ਰੱਬ ਹਰ ਥਾਂ ਮਜ਼ੂਦ ਹੈ
ਉਸ ਨੂੰ ਪਿਆਰ ਕਰਨ ਦੀ ਲੋੜ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਸਾਰੇ ਬਹਿਮੰਡ ਵਿੱਚ ਰੱਬ ਹੈ। ਰੱਬ ਹਰ ਥਾਂ ਮਜ਼ੂਦ ਹੈ। ਰੱਬ ਨੂੰ ਪਿਆਰ ਕਰਦੇ ਹਾਂ। ਪਿਆਰ ਆਤਮਾਂ ਦੀ ਖ਼ਰਾਕ ਹੈ। ਆਤਮਾਂ ਹੀ ਪ੍ਰਮਾਤਮਾਂ ਹੈ। ਮਨ ਨੂੰ ਰੱਬ ਨਾਲ ਜੋੜੀ ਰੱਖਣ ਲਈ ਪ੍ਰੇਮ ਕੜੀ ਹੈ। ਪ੍ਰਮਾਤਮਾਂ ਹੀ ਦੁਨੀਆਂ ਹੈ। ਪ੍ਰਮਾਤਮਾਂ ਸਾਰੀ ਬਨਸਪਤੀ ਹੈ। ਫਿਰ ਅਸੀਂ ਸਭ ਨੂੰ ਪ੍ਰੇਮ ਕਰਨਾਂ ਹੈ। ਪ੍ਰੇਮ ਮਨ ਦੀ ਸ਼ਕਤੀ ਹੁੰਦਾ ਹੈ। ਪਿਆਰ ਦਿਸਦਾ ਹੈ। ਪ੍ਰੇਮ ਅਨੁਭਵ ਹੁੰਦਾ ਹੈ। ਜਿਸ ਨੂੰ ਦੇਖ ਕੇ ਅੱਖਾਂ ਤ੍ਰਿਪਤ ਹੋ ਜਾਂਣ, ਪ੍ਰੇਮ ਹੁੰਦਾ ਉਹੀ ਹੈ। ਦੂਜੇ ਦੀਆਂ ਅੱਖਾਂ ਵਿਚ ਆਪਣੇ ਲਈ ਪ੍ਰੇਮ ਦੇਖਣਾਂ ਹੀ ਰੱਬ ਮਿਲਣਾਂ ਹੈ। ਜਦੋਂ ਲੱਗੇ ਕਿ ਤੁਹਾਨੂੰ ਵੀ ਕੋਈ ਦੇਖ ਰਿਹਾ ਹੈ। ਪਹਿਲਾਂ ਆਪ ਨੂੰ ਪਿਆਰ ਕਰੀਏ। ਜਿਸ ਨੇ ਆਪ ਨੂੰ ਦੇਖਿਆ ਜਾਚਿਆ ਨਹੀਂ ਹੈ। ਉਹ ਰੱਬ ਨੂੰ ਕਿਥੋਂ ਲੱਭ ਲੈਣਗੇ। ਆਪਣੇ ਅੰਦਰ ਨੂੰ ਖੋਜ਼ਣਾਂ ਰੱਬ ਲੱਭਣ ਦਾ ਪਹਿਲਾਂ ਕਦਮ ਹੈ। ਆਲੇ ਦੁਆਲੇ ਨਾਲ ਪ੍ਰੇਮ ਜਾਗਉਣਾਂ ਪੈਣਾ ਹੈ।
ਤੁਝ ਤੇ ਬਾਹਰਿ ਕਛੂ ਹੋਇ ਤੂੰ ਕਰਿ ਕਰਿ ਵੇਖਹਿ ਜਾਣਹਿ ਸੋਇ
ਪਿਆਰ ਹੋਵੇਗਾ। ਅੰਦਰੋਂ ਤਰੰਗਾਂ ਉਠਣਗੀਆਂ। ਜੇ ਪ੍ਰੇਮ ਨਾਲ ਦੁਨੀਆਂ ਉਤੇ ਕਿਸੇ ਨੂੰ ਜਿੱਤ ਨਹੀਂ ਸਕੇ। ਰੱਬ ਜਿੱਤਣਾ ਵੀ ਮੁਸ਼ਕਲ ਹੋ ਜਾਵੇਗਾ। ਜੇ ਦੁਨੀਆ ਤਿਆਗ ਰੱਬ ਲਤਭਣਾਂ ਹੈ। ਰੱਬ ਕਿਥੋਂ ਲੱਭਣਾਂ ਹੈ? ਲੰਬੀਆਂ ਸਮਾਧੀਆ ਵਿੱਚ ਰੱਬ ਲੁਕਿਆ ਨਹੀਂ ਬੈਠਾ। ਉਸ ਦੀ ਬਣਾਈ ਪ੍ਰਕਿਰਤੀ ਰੱਬ ਤੱਕ ਪਚੁੰਣ ਦਾ ਆਸਰਾ ਹੈ। ਜਿਸ ਨੂੰ ਪ੍ਰੇਮ ਦੀ ਭੁੱਖ ਲੱਗਦੀ ਹੈ। ਉਹੀ ਰੱਬ ਦੀ ਤਲਾਸ਼ ਕਰ ਸਕਦਾ ਹੈ। ਜੋ ਕਿਸੇ ਨੂੰ ਪਿਆਰ ਨਹੀਂ ਕਰ ਸਕਦਾ। ਉਸ ਦਾ ਅੰਦਰ ਹਰਾ ਕਿਵੇਂ ਰਹਿ ਸਕਦਾ ਹੈ। ਜੇ ਮਨ ਹਰਾ ਨਹੀਂ ਹੈ। ਉਸ ਨੇ ਖਿੜਨਾਂ ਕਿਥੋ ਹੈ। ਖਿੜੇ ਹੋਏ ਨੂੰ ਫੁਲ ਕਹਿੰਦੇ ਹਨ। ਫੁੱਲ ਵਿਚੋਂ ਮਹਿਕ ਹੁੰਦੀ ਹੈ। ਗੁੰਦੀ ਹੋਈ ਡੋਡੀ ਵਿੱਚ ਮਹਿਕ ਨਹੀਂ ਹੁੰਦੀ। ਪ੍ਰੇਮ ਬਗੈਰ ਆਤਮਾਂ ਮਰ ਜਾਂਦੀ ਹੈ। ਕਈ ਤਾਂ ਬੰਦਿਆਂ ਨੂੰ ਭੁੱਖਿਆਂ ਵਾਂਗ ਖਾਂ ਜਾਂਣ ਵਾਲੀ ਨੀਅਤ ਨਾਲ ਦੇਖਦੇ ਹਨ। ਮਾਰ ਮੁੱਕਾ ਵੀ ਦਿੰਦੇ ਹਨ। ਸਮਝੋ ਕਿ ਇਹ ਹਸ਼ਰ ਰੱਬ ਦਾ ਹੀ ਕਰ ਦਿੱਤਾ। ਫਿਰ ਭਾਵੇਂ ਸਾਰੀ ਉਮਰ ਲੋਕਾਂ ਦੇ ਝੂਠੇ ਭਾਡੇ ਮਾਂਝੀ ਚਲੋਂ। ਤੁਸੀ ਕਿਸੇ ਦੀ ਮਾਰੀ ਆਤਮਾਂ ਪ੍ਰਮਾਤਮਾਂ ਨੂੰ ਜੀਵਤ ਨਹੀਂ ਕਰ ਸਕਦੇ। ਜੇ ਰੱਬ ਰੁਸ ਗਿਆ। ਚਰਾਸੀ ਦਾ ਗੇੜ ਫਿਰ ਸ਼ੁਰੂ ਹੋ ਗਿਆ।
ਪ੍ਰੇਮ ਭੋਜਨ ਖਾਂਣ ਵਾਂਗ ਜਰੂਰੀ ਹੈ। ਜੇ ਭੋਜਨ ਜਰੂਰੀ ਹੈ ਤਾਂ ਪਿਆਰ ਵੀ ਲਾਜ਼ਮੀ ਹੈ। ਕੋਈ ਲੋਕ ਡੰਕੇ ਦੀ ਚੋਟ ਉਤੇ ਪਿਆਰ ਕਰਦੇ ਹਨ। ਕਈ ਪਿਆਰੇ ਹੀ ਇੰਨੇ ਹਨ। ਅਣਗਿੱਣਤ ਅੱਖਾਂ ਉਸ ਨੂੰ ਦੇਖ ਕੇ ਮੋਹਤ ਹੋ ਰਹੀਆਂ ਹਨ। ਇਹੀ ਰੱਬ ਦੀ ਮੇਹਰ ਹੈ। ਉਸ ਦਾ ਇਹ ਮੱਤਲੱਭ ਨਹੀਂ ਚੁਰਾਹੇ ਵਿੱਚ ਖੜ੍ਹ ਕੇ ਆਪਣੀ ਬੋਲੀ ਲਗਾਉਣੀ ਸ਼ੁਰੂ ਕੀਤੀ ਜਾਵੇ। ਪ੍ਰੇਮ ਵਿਕਦਾ ਨਹੀਂ ਹੈ। ਵਿਪਾਰ ਨਹੀਂ ਹੈ। ਪਿਆਰ ਕੀਲਦਾ ਹੈ। ਆਪਣੇ ਵੱਲ ਖਿਚਦਾ ਹੈ। ਪਿਆਰ ਹੀ ਸਵਰਗ ਹੈ। ਪਿਆਰ ਘੱਟਦਾ ਨਹੀਂ ਹੈ। ਦੇਖਦੇ ਰਹਿੰਦੇ ਹਾਂ, ਪਿਆਰ ਦੇ ਨਾਂਮ ਉਤੇ ਲੋਕ ਉਮਰਾਂ ਨਿਸ਼ਾਵਰ ਕਰ ਦਿੰਦੇ ਹਨ। ਉਨਾਂ ਨੂੰ ਉਸ ਵਿਚੋਂ ਰੱਬ ਦੀ ਝੱਲਕ ਦਿਸਦੀ ਹੈ। ਰੱਬ ਵੀ ਮਲਾਈ ਵਰਗਾ ਕੂਲਾ ਵੀ ਨਹੀਂ ਹੈ। ਰੱਬ ਇੱਕ ਪੂਰਾ ਜੀਵਨ ਹੈ। ਜੀਵਨ ਵਿੱਚ ਹਰ ਤਰਾਂ ਦੇ ਉਤਰਾ ਚੜਾ ਆਉਂਦੇ ਹਨ। ਜੀਵਨ ਦੀ ਹਰ ਘੜੀ ਨੂੰ ਸਵੀਕਾਰ ਕਰਨਾਂ ਹੈ। ਰੱਬ ਨੂੰ ਯਾਦ ਰੱਖਣਾ ਹੈ। ਰੱਬ ਹਰ ਤਰਾਂ ਆਪਣੇ ਭਗਤਾ ਨੂੰ ਪਰਖੱਤਦਾ ਹੈ। ਪ੍ਰੀਖਿਆ ਲੈਂਦਾ ਹੈ। ਉਸ ਨੇ ਤਾਂ ਗੁਰੂ ਪੀਰਾਂ ਅਵਤਾਰਾਂ ਨੂੰ ਮਸੀਬਤਾਂ ਵਿੱਚ ਪਾਈ ਰੱਖਿਆ ਹੈ। ਸਬ ਨੇ ਜੀਅ ਲਗਾ ਕੇ ਰੱਬ ਦੇ ਪ੍ਰੇਮ ਵਿੱਚ ਮਸਤ ਹੋ ਕੇ ਸਰੀਰ, ਮਨ ਨਾਲ ਦੁੱਖ ਮਸੀਬਤਾ ਹੰਢਾਈਆ ਹਨ। ਸਾਨੂੰ ਰੱਬ ਦਾ ਭਾਣਾ ਮੰਨਣ ਵਿੱਚ ਸੁੱਖ ਦੇਖਣ ਲਈ ਕਿਹਾ ਹੈ। ਦੁੱਖਾਂ ਵਿੱਚ ਹੀ ਤਾ ਰੱਬ ਨਾਲ ਪ੍ਰੇਮ ਬੱਣਦਾ ਹੈ। ਸੁੱਖਾਂ ਵਿੱਚ ਕੋਈ ਹੀ ਉਸ ਨੂੰ ਯਾਦ ਕਰਦਾ ਹੈ। ਇਹ ਹੋਣਾਂ ਤਾ ਚਾਹੀਦਾ ਹੈ। ਰੱਬ ਕਦੇ ਭੁੱਲੇ ਹੀ ਹਨ। ਜਿਧਰ ਵੀ ਦੇਖੀਏ ਰੱਬ ਦੀਆ ਹੀ ਝੱਲਕਾਂ ਪੈਣ। ਪ੍ਰੇਮ ਤਾਂ ਠਾਠਾ ਮਾਰਨ ਲੱਗ ਜਾਵੇਗਾ। ਫਿਰ ਰੱਬ ਲੱਭਣ ਲਈ ਦੁਨੀਆਂ ਛੱਡਣ ਦੀ ਲੋੜ ਨਹੀਂ ਹੈ। ਬੰਦਿਆ, ਪਰਬੱਤਾਂ, ਸਮੁੰਦਰ ਦੀਆ ਲਹਿਰਾਂ, ਫੁੱਲਾਂ ਸਬ ਪਿਆਰੇ ਰੱਬ ਹੀ ਲੱਗਣਗੇ। ਫਿਰ ਰੱਬ ਦੇ ਨਾਂਮ ਉਤੇ ਬੰਦੇ ਮਾਰਨ ਦੀ ਲੋੜ ਨਹੀਂ ਰਹੇਗੀ। ਫੁੱਲ ਤੋੜ ਕੇ ਰੱਬ ਦੇ ਮੰਦਰਾਂ ਵਿੱਚ ਚੜਾਉਣ ਦੀ ਜਰੂਰਤ ਨਹੀਂ ਹੋਵੇਗੀ। ਰੱਬ ਨੂੰ ਆਪਣੀਆਂ ਪ੍ਰੇਮ ਵੰਡਦੀਆਂ ਮੂਰਤਾਂ ਤੋੜ-ਮਰੋੜ ਕੇ ਭੇਟਾ ਨਹੀਂ ਚਾਹੀਦੀ। ਸਗੋਂ ਉਨਾਂ ਸਭ ਨੂੰ ਜਿਸ ਨੂੰ ਰੱਬ ਨੇ ਬਣਾਇਆ ਹੈ। ਆਪਣਾਂ ਰੂਪ ਵਿੱਚ ਭਰ ਕੇ ਬਣਾਇਆ ਹੈ। ਉਸ ਨੂੰ ਪਿਆਰ ਕਰਨ ਦੀ ਲੋੜ ਹੈ। ਪਿਆਰ ਅੰਦਰੋਂ ਉਠਦਾ ਹੈ।
ਤੂੰ ਦਇਆਲੁ ਕ੍ਰਿਪਾਲੁ ਕ੍ਰਿਪਾ ਨਿਧਿ ਮਨਸਾ ਪੂਰਣਹਾਰਾ
ਭਗਤ ਤੇਰੇ ਸਭਿ ਪ੍ਰਾਣਪਤਿ ਪ੍ਰੀਤਮ ਤੂੰ ਭਗਤਨ ਕਾ ਪਿਆਰਾ

Comments

Popular Posts