ਲੋਕ ਸੱਚ ਸੁਣਨਾਂ ਨਹੀਂ ਚਹੁੰਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸੱਚ ਬੋਲਣ ਲਈ ਬਹੁਤ ਸ਼ਕਤੀ ਲੱਗਦੀ ਹੈ। ਫ਼ਲ ਬਹੁਤ ਕੌੜਾ ਹੈ। ਸੱਚ ਬੋਲਣ ਦਾ ਕੀ ਫ਼ਲ ਮਿਲਦਾ ਹੈ? ਸਜ਼ਾ ਮਿਲਦੀ ਹੈ। ਜੇ ਕੋਈ ਬੰਦਾ ਚੰਗਾ ਨਹੀਂ ਲੱਗਦਾ। ਉਸ ਦੇ ਮੂੰਹ ਉਤੇ ਕੀ ਸੱਚ ਬੋਲ ਦੇਵੋਂਗੇ? " ਤੂੰ ਮੈਨੂੰ ਬਿਲਕੁਲ ਪਸੰਧ ਨਹੀਂ ਹੈ। ਮੇਰੀਆ ਅੱਖਾਂ ਤੋਂ ਪਰੇ ਹੋ ਜਾ। " ਪਤਾ ਇਸ ਸੱਚ ਦਾ ਕੀ ਹੱਸ਼ਰ ਹੋਵੇਗਾ? ਅੱਗਲਾ ਵੀ ਰਜ਼ ਕੇ ਖੰਬ ਠੱਪ ਕਰੇਗਾ। ਮੰਨ ਲਵੋ ਮੂਹਰੇ ਵਾਲਾਂ ਬੰਦਾ ਔਰਤ ਬਿਲਕੁਲ ਪਸੰਧ ਵੀ ਨਾਂ ਹੋਵੇ। ਉਸ ਨੂੰ ਪ੍ਰਸੰਨ ਕਰਨ ਨੂੰ ਝੂਠ ਹੀ ਕਹਿ ਦੇਈਏ, " ਤੂੰ ਬਹੁਤ ਸੋਹਣਾ ਹੈ। ਤੇਰੇ ਵਰਗਾ ਹੋਰ ਕੋਈ ਨਹੀਂ ਹੈ। " ਅੱਗਲੇ ਦਾ ਪੱਬ ਧਰਤੀ ਉਤੇ ਨਹੀਂ ਲੱਗੇਗਾ। ਉਹ ਵੀ ਕਈ ਗੁਣਾਂ ਅਸੀਸਾਂ ਦਿੰਦਾ ਰਹੇਗਾ। ਝੂਠ ਬੋਲਣ ਨੂੰ ਗੱਲਾਂ ਹੀ ਬਣਾਉਣੀਆਂ ਹੁੰਦੀਆਂ ਹਨ। ਮੈਂ ਇਹ ਨਹੀਂ ਕਹਿੰਦੀ ਝੂਠ ਬੋਲੋ। ਕੀ ਤੁਹਾਡੇ ਵਿੱਚ ਸੱਚ ਸੁਣਨ ਦੀ ਹਿੰਮਤ ਹੈ? ਕੀ ਲੋਕ ਸੱਚ ਸੁਣਨਾਂ ਚਹੁੰਦੇ ਹਨ? ਜੇ ਅਸੀਂ ਸੱਚੀਆਂ ਗੱਲਾਂ ਲੋਕਾਂ ਦੇ ਮੂੰਹ ਉਤੇ ਸੁਣਾਂ ਦੇਈਏ। ਉਹ ਨਹੀ ਬਰਦਾਸਤ ਕਰਨਗੇ। ਬੱਚਿਆਂ ਤੋਂ ਕਈ ਮਾਂਪੇ ਸੱਚ ਸੁਣਨਾਂ ਨਹੀਂ ਚਹੁੰਦੇ। ਕੋਈ ਸੱਚ ਬੋਲਣ ਦੀ ਹਿੰਮਤ ਕਰੇ ਛਿੱਤਰ ਮੂੰਹ ਉਤੇ ਪੈਂਦਾ ਹੈ। ਸਜ਼ਾ ਮਿਲਦੀ ਹੈ। ਕੀ ਸੱਚ ਸੁਣਨ ਪਿਛੋਂ ਚੁਪ-ਚਾਪ ਗੱਲ ਸੁਣਕੇ ਸ਼ਾਂਤ ਰੱਖੋਗੇ। ਫਿਰ ਅਰਾਮ ਦੀ ਨੀਂਦ ਘੂਕ ਸੌਂ ਸਕਾਂਗੇ। ਸੱਚ ਮਿਠਾ ਨਹੀਂ ਹੁੰਦਾ। ਤਾਂਹੀਂ ਲੋਕ ਛਪਾਉਂਦੇ ਹਨ। ਐਸੇ ਸੱਚ ਦਾ ਕੀ ਫ਼ੈਇਦਾ ਹੈ। ਜਿਸ ਦੇ ਬੋਲਣ ਨਾਲ ਕਿਸੇ ਦਾ ਮਨ ਦੁੱਖੇ। ਨਿੱਕੇ ਬੱਚੇ ਵੀ ਜਾਂਣਦੇ ਹਨ। ਜੇ ਗੱਲ ਨੂੰ ਇਸ ਤਰਾਂ ਕਰਾਂਗੇ, ਤਾਂ ਮਾਂਪੇ ਬਹੁਤ ਖੁਸ਼ ਹੋਣਗੇ। ਜੇ ਉਨਾਂ ਨੇ ਕੋਈ ਚੀਜ਼ ਖਾਂਣੀ ਨਹੀਂ ਹੈ। ਮਾਪੇ ਖਲਾਂਉਣੀ ਚਹੁੰਦੇ ਹਨ। ਉਹ ਛੁੱਪਾ ਕੇ ਕਿਤੇ ਸੁੱਟ ਦੇਣਗੇ। ਉਹ ਸੱਚ ਨਹੀਂ ਦੱਸਣਗੇ, ਕਿ ਮਾਂ ਦੇ ਪਸੰਦ ਦੀ ਚੀਜ਼, ਉਨਾਂ ਨੂੰ ਪਸੰਧ ਨਹੀਂ ਹੈ। ਬੱਚੇ ਜੇਬ æਖਰਚੇ ਲਈ ਪੈਸੇ ਮੰਗਦੇ ਹਨ। ਕਈ ਮਾਂਪੇ ਪੂਰੇ ਪੈਸੇ ਨਹੀਂ ਦਿੰਦੇ। ਬੱਚੇ ਕਾਪੀ, ਕਿਤਾਬ ਦੇ ਬਹਾਨੇ ਨਾਲ ਪੈਸੇ ਮੰਗਦੇ ਹਨ। ਮਾਂਪੇ ਝੱਟ ਦੇ ਦਿੰਦੇ ਹਨ। ਅਧਿਆਪਕ ਨੇ ਸਕੂਲ ਵਿੱਚ ਕੋਈ ਸਜ਼ਾ ਦਿੱਤੀ ਹੈ। ਜੇ ਬੱਚੇ ਦਾ ਕਸੂਰ ਹੈ। ਪੜ੍ਹਾਈ ਨਹੀਂ ਕੀਤੀ। ਜਾਂ ਕੋਈ ਹੋਰ ਸ਼ਰਾਰਤ ਕੀਤੀ ਹੈ। ਬੱਚਾ ਆ ਕੇ ਮਾਂਪਿਆਂ ਨੂੰ ਸੱਚ ਨਹੀਂ ਦੱਸ ਸਕੇਗਾ। ਕਈ ਮਾਂਪੇ ਤਾਂ ਐਸੇ ਵੀ ਹਨ। ਜੇ ਬੱਚੇ ਨੇ ਸੱਚ ਦੱਸ ਦਿੱਤਾ, " ਉਸ ਨੇ ਫਿਲਮ ਦੇਖਣ ਜਾਂਣੀ ਹੈ। ਕਿਸੇ ਦੋਸਤ ਦਾ ਜਨਮ ਦਿਨ ਮਨਾਉਣ ਜਾਂਣਾਂ ਹੈ। ਉਸ ਦੇ ਘਰ ਜਾਂਣਾਂ ਹੈ। " ਮਾਂਪੇ ਮਨਾਂ ਹੀ ਕਰ ਦਿੰਦੇ ਹਨ। ਜੇ ਬੱਚਾ ਝੂਠ ਬੋਲ ਦੇਵੇ। ਸਕੂਲ ਹੀ ਪੜ੍ਹਾਈ ਕਰਨੀ ਹੈ। ਕੋਈ ਇਤਰਾਜ਼ ਨਹੀਂ ਕਰਦੇ। ਅਸੀਂ ਆਪ ਬੱਚਿਆਂ ਨੂੰ ਝੂਠ ਬੋਲਣ ਲਈ ਮਜ਼ਬੂਰ ਕਰਦੇ ਹਾਂ। ਬੱਚਿਆਂ ਦਾ ਪਾਲਣ-ਪੋਸ਼ਣ ਇਸ ਤਰਾਂ ਕੀਤਾ ਜਾਂਦਾ ਹੇ। ਬੱਚਾ ਹਰ ਗੱਲ ਕਰਦਾ ਡਰਦਾ ਹੈ। ਮਾਂ ਜਾਂ ਡੈਡੀ ਮੂਹਰੇ ਜ਼ਬਾਨ ਹੀ ਨਹੀਂ ਖੋਲ ਸਕਦਾ। ਬਹੁਤੇ ਮਾਂਪੇ ਕੋਈ ਗੱਲ ਸੁਣਨਾਂ ਹੀ ਨਹੀਂ ਚਹੁੰਦੇ। ਸੋਚਦੇ ਹਨ। ਸਾਰਾ ਕੁੱਝ ਉਹੀ ਠੀਕ ਕਰ ਸਕਦੇ ਹਨ। ਬੱਚੇ ਕੋਈ ਕੰਮ ਠੀਕ ਕਰਨ ਜੋਗੇ ਨਹੀਂ ਹਨ। ਆਪਣੇ ਜੀਵਨ ਸਾਥੀ ਨੂੰ ਨੌਜਵਾਨ ਧੀ-ਪੁੱਤ ਮਾਂਪਿਆਂ ਦੇ ਮੂਹਰੇ ਖੜ੍ਹਾਂ ਕਰ ਦੇਣ। ਮਾਂਪੇ ਕਿਵੇਂ ਸਹਿਣਗੇ? ਤਾਂਹੀ ਨੌਜਵਾਨ ਧੀ-ਪੁੱਤ ਮਾਂਪਿਆਂ ਤੋਂ ਬਾਗੀ ਹੋ ਰਹੇ ਹਨ। ਜੇ ਬਹੁਤ ਗੂੜੇ ਦੋਸਤਾਂ ਵਿੱਚ ਦੋਸਤੀ ਟੁੱਟ ਗਈ ਹੈ। ਕਿਉਂ ਟੁੱਟੇ ਹਨ? ਲੋਕਾਂ ਵਿੱਚ ਸੱਚ ਦੱਸਣ ਤੋਂ ਕਤਰਾਉਣਗੇ। ਇੱਕ ਪਰਿਵਾਰ ਦੇ ਤਿੰਨ ਪੁੱਤਰ ਹਨ। ਇੱਕ ਦਾ ਵਿਆਹ ਹੋਇਆ, ਉਹ ਅੱਲਗ ਹੋ ਗਿਆ। ਦੂਜਾ, ਤੀਜਾ ਸਾਰੇ ਵਾਰੀ ਵਾਰੀ ਵਿਆਹ ਕਰਾ ਕੇ, ਮਾਂ-ਬਾਪ ਨੂੰ ਛੱਡ ਗਏ। ਅੱਲਗ ਹੁੰਦੇ ਗਏ। ਪਰ ਉਨਾਂ ਦੇ ਮਾਪਿਆਂ ਨੇ ਕਦੇ ਕਿਸੇ ਨੂੰ ਇਹ ਨਹੀਂ ਕਿਹਾ," ਪੁੱਤਰਾਂ ਨੂੰ ਰੋਟੀਆਂ ਪਕਾਉਣ ਵਾਲੀਆਂ ਵੱਹੁਟੀਆਂ ਮਿਲ ਗਈਆਂ ਹਨ। ਤਾਂ ਘਰਾਂ ਦੇ ਰਸਤੇ ਅੱਲਗ ਹੋ ਗਏ। " ਸਗੋਂ ਇਹੀ ਕਹਿੰਦੇ ਸਨ," ਉਨਾਂ ਨੂੰ ਨੌਕਰੀ ਦੂਰ ਮਿਲੀ ਹੈ। ਹੋਰ ਪੜ੍ਹਾਈ ਕਰਦੇ ਹਨ। ਰੋਜ਼ ਆਉਣਾਂ ਜਾਂਣਾਂ ਔਖਾ ਹੈ। ਇਸ ਲਈ ਅੱਲਗ ਰਹਿੱਣਾਂ ਪੈ ਰਿਹਾ ਹੈ। "
ਅੱਗਰ ਕੋਈ ਔਰਤ ਨੂੰ ਉਸਦਾ ਪਤੀ ਮਾਰਦਾ ਕੁੱਟਦਾ ਹੈ। ਲੋਕ ਬਹੁਤ ਤਰਸ ਕਰਦੇ ਹਨ। ਹਾਲ-ਚਾਲ ਪੁੱਛਦੇ ਹਨ। ਸੁਣਨਾਂ ਚਹੁੰਦੇ ਹਨ। ਉਸ ਨਾਲ ਚਾਰ ਦਿਵਾਰੀ ਵਿੱਚ ਕੀ ਕੁੱਟ-ਮਾਰ ਹੋ ਰਹੀ ਹੈ? ਬਹੁਤ ਹਮਦਰਦ ਬਣਨਾਂ ਚਹੁੰਦੇ ਹਨ। ਜੇ ਔਰਤ ਆਪ ਦੱਸ ਦੇਵੇ, " ਪਤੀ ਕੁੱਟਦਾ-ਮਾਰਦਾ ਹੈ। ਕਿਸੇ ਕੰਮ ਦਾ ਨਹੀਂ ਹੈ। " ਤਾਂ ਲੋਕ ਹੀ ਗੱਲਾਂ ਕਰਨ ਲੱਗ ਜਾਂਦੇ ਹਨ, " ਇਸ ਦੇ ਪਤੀ ਦਾ ਸਿਰ ਥੌੜੀ ਖ਼ਰਾਬ ਹੈ? ਕੋਈ ਹੋਰ ਗੱਲ-ਬਾਤ ਹੋਵੇਗੀ। ਤਾਂਹੀ ਕੁੱਟ ਖ਼ਾਂਦੀ ਹੈ। " ਜੇ ਕਿਸੇ ਦੇ ਘਰ ਖਾਂਣ ਨੂੰ ਦਾਂਣੇ ਆਟਾ ਨਹੀਂ ਹਨ। ਲੋਕਾਂ ਨੇ ਇਸ ਸਚਾਈ ਤੋ ਕੀ ਲੈਣਾਂ ਹੈ? ਜੇ ਸੱਚ ਬੋਲਣ ਨਾਲ ਬਖੇੜਾ ਖੜ੍ਹਾ ਹੁੰਦਾ ਹੈ। ਐਸੀ ਗੱਲ ਕਰਨ ਦਾ ਨੁਕਸਾਨ ਦਿਸਦਾ ਹੋਵੇ। ਪਰਦਾ ਹੀ ਪਾ ਦੇਣਾਂ ਚਾਹੀਦਾ ਹੈ। ਬੰਦ ਦਰਵਾਜ਼ੇ ਪਿਛੇ ਮਰਦ ਔਰਤ ਕੀ ਕਰਦੇ ਹਨ? ਕੀ ਇਹ ਸੱਚ ਘਰ ਦੇ ਪਰਿਵਾਰ ਨੂੰ ਬੋਲ ਕੇ ਸੁਣਾਉਣ ਦੀ ਲੋੜ ਹੁੰਦੀ ਹੈ? ਜਾਂ ਇੰਨਾਂ ਹੀ ਕਹਿ ਦੇਣਾਂ ਬਹੁਤ ਹੈ, " ਉਹ ਅਰਾਮ ਕਰ ਰਹੇ ਸਨ। ਸੌਂ ਰਹੇ ਸਨ। " ਕਈ ਲੋਕ ਸੱਚ ਸੁਣਨਾਂ ਨਹੀਂ ਚਹੁੰਦੇ। ਹੋਰਾਂ ਲੋਕਾਂ ਬਾਰੇ ਅਸੀਂ ਗੱਲਾਂ ਕਰਦੇ ਰਹਿੰਦੇ ਹਾਂ। ਆਪਣੇ ਨੂੰ ਗੱਲ ਕਹਿੱਣੀ ਬਹੁਤ ਔਖੀ ਹੈ। ਜੇ ਕੋਈ ਵੀ ਚੀਜ਼ ਕਨੇਡੀਅਨ ਸਟੋਰ ਵਿਚੋਂ ਖ੍ਰੀਦੀ ਹੁੰਦੀ ਹੈ। ਕਨੇਡੀਅਨ ਸਟੋਰ ਵਿਚੋਂ ਖ੍ਰੀਦੀ ਚੀਜ਼ ਵਿੱਚ ਨੁਕਸ ਹੋਵੇ। ਉਹ ਮੰਨ ਲੈਂਦੇ ਹਨ। ਚੀਜ਼ ਮੋੜ ਵੀ ਲੈਂਦੇ ਹਨ। ਬਦਲ ਵੀ ਦਿੰਦੇ ਹਨ। ਪੈਸੇ ਵੀ ਮੋੜ ਦਿੰਦੇ ਹਨ। ਜੇ ਆਪਣੇ ਪੰਜਾਬੀਆਂ ਦੇ ਸਟੋਰ ਵਿਚੋਂ ਖ੍ਰੀਦੀ ਚੀਜ਼ ਖ਼ਰਾਬ ਨਿੱਕਲ ਜਾਵੇ। ਉਨਾਂ ਨੂੰ ਜਾ ਕੇ ਕਹਿੱਣਾਂ ਬਹੁਤ ਔਖਾ ਲੱਗਦਾ ਹੈ। ਨਾਂ ਹੀ ਉਹ ਮੰਨਣ ਲਈ ਤਿਆਰ ਹੁੰਦੇ ਹਨ।
ਜੇ ਕੋਈ ਸਾਡੇ ਬਾਰੇ ਕੋਈ ਸੱਚ ਬੋਲ ਦੇਵੇ। ਕੈਸਾ ਲੱਗੇਗਾ? ਇੱਕ ਘਰ ਵਿਚੋਂ ਲੋਕ ਦੁੱਧ ਮੁੱਲ ਲੈਂਦੇ ਸਨ। ਪਤਾ ਸੀ ਦੁੱਧ ਪਤਲਾ ਹੈ। ਪਾਣੀ ਪਾਇਆ ਹੈ। ਕਹਿੱਣਾਂ ਬਹੁਤ ਮੁਸ਼ਕਲ ਸੀ। ਬਈ ਦੁੱਧ ਵਿੱਚ ਪਾਣੀ ਪਾਇਆ ਹੋਇਆ ਹੈ। ਮਸਾ ਕੁੱਝ ਕੁ ਲੋਕਾਂ ਨੇ ਹਿੰਮਤ ਕਰਕੇ ਕਿਹਾ, " ਦੁੱਧ ਬਹੁਤ ਪੱਤਲਾ ਹੁੰਦਾ ਹੈ। ਬਰਕੱਤ ਨਹੀਂ ਪੈਂਦੀ। " ਦੁੱਧ ਵੇਚਣ ਵਾਲਿਆ ਦਾ ਕਹਿੱਣਾਂ ਸੀ," ਪੱਸ਼ੂਆ ਨੂੰ ਖੱਲ ਨਹੀਂ ਪੈਂਦੀ। ਖਾਂਦ ਨਹੀਂ ਪੈਦੀ। ਕਈ ਵਾਰ ਧਾਰ ਕੱਢਣ ਤੋਂ ਪਹਿਲਾਂ ਪੱਸ਼ੂਆ ਨੂੰ ਪਾਣੀ ਪਿਲਾ ਦਿੱਤਾ ਜਾਂਦਾ ਹੈ। ਤਾਂ ਦੁੱਧ ਪੱਤਲਾ ਹੁੰਦਾ ਹੈ। " ਡੈਅਰੀਆ ਵਾਲੇ ਆਪ ਦੁੱਧ ਖ੍ਰੀਦਣ ਲੱਗੇ। ਦੁੱਧ ਦੀ ਫੈਟ ਦੇਖ ਕੇ ਮੁੱਲ ਉਤਾਰਦੇ ਹਨ। ਪਰ ਜਦੋਂ ਦੁੱਧ ਵੇਚਦੇ ਹਨ। ਕਿਸੇ ਦੀ ਇਹ ਹਿੰਮਤ ਨਹੀਂ ਹੁੰਦੀ, ਕਹਿੱਣ," ਅਸੀ ਵੀ ਫੈਟ ਦੇਖ ਕੇ ਦੁੱਧ ਖ੍ਰਦਣਾਂ ਹੈ। " ਬਾਹਰਲੇ ਦੇਸ਼ਾਂ ਵਿੱਚ ਲੋਕ ਦੁੱਧ ਦੀ ਫੈਟ ਦੇਖ ਕੇ ਮੁੱਲ ਉਤਾਰਦੇ ਹਨ। %ਡੱਬੇ ਦੇ ਬਾਹਰ ਸੱਚ ਲਿਖਿਆ ਹੁੰਦਾ ਹੈ।  

Comments

Popular Posts