ਭਾਗ 8 ਛੇਵੇਂ ਗੁਰੂ
ਹਰਗੋਬਿੰਦ ਜੀ ਮੀਰੀ-ਪੀਰੀ ਦੇ ਮਾਲਕ ਆਪਣੀ ਪੂੰਜੀ ਸਹੀ ਥਾਂ ਲਾਈਏ
ਸਤਵਿੰਦਰ ਕੌਰ ਸੱਤੀ
-(ਕੈਲਗਰੀ)- ਕੈਨੇਡਾ satwinder_7@hotmail.com
.ਮੀਰੀ-ਪੀਰੀ ਦੇ ਮਾਲਕ ਛੇਵੇਂ ਗੁਰੂ ਹਰਗੋਬਿੰਦ ਜੀ ਹਨ। ਗੁਰੂ
ਹਰਗੋਬਿੰਦ ਜੀ ਦਾ ਜਨਮ ਪਿੰਡ ਵਡਾਲੀ ਜਿਲ੍ਹਾ ਅੰਮ੍ਰਿਤਸਰ ਸਾਹਿਬ ਵਿੱਚ ਜੂਨ 1596 ਈਸਵੀ
ਨੂੰ ਹੋਇਆ ਹੈ। ਹੋਇਆ
ਹੈ। ਇਸ ਜਗਾ
ਉੱਤੇ ਗੁਰੂ ਅਰਜਨ ਦੇਵ ਜੀ ਨੇ ਛੇ ਹਲਟਾਂ ਵਾਲਾ ਖੂਹ ਲੁਆਇਆ ਸੀ। ਅੱਜ
ਇਥੇ ਛਿਆਟਾ ਸਾਹਿਬ ਗੁਰਦੁਆਰਾ ਸਾਹਿਬ ਹੈ। ਪਿਤਾ ਪੰਜਵੇਂ ਗੁਰੂ ਅਰਜਨ ਦੇਵ ਜੀ ਤੇ ਮਾਤਾ ਗੰਗਾ ਜੀ ਹਨ। ਗੁਰੂ
ਜੀ ਦੀਆਂ ਤਿੰਨ ਪਤਨੀਆਂ ਦਮੋਦਰੀ ਜੀ ਪਿੰਡ ਡੱਲੇ ਸੁਲਤਾਨਪੁਰ ਤੋਂ, ਨਾਨਕੀ
ਜੀ ਬਾਬੇ ਬਕਾਲੇ ਤੋਂ, ਮਰਵਾਹੀ ਮਹਾਂਦੇਵੀ ਜੀ ਮੰਡਿਆਲੀ ਦੇ ਸਨ। ਦਮੋਦਰੀ
ਜੀ ਦੇ ਪੁੱਤਰ ਬਾਬਾ ਗੁਰਦਿਤਾ ਜੀ ਪੁੱਤਰੀ ਬੀਬੀ ਵੀਰੋਂ ਜੀ ਸਨ। ਨਾਨਕੀ
ਜੀ ਦੇ ਪੁੱਤਰ ਗੁਰੂ ਤੇਗ਼ ਬਹਾਦਰ ਜੀ, ਅਣੀ ਰਾਏ ਜੀ,
ਬਾਬਾ ਅਟੱਲ ਰਾਏ ਜੀ ਸਨ। ਮਰਵਾਹੀ
ਮਹਾਂਦੇਵੀ ਜੀ ਦੇ ਪੁੱਤਰ ਸੂਰਜ ਮੱਲ ਸਨ। ਗੁਰੂ ਹਰਗੋਬਿੰਦ ਜੀ ਨੇ ਲਾਹੌਰ ਦੇ ਕਾਜੀ ਦੀ ਕੁਆਰੀ ਧੀ
ਕੌਲਾਂ ਨੂੰ ਪਨਾਹ ਦਿੱਤੀ। ਅੱਖਾਂ ਮੀਚ ਕੇ ਜ਼ਕੀਨ ਸਾਡੇ ਧਰਮ ਵਿੱਚ ਕੀਤਾ ਜਾਂਦਾ ਹੈ। ਧਰਮੀ
ਪ੍ਰਚਾਰਕ ਬੜੇ ਮਾਣ ਨਾਲ ਪ੍ਰਚਾਰ ਕਰ ਰਹੇ ਹਨ, “ ਕਾਜੀ ਦੀ ਕੁਆਰੀ ਧੀ ਕੌਲਾਂ ਗੁਰੂ ਹਰਗੋਬਿੰਦ ਜੀ
ਨਾਲ ਵਿਆਹ ਕਰਨਾ ਚਾਹੁੰਦੀ ਸੀ। ਪਰ ਗੁਰੂ ਹਰਗੋਬਿੰਦ ਜੀ ਵਿਆਹ ਕਰਨ ਦੀ ਥਾਂ ਉਸ ਦੇ ਨਾਂਮ
ਤੇ ਯਾਦਗਰ ਵਿੱਚ ਹਰਿਮੰਦਰ ਸਾਹਿਬ ਕੋਲ ਬਾਬਾ ਟੱਲ ਕੌਂਸਲਰ ਸਰੋਵਰ ਬਣਾਇਆ। “ ਕਥਾ
ਵਾਚਕ ਹੋਰ ਪ੍ਰਚਾਰਕ ਇਹ ਨਹੀਂ ਦੱਸ ਸਕੇ, ਗੁਰੂਆਂ ਨੇ ਇੱਕ ਤੋਂ ਵੱਧ ਵਿਆਹ ਕਿਉਂ ਕਰਵਾਏ? ਇਹ ਮੇਰਾ
ਆਪਣਾ ਇਕੱਲੀ ਦਾ ਪ੍ਰਸ਼ਨ ਨਹੀਂ ਹੈ। ਬਹੁਤ ਲੋਕ ਪੁੱਛਦੇ ਹਨ। ਸ਼ਰਮਿੰਦਾ
ਹੋਣਾ ਪੈਦਾ ਹੈ। ਅਗਰ
ਕਿਸੇ ਬੁੱਧੀ ਜੀਵੀ ਨੂੰ ਇਸ ਦਾ ਜੁਆਬ ਪਤਾ ਹੈ। ਜ਼ਰੂਰ ਲਿਖ ਕੇ ਪ੍ਰਚਾਰ ਕੀਤਾ ਜਾਵੇ। ਤਾਂ
ਕੇ ਕੋਈ ਸੁਆਲ ਹੀ ਨਾਂ ਉਠਾ ਸਕੇ। ਮੇਰਾ ਸਾਰਾ ਪਰਵਾਰ ਨਾਨਕੇ ਦਾਦਕੇ .ਮੀਰੀ-ਪੀਰੀ ਦੇ ਮਾਲਕ
ਛੇਵੇਂ ਗੁਰੂ ਹਰਗੋਬਿੰਦ ਜੀ ਦੇ ਗੁਰਦੁਆਰੇ ਸਾਹਿਬ ਗੁਰੂ ਸਰ ਕਾਉਂਕਿ ਹਰ ਮੱਸਿਆ ਤੇ ਜਾਂਦੇ ਹਾਂ। ਐਤਕੀਂ
2011 ਈਸਵੀ ਵਿੱਚ ਵੀ
ਗੁਰਦੁਆਰੇ ਸਾਹਿਬ ਗੁਰੂ ਸਰ ਕਾਉਂਕਿ ਤਿੰਨ ਮੱਸਿਆ ਤੇ ਗਏ ਹਾਂ। ਕਥਾ
ਵਾਚਕ ਹੋਰ ਪ੍ਰਚਾਰਕ ਮੱਸਿਆ, ਪੁੰਨਿਆ,
ਸੰਗਰਾਂਦ ਦਾ ਵੀ ਮਜ਼ਾਕ ਬਣਾਈ ਜਾਂਦੇ ਹਨ। ਮੱਸਿਆ, ਪੁੰਨਿਆ, ਸੰਗਰਾਂਦ
ਦੇ ਬਹਾਨੇ ਹੀ ਸੰਗਤ ਗੁਰਦੁਆਰੇ ਸਾਹਿਬ ਜੁੜ ਜਾਂਦੀ ਹੈ। ਦੁਨੀਆ
ਰੱਬ ਦਾ ਨਾਮ ਲੈਂਦੀ ਹੈ। ਰੱਬ ਦਾ ਸ਼ੁਕਰ ਨਹੀਂ ਕਰਦੇ। ਚੜ੍ਹਾਵਾਂ
ਨੋਟ ਵੀ ਇੰਨਾ ਨੂੰ ਮੱਸਿਆ, ਪੁੰਨਿਆ,
ਸੰਗਰਾਂਦ ਉੱਤੇ ਹੀ ਵੱਧ ਚੜ੍ਹਦਾ ਹੈ।
(ਭਾਈ ਗੁਰਦਾਸ ਜੀ) ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ
ਵਖਾਣੈ॥ ਧ੍ਰਿਗ
ਲੋਇਣ ਗੁਰ ਦਰਸ ਵਿਣ ਵੇਖੈ ਪਰ ਤਰਣੀ॥
ਕਈ ਕਹਿੰਦੇ ਹਨ। ਜਿੰਨਾਂ
ਗੁਰੂ ਜੀਆਂ ਦੇ ਔਲਾਦ ਨਹੀਂ ਸੀ ਹੁੰਦੀ। ਉਨ੍ਹਾਂ ਨੇ ਵੱਧ ਵਿਆਹ ਕਰਾਏ ਹਨ। ਫਿਰ
ਤਾਂ ਆਮ ਬੰਦਿਆਂ ਵਾਂਗ ਔਲਾਦ ਦਾ ਮੋਹ ਸੀ। ਜੇ ਇਹ ਗੱਲ ਸੀ। ਗੁਰੂ
ਅਰਜਨ ਦੇਵ ਜੀ ਤੇ ਗੁਰੂ ਤੇਗ਼ ਬਹਾਦਰ ਜੀ ਦੇ ਵੀ ਤਾਂ ਬਹੁਤ ਦੇਰ ਬਾਅਦ ਬੇਟੇ ਪੈਦਾ ਹੋਏ ਹਨ। ਗੁਰੂ
ਅਰਜਨ ਦੇਵ ਜੀ ਦਾ ਜਨਮ ਅਪ੍ਰੈਲ 1563 ਈਸਵੀ ਨੂੰ ਹੋਇਆ ਹੈ। ਗੁਰੂ
ਹਰਗੋਬਿੰਦ ਜੀ ਦਾ ਜਨਮ ਜੂਨ 1596 ਈਸਵੀ ਨੂੰ ਹੋਇਆ ਹੈ।
ਗੁਰੂ ਤੇਗ਼
ਬਹਾਦਰ ਜੀ ਦਾ ਜਨਮ ਅਪ੍ਰੈਲ 1621 ਈਸਵੀ ਨੂੰ ਹੋਇਆ ਹੈ। ਗੁਰੂ
ਗੋਬਿੰਦ ਸਿੰਘ ਦਾ ਜਨਮ 1666 ਈਸਵੀ ਨੂੰ ਹੋਇਆ। ਗੁਰੂ
ਹਰਗੋਬਿੰਦ ਜੀ ਨੇ ਬਾਬਾ ਬੁੱਢਾ ਜੀ ਕੋਲੋਂ ਵਿੱਦਿਆ ਪ੍ਰਾਪਤ ਕੀਤੀ। ਪੰਜਵੇਂ
ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਪਿੱਛੋਂ ਬਾਬਾ ਬੁੱਢਾ ਜੀ ਨੇ ਹਰਗੋਬਿੰਦ ਜੀ ਨੂੰ ਮਈ 1605 ਈਸਵੀ
ਨੂੰ ਗੁਰ ਗੱਦੀ ਸੰਭਾਲ ਦਿੱਤੀ ਗਈ। ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਗੁਰੂ ਹਰਗੋਬਿੰਦ ਜੀ ਦੇ
ਪਈਆਂ ਹੁੰਦੀਆਂ ਸਨ। ਦੋ ਤਲਵਾਰਾਂ
ਇੱਕ ਮੀਰੀ ਦੀ ਇੱਕ ਪੀਰੀ ਦੀ। ਮੀਰੀ ਪੀਰੀ ਦੇ ਮਾਲਕ ਛੇਵੇ ਪਾਤਸ਼ਾਹ ਗੁਰੂ ਹਰਗੋਬਿੰਦ ਜੀ
ਨੇ ਜ਼ੁਲਮ ਦੇ ਖ਼ਿਲਾਫ਼ ਲੜਾਈਆਂ ਲੜੀਆਂ। ਚਾਰ ਯੁੱਧ 1628 ਈਸਵੀ ਪਹਿਲਾ ਯੁੱਧ ਅੰਮ੍ਰਿਤਸਰ ਵਿੱਚ ਲੜਇਆ ਸੀ। ਦੂਜਾ
ਯੁੱਧ 1630 ਵਿੱਚ ਲੜਇਆ ਗਿਆ। ਤੀਜਾ
ਯੁੱਧ ਗੁਰੂਸਰ ਮਹਿਰਾਜ ਵਿੱਚ 1632 ਨੂੰ ਹੋਇਆ। ਚੌਥਾ
ਯੁੱਧ 1632 ਨੂੰ ਕਰਤਾਰਪੁਰ ਨਗਰ ਵਿੱਚ ਲੜਾਇਆ ਗਿਆ ਸੀ। ਗੁਰੂ
ਹਰਗੋਬਿੰਦ ਜੀ ਨੇ ਗੁਰਗੱਦੀ ਆਪਣੇ ਪੋਤੇ ਸ੍ਰੀ ਰਹਿ ਜੀ ਨੂੰ ਦੇ ਦਿੱਤੀ ਸੀ। ਮਾਰਚ
1638 ਈਸਵੀ ਨੂੰ ਕੀਰਤਨਪੁਰ ਸਾਹਿਬ ਜੋਤੀ ਜੋਤ ਸਮਾ ਗਏ। ਸਤਲੁਜ
ਦੇ ਕੰਢੇ ਅੱਜ ਉੱਥੇ ਪਤਾਲਪੁਰੀ ਗੁਰਦੁਆਰਾ ਸਾਹਿਬ ਹੈ। ਸਾਰੀ
ਉਮਰ 42 ਸਾਲ 9 ਮਹੀਨੇ 19 ਦਿਨ ਹੈ। ਗੁਰਗੱਦੀ ਦਾ ਸਮਾਂ 32 ਸਾਲ
10 ਮਹੀਨੇ 12 ਦਿਨ ਹੈ। ਹਕੂਮਤ ਜਹਾਂਗੀਰ ਤੇ ਸ਼ਾਹਜਹਾਂ ਦੀ ਸੀ। ਭਾਈ
ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਦੀ ਅਠਤਾਲ੍ਹੀਵੀਂ ਪਉੜੀ ਵਿਚ ਗੁਰੂ ਹਰਿਗੋਬਿੰਦ ਸਾਹਿਬ ਬਾਰੇ ਲਿਖਿਆ
ਹੈ। ਦੂਜੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਤੋਂ ਦਸਵੇਂ
ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਤੱਕ ਇੱਕੋ ਪਰਵਾਰ ਵਿੱਚ ਗੁਰਗੱਦੀ ਰਹੀ ਹੈ। ਬੀਬੀ ਅਮਰੋਂ ਗੁਰੂ ਅੰਗਦ ਦੇਵ ਜੀ ਸਪੁੱਤਰੀ ਸੀ। ਬੀਬੀ ਅਮਰੋਂ ਅਮਰਦਾਸ ਜੀ ਦੇ ਭਰਾ ਦੀ ਨੂੰਹ ਸੀ। ਰਾਮਦਾਸ ਜੀ ਬੀਬੀ ਭਾਨੀ ਜੀ ਨਾਲ ਵਿਆਹੇ ਗਏ। ਬੀਬੀ ਭਾਨੀ ਜੀ ਤੀਜੇ ਗੁਰੂ ਅਮਰਦਾਸ ਜੀ ਦੀ ਛੋਟੀ
ਸਪੁੱਤਰੀ ਸੀ। ਚੌਥੇ ਗੁਰੂ
ਰਾਮਦਾਸ ਜੀ ਤੇ ਮਾਤਾ ਭਾਨੀ ਦੇ ਘਰ ਮਹਾਂਦੇਵ ਜੀ, ਪ੍ਰਿਥਵੀ ਗੁਰੂ
ਅਰਜਨ ਦੇਵ ਜੀ ਦਾ ਜਨਮ ਹੋਇਆ। ਗੁਰੂ ਅਰਜਨ
ਦੇਵ ਜੀ ਦੇ ਗੁਰੂ ਹਰਗੋਬਿੰਦ ਜੀ ਇਕਲੌਤੇ ਸਪੁੱਤਰ ਸਨ। ਸੱਤਵੇਂ ਸਤਿਗੁਰੂ ਹਰਿਰਾਏ ਸਾਹਿਬ ਜੀ ਬਾਬਾ ਗੁਰਦਿੱਤਾ
ਜੀ ਸਪੁੱਤਰ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਗੁਰਦਿੱਤਾ
ਜੀ ਤੇ ਗੁਰੂ ਤੇਗ਼ ਬਹਾਦਰ ਜੀ ਸਨ। ਅੱਠਵੇਂ ਪਾਤਸ਼ਾਹ
ਸ੍ਰੀ ਹਰਿ ਕ੍ਰਿਸ਼ਨ ਸਾਹਿਬ ਜੀ ਦੇ ਪਿਤਾ ਜੀ ਸੱਤਵੇਂ ਸਤਿਗੁਰੂ ਹਰਿਰਾਇ ਸਾਹਿਬ ਜੀ ਸਨ। ਗੁਰੂ ਹਰਗੋਬਿੰਦ
ਜੀ ਦੇ ਸਪੁੱਤਰ ਗੁਰੂ ਤੇਗ਼ ਬਹਾਦਰ ਜੀ ਹਨ। ਗੁਰੂ ਗੋਬਿੰਦ
ਸਿੰਘ ਜੀ ਗੁਰੂ ਹਰਗੋਬਿੰਦ ਜੀ ਦੇ ਪੋਤੇ ਗੁਰੂ ਤੇਗ਼ ਬਹਾਦਰ ਜੀ ਦੇ ਇਕਲੌਤੇ ਸਪੁੱਤਰ ਸਨ। ਦਸਵੇਂ ਗੁਰੂ
ਗੋਬਿੰਦ ਸਿੰਘ ਜੀ ਚਾਰ ਸਪੁੱਤਰ ਸਨ। ਸਾਹਿਬਜ਼ਾਦੇ
ਅਜੀਤ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ, 1686 ਈਸਵੀ, ਸਾਹਿਬਜ਼ਾਦੇ ਜੁਝਾਰ ਸਿੰਘ ਜੀ ਦਾ ਜਨਮ ਪਾਉਂਟਾ ਸਾਹਿਬ 1690 ਈਸਵੀ , ਸਾਹਿਬਜ਼ਾਦੇ ਜੋਰਾਵਰ ਸਿੰਘ ਜੀ ਦਾ ਜਨਮ ਅਨੰਦਪੁਰ
ਸਾਹਿਬ 1696 ਈਸਵੀ, ਸਾਹਿਬਜ਼ਾਦੇ ਫਤਹਿ ਸਿੰਘ ਜੀ ਦਾ ਜਨਮ ਅਨੰਦਪੁਰ ਸਾਹਿਬ 1698ਈਸਵੀ ਵਿੱਚ
ਹੋਇਆ। __
ਪੰਜਿ ਪਿਆਲੇ ਪੰਜਿ
ਪੀਰ ਛਠਮੁ ਪੀਰੁ ਬੈਠਾ ਗੁਰੁ ਭਾਰੀ।
ਅਰਜਨੁ ਕਾਇਆ ਪਲਟਿ
ਕੈ ਮੂਰਤਿ ਹਰਿਗੋਬਿੰਦ ਸਵਾਰੀ।
ਚਲੀ ਪੀੜੀ ਸੋਢੀਆ ਰੂਪੁ
ਦਿਖਾਵਣਿ ਵਾਰੋ ਵਾਰੀ।
ਦਲਿਭੰਜਨ ਗੁਰੁ ਸੂਰਮਾ
ਵਡ ਜੋਧਾ ਬਹੁ ਪਰਉਪਕਾਰੀ।
ਕਥਾ ਵਾਚਕ ਹੋਰ ਪ੍ਰਚਾਰਿਕ
ਕਹਾਣੀਆਂ ਜੋੜ ਰਹੇ ਹਨ। ਗੁਰੂ ਹਰਗੋਬਿੰਦ ਜੀ ਬਾਬਾ ਬੁੱਢਾ ਜੀ ਨੇ ਮਿੱਸੀਆਂ ਰੋਟੀਆਂ
ਲੱਸੀ, ਗੰਢਾ ਖਲ਼ਾਉਣ ਨਾਲ ਪੈਦਾ ਹੋਏ ਹਨ। ਬਾਬਾ
ਬੁੱਢਾ ਜੀ ਨੇ ਮਿੱਸੀਆਂ ਰੋਟੀਆਂ ਲੱਸੀ ਨਾਲ ਖਾਂਦੇ ਸਮੇਂ ਜਦੋਂ ਗੰਢਾ ਮੁੱਠੀ ਨਾਲ ਭੰਨਿਆ ਵਰ ਦਿੱਤਾ," ਮਾਤਾ
ਗੰਗਾ ਜੀ ਤੇਰੇ ਜੋ ਪੁੱਤਰ ਪੈਦਾ ਹੋਵੇਗਾ। ਦੁਸ਼ਮਣਾਂ ਦੇ ਸਿਰ ਇਸ ਤਰਾਂ ਭੰਨੇਗਾ, ਜਿਵੇਂ
ਮੈਂ ਗੰਢਾ ਭੰਨਿਆ ਹੈ। " ਕਥਾ ਵਾਚਕ ਹੋਰ ਬਹੁਤ ਸਾਰੇ ਪ੍ਰਚਾਰਕ ਕਹਾਣੀਆਂ
ਇਸ ਤਰਾਂ ਸੰਗਤ ਨੂੰ ਸੁਣਾਉਂਦੇ ਹਨ। ਜਿਵੇਂ ਬੱਚਿਆਂ ਦੇ ਸੌਣ ਸਮੇਂ ਸੁਣਾਈਆਂ ਹਨ। ਸ੍ਰੀ
ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਗੁਰੂ ਹਰਗੋਬਿੰਦ ਜੀ ਪਾਤਸ਼ਾਹ ਦੇ ਨਾਲ ਬਾਬਾ ਬੁੱਢਾ ਜੀ ਰਹੇ। ਬਾਬਾ
ਬੁੱਢਾ ਜੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਾਹਿਬਾਨ ਵੀ ਸਨ। ਗੁਰੂ
ਘਰ ਦੀ ਮਰਯਾਦਾ ਵਿੱਚ ਬੁਜਰੁਗਾਂ, ਗ੍ਰੰਥੀਆਂ ਸਾਹਿਬਾਨ ਨੂੰ ਪ੍ਰੇਮ ਨਾਲ ਪਰਸ਼ਾਦਾ ਪਾਣੀ ਛਕਾਇਆ ਜਾਂਦਾ
ਹੈ। ਇਸ ਲਈ
ਮਾਤਾ ਜੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਗ੍ਰੰਥੀ, ਵੱਡੇ
ਬਜ਼ੁਰਗ ਹੋਣ ਕਰਕੇ, ਬਾਬਾ ਬੁੱਢਾ ਜੀ ਨੂੰ ਪ੍ਰਸ਼ਦਿਆਂ ਨੂੰ ਖੁਆਉਣ ਦੀ ਸੇਵਾ
ਜ਼ਰੂਰ ਕਰਦੇ ਹੋਣਗੇ। ਮਾਤਾ
ਗੰਗਾ ਜੀ ਨੇ ਕਦੇ ਉਮੀਦ ਨਹੀਂ ਕੀਤੀ ਹੋਣੀ, ਬਾਬਾ ਬੁੱਢਾ ਜੀ ਭੋਜਨ ਛਕਣ ਦੇ ਬਦਲੇ ਵਿੱਚ ਬੇਟਾ ਹੋਣ ਦਾ
ਕੋਈ ਬਚਨ ਦੇਣ। ਹੋ ਸਕਦਾ
ਹੈ, ਵੱਡੇ ਬਜ਼ੁਰਗ ਹੋਣ ਕਰਕੇ, ਪਰਸ਼ਾਦਾ
ਛਕਣ ਪਿੱਛੋਂ ਅਸ਼ੀਰਵਾਦ ਜ਼ਰੂਰ ਦਿੱਤਾ ਹੋਵੇਗਾ। ਨਾਲੇ ਗੁਰੂ ਪਾਤਸ਼ਾਹ ਦੀ ਪਤਨੀ ਐਸਾ ਕਿਉਂ ਕਰੇਗੀ? ਘਰ ਵਿਚ
ਗੁਰੂਆਂ ਪਾਤਸ਼ਾਹ ਤੋਂ ਉਮੀਦ ਮੁੱਕਾ ਕੇ ਆਪਣੇ ਨਾਲ ਹੋਰ ਕਹਾਣੀਆਂ ਕਿਉਂ ਜੋੜਣ ਗੀਆਂ?
ਮਾਂਗਉ ਰਾਮ ਤੇ ਸਭਿ
ਥੋਕ ॥ ਮਾਨੁਖ
ਕਉ ਜਾਚਤ ਸ੍ਰਮੁ ਪਾਈਐ ਪ੍ਰਭ ਕੈ ਸਿਮਰਨਿ ਮੋਖ ॥੧॥ ਰਹਾਉ
॥
ਗੁਰ ਪਰਸਾਦਿ ਮੇਰੈ
ਮਨਿ ਵਸਿਆ ਜੋ ਮਾਗਉ ਸੋ ਪਾਵਉ ਰੇ ॥ ਨਾਮ ਰੰਗਿ ਇਹੁ ਮਨੁ ਤ੍ਰਿਪਤਾਨਾ ਬਹੁਰਿ ਨ ਕਤਹੂੰ ਧਾਵਉ
ਰੇ ॥੧॥
ਗੁਰੂਆਂ ਪਾਤਸ਼ਾਹਾਂ
ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ। ਪਿਛਲੇ ਕਰਮਾਂ ਦੇ ਸੰਯੋਗ ਨਾਲ ਸਾਰੇ ਰਿਸ਼ਤੇ ਪਤੀ ਬੱਚੇ
ਹੁੰਦੇ ਹਨ। ਦੇਣੇ
ਲੈਣੇ ਦੇ ਸਬੰਧ ਕਰਕੇ ਇੱਕ ਦੂਜੇ ਨਾਲ ਮੇਲੇ, ਸੰਯੋਗ, ਪਾਲਨ ਹੁੰਦਾ ਹੈ। ਜਦੋਂ
ਰੱਬ ਨੇ ਇੱਕ ਦੂਜੇ ਨਾਲ ਮਿਲਾਪ ਕਰਨਾ ਹੈ। ਉਹ ਉਦੋਂ ਹੀ ਹੋਣਾ ਹੈ। ਜਦੋਂ
ਤਕਦੀਰ ਵਿੱਚ ਲਿਖਿਆ ਹੈ। ਧੀ-ਪੁੱਤਰ ਤਾਂ ਪੈਦਾ ਹੋਣਗੇ ਜੇ ਕੋਈ ਪਿਛਲਾ ਕਰਮ ਭੋਗਣ
ਵਾਲਾ ਰਹਿੰਦਾ ਹੋਵੇਗਾ। ਕਿਸੇ ਜੀਵ ਨਾਲ ਹਿਸਾਬ ਰਹਿੰਦਾ ਹੋਵੇਗਾ। ਬਹੁਤੇ
ਲੋਕ 84 ਲੱਖ ਪੁਨਰ ਜਨਮ ਨੂੰ ਨਹੀਂ ਮੰਨਦੇ। ਐਸਾ ਸੋਚਣ ਨਾਲ ਕੋਈ ਫ਼ਰਕ ਨਹੀਂ ਪੈਂਦਾ। ਜੀਵ,
ਬੰਦੇ, ਪੰਛੀ, ਪਸ਼ੂ, ਬਨਸਤੀ, ਕੁਦਰਤ ਸਬ ਇਕ ਦੂਜੇ ਲਈ ਪੈਂਦਾ ਹੁੰਦੇ ਰਹਿੰਦੇ ਹਨ, ਤੇ ਇਕ ਦੂਜੇ ਦੀਆਂ
ਲੋੜਾ ਪੂਰੀਆਂ ਕਰਦੇ ਹਨ।
ਸਭੇ ਥੋਕ ਪਰਾਪਤੇ ਜੇ
ਆਵੈ ਇਕੁ ਹਥਿ ॥ ਜਨਮੁ
ਪਦਾਰਥੁ ਸਫਲੁ ਹੈ ਜੇ ਸਚਾ ਸਬਦੁ ਕਥਿ ॥ ਗੁਰ ਤੇ ਮਹਲੁ ਪਰਾਪਤੇ ਜਿਸੁ ਲਿਖਿਆ ਹੋਵੈ ਮਥਿ ॥ ੧॥ ਮੇਰੇ
ਮਨ ਏਕਸ ਸਿਉ ਚਿਤੁ ਲਾਇ ॥ ਏਕਸ ਬਿਨੁ ਸਭ ਧੰਧੁ ਹੈ ਸਭ ਮਿਥਿਆ ਮੋਹੁ ਮਾਇ ।।
ਜਦੋਂ ਧੰਨਾ ਭਗਤ ਰੱਬ
ਤੋਂ ਸਿਦਾ ਸਾਦੇ ਸ਼ਬਦਾਂ ਵਿੱਚ ਸਭ ਕੁੱਝ ਮੰਗ ਸਕਦਾ ਹੈ। ਤਾਂ
ਮਾਤਾ ਗੰਗਾ ਜੀ ਨੂੰ ਰੱਬ ਤੋਂ ਪੁੱਤਰ ਮੰਗਣ ਲਈ ਹੋਰ ਕੋਈ ਵਿਚੋਲਾ ਕਿਉਂ ਚਾਹੀਦਾ ਸੀ। ਤੁਸੀਂ
ਆਪ ਰੱਬ ਨੂੰ ਪੁਕਾਰ ਕੇ ਕੁੱਝ ਮੰਗ ਕੇ ਦੇਖਣਾ, ਸਭ ਹਾਜ਼ਰ ਕਰ ਦਿੰਦਾ ਹੈ। ਬਹੁਤੀ
ਬਾਰੀ ਤਾਂ ਖ਼ੁਸ਼ੀਆਂ ਸੰਭਾਲਣੀਆਂ ਮੁਸ਼ਕਲ ਹੋ ਜਾਂਦੀਆਂ ਹਨ। ਗੋਪਾਲ
ਤੇਰਾ ਆਰਤਾ ॥ ਜੋ ਜਨ
ਤੁਮਰੀ ਭਗਤਿ ਕਰੰਤੇ ਤਿਨ ਕੇ ਕਾਜ ਸਵਾਰਤਾ ॥੧॥ ਰਹਾਉ
॥ ਦਾਲਿ
ਸੀਧਾ ਮਾਗਉ ਘੀਉ ॥ ਹਮਰਾ
ਖੁਸੀ ਕਰੈ ਨਿਤ ਜੀਉ ॥ਪਨ੍ਹ੍ਹੀਆ ਛਾਦਨੁ ਨੀਕਾ ॥
ਅਨਾਜੁ ਮਗਉ ਸਤ ਸੀ
ਕਾ ॥੧॥ ਗਊ ਭੈਸ ਮਗਉ ਲਾਵੇਰੀ ॥ ਇਕ ਤਾਜਨਿ
ਤੁਰੀ ਚੰਗੇਰੀ ॥ ਘਰ ਕੀ
ਗੀਹਨਿ ਚੰਗੀ ॥ ਜਨੁ
ਧੰਨਾ ਲੇਵੈ ਮੰਗੀ ॥੨॥੪॥
ਅਸੀਂ ਇਸ ਦੁਨੀਆ ਅੰਦਰ
ਇੱਕ ਦੂਜੇ ਦਾ ਕਰਜ਼ਾ ਦੇਣਾ ਲੈਣਾ ਭੁਗਤਾਉਣ ਆਉਂਦੇ ਹਾਂ। ਮੋਹ
ਦੀਆਂ ਤੰਦਾਂ ਵਿੱਚ ਫਸ ਜਾਂਦੇ ਹਾਂ। ਬਗੈਰ ਭਾਗਾਂ ਤੋਂ ਕੋਈ ਦੂਜਾ ਤੁਹਾਨੂੰ ਨਹੀਂ ਦੇ ਸਕਦਾ।
ਦੀਵਾਲੀ ਵਾਲੇ ਦਿਨ
ਗੁਰੂ ਹਰਗੋਬਿੰਦ ਜੀ ਗਵਾਲੀਅਰ ਦੇ ਕਿੱਲੇ ਵਿਚੋਂ 52 ਰਾਜਿਆਂ ਨੂੰ ਰਿਹਾ ਕਰਵਾ ਕੇ ਆਪ ਅੰਮ੍ਰਿਤਸਰ ਪਹੁੰਚੇ ਸਨ। ਅੱਜ
ਵੀ ਸਾਰੇ ਜਗਤ ਵਿੱਚ ਦੀਵਾਲੀ ਨੂੰ ਦੀਪਮਾਲਾ ਕੀਤੀ ਜਾਂਦੀ ਹੈ। ਰਾਮ
ਚੰਦਰ ਜੀ, ਲਛਮਣ ਜੀ ਸੀਤਾ ਮਾਤਾ ਜੀ ਵੀ ਦੀਵਾਲੀ ਵਾਲੇ ਦਿਨ ਬਣਵਾਸ
ਕੱਟ ਕੇ, ਅਯੁੱਧਿਆ ਵਾਪਸ ਆਏ ਸਨ। ਲੋਕਾਂ
ਨੇ ਖ਼ੁਸ਼ੀ ਵਿੱਚ ਦੀਪਮਾਲਾ ਕੀਤੀ ਸੀ। ਖ਼ੁਸ਼ੀ ਮਨਾਈ ਸੀ। ਅੱਜ
ਵੀ ਦੀਵਾਲੀ ਨੂੰ ਭਾਰਤੀ ਲੋਕ ਤਿਉਹਾਰ ਸਮਝ ਕੇ ਮਨਾ ਰਹੇ ਹਨ। ਮੇਲੇ
ਲਗਾਉਂਦੇ ਹਨ। ਖ਼ੂਬ
ਮਠਿਆਈਆਂ ਖਾਂਦੇ ਤੇ ਵੰਡਦੇ ਹਨ। ਪਟਾਕੇ ਚਲਾਉਂਦੇ ਹਨ।
Comments
Post a Comment