ਹਰ ਸਾਲ ਦੁਨੀਆਂ ਵਿੱਚ ਅਣਗਿੱਣਤ ਬੱਚੇ ਗੁੰਮ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਬੱਚੇ ਪੈਦਾ ਕਰ ਲੈਣਾਂ ਬਹੁਤੀ ਵੱਡੀ ਗੱਲ ਨਹੀਂ ਹੈ। ਇਹ ਕੰਮ ਪੱਸ਼ੂ, ਜੀਵ, ਜੰਤੂ, ਕੀੜੇ ਮਕੌਉੜੇ ਕਰ ਲੈਂਦੇ ਹਨ। ਇਸ ਦਾ ਮਤਲੱਭ ਉਹ ਵੀ ਬੰਦੇ ਵਾਂਗ ਸਬ ਕੁੱਝ ਜਾਂਣਦੇ ਹਨ। ਸਾਨੂੰ ਹੀ ਉਨਾਂ ਦੀ ਬੋਲੀ ਸਮਝ ਨਹੀਂ ਲੱਗਦੀ। ਇਹ ਆਪਣੀ ਨਸਲ ਨੂੰ ਪਾਲਕੇ, ਚੰਗੀ ਤਰਾਂ ਅੱਗੇ ਚਲਾ ਰਹੇ ਹਨ। ਲੱਗਦਾ ਨਹੀਂ, ਇੰਨਾਂ ਨੂੰ ਬੱਚਾ ਜੰਮਣ ਲਈ, ਕਿਸੇ ਅਪਰੇਸ਼ਨ ਡਾਕਟਰੀ ਸਹਾਇਤਾ ਦੀ ਲੋੜ ਪੈਦੀ ਹੈ। ਨਾਂ ਹੀ ਗਰਭਪਾਤ ਕਰਾਉਂਦੇ ਹਨ। ਨਾਂ ਹੀ ਆਪਣੇ ਬੱਚਿਆਂ ਨੂੰ ਨਜ਼ਾਇਜ਼ ਕਹਿ ਕੇ ਕੂੜੇ ਦੇ ਢੇਰ ਵਿੱਚ ਸਿੱਟਦੇ ਹਨ। ਨਾਂ ਹੀ ਬੱਚੇ ਗੁੰਮ ਹੋਣ ਦੀ ਕੋਈ ਸੰਭਾਨਾਂ ਹੈ। ਇੱਕ ਦੂਜੇ ਤੋਂ ਕੋਈ ਖ਼ਤਰਾ ਨਹੀਂ ਹੈ। ਮੂੰਹ ਨੂੰ ਖੂਨ ਲੱਗਿਆ ਕਰਕੇ, ਬਘਿਆੜ, ਸ਼ੇਰ ਤੇ ਬੰਦੇ ਜਰੂਰ ਇੰਨਾਂ ਨੂੰ ਖਾ ਜਾਂਦੇ ਹਨ। ਤਾਕਤਵਾਰ ਮਾੜੇ ਉਤੇ ਜ਼ੋਰ ਅਜ਼ਮਾਉਂਦਾ ਹੈ। ਤਾਕਤਵਾਰ ਮਾੜੇ ਦਾ ਖੂਨ ਚੂਸਕੇ ਬੱਣਦਾ ਹੈ। ਜਿਸ ਦਿਨ ਇਹ ਕੰਮਜ਼ੋਰਾਂ ਨੇ ਤਾਕਤ ਫੜ ਲਈ ਸਾਰੀ ਤਾਕਤ ਨਿੱਕਲ ਜਾਵੇਗੀ। ਇਹ ਤਾਂ ਸਬ ਚਲਾਕ ਲੋਕਾਂ ਦੇ ਬਹਾਨੇ ਹਨ। ਜਿਸ ਦਾ ਬੰਦਾ ਜੁੰਮੇਬਾਰ ਹੈ।
ਬਹੁਤੇ ਬੱਚਿਆਂ ਨੂੰ ਮਾਂਪੇਂ ਪੂਰਾ ਪਿਆਰ ਨਹੀਂ ਦਿੰਦੇ। ਪੂਰੀ ਦੇਖਭਾਲ ਨਹੀਂ ਕਰਦੇ। ਜਿਸ ਤੋਂ ਪਿਆਰ ਮਿਲਦਾ ਦਿਸਦਾ ਹੈ। ਭਲੇਖਾ ਖਾ ਕੇ, ਬੱਚੇ ਉਸ ਵੱਲ ਉਲਰ ਜਾਂਦੇ ਹਨ। ਤਾਂਹੀਂ ਹਰ ਸਾਲ ਦੁਨੀਆਂ ਵਿੱਚ ਅਣਗਿੱਣਤ ਬੱਚੇ ਗੁੰਮ ਹੁੰਦੇ ਹਨ। ਜੇ ਮਾਪਿਆਂ ਤੇ ਲੋਕਾਂ ਨੂੰ ਪਤਾ ਹੈ। ਬੱਚੇ ਗੁੰਮ ਹੋ ਰਹੇ ਹਨ। ਤਾਂ ਆਪਣੇ ਬੱਚਿਆਂ ਨੂੰ ਕਿਉਂ ਨਹੀਂ ਸੰਭਾਲਦੇ? ਕਿਉਂ ਖੁੱਲੇ ਛੱਡੇ ਹੋਏ ਹਨ? ਹਰ ਸਾਲ ਤਾਂ ਬੱਚਾ ਜੰਮ ਪੈਂਦਾ ਹੈ। ਸਮਝਦੇ ਹਨ। ਜਿਵੇਂ ਆਪੇ ਜੰਮਿਆ ਹੈ। ਉਵੇਂ ਹੀ ਪਲ ਜਾਵੇਗਾ। ਬੱਚਾ ਗੁਆਚ ਵੀ ਜਾਵੇ, ਬਹੁਤ ਘੱਟ ਲੋਕ ਪੁਲੀਸ ਨੂੰ ਦੱਸਦੇ ਹਨ। ਬੱਚੇ ਮਾਂ-ਬਾਪ ਤੇ ਉਨਾਂ ਦੇ ਪਾਲਣ ਵਾਲਿਆਂ ਦੀ ਅਣਗਹਿਲੀ ਨਾਲ ਗੁੰਮ ਹੁੰਦੇ ਹਨ। ਦੇਖਿਆ ਹੋਣਾਂ ਹੈ। ਭਾਰਤ ਵਰਗੇ ਦੇਸ਼ ਵਿੱਚ ਗਰੀਬ ਤੇ ਆਮ ਵਰਗ ਦੀ ਗੱਲ ਕਰਦੇ ਹਾਂ। ਮਾਂ ਇੱਕ ਦੋ ਬੱਚੇ ਖਿੱਚ ਧੂ ਕੇ ਪਾਲਦੀ ਹੈ। ਨਾਲ ਦੀ ਨਾਲ ਹੋਰ ਬੱਚੇ ਜੰਮੀ ਜਾਂਦੀ ਹੈ। ਬਾਕੀ ਬੱਚੇ ਇੱਕ ਦੂਜੇ ਨੂੰ ਪਾਲੀ ਜਾਂਦੇ ਹਨ। ਗੋਦੀ ਚੱਕ ਕੇ ਖਿਡਾਈ ਜਾਂਦੇ ਹਨ। ਆਪ ਹੀ ਵੱਡੇ ਛੋਟਿਆਂ ਨੂੰ ਖਿਲਾਈਂ-ਪਿਲਾਈਂ ਜਾਂਦੇ ਹਨ। ਅਮੀਰ ਲੋਕਾਂ ਦੇ ਬੱਚੇ ਨੌਕਰ ਪਾਲਦੇ ਹਨ। ਬੱਚੇ ਜੰਮਣ ਵਾਲੇ ਮਾਂ-ਬਾਪ ਕਿੰਨੀ ਕੁ ਜੁੰਮੇਬਾਰੀ ਨਿਭਾਉਂਦੇ ਹਨ? ਸਾਰੇ ਜਾਂਣਦੇ ਹਨ। ਬੱਚੇ ਕਿਵੇ ਪਲਦੇ ਹਨ? ਕੋਈ ਕੰਟਰੌਲ ਨਹੀਂ ਹੈ। ਬੱਚੇ ਘਰੋਂ ਬਾਹਰ ਹੀ ਖੇਡਦੇ ਰਹਿੰਦੇ ਹਨ। ਕਈ ਮਾਪਿਆਂ ਨੂੰ ਇਹ ਵੀ ਨਹੀਂ ਪਤਾ ਹੁੰਦਾ। ਬੱਚੇ ਖੇਡਦੇ ਕਿਥੇ ਹਨ? ਜੇ ਰਾਤ ਨਾਂ ਹੋਵੇ ਬੱਚੇ ਘਰੇ ਹੀ ਨਾਂ ਵੜਨ। ਬਹੁਤੇ ਬੱਚੇ ਤਾਂ 10 ਸਾਲਾਂ ਦੀ ਉਮਰ ਵਿੱਚ ਗਰੀਬੀ ਕਾਰਨ ਮਜ਼ਦੂਰੀ ਕਰਦੇ ਹਨ। ਬੱਚਿਆਂ ਉਤੇ ਮਾਲਕ ਮਜ਼ਦੂਰ ਸਮਝ ਕੇ, ਅੱਤਿਆਚਾਰ ਕਰਦੇ ਹਨ। ਮਾਰਦੇ ਕੁੱਟਦੇ ਹਨ। ਮਾਲਕ ਮਜ਼ਦੂਰੀ ਪੂਰੀ ਨਹੀਂ ਦਿੰਦੇ। ਬਾਲ ਕਾਮੇਂ ਭੁੱਖੇ ਰਹਿ ਕੇ ਕੰਮ ਕਰਦੇ ਹਨ। ਆਪਣੇ ਮਾਂ-ਬਾਪ ਦੀ ਘਰ ਤੋਰਨ ਵਿੱਚ ਮਦੱਦ ਕਰਦੇ ਹਨ। ਮਾਂ-ਬਾਪ ਕਿਹੜਾ ਘੱਟ ਕਰਦੇ ਹਨ। ਉਹ ਵੀ ਬੱਚਿਆਂ ਨੂੰ ਮਾਰਦੇ ਕੁੱਟਦੇ ਹਨ। ਕਈ ਬੱਚੇ ਤੰਗ ਆ ਕੇ ਆਪ ਹੀ ਘਰੋਂ ਭੱਜ ਜਾਂਦੇ ਹਨ। ਝੂਗੀਆਂ ਵਾਲਿਆਂ ਦੇ ਬੱਚੇ ਵੀ ਸ਼ੜਕਾਂ ਉਤੇ ਨੰਗੇ-ਧੜਗੇ ਤੁਰੇ ਫਿਰਦੇ ਹਨ। ਐਸੇ ਬੱਚਿਆਂ ਨੂੰ ਕੋਈ ਵੀ ਰੋਂਟੀ ਦੀ ਬੁਰਕੀ ਦਿਖਾ ਕੇ, ਚੱਕ ਸਕਦਾ ਹੈ। ਫਿਰ ਮਜ਼ਦੂਰੀ ਕਰਾ, ਭੀਖ ਮੰਗਾ ਸਕਦਾ ਹੈ। ਕਾਂਮ ਕਰਕੇ ਮਾਰ ਸਕਦਾ ਹੈ। ਫਿਰ ਮਾਰ ਸਕਦਾ ਹੈ। ਬੰਦੀ ਬਣਾਂ ਕਿ ਕੁੜੀਆਂ ਨੂੰ ਸਾਰੀ ਉਮਰ ਲਈ ਦਾਸੀ ਬਣਾਂ ਸਕਦਾ ਹੈ। ਬੱਚਾ ਚੋਰ ਅੱਗੇ ਵੇਚ ਸਕਦਾ ਹੈ।
ਕਈਆਂ ਮਾਂਪੇ ਇਹ ਵੀ ਨਹੀਂ ਜਾਂਣਦੇ, ਬੱਚੇ ਸਕੂਲ ਵੀ ਪੂਰਾ ਸਮਾਂ ਜਾਂਦੇ ਹਨ। ਜਾਂ ਕਿਤੇ ਹੋਰ ਮਨ ਪ੍ਰਚਾਉਂਦੇ ਹਨ। ਬੱਚਾ ਆਪ ਹੀ ਉਸ ਨਾਲ ਤੁਰ ਪੈਂਦਾ ਹੈ। ਜੋ ਬੱਚੇ ਦਾ ਮਨ ਪ੍ਰਚਾਉਂਦਾ ਹੈ। ਗਰੀਬ ਤੇ ਅਮੀਰ ਦੇ ਬੱਚੇ ਸਕੂਲ ਪੜ੍ਹਨ ਹੀ ਨਹੀਂ ਜਾਂਦੇ। ਨਾਂ ਹੀ ਸਰਕਾਰ ਇੰਨਾਂ ਦੇ ਮਾਪਿਆਂ ਨੂੰ ਪੁੱਛਦੀ ਹੈ। ਕਿ ਬੱਚੇ ਪੜ੍ਹਦੇ ਕਿਉਂ ਨਹੀਂ ਹਨ? ਕਨੇਡਾ ਵਿੱਚ 18 ਸਾਲਾਂ ਤੱਕ ਹਰ ਬੱਚੇ ਨੂੰ ਪੜ੍ਹਨ ਜਾਂਣਾਂ ਪੈਂਦਾ ਹੈ। ਬੱਚੇ ਕਨੇਡਾ ਅਮਰੀਕਾ ਹਰ ਦੇਸ਼ ਵਿੱਚ ਗੁੰਮਦੇ ਹਨ। ਇਥੇ ਬੱਚਿਆਂ ਨੂੰ ਸੈਕਸ ਲਈ ਵਰਤਿਆ ਜਾਂਦਾ ਹੈ। ਉਸ ਪਿਛੋਂ ਬੱਚਿਆਂ ਨੂੰ ਜਾਨੋਂ ਮਾਰ ਦਿੱਤਾ ਜਾਂਦਾ ਹੈ। ਅਨੇਕਾਂ ਬੱਚਿਆਂ ਦੀਆਂ ਲਾਸ਼ਾਂ ਦੇ ਪਿੰਜਰ ਪੁਲੀਸ ਨੂੰ ਲੱਭਦੇ ਹਨ। ਜਿੰਨਾਂ ਦੀ ਉਮਰ 5 ਤੋਂ 18 ਸਾਲਾਂ ਦੀ ਹੁੰਦੀ ਹੈ। ਭਾਵ ਜਦੋ ਬੱਚੇ ਆਪਣੇ ਪੈਰਾਂ ਉਤੇ ਤੁਰਨ ਲੱਗ ਜਾਂਦੇ ਹਨ। ਆਪ ਮੁਹਾਰੇ ਕਿਸੇ ਪਾਸੇ ਨਿੱਕਲ ਜਾਂਦੇ ਹਨ। ਜੇ ਕਿਸੇ ਮਾੜੇ ਬੰਦੇ ਦੇ ਉਡੀਕੇ ਆ ਜਾਂਣ, ਉਹ ਖੈਰ ਨਹੀਂ ਕਰੇਗਾ। ਭਾਰਤ ਵਿੱਚ ਤਾ ਬੱਚਿਆਂ ਨੂੰ ਇਸ ਲਈ ਵੀ ਚੁਰਾਉਂਦੇ ਹਨ। ਉਨਾਂ ਦੇ ਸਰੀਰ ਦੇ ਅੰਗ ਕੱਢ ਕੇ ਲੋੜ ਬੰਧਾ ਨੂੰ ਵੇਚਦੇ ਹਨ। ਕਈਆਂ ਨੂੰ ਭੀਖ ਮੰਗਣ ਲਈ ਮਜ਼ਬੂਰ ਕਰਦੇ ਹਨ। ਅਗਰ ਜੇ ਕੋਈ ਐਸਾ ਗੁੰਮ ਹੋਇਆ ਬੱਚਾ ਜਿਉਂਦਾ ਹੈ। ਬੱਚਾ ਚੋਰਾਂ ਕੋਲੋ ਬੱਚ ਗਿਆ ਹੈ। ਹੁਣ ਆਪਣੇ ਆਪ ਵਿੱਚ ਹੈ। ਤਾ ਐਸੇ ਲੋਕਾਂ ਦੀ ਕੋਈ ਪੋਲ ਕਿਉਂ ਨਹੀਂ ਖੋਲਦਾ? ਕੀ ਬੱਚੇ ਚੁਰਾਉਣ ਵਾਲੇ ਇਨੇ ਤਾਕਤ ਵਾਰ ਹਨ? ਕੋਈ ਡਰਦਾ ਮੂੰਹ ਨਹੀਂ ਖੋਲਦਾ। ਜਾਂ ਉਹ ਕਿਸੇ ਨੂੰ ਜਿਉਂਦਾ ਹੀ ਨਹੀਂ ਛੱਡਦੇ। ਅਗਰ ਆਲੇ-ਦੁਆਲੇ ਦੇ ਸਾਰੇ ਲੋਕ ਆਪਣੀਆਂ ਅੱਖਾਂ ਖੁਲੀਆਂ ਰੱਖਣ, ਦੁਨੀਆਂ Aੁਤੇ ਕੋਈ ਮਾੜਾ ਕੰਮ ਨਹੀਂ ਹੋਵੇਗਾ। ਸਾਡੇ ਸਬ ਦਾ ਹੱਕ ਹੈ। ਆਪਣੀ, ਗੁਆਂਢੀਆਂ ਦੀ, ਸਮਾਜ ਮਦੱਦ ਕਰੀਏ। ਤਾਂ ਸਾਰੇ ਸੁੱਖੀ ਰਹਿ ਸਕਦੇ ਹਾਂ।

Comments
Post a Comment