ਰੱਬ ਦੇ ਕੰਮ ਮਿਥੇ ਸਮੇਂ ਨਾਲ ਹੁੰਦੇ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬ ਦੇ ਕੰਮ ਮਿਥੇ ਸਮੇਂ ਨਾਲ ਹੁੰਦੇ ਹਨ। ਹਰ ਚੀਜ਼ ਦਾ ਸਮਾਂ ਹੁੰਦਾ ਹੈ। ਜਦੋਂ ਕਿਸੇ ਕੰਮ ਹੋਣ ਦਾ ਸਮਾਂ ਆਉਂਦਾ ਹੈ ਤਾਂ ਕੰਮ ਹੁੰਦਾ ਹੈ। ਸਮਾਂ ਕਿਸੇ ਦੀ ਉਡੀਕ ਨਹੀਂ ਕਰਦਾ। ਸਾਨੂੰ ਸਮੇਂ ਦੀ ਉਡੀਕ ਕਰਨੀ ਪੈਂਦੀ ਹੈ। ਜੋ ਸਮੇਂ ਦੀ ਕਦਰ ਕਰਦੇ ਹਨ। ਉਹ ਸਫ਼ਲਤਾ ਪਾ ਲੈਂਦੇ ਹਨ। ਸਮੇਂ ਨੂੰ ਨਿੱਕਲਣ ਤੋਂ ਪਹਿਲਾਂ ਉਸ ਦਾ ਲਾਂਭ ਪ੍ਰਾਪਤ ਕਰੀਏ। ਸਮੇਂ ਦੀ ਵਰਤੋਂ ਕਰਨ ਲਈ ਚੁਕੰਨੇ ਰਹੀਏ। ਸੁੱਖ ਦਾ ਸਮਾਂ ਬਹੁਤ ਛੇਤੀ ਸੌਖਾ ਨਿੱਕਲ ਜਾਂਦਾ ਹੈ। ਦੁੱਖਾਂ ਦਾ ਸਮਾਂ ਰੁਕ ਜਾਂਦਾ ਹੈ। ਜੋ ਵਿਹਲੇ ਹਨ। ਉਨਾਂ ਦਾ ਸਮਾਂ ਥੱਮ ਜਾਂਦਾ ਹੈ। ਉਨਾਂ ਦਾ ਸਮਾਂ ਸਮਾਂ ਲੰਬਾ ਹੋ ਜਾਂਦਾ ਹੈ। ਜਿੰਨਾਂ ਕੋਲ ਬਹੁਤ ਕੰਮ ਕਰਨ ਵਾਲੇ ਹਨ। ਸਮਾਂ ਥੋੜਾ ਪੈ ਜਾਂਦਾ ਹੈ। ਉਨਾਂ ਲਈ ਤੇਜ਼ੀ ਨਾਲ ਬੀਤ ਰਿਹਾ ਹੈ। ਕੰਮ ਉਤੇ ਵੀ ਮਜ਼ਦੂਰਾਂ ਲਈ ਸਮਾਂ ਰੱਖਿਆ ਹੁੰਦਾ ਹੈ। ਕਿੰਨੇ ਤੋਂ ਕਿੰਨੇ ਵਜੇ ਤੱਕ ਕੰਮ ਕਰਨਾਂ ਹੈ। ਕੰਮ ਕਿੰਨੇ ਵਜੇ ਖੋਲਣਾਂ ਹੈ? ਕਦੋਂ ਬੰਦ ਕਰਨਾਂ ਹੈ? ਗੱਡੀ, ਬੱਸ, ਜਹਾਜ਼ ਸਮੇਂ ਸਿਰ ਫੜੇ ਜਾਂਦੇ ਹਨ। ਕਿਸੇ ਨਾਲ ਮੁਲਾਕਾਤ ਹੋਵੇ, ਤਾਂ ਵੀ ਸਮੇਂ ਦਾ ਖਿਆਲ ਰੱਖਿਆ ਜਾਂਦਾ ਹੈ। ਕੋਈ ਕੰਮ ਸਮੇਂ ਤੋਂ ਪਹਿਲਾ ਨਹੀਂ ਹੁੰਦਾ। ਸਮਾਂ ਹਰ ਕੰਮ ਠੀਕ ਕਰ ਦਿੰਦਾ ਹੈ। ਕੋਈ ਬਿਮਾਰੀ ਹੋਵੇ। ਜਖ਼ਮ ਹੋਵੇ। ਸਮੇਂ ਨਾਲ ਭਰ ਜਾਂਦੇ ਹਨ। ਕਿਸੇ ਨਾਲ ਗੁੱਸਾ, ਲੜਾਈ ਹੋਈ ਹੋਵੇ। ਸਮੇਂ ਨਾਲ ਗੁੱਸਾ ਠੰਡਾ ਹੋ ਜਾਂਦਾ ਹੈ। ਕਿਸੇ ਨੂੰ ਗੁੱਸਾ ਆਇਆ ਹੋਵੇ। ਉਸ ਕੋਲੋ ਖਿਸਕ ਜਾਵੇ। ਮਾੜਾ ਸਮਾਂ ਟੱਲ ਜਾਂਦਾ ਹੈ। ਅੱਜ ਦਾ ਕੰਮ ਕੱਲ ਉਤੇ ਆਪ ਨਾਂ ਛੱਡੀਏ। ਪਤਾ ਨਹੀਂ ਕੱਲ ਸਾਨੂੰ ਆਵੇ ਕਿ ਨਾਂ ਆਵੇ। ਇਸੇ ਲਈ ਜਿੰਨੇ ਵੀ ਕੰਮ ਅੱਜ ਕਰ ਸਕਦੇ ਹਾਂ। ਉਨਾਂ ਨੂੰ ਕਰਨ ਦੀ ਕੋਸ਼ਸ਼ ਕਰੀਏ। ਪੁੱਤਰ ਸਮੇਂ ਦੇ ਨਾਲ ਵੱਡਾ ਹੋਵੇਗਾ। ਤਾਂਹੀ ਉਸ ਦੀ ਸ਼ਾਂਦੀ ਕਰਾਂਗੇ। ਵਿਆਹ ਦਾ ਵੀ ਪਹਿਲਾਂ ਸਮਾਂ ਮਿਥਿਆ ਜਾਂਦਾ ਹੈ। ਉਸ ਦੇ ਬੱਚੇ ਵੀ ਸਯੋਗ ਦੇ ਹਿਸਾਬ ਨਾਲ, ਉਮਰ ਦੇ ਹਿਸਾਬ ਨਾਨ ਹੁੰਦੇ ਹਨ। ਬੱਚਾ ਵੀ ਸਮਾਂ ਪੂਰਾ ਹੋਣ ਨਾਲ ਜੰਮਦਾ ਹੈ। ਅਗਰ ਸਮੇਂ ਤੋਂ ਪਹਿਲਾਂ ਜੰਮ ਪਵੇ, ਬੱਚਾ ਕੰਮਜ਼ੋਟਰ ਹੁੰਦਾ ਹੈ। ਭਾਰਤ ਵਿੱਚ ਤਾਂ ਹੁਣ ਵੀ ਬਹੁਤ ਬੱਚੇ ਮਰ ਹੀ ਜਾਂਦੇ ਹਨ। ਫੁਲਵਾੜੀ ਵਿੱਚ ਫੁੱਲਾਂ ਦੇ ਬੀਜ ਦੱਬ ਦੇਈਏ। ਬੂਟਾ ਪੈਦਾ ਹੁੰਦਾ ਹੇ। ਫਿਰ ਜਾ ਕੇ ਫੁੱਲ ਲੱਗਣ ਦਾ ਸਮਾਂ ਆਉਂਦਾ ਹੈ। ਬੰਦਾ ਉਸ ਨੂੰ ਕੁੱਝ ਪਲ ਵੀ ਜਿਉਣ ਨਹੀਂ ਦਿੰਦਾ। ਉਸ ਦਾ ਅੰਤ, ਸਮਾਂ ਲਿਆ ਦਿੰਦਾ ਹੈ। ਰੱਬ ਨੇ ਹਰ ਕੰਮ ਲਈ ਸਮਾਂ ਤਹਿ ਕਰ ਰੱਖਿਆ ਹੈ। ਇੱਕ ਦਿਨ ਸਾਡਾ ਵੀ ਅੰਤਮ ਸਮਾਂ ਆ ਜਾਂਣਾਂ ਹੈ।
ਇੱਕ ਦਿਨ ਨੂੰਹੁ ਦੇ ਸਿਰ ਉਤੇ ਸੱਸ ਹੁੰਦੀ ਹੈ। ਸੱਸ ਨੂੰਹੁ ਨੂੰ ਸ਼ਗਨਾਂ ਚਾਅ ਨਾਲ ਵਿਆਹ ਕੇ ਲਿਉਂਦੀ ਹੈ। ਵਿਆਹ ਉਤੇ ਕਿੰਨਾਂ ਖ਼ਰਚਾ ਕੀਤਾ ਜਾਂਦਾ ਹੈ। ਨੂੰਹੁ ਦੇ ਆਉਂਦਿਆਂ ਖੁਸ਼ੀ ਦੀ ਲਹਿਰ ਫੈਲਣੀ ਚਾਹੀਦੀ ਹੈ। ਪਰ ਨੂੰਹੁ ਦੇ ਆਉਦਿਆਂ ਮਾੜਾ ਸਮਾਂ ਸ਼ੁਰੂ ਹੋ ਗਿਆ। ਕਈ ਤਾਂ ਪਤੀ-ਪਤਨੀ ਦਾ ਵੀ ਰੋਜ਼ ਦੰਗਾ ਲੱਗਦਾ ਹੈ। ਸਾਲਾਂ ਤੋਂ ਬੱਣਿਆ ਬਣਾਇਆ ਘਰ, ਕੁੱਝ ਹੀ ਸਮੇਂ ਵਿੱਚ ਤਬਾਹ ਹੋ ਜਾਂਦਾ ਹੈ। ਘਰ ਜ਼ਿਆਦਾਤਰ ਸੱਸ ਨੂੰਹੁ ਦੀ ਬੱਣਦੀ ਨਹੀਂ ਹੈ। ਇਹ ਵੀ ਗੱਲ ਸਮੇਂ ਦੀ ਹੈ। ਇਕ ਦਿਨ ਇਹੀ ਪੁੱਤਰ ਮਾਂ ਦਾ ਲਾਡਲਾ ਸੀ। ਉਸ ਦੀ ਬੁੱਕਲ ਵਿੱਚ ਖੇਡਿਆ ਹੈ। ਉਸ ਦੀ ਬਣੀ ਰੋਟੀ ਪੱਕੀ ਖਾਂਦਾ ਸੀ। ਮਾਂ-ਮਾਂ ਕਰਦੇ ਦੀ ਜੁਬਾਨ ਨਹੀਂ ਥੱਕਦੀ ਸੀ। ਕੱਪੜੇ ਵੀ ਮਾਂ ਦੀ ਪਸੰਦ ਦੇ ਪਾਉਂਦਾ ਰਿਹਾ ਹੈ। ਨੂੰਹੁ ਆਉਂਦੇ ਹੀ ਪਾਸਾ ਪਲਟ ਗਿਆ। ਸੱਸ ਹੱਥੋਂ ਸਾਰਾ ਕੁੱਝ ਖੁਸ ਗਿਆ। ਪੁੱਤਰ ਤੇ ਘਰ ਦੋਂਨੇ ਖਿਸਕ ਜਾਂਦੇ ਹਨ। ਪੁੱਤਰ ਨੂੰਹੁ ਨਾਲ ਸਮਾਂ ਗੁਜ਼ਾਰਨ ਲੱਗਦਾ ਹੈ। ਉਸ ਦੀ ਹਰ ਪਸੰਧ ਦਾ ਖਿਆਲ ਰੱਖਦਾ ਹੈ। ਮਾਂ ਵੱਲੋ ਧਿਆਨ ਹੱਟ ਗਿਆ ਹੈ। ਜ਼ੋਰੂ ਕਾ ਗਲਾਮ ਹੋ ਗਿਆ ਹੈ। ਰੋਟੀ ਵੀ ਪਤਨੀ ਹੀ ਦਿੰਦੀ ਹੈ। ਇਸੇ ਲਈ ਭਾਰਤ ਵਿੱਚ ਪਤੀ ਪੁੱਤਰ ਆਪਣਾਂ ਕੋਈ ਕੰਮ ਨਹੀਂ ਕਰਦੇ। ਔਰਤਾਂ ਜਿਉਂ ਇੱਕ ਦੂਜੇ ਤੋਂ ਅੱਗੇ ਵੱਧ ਕੇ ਸੇਵਾ ਕਰਦੀਆਂ ਹਨ। ਆਪਸ ਵਿੱਚ ਤਾਂ ਕੰਮ ਪਿਛੇ ਲੜੀ ਜਾਂਣਗੀਆਂ। ਇੱਕ ਦੂਜੇ ਦਾ ਜਿਉਣਾਂ ਦੂਬਰ ਕਰ ਦਿੰਦੀਆਂ ਹਨ। ਇਹੀ ਨੂੰਹੁ ਜਦੋਂ ਸੱਸ ਬੱਣ ਜਾਂਦੀ ਹੈ। ਆਪਣਾਂ ਸਮਾਂ ਭੁੱਲ ਜਾਂਦੀ ਹੈ। ਉਹ ਕੁਪੱਤ ਆਪਣੀ ਨੂੰਹ ਨਾਲ ਕਰਨ ਲੱਗ ਜਾਂਦੀ ਹੈ। ਪੀੜੀ ਦਰ ਪੀੜੀ ਸੱਸ ਨੂੰਹ ਦਾ ਵੈਰ ਚੱਲੀ ਜਾਂਦਾ ਹੈ। ਕੋਈ ਹੀ ਘਰ ਹੋਵੇਗਾ। ਜਿਥੇ ਸੱਸ ਨੂੰਹ ਦੇ ਨਾਲ ਸਮੇਂ ਅਨੁਸਾਰ ਢੱਲ ਸਕੇ। ਨੂੰਹੁ ਵਿੱਚ ਤਾਂ ਬੱਚਪਨਾਂ ਹੁੰਦਾ ਹੈ। ਜੇ ਮਾਂ ਹੋ ਕੇ ਪੁੱਤਰ ਦੀਆਂ ਗਲ਼ਤੀਆਂ, ਕੌੜੇ ਬੋਲ ਮੁਆਫ਼ ਕਰ ਸਕਦੀ ਹੈ। ਪੁੱਤਰ ਹਰ ਵੇਲੇ ਮਾਂ-ਮਾਂ ਤਾਂ ਨਹੀਂ ਕਰਦਾ। ਲੜਦਾ ਵੀ ਹੈ। ਨੂੰਹੁ ਨਾਲ ਉਹੀ ਵਤੀਰਾਂ ਕੀਤਾ ਜਾਵੇ। ਘਰ ਸ਼ਾਂਤੀ ਦਾ ਮੰਦਰ ਬੱਣ ਜਾਵੇਗਾ। ਨੂੰਹੁ ਸੱਸ ਤੋਂ ਕਿੰਨਾ ਸਮਾਂ ਪਿਛੋਂ ਪੈਦਾ ਹੋਈ ਹੈ। ਸੋਚਣ ਦਾ ਲਹਿਜਾ ਤਰੀਕਾ ਵੀ ਹੋਰ ਹੋਵੇਗਾ। ਉਹ ਕੈਸੇ ਮਹੋਲ ਵਿੱਚ ਪਲੀ ਹੈ। ਸ਼ਹਿਰੀ ਤੇ ਪਿੰਡ ਦੀ ਕੁੜੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਪਿੰਡ ਦੀ ਕੁੜੀ ਮੇਹਨਤੀ ਸਨੇਹ ਵਾਲੀ ਸੰਯੁਗਤ ਪਰਿਵਾਰ ਵਾਲੀ ਹੋਵੇਗੀ। ਸ਼ਹਿਰ ਦੀ ਕੁੜੀ ਐਸੀ ਵੀ ਹੋ ਸਕਦੀ ਹੈ। ਉਲਟ ਵੀ ਹੋ ਸਕਦੀ ਹੈ। ਸੱਸ ਤੇ ਪਤੀ ਉਸ ਨੂੰ ਪਿਆਰ ਨਾਲ ਬਦਲ ਵੀ ਸਕਦੇ ਹਨ। ਸੱਸ ਉਮਰ ਵਿੱਚ ਵੀ ਸਿਆਣੀ ਹੁੰਦੀ ਹੈ। ਜੇ ਧੀ ਦੀਆਂ ਗਲ਼ਤੀਆਂ, ਵਧੀਕੀਆਂ ਅੱਖੋਂ ਉਹਲੇ ਕਰ ਸਕਦੀ ਹੈ। ਨੂੰਹ ਤਾਂ ਉਸ ਦੀ ਆਪਣੀ ਹੁੰਦੀ ਹੈ। ਸਦਾ ਹਰ ਸਮੇਂ ਲਈ ਉਸ ਦੇ ਪੁੱਤਰ ਦੀ ਜੀਵਨ ਸਾਥੀ ਹੈ। ਇੱਕ ਦੂਜੇ ਨੂੰ ਸਮਝਣ ਦੀ ਕੋਸ਼ਸ਼ ਕਰਨ ਦੀ ਲੋੜ ਹੈ। ਇੱਕ ਦੂਜੇ ਨੂੰ ਸਮਾਂ ਦੇਣ ਦੀ ਲੋੜ ਹੈ। ਸਮੇਂ ਨਾਲ ਚੱਲਣ ਦੀ ਲੋੜ ਹੈ। ਜੇ ਅਸੀਂ ਸਮੇਂ ਅਨੁਸਾਰ ਚਲਦੇ ਹਾਂ। ਸਮਾਂ ਸਭ ਤੋਂ ਵੱਡਾ ਦੋਸਤ ਹੈ।

Comments
Post a Comment