ਭਾਗ 16 ਕੀ ਸ਼ਹੀਦਾਂ ਦੀਆਂ ਬਰਸੀਆਂ ਹੀ ਮਨਾਉਂਦੇ ਹਾਂ? ਜਾਂ
ਉਨ੍ਹਾਂ ਦੇ ਘਰ-ਬਾਰ ਅੰਦਰੋਂ ਵੀ ਦੇਖੇ ਹਨ ਆਪਣੀ ਪੂੰਜੀ ਸਹੀ ਥਾਂ ਲਾਈਏ
-ਸਤਵਿੰਦਰ ਕੌਰ ਸਤੀ (ਕੈਲਗਰੀ)- ਕੈਨੇਡਾ satwinder_7@hotmail.com
ਲੋਕ ਸ਼ਹੀਦ ਆਪਣੀ ਕੌਮ, ਧਰਮ, ਦੇਸ਼ ਲਈ ਮਰ ਮਿਟਣ ਵਾਲੇ ਨੂੰ ਕਹਿੰਦੇ ਹਨ। ਜੋ
ਮਨੁੱਖਤਾ ਦੀ ਭਲਾਈ ਕਰਨ ਲਈ ਆਪਣੀ ਜਾਨ ਦਿੰਦੇ ਹਨ। ਮਰ ਜਾਂਦੇ ਹਨ। ਇੱਕ ਸੂਬੇ ਦਾ ਮੁੱਖ ਮੰਤਰੀ, ਲੋਕਾਂ
ਨੇ ਉਸ ਨੂੰ ਆਪ ਚੁਣਿਆ। ਦੇਸ਼ ਕੌਮ, ਧਰਮ, ਦੇਸ਼ ਦੀ ਸੇਵਾ ਕਰਨ ਲਈ ਅੱਗੇ ਕੀਤਾ। ਵਿਚੋਂ ਹੀ ਕਈ
ਲੋਕਾਂ ਨੂੰ ਇਹ ਨੇਤਾ ਪਸੰਦ ਨਹੀਂ ਸੀ। ਉਨ੍ਹਾਂ ਵਿਚੋਂ ਇੱਕ ਦੋ ਕੁੱਝ ਬੰਦੇ ਉਸ ਦੀ ਜਾਨ ਲੈਣ ਲਈ
ਬੰਬ ਸਿੱਟ ਕੇ ਮਾਰਨ ਚਲੇ ਜਾਂਦੇ ਹਨ। ਬੰਬ ਚੱਲਿਆ ਨਹੀਂ। ਫੇਲ ਹੋ ਗਿਆ। ਮੰਤਰੀ ਜਿਊਦਾ ਬੱਚ
ਜਾਂਦਾ ਹੈ। ਮਾਰਨ ਗਿਆ ਵਿਚੋਂ ਇੱਕ ਬੰਦਾ ਪੁਲਿਸ ਦੇ ਹੱਥ ਲੱਗ ਗਿਆ। ਪੁਲਿਸ ਨੇ ਇਸ ਬੰਦੇ ਨੂੰ
ਪੰਦਰਾਂ ਦਿਨ ਰਿਮਾਂਡ ਵਿਚ ਰੱਖਿਆ। ਉਸ ਨੂੰ ਤਸੀਹੇ ਦਿੱਤੇ। ਹੱਥਾਂ, ਪੈਰਾਂ
ਦੀਆਂ ਉਗਲੀਆਂ ਦੇ ਨੌਹੁ ਨੋਚ ਦਿੱਤੇ। ਸਰੀਰ ਵਿਚੋਂ ਅਣਗਿਣਤ ਗੋਲੀਆਂ ਆਰ-ਪਾਰ ਕੀਤੀਆਂ ਗਈਆਂ। ਮਾਸ
ਦਾ ਚੀਥੜਾ-ਚੀਥੜਾ ਕਰ ਦਿੱਤਾ। ਸਿਰ ਦੇ ਵਾਲ ਪੱਟ ਦਿੱਤੇ ਗਏ। ਮਾਰ ਕੇ, ਪਿੰਡ
ਦੀ ਫਿਰਨੀ ਦੇ ਉੱਤੇ, ਇੱਕ ਦਰਖ਼ਤ ਨਾਲ ਉਸ ਨੂੰ ਪੁੱਠਾ ਟੰਗਿਆ, ਸਾਰੇ
ਪਿੰਡ ਤੇ ਇਲਾਕੇ ਨੇ ਦੇਖਿਆ। ਸਿੱਖ ਕੌਮ ਦੇ ਇੱਕ ਜਥੇ ਵੱਲੋਂ ਇਸ ਨੂੰ ਸ਼ਹੀਦ ਕਹਿ ਦਿੱਤਾ ਗਿਆ।
ਉਸ ਦੀ ਲਾਸ਼ ਨੂੰ ਦਾਗ਼ ਲਗਾਉਣ ਸਮੇਂ ਬਹੁਤ ਭਾਰੀ ਇਕੱਠ ਸੀ। ਭੋਗ ਤੇ ਤਿਲ ਸਿੱਟਣ ਨੂੰ ਥਾਂ ਨਹੀਂ
ਸੀ। ਲੋਕ ਉਸ ਦੀ ਜੈ-ਜੈਕਾਰ ਕਰ ਰਹੇ ਸਨ। ਘਰ ਦਾ ਇਕਲੋਤਾ ਕਮਾਊ ਪੁੱਤਰ, ਵਿਧਵਾ ਮਾਂ ਦਾ ਸਹਾਰਾ, ਸਾਲ
ਪਹਿਲਾਂ ਵਿਆਹੀ ਪਤਨੀ ਦਾ ਸੌਹਾਗ ਬੇਔਲਾਦ ਤੋਂ ਹੀ ਮਰ ਗਿਆ ਸੀ। ਕੀ ਸ਼ਹੀਦਾਂ ਦੀਆਂ ਬਰਸੀਆਂ ਹੀ
ਮਨਾਉਂਦੇ ਹਾਂ? ਜਾਂ ਉਨ੍ਹਾਂ ਦੇ ਜਾ ਕੇ ਘਰ-ਬਾਰ ਅੰਦਰੋਂ ਵੀ
ਦੇਖੇ ਹਨ?
ਬਰਸੀ ਉੱਤੇ ਅਗਲੇ ਸਾਲ ਫਿਰ ਬਹੁਤ ਭਾਰੀ ਇਕੱਠ ਹੋਇਆ। ਦੂਜੇ ਸਾਲ ਕਿਸੇ ਨੇ ਨਾਮ
ਨਹੀਂ ਲਿਆ। ਘਰ ਵਾਲਿਆਂ ਤੇ ਪਿੰਡ ਦੇ ਕੁੱਝ ਲੋਕਾਂ ਨੇ ਬਰਸੀ ਮਨਾ ਲਈ ਸੀ। ਕੁੱਝ ਸਾਲਾਂ ਬਾਅਦ
ਯਾਦ ਧੁੰਦਲੀ ਪੈ ਗਈ। ਇਸ ਸ਼ਹੀਦ ਦੀ ਮਾਂ ਤੇ ਪਤਨੀ ਰਹਿ ਗਈਆਂ ਸਨ। ਅਜੇ ਸ਼ਹੀਦ ਹੋਏ ਨੂੰ ਮਹੀਨਾ
ਹੀ ਹੋਇਆ ਸੀ। ਸ਼ਹੀਦ ਦੀ ਪਤਨੀ ਤੇ ਮਾਂ ਵਿਚ ਜ਼ਮੀਨ ਨੂੰ ਲੈ ਕੇ ਬਾਦ ਵਿਵਾਦ ਸ਼ੁਰੂ ਹੋ ਗਿਆ।
ਗੱਲ 20 ਕਿੱਲਿਆਂ ਨੂੰ ਵੰਡਣ ਦੀ ਸੀ। ਸ਼ਹੀਦ ਦੀ ਪਤਨੀ ਸੱਸ
ਕੋਲ ਰਹਿਣਾ ਨਹੀਂ ਚਾਹੁੰਦੀ ਸੀ। ਪਤੀ ਔਲਾਦ ਪੈਦਾ ਕੀਤੇ ਬਗੈਰ ਹੀ ਮਰ ਗਿਆ ਸੀ। ਸੱਸ ਨੂੰਹ ਨੂੰ
ਜ਼ਮੀਨ ਦੇਣਾ ਨਹੀਂ ਚਾਹੁੰਦੀ ਸੀ। ਕੇਸ ਅਦਾਲਤ ਵਿਚ ਲਾ ਦਿੱਤਾ ਗਿਆ। ਬੁੱਢੀ ਮਾਂ 60
ਸਾਲਾਂ ਦੀ 25 ਸਾਲਾਂ ਦੀ ਪਤਨੀ ਅਦਾਲਤ ਦੀਆਂ ਤਰੀਕਾਂ ਭੁਗਤਣ
ਲੱਗੀਆਂ। ਦੋਨੇਂ ਵਕੀਲਾਂ ਨੂੰ ਮੋਟੀ ਰਾਸ਼ੀ ਦੇਣ ਲੱਗੀਆਂ। ਨੂੰਹ ਨੇ ਇੱਕ ਕਿੱਲੇ ਦੀ ਰਕਮ ਜੱਜ
ਵਕੀਲ ਨੂੰ ਭੇਟ ਕਰ ਦਿੱਤੀ। ਇੱਕ ਸਾਲ ਬਾਅਦ ਸ਼ਹੀਦ ਦੀ ਪਤਨੀ ਕੇਸ ਜਿੱਤ ਗਈ। ਅੱਧ ਦੀ ਮਾਲਕ ਬਣ
ਗਈ। ਆਪਣੇ ਪਤੀ ਸਹੁਰੇ ਦੀ ਜੱਦੀ ਜ਼ਮੀਨ ਸ਼ਰੀਕਾਂ ਨੂੰ ਵੇਚ ਕੇ ਪੇਕੀਂ ਆ ਵਸੀ। ਜਿੱਥੇ ਰਹਿ ਕੇ
ਸ਼ਹੀਦ ਦੀ ਪਤਨੀ ਕਹਾਉਂਦੀ ਹੈ। ਮਾਂ ਜਵਾਨ ਪੁੱਤ ਨੂੰ ਰੋਂ-ਰੋਂ ਕੇ ਅੰਨ੍ਹੀ ਹੋ ਗਈ। ਉਸ ਵਿਧਵਾ
ਮਾਂ ਨੇ ਆਪਣੇ ਪੁੱਤ ਨੂੰ ਪਾਲਿਆ ਸੀ। ਪੁੱਤ ਇੱਕ ਸਾਲ ਦਾ ਸੀ। ਪਤੀ ਦਾ ਸਾਇਆ ਸਿਰ ਤੋਂ ਉੱਠ ਗਿਆ
ਸੀ। ਪੁੱਤ ਕਮਾਉਣ ਜੋਗਾ ਹੋਇਆ ਤਾਂ ਕੰਮਕਾਰ ਕਰਨ ਦੀ ਥਾਂ, ਘਰ-ਬਾਰ ਛੱਡ ਕੇ 1978 ਦੀ ਲਹਿਰ ਵਾਲੇ ਸਾਧਾ
ਦੇ ਜਥੇ ਵਿਚ ਮਿਲ ਗਿਆ। ਜਥੇ ਦੇ ਆਗੂ ਸਾਧ ਨੇ ਉਸ ਨੂੰ ਕੌਮ, ਧਰਮ ਦਾ ਜੋਧਾ, ਦਲੇਰ, ਬਹਾਦਰ
ਕਹਿਕੇ ਹਵਾ ਦਾ ਪੰਪ ਮਾਰ ਕੇ, ਮੰਤਰੀ ਦੀ ਜਾਨ
ਲੈਣ ਤੋਰ ਦਿੱਤਾ। ਬੰਦਾ ਮਾਰਨ ਜਾਣਾ ਜ਼ਰੂਰੀ ਸੀ। ਰੋਟੀਆਂ ਜਿਉਂ ਉਸ ਧਰਮੀ ਜਥੇ ਸਿਰੋਂ ਖਾਂਦਾ ਸੀ।
ਸ਼ਹੀਦ ਦੇ ਆਪਣਾ ਤਾਂ ਕੋਈ ਬੱਚਾ ਨਹੀਂ ਸੀ।
ਅਲੱਗ-ਅਲੱਗ ਰਹਿ ਕੇ, ਮਾਂ ਤੇ ਪਤਨੀ ਇਕੱਲੀਆਂ ਸੰਤਾਪ ਭੋਗ ਰਹੀਆਂ ਹਨ। ਇੱਕ
ਪਰਿਵਾਰ ਦੀਆਂ ਦੋ ਅੰਮ੍ਰਿਤਧਾਰੀ ਸਿੱਖ ਧਰਮ ਦੇ ਸ਼ਹੀਦ ਦੀ ਮਾਂ ਤੇ ਪਤਨੀ ਇੱਕ ਘਰ ਵਿੱਚ ਇਕੱਠੀਆਂ ਨਹੀਂ
ਰਹਿ ਸਕਦੀਆਂ। ਜਿੰਨਾਂ ਦਾ ਕੋਈ ਹੋਰ ਪਰਿਵਾਰ ਦਾ ਜੀਅ ਨਹੀਂ ਹੈ। ਐਸੇ ਲੋਕ ਕੌਮ ਦੀ ਆਗਵਾਹੀ ਕਰਦੇ
ਹਨ। ਸ਼ਹੀਦ ਦੀ ਜ਼ਮੀਨ ਵੱਟ ਕੇ ਪਤਨੀ ਪੇਕੇ ਘਰ ਚਲੀ ਗਈ ਹੈ। ਸ਼ਹੀਦ ਦੀ ਮਾਂ ਪਿੰਡ ਵਿੱਚ ਹੀ ਕਿਸੇ
ਮਰਦ ਨਾਲ ਰਹਿ ਰਹੀ ਹੈ। ਦੋਨੇ ਔਰਤਾਂ ਤੀਹ ਸਾਲ ਤੋਂ ਵੀ ਪਹਿਲਾਂ ਦੇ ਬਣੇ ਮਕਾਨਾਂ ਵਿੱਚ ਰਹਿ
ਰਹੀਆਂ ਹਨ। ਜੇ ਉਹ ਸਿੱਖ ਕੌਮ ਦਾ ਸ਼ਹੀਦ ਹੈ। ਤਾਂ ਸਾਰੀ ਕੌਮ ਨੂੰ ਮਿਲ ਕੇ ਸ਼ਹੀਦ ਦੀ ਪਤਨੀ ਤੇ
ਮਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਜਾਂ ਫਿਰ ਕੌਮ ਦੇ ਆਗੂ ਨਾਅਰਿਆਂ ਤੱਕ ਹੀ ਸੀਮਤ ਰਹਿ ਗਏ।
ਨਾਅਰੇ ਬਾਜ਼ੀ ਕਰ ਕੇ ਕੌਮ ਦੇ ਗਰਮ ਖ਼ੂਨ ਵਾਲੇ ਨੌਜਵਾਨਾਂ ਨੂੰ ਧਰਮ ਦੇ ਲਈ ਭੱਟਾਂ
ਕਾ ਕੇ, ਮਰਵਾਉਣ ਤੱਕ ਹੀ ਸੀਮਤ ਹਨ। ਪਤਨੀ ਦਾ ਪਤੀ ਪੁੱਤਰ ਵਾਲੀ ਦਾ ਪੁੱਤ ਮਰ ਗਿਆ। ਸਾਧ ਲੀਡਰ
ਦਾ ਕੀ ਗਿਆ? ਉਸ ਸਾਧ ਨੇ ਤਾਂ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ। ਘਰ-ਘਰ ਮਾਵਾਂ ਦੇ
ਵਿਹੜੇ ਸੁੰਨੇ ਗਰ ਦਿੱਤੇ। ਧੀਆਂ ਵਿਧਵਾ ਕਰ ਦਿੱਤੀਆਂ। ਇਸ ਦੁਨੀਆ ਤੇ ਤਾਂ ਆਪੋ ਆਪਣੇ ਘਰ ਸੰਭਾਲਣੇ ਮੁਸ਼ਕਲ
ਹਨ। ਸਾਧ ਲੀਡਰ ਦੂਜਿਆਂ ਦੀ ਜਿੰਦਗੀ ‘ਤੇ ਕਾਬੂ ਪਾਉਣ ਨੂੰ ਫਿਰਦੇ ਹਨ।
Comments
Post a Comment