾੜ੍ਹੀ ਤੇ ਬਾਸੀ ਦਿਸ ਰਹੀ ਸੀ। ਮੈਂ ਉਸ ਨੂੰ ਪੁੱਛਿਆ," ਦੁਪਹਿਰ
ਦਾ ਇੱਕ ਵੱਜਦਾ ਹੈ। ਕੀ ਅਜੇ ਵੀ ਰਾਤ ਦਾ ਬਚਿਆ ਲੰਗਰ ਹੀ ਵਰਤਾਈ ਜਾਂਦੇ ਹਨ। " ਮੇਰੀਆਂ
ਅੱਖਾਂ ਵਿੱਚ ਝਾਕਦੀ ਉਹ ਬੋਲੀ," ਨਹੀਂ ਜੀ ਤੁਹਾਨੂੰ ਤਾਂ ਤਾਜ਼ਾ ਲੰਗਰ
ਮਿਲੇਗਾ।" ਮੈਨੂੰ ਇੱਕ ਝਟਕਾ ਜਿਹਾ ਲੱਗਾ, ਜਿਵੇਂ
ਉਹ ਮੈਨੂੰ ਮਜ਼ਾਕ ਕਰਦੀ ਹੋਵੇ। ਅਸੀਂ ਚਾਰੇ ਲਾਈਨ ਵਿੱਚ ਬੈਠ ਗਏ। ਸੱਚ ਮੁਚ ਭਾਫ਼ ਨਿਕਲਦੇ ਗਰਮ
ਪ੍ਰਸ਼ਾਦੇ ਦਾਲ ਸਾਨੂੰ ਦਿੱਤੇ ਗਏ। ਮਜ਼ਦੂਰ ਔਰਤ ਵਿਚੋਂ ਮੈਨੂੰ ਪ੍ਰਤੱਖ ਰੱਬ ਦੇ ਦਰਸ਼ਨ ਹੋਏ। ਉਹ
ਕੋਈ ਬਹੁਤ ਪਿਆਰੀ ਰੂਹ ਸੀ। ਮਜ਼ਦੂਰ ਔਰਤ ਨੇ ਪਰਸ਼ਾਦਾ ਹੋਰ ਮੰਗ ਲਿਆ। ਸੇਵਾਦਾਰ ਉਸ ਨੂੰ ਝਈ ਲੈ
ਕੇ ਪਿਆ," ਪਹਿਲਾਂ ਥਾਲ਼ੀ ਵਾਲੀਆਂ ਰੋਟੀਆਂ ਖਾ ਲੈ।" ਉਹ ਬੋਲੀ," ਜੀ ਇਸ ਰੋਟੀ ਦੀ ਤਾਂ ਬੁਰਕੀ ਵੀ ਨਹੀਂ ਟੁੱਟਦੀ, ਮੈ ਘਰ ਲੈ ਜਾਵਾਂਗੀ। ਭਿਉਂ ਕੇ ਕੁੱਤੇ ਨੂੰ ਪਾ ਦੇਵਾਂਗੀ। ਗੁਰੂ ਪਿਆਰਿਉ ਦੋ
ਪ੍ਰਸ਼ਾਦੇ ਦੇ ਦੇਵੋ। ਮੇਰੀ ਅੱਧੀ ਦਿਹਾੜੀ ਹੋਰ ਲਾਉਣ ਵਾਲੀ ਬਾਕੀ ਪਈ ਹੈ। ਢਿੱਡ ਭਰ ਜਾਵੇਗਾ।
ਗੁਰੂ ਤੁਹਾਨੂੰ ਲੰਬੀ ਉਮਰ ਦੇਵੇ।" ਉਸ ਔਰਤ ਨੇ ਮੇਰੇ ਵੱਲ ਦੇਖਿਆ। ਸੇਵਾਦਾਰ ਬੋਲਿਆ," ਹਰ ਰੋਜ਼ ਆ ਜਾਂਦੀ ਹੈ। ਸੱਦੋ ਉਏ ਡਾਂਗ ਵਾਲੇ ਨੂੰ ਦੇਵੇ ਇਸ ਨੂੰ ਤੱਤੀਆਂ
ਰੋਟੀਆਂ। " ਔਰਤ ਨੇ ਜੁਆਬ ਦਿੱਤਾ," ਗੁਰੂ
ਘਰ ਖੜ੍ਹ ਕੇ ਮਾਂ ਵਰਗੀ ਔਰਤ ਨੂੰ ਤੂੰ ਡਾਂਗਾਂ ਮਾਰੇਗਾ। ਤੈਨੂੰ ਸ਼ਰਮ ਨਹੀਂ ਆਉਂਦੀ। ਆਉ ਕਿਹੜਾ
ਮਾਂ ਦਾ ਖ਼ਸਮ ਆਉਂਦਾ ਹੈ। ਜੇ ਗੋਡਿਆਂ ਥੱਲੇ ਨਾਂ ਲੈ ਲਿਆ। " ਔਰਤ ਤੇ ਸੇਵਾਦਾਰ ਵਿੱਚ
ਕਾਫ਼ੀ ਬੋਲ-ਕਬੋਲ ਹੋਏ। ਉਹ ਸੇਵਾਦਾਰ ਘੱਟ, ਠਰਕੀ
ਜ਼ਿਆਦਾ ਲੱਗਦਾ ਸੀ। ਪਰ ਉਨ੍ਹਾਂ ਨੇ ਉਸ ਨੂੰ ਤਾਜ਼ੀ ਦਾਲ ਰੋਟੀ ਨਹੀਂ ਦਿੱਤੀ। ਔਰਤ ਨੇ ਇੰਨਾ ਵੀ
ਕਹਿ ਦਿੱਤਾ," ਕੈਨੇਡਾ ਵਾਲਿਆਂ ਤੋਂ ਡਾਲਰ ਲੈਣ ਦੇ ਮਾਰੇ ਪ੍ਰਸ਼ਾਦੇ ਦਾਲਾਂ ਤੱਤੀਆਂ ਵੰਡ ਰਹੇ
ਹੋ।" ਮੈਨੂੰ ਤੇ ਮੇਰੀ ਭੈਣ ਨੂੰ ਉਸ ਲਾਚਾਰ ਔਰਤ ਤੇ ਤਰਸ ਆਇਆ। ਅਸੀਂ ਸੇਵਾ ਦਾਰਾ ਨੂੰ
ਪੁੱਛਣਾਂ ਚਾਹੁੰਦੀਆਂ ਸੀ। ਬਈ ਕੋਈ ਹੋਰ ਸੰਗਤ ਵੀ ਨਹੀਂ ਹੈ। ਤੁਸੀਂ ਟੋਕਰਾ ਭਰਿਆ ਪਰਸ਼ਾਦਿਆਂ ਦਾ
ਲਈ ਫਿਰਦੇ ਹੋ। ਕਿਉਂ ਨਹੀਂ ਵਿਚਾਰੀ ਮਜ਼ਦੂਰ ਔਰਤ
ਨੂੰ ਪਰਸ਼ਾਦਾ ਦੇ ਦਿੰਦੇ? ਕੀ ਇਹ ਰਾਤ ਵਾਸਤੇ ਰੱਖਣੇ ਹਨ? ਪਰ ਮੇਰੇ ਭਣੋਈਏ ਨੇ ਭਾਫ਼ ਲਿਆ। ਬਈ ਇਹ ਵਿੱਚ ਪੰਗਾ ਲੈਣਗੀਆਂ। ਉਸ ਨੇ ਸਾਨੂੰ
ਉੱਥੋਂ ਤੁਰਨ ਦਾ ਤੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਉਹ ਰੋਟੀਆਂ ਵੀ ਛਿੱਤਰਾਂ ਵਰਗੀਆਂ ਥਾਲੀ
ਜਿੱਡੀਆਂ ਸਨ। ਜਿਵੇਂ ਪੈਰਾਂ ਨਾਲ ਪਕਾਈਆਂ ਹੋਣ। ਮੈਂ ਭਾਂਡੇ ਮਾਂਜਦੀ ਸੋਚੀ ਜਾ ਰਹੀ ਸੀ। ਜੇ
ਮੇਰੇ ਰੋਟੀ ਖਾਣ ਤੋਂ ਥੋੜ੍ਹਾ ਚਿਰ ਪਹਿਲਾਂ ਔਰਤ ਰੋਟੀ ਮੰਗ ਲੈਂਦੀ। ਮੈਂ ਆਪਣੀ ਰੋਟੀ ਦਾਲ ਉਸ
ਨੂੰ ਦੇ ਦਿੰਦੀ। ਅਸੀਂ ਕਿਤੇ ਹੋਰ ਬਾਹਰੋਂ ਖ਼ਰੀਦ ਕੇ ਕੁੱਝ ਖਾ ਲੈਂਦੇ। ਅਸੀਂ ਜਿੰਨੇ ਚਾਅ ਨਾਲ
ਮਾਛੀਵਾੜੇ ਚਮਕੌਰ ਦੀ ਗੜ੍ਹੀ ਗਏ ਸੀ। ਸਭ ਪਖੰਡ ਜਿਹਾ ਲੱਗਾ। ਧਰਮਕਿ ਲੋਕ ਹੀ ਐਸੀ ਨੀਅਤ ਉੱਤੇ
ਉੱਤਰ ਆਏ ਹਨ। ਆਮ ਜਨਤਾ ਇੰਨਾ ਤੋਂ ਕਿਤੇ ਚੰਗੀ ਹੈ। ਗ਼ਰੀਬ ਭਿਖਾਰੀ ਨੂੰ ਦਰ ਤੋਂ ਸਿਆਣੇ ਲੋਕ
ਖ਼ਾਲੀ ਨਹੀਂ ਮੋੜਦੇ।
ਮੰਦਰਾਂ ਗੁਰਦੁਆਰਿਆਂ ਵਿੱਚ ਕਈਆਂ ਨੇ ਧਾਰਮਿਕ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਰਮਾਇਣ, ਮਹਾਂਭਾਰਤ, ਗੀਤਾ ਦੇ ਦਰਸ਼ਨ ਵੀ ਨਹੀਂ ਕੀਤੇ ਹੋਣੇ। ਬਈ ਉਸ ਦਾ ਸਾਈਜ਼ ਆਕਾਰ, ਵਜ਼ਨ ਕੀ ਹੈ। ਅੱਖਰ ਭਾਸ਼ਾ ਕਿਹੋ ਜਿਹੇ ਹਨ। ਉਨ੍ਹਾਂ ਨੂੰ ਸੋਹਣੇ ਚਮਕਣਿਆਂ ਕੱਪੜਿਆਂ
ਨਾਲ ਲਪੇਟ-ਲਪੇਟ ਕੇ ਰੱਖੀ ਜਾਂਦੇ ਹਨ। ਗਿਆਨੀ ਜੀ ਦੁਹਾਈ ਪਾਈ ਜਾਂਦੇ ਹਨ। ਨਾਮ ਜਪੋ, ਕੀ ਪਤਾ ਉਹ ਤੁਹਾਡੇ ਅੰਦਰ ਰੱਬ ਦਾ ਕਿਣਕਾ ਅੰਦਰ ਵੱਸ ਜਾਵੇ। ਗਿਆਨੀ ਨੂੰ ਕੋਈ
ਪੁੱਛੇ," ਰੱਬ ਅੰਦਰੋਂ ਭਗੌੜਾ ਕਦ ਹੋਇਆ ਹੈ। ਤੇਰਾ ਪਤੰਦਰ ਅੰਦਰ ਹੀ ਬੈਠਾ ਹੈ। ਤਾਂਹੀਂ
ਤਾਂ ਇਹ ਬੁੱਤ ਤੁਰੇ ਫਿਰਦੇ ਹਨ। " ਬੱਸ ਲੋਕੀ ਤਾਂ ਵੱਡੇ ਇਕੱਠਾਂ ਵਿੱਚ ਜਾ ਕੇ, ਇੱਕ ਦੂਜੇ ਦੇ ਦਰਸ਼ਨ ਕਰਕੇ, ਧੱਕਮ
ਧੱਕੇ ਖਾ ਕੇ ਅਨੰਦ ਮਾਣਦੇ ਹਨ। ਤਾਂਹੀਂ ਜੋੜ ਮੇਲਿਆਂ ਵਿੱਚ ਜਾਂਦੇ ਹਨ। ਬਹੁਤੇ ਇੱਕ ਦੂਜੇ ਦੀਆਂ
ਪੱਗਾ ਉਤਾਰ ਕੇ, ਦਾੜ੍ਹੀਆਂ ਪੱਟ ਕੇ, ਲੜਦਿਆਂ ਨੂੰ ਦੇਖ ਕੇ ਅਨੰਦ ਲੈਂਦੇ ਹਨ। ਜਿਸ
ਦਿਨ ਪਤਾ ਹੋਵੇ, ਮੰਦਰਾਂ ਗੁਰਦੁਆਰਿਆਂ ਵਿੱਚ ਅੱਜ ਡਾਂਗ ਖੜਨੀ ਹੈ। ਪੁਲਿਸ ਆਉਣੀ ਹੈ। ਸਿੱਖ
ਗਾਤਰਿਆਂ ਵਾਲੇ ਹੇਠ ਉੱਤੇ ਹੋਣਗੇ। ਇਸ ਨਜ਼ਾਰੇ ਨੂੰ ਦੇਖਣ ਲਈ ਅਧਰਮੀ ਵੀ ਪਹੁੰਚ ਜਾਂਦੇ ਹਨ। ਕੋਈ
ਘਰ ਰਹਿੰਦਾ ਹੀ ਨਹੀਂ। ਸਾਰੇ ਗਿਆਨੀ ਵੀ ਉਝ ਭਾਵੇਂ ਡਿਊਟੀ ਦੇਣ ਹੀ ਮੱਸਾ ਸਮੇਂ ਸਿਰ ਆਉਣ। ਉਸ
ਦਿਨ ਤਮਾਸ਼ਾ ਦੇਖਣ ਸਾਰੇ ਪਹੁੰਚੇ ਹੁੰਦੇ ਹਨ। ਮੰਦਰਾਂ ਗੁਰਦੁਆਰਿਆਂ ਵਿੱਚੋਂ ਤੁਸੀਂ ਕੀ ਲੱਭਿਆ ਹੈ? ਇੱਕ ਦੂਜੇ ਕਰਕੇ ਗਏ ਹੋ। ਜਾਂ ਮੁੜਦੇ ਹੋਏ ਕੀ ਖੱਟ ਕੇ ਵਾਪਸ ਮੁੜੇ ਹੋ? ਕੀ ਰੱਬ ਉੱਥੇ ਕਿਸੇ ਨੇ ਦੇਖਿਆ ਹੈ? ਜਾਂ
ਲੜਾਈ ਝਗੜੇ, ਅੱਖ ਮਟਕੇ ਕਰਨ ਲਈ ਜਾਂਦੇ ਹਨ। ਅੱਜ ਕਲ ਨੌਜਵਾਨ ਮੁੰਡੇ ਕੁੜੀਆਂ ਸਭ ਤੋਂ ਪਹਿਲਾਂ
ਅੱਗੇ ਹੋ ਕੇ ਸੇਵਾ ਕਰਦੇ ਹਨ। ਫਿਰ ਮੰਦਰਾਂ ਗੁਰਦੁਆਰਿਆਂ ਵਿੱਚ ਅੱਖ ਮਟਕਾ ਚੱਲਦਾ ਹੈ। ਘਰੋਂ ਭੱਜ
ਜਾਂਦੇ ਹਨ। ਜਾਂ ਮਾਂ-ਬਾਪ ਦੇ ਗਲ ਅੰਗੂਠਾ ਦੇ ਕੇ, ਵਿਆਹ
ਕਰਾ ਲੈਂਦੇ ਹਨ। ਜੇ ਕੰਮ ਨਹੀਂ ਕਰਾਂਗੇ, ਪੈਸਾ
ਨਹੀਂ ਆਵੇਗਾ, ਭਾਈ ਜੀ ਦੀ ਅਰਦਾਸ ਨਾਲ ਤੁਸੀਂ ਅਸੀਂ ਅਮੀਰ ਨਹੀਂ ਬਣਨ ਲੱਗੇ। ਬਹੁਤੇ ਸੋਚਦੇ ਹਨ,
ਧਰਮਿਕ ਇਮਾਰਤਾਂ ਮੰਦਰਾਂ ਗੁਰਦੁਆਰਿਆਂ ਵਿਚੋਂ ਚੋਲ਼ਿਆਂ
ਵਾਲਿਆਂ ਗਿਆਨੀਆਂ ਦੀਆਂ ਅਰਦਾਸਾਂ ਨਾਲ ਪੁੱਤਰ ਮਿਲਦੇ ਹਨ, ਤਾਂ
ਗੁਰਦੁਆਰੇ ਚਮਕੌਰ ਦੀ ਗੜ੍ਹੀ ਤੇ ਗੁਰਦੁਆਰੇ ਸਰਹੰਦ ਨੇ ਸਾਹਿਬ ਜਾਂਦੇ ਕਿਉਂ ਸ਼ਹੀਦ ਕਰ ਦਿੱਤੇ? ਸਗੋਂ
ਪੁੱਤਰਾਂ ਦੇ ਸ਼ਹੀਦੀ ਥਾਵਾਂ ‘ਤੇ ਗੁਰਦੁਆਰੇ ਬਣਾਏ ਗਏ ਹਨ। ਗੁਰਦੁਆਰੇ ਪਾਠਸ਼ਾਲਾ ਹਨ। ਜਿਸ ਤੋਂ ਸਹੀ
ਰਸਤਾ ਦੇ ਕੇ, ਲੋਕਾਂ ਨੂੰ ਸੇਧ ਦੇਣੀ ਚਾਹੀਦੀ ਹੈ। ਗੁਰੂ ਤੇਗ਼ ਬਹਾਦਰ ਜੀ ਨੂੰ ਪੁੱਤਰ ਦੀ ਉਡੀਕ
ਸਾਲਾਂ ਬਦੀ ਕਿਉਂ ਕਰਨੀ ਪਈ? ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬਾਰ-ਬਾਰ ਲਿਖਿਆ ਹੈ। ਪਿਛਲੇ
ਕਰਮਾਂ ਨਾਲ ਧੀਆਂ ਪੁੱਤ ਹੋਰ ਸਭ ਰਿਸ਼ਤੇ ਮਿਲਦੇ ਹਨ।
ਕੁੱਝ ਵੀ ਗ਼ਲਤ ਹੈ। ਕਲਮ ਉਸ ਦੇ ਖ਼ਿਲਾਫ਼ ਉੱਠੇਗੀ। ਸਹੀਂ ਬੰਦੇ ਸੀ ਪ੍ਰਸੰਸਾ ਵੀ
ਤਾਂ ਕਲਮ ਕਰਦੀ ਹੈ। ਸਮਾਜ ਨੂੰ ਚੰਗਾ ਬਣਾਉਣ ਦਾ ਯਤਨ ਹੋਣਾ ਹੀ ਚਾਹੀਦਾ ਹੈ। ਸਾਰੇ ਮਿਲ ਕੇ ਗ਼ਲਤ
ਨੱਥ ਪਾਈਏ।
Comments
Post a Comment