ਭਾਗ 52 ਵਿਆਹ ਤੋਂ ਲੈ ਕੇ, ਮਰਨ ਤੱਕ ਪਤੀ-ਪਤਨੀ ਨਿੱਕੇ ਬੱਚਿਆਂ ਵਾਂਗ ਲੜਦੇ ਹਨ ਦਿਲਾਂ ਦੇ ਜਾਨੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਮਰਦ-ਔਰਤ ਕਿੰਨੀ ਵੀ ਉਮਰ ਦੇ ਹੋ ਜਾਣ, ਰੋਣਾ, ਗ਼ੁੱਸਾ, ਲੜਾਈ, ਚਿੜ-ਚੜੇ ਕਰਕੇ ਬੱਚੇ ਬਣੇ ਰਹਿੰਦੇ ਹਨ। ਉਮਰ ਦੇ ਵਧਣ ਨਾਲ ਕਈ ਐਸੇ ਕੰਮ ਕਰਦੇ ਹਨ। ਕਿਸੇ ਕਾਨੂੰਨ ਜਾਂ ਆਲੇ-ਦੁਆਲੇ ਦਾ ਡਰ ਨਹੀਂ ਮੰਨਦੇ। ਧੋਖਾ, ਬੇਈਮਾਨੀ, ਚਲਾਕੀਆਂ ਸ਼ੈਤਾਨੀਆਂ ਕਰਦੇ ਹਨ। ਮਰਦ-ਔਰਤ 18, 20 ਸਾਲ ਦੇ ਹੋ ਕੇ, ਪਤੀ-ਪਤਨੀ ਬਣਦੇ ਹਨ। ਵਿਆਹ ਤੋਂ ਲੈ ਕੇ, ਮਰਨ ਤੱਕ ਪਤੀ-ਪਤਨੀ ਨਿੱਕੇ ਬੱਚਿਆਂ ਵਾਂਗ ਲੜਦੇ ਹਨ। ਅੱਗੇ ਮਰਦ ਹੀ ਔਰਤ ਦੇ ਮਾਰਦਾ ਸੀ। ਹੁਣ ਜ਼ਮਾਨਾ ਬਦਲ ਗਿਆ ਹੈ। ਦੋਨੇਂ ਇੱਕ ਦੂਜੇ ਦੇ ਮਾਰਦੇ ਹਨ। ਇੱਕ ਦੂਜੇ ਨੂੰ ਇੱਕ ਦੂਜੇ ਦੇ ਪੂਰੇ ਖ਼ਾਨਦਾਨ ਨੂੰ ਬੁਰਾ-ਭਲਾ ਕਹਿੰਦੇ ਹਨ। ਗਾਲ਼ਾਂ ਵੀ ਕੱਢਦੇ ਹਨ। ਪੱਕੇ ਦੁਸ਼ਮਣ ਲੱਗਦੇ ਹਨ। ਜ਼ਿਆਦਾ ਤਰ ਫ਼ਜ਼ੂਲ ਦਾ ਝਗੜਾ ਹੁੰਦਾ ਹੈ। ਤਾਂਹੀਂ ਹੰਭ-ਥੱਕ ਕੇ ਬੈਠ ਜਾਂਦੇ ਹਨ। ਲੜਾਈ ਵਿੱਚੋਂ ਕੁੱਝ ਨਹੀਂ ਨਿੱਕਦਾ। ਲੜਾਈ ਨੂੰ ਜਿੰਨਾਂ ਮਰਜੀ ਵਧਾ ਲਵੋ। ਲੜ ਕੇ ਆਪੇ ਫਿਰ ਸਮਝੌਤਾ ਕਰਦੇ ਹਨ। ਅਗਲੇ ਦਿਨ ਉਹੀ ਜੰਗ ਛੇੜਦੇ ਹਨ। ਕੀ ਪਤੀ-ਪਤਨੀ ਦਾ ਇੱਕ ਦੂਜੇ ਦੇ ਘਨੇੜੇ ਚੜ੍ਹੇ ਰਹਿਣਾ ਜ਼ਰੂਰੀ ਹੈ? ਜਿਸ ਦੇ ਜਿੰਨਾ ਨਜ਼ਦੀਕ ਹੋਵਾਂਗੇ। ਉਸ ਦੀ ਇੱਜ਼ਤ ਕਰਨੋਂ ਘਟਦੇ ਜਾਵਾਂਗੇ। ਭਾਂਡੇ, ਗੱਡੀਆਂ, ਬੰਦੇ ਉਦੋਂ ਹੀ ਇੱਕ ਦੂਜੇ ਨਾਲ ਟਕਰਾਉਂਦੇ ਹਨ। ਜਦੋਂ ਇੱਕ ਦੂਜੇ ਦੇ ਨੇੜੇ ਜਾਂਦੇ ਹਨ। ਪਤੀ-ਪਤਨੀ, ਮਾਪੇ ਬੱਚਿਆਂ ਦੀ ਰਾਖੀ ਨਹੀਂ ਕਰ ਸਕਦੇ। ਪਸ਼ੂ, ਪੱਛੀ, ਮਨੁੱਖ ਹਰ ਕੋਈ ਇੰਨਾ ਕੁ ਸ਼ੈਤਾਨ ਸਮਝਦਾਰ ਹੈ। ਸਬ ਪਤਾ ਹੁੰਦਾ ਹੈ। ਪਸ਼ੂ, ਪੰਛੀ, ਮਨੁੱਖ ਕਦੋਂ ਦਾਅ, ਪੇਚ ਮੌਕਾ ਲੱਗਾ ਸਕਦਾ ਹੈ।

ਸੁੱਖੀ ਨੂੰ ਮਾਪਿਆਂ ਆਇਆ ਦਾ ਇੰਨਾ ਚਾਅ ਸੀ। ਉਸ ਦਾ ਸਾਰਾ ਧਿਆਨ ਉਨ੍ਹਾਂ ਵੱਲ ਸੀ। ਇੱਕ ਰਾਤ ਉਹ ਮੰਮੀ ਨਾਲ ਗੱਲਾਂ ਕਰਦੀ ਹੋਈ, ਅਚਾਨਕ ਉਸ ਦੇ ਬੈੱਡ ਉੱਤੇ ਹੀ ਸੌਂ ਗਈ। ਉਸ ਨੂੰ ਅੱਧੀ ਰਾਤ ਨੂੰ ਜਾਗ ਆਈ। ਉਹ ਉੱਠ ਕੇ ਬੈਠ ਗਈ। ਉਸ ਨੇ ਸ਼ੂਕਰ ਕੀਤਾ। ਦਿਨ ਨਹੀਂ ਚੜ੍ਹਿਆ ਸੀ। ਉਸ ਨੇ ਸਵੇਰੇ ਨੌਕਰੀ ਉੱਤੇ ਜਾਣਾ ਸੀ। ਅਲਾਰਮ ਕਲੌਕ ਉਸ ਦੇ ਕਮਰੇ ਵਿੱਚ ਸੀ। ਉਹ ਆਪਦੇ ਕਮਰੇ ਵਿੱਚ ਹੋਰ ਸੌਣ ਲਈ ਚਲੀ ਗਈ। ਉਹ ਬੈੱਡ ਉੱਤੇ ਪੈ ਗਈ। ਉਸ ਨੂੰ ਲੱਗਾ, ਕੰਬਲ ਵਿੱਚ ਨਿੰਦਰ ਨਹੀਂ ਹੈ। ਉਸ ਨੇ ਲਾਈਟ ਜਗਾ ਕੇ ਦੇਖਿਆ। ਥੋੜ੍ਹਾ ਚਿਰ ਉਡੀਕ ਕੀਤੀ, ਸ਼ਾਇਦ ਬਾਥਰੂਮ ਜਾਂ ਕਿਚਨ ਵਿੱਚ ਗਿਆ ਹੋਵੇਗਾ। ਉਹ ਨਾਂ ਹੀ ਆਇਆ ਤਾਂ, ਉਸ ਨੇ ਸ਼ੈਲਰ ਉੱਤੇ ਫ਼ੋਨ ਕੀਤਾ। ਫ਼ੋਨ ਉਸ ਦੇ ਬੈੱਡ ਉੱਤੇ ਪਿਆ ਸੀ। ਉਸ ਨੇ ਆਪ ਸਾਰੇ ਉੱਠ ਕੇ ਗੇੜਾ ਦਿੱਤਾ। ਸਬ ਸੌ ਰਹੇ ਸਨ। ਜਿਠਾਣੀ ਦੇ ਰੂਮ ਦੀ ਬੱਤੀ ਉਸ ਨੂੰ ਜਗਦੀ ਲੱਗੀ। ਰੂਮ ਦੇ ਦਰਾਂ ਮੂਹਰੇ ਕੱਪੜਾ ਲੱਗਾ ਸੀ। ਫਿਰ ਵੀ ਚਾਨਣ ਬਾਹਰ ਆ ਰਿਹਾ ਸੀ। ਸੁੱਖੀ ਉੱਥੇ ਰੁਕ ਗਈ। ਸੋਚ ਰਹੀ ਸੀ, ਘਰ ਕਿਹੜਾ ਚੂਹੇ ਹਨ। ਇਸ ਨੇ ਕੱਪੜਾ ਕਿਉਂ ਲਗਾਇਆ ਹੈ? ਸੁੱਖੀ ਨੇ ਸੁਣਿਆ, ਉਹ ਨਿੰਦਰ ਨਾਲ ਗੱਲਾਂ ਕਰ ਰਹੀ ਸੀ। ਦੋਨੇਂ ਕਮਰੇ ਦਾ ਦਰਵਾਜ਼ਾ ਬੰਦ ਕਰਕੇ, ਰਾਤ ਦੇ ਬਾਰਾਂ ਵਜੇ ਕੀ ਗੱਲਾਂ ਕਰਦੇ ਹਨ? ਉਹ ਸੋਚ ਰਹੀ ਸੀ। ਉਸ ਦਾ ਹੱਥ ਡੋਰ ਦੇ ਹੈਂਡਲ ਉੱਤੇ ਚਲਾ ਗਿਆ। ਅੰਦਰੋਂ ਲੋਕ ਬੰਦ ਸੀ। ਲੋਕ ਦੀ ਵਾਧੂ ਚਾਬੀ ਉਸ ਦੀ ਕਾਰ ਦੀ ਚਾਬੀ ਦੇ ਛੱਲੇ ਵਿੱਚ ਵੀ ਸੀ। ਉਸ ਨੇ ਡੋਰ ਖ਼ੋਲ ਲਿਆ। ਜਿਸ ਹਾਲਤ ਵਿੱਚ ਉਸ ਨੇ ਦੋਨੇਂ ਦੇਖੇ ਉਸ ਦੀ ਚੀਕ ਨਿਕਲ ਗਈ। ਇਹ ਖੇਡ ਭਾਵੇਂ ਅੱਗੇ ਵੀ ਖੇਡਦੇ ਸਨ। ਸੁੱਖੀ ਨੇ ਪਹਿਲੀ ਬਾਰ ਦੇਖਿਆ ਸੀ। ਨਿੰਦਰ ਨੇ ਉੱਠ ਕੇ, ਉਸ ਦੇ ਮੂੰਹ ਉੱਤੇ ਹੱਥ ਧਰ ਦਿੱਤਾ। ਸੁੱਖੀ ਦਾ ਸਾਹ ਬੰਦ ਹੋਣ ਲੱਗਾ। ਉਸ ਨੇ ਨਿੰਦਰ ਦੇ ਹੱਥ ਉੱਤੇ ਦੰਦੀ ਵੱਢ ਦਿੱਤੀ। ਉਸ ਨੇ ਸੁੱਖੀ ਦੇ ਵਾਲ ਦੋਨੇਂ ਹੱਥਾਂ ਨਾਲ ਫੜ ਲਏ। ਸੁੱਖੀ ਦੀਆਂ ਚੀਕਾਂ ਸੁਣ ਕੇ, ਉਸ ਦੇ ਮੰਮੀ-ਡੈਡੀ ਵੀ ਆ ਗਏ। ਡੈਡੀ ਵੀ ਨਿਆਣਾ ਨਹੀਂ ਸੀ। ਉਸ ਦੀ ਮੰਮੀ ਝੱਟ ਸਮਝ, ਗਈ ਕੀ ਗੱਲ ਹੈ? ਭਾਬੀ ਦੇ ਰੂਮ ਵਿੱਚ ਸੁੱਖਿ ਤੇ ਨਿੰਦਰ ਕਿਉਂ ਝੱਜੂ ਪਾ ਰਹੇ ਹਨ?

ਜਦੋਂ ਸੁੱਖੀ ਤੇ ਮੱਖਣ ਛੋਟੇ ਸਨ। ਡੈਡੀ ਮੱਖਣ ਨੂੰ ਦੂਜੇ ਬੰਦੇ ਤੋਂ ਬਚਾਉ ਦੇ ਤਰੀਕੇ ਸਿਖਾਉਂਦਾ ਰਹਿੰਦਾ ਸੀ। ਸੁੱਖੀ ਅੱਖਾਂ ਨਾਲ ਸਬ ਦੇਖਦੀ ਸੀ। ਸਿਆਣੇ ਮਾਪੇ ਵੀ ਪਤੀ-ਪਤਨੀ ਦੀ ਲੜਾਈ ਵਿੱਚ ਨਹੀਂ ਆਉਂਦੇ। ਸੁੱਖੀ ਦੇ ਡੈਡੀ ਨੇ, ਸੁੱਖੀ ਦੇ ਵਾਲ ਛੱਡਣ ਲਈ ਨਿੰਦਰ ਨੂੰ ਕਈ ਬਾਰ ਕਿਹਾ। ਉਸ ਨੇ ਸਗੋਂ ਸੁੱਖੀ ਨੂੰ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ। ਡੈਡੀ ਨੇ ਹੱਥਾਂ ਦੀ ਕੈਂਚੀ ਬਣਾਂ ਕੇ, ਸੁੱਖੀ ਨੂੰ ਗੋਡੇ ਦਾ ਇਸ਼ਾਰਾ ਕੀਤਾ। ਸੁੱਖੀ ਨੇ ਗੋਡਾ ਨਿੰਦਰ ਦੀਆਂ ਲੱਤਾਂ ਵਿਚਾਲੇ ਜੜ ਦਿੱਤਾ। ਨਿੰਦਰ ਦਾ ਹੱਥ ਵਾਲਾਂ ਤੋਂ ਛੁੱਟ ਗਿਆ। ਗੋਡੇ ਖੂਹਣੀ ਦੀ ਸੱਟ ਦਾ ਉਸੇ ਨੂੰ ਪਤਾ ਚੱਲਦਾ ਹੈ। ਜਿਸ ਦੇ ਵੱਜਦੀ ਹੈ। ਹੋਰ ਰੱਫੜ ਨਾਂ ਪਵੇ। ਸਾਰੇ ਆਪਦੇ ਕਮਰਿਆਂ ਵਿੱਚ ਚਲੇ ਗਏ। ਜਿਠਾਣੀ ਨੇ ਵੀ ਅੰਦਰੋਂ ਲੋਕ ਲਾ ਲਿਆ ਸੀ।

 

 

 

Comments

Popular Posts