ਲੋਕ ਇੰਨੇ ਭੋਲੇ ਨਹੀਂ ਹੋ ਸਕਦੇ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਹੈਰਾਨੀ ਦੀ ਗੱਲ ਹੈ। ਲੋਕ ਦਿਨ ਦਿਹਾੜੇ ਆਪਣੇ ਆਪ ਨੂੰ ਲੁੱਟਾਈ ਜਾਂਦੇ ਹਨ। ਠੱਗੇ ਜਾ ਰਹੇ ਹਨ। ਲੋਕ ਇੰਨੇ ਭੋਲੇ ਨਹੀਂ ਹੋ ਸਕਦੇ। ਫਿਰ ਐਸਾ ਕਿਵੇਂ ਕਰ ਲੈਂਦੇ ਹਨ? ਕਿਵੇਂ ਇੰਨਾਂ ਸਮਾਂ, ਸਮਾਂ ਖ਼ਰਾਬ ਕਰਨ ਲਈ ਕੱਢ ਲੈਂਦੇ ਹਨ। ਕੋਲੋ ਪੈਸਾ ਬਰਬਾਦ ਕਰਦੇ ਹਨ। ਦੂਜਾ ਕੋਈ ਮਨ ਦੀ ਸ਼ਾਂਤੀ ਨਹੀਂ ਦੇ ਸਕਦਾ। ਕੱਲੇ ਘਰ ਦੇ ਅੰਦਰ ਜਰੂਰ ਸ਼ਾਂਤੀ ਨਾਲ ਬੈਠ ਸਕਦੇ ਹਾਂ। ਉਥੇ ਵੀ ਪਰਿਵਾਰ ਵਿੱਚ ਰਹਿੰਦੇ ਹੋਏ, ਉਨਾਂ ਨੂੰ ਸਹਿੱਣਾਂ ਪੈਣਾਂ ਹੈ। ਬੱਚਿਆ ਨੂੰ ਸਮੇਂ ਸਿਰ ਖਾਂਣਾਂ ਦੇ ਕੇ, ਬੁਜ਼ਰੁਗਾਂ ਦੀ ਦੇਖ-ਭਾਲ ਕਰਕੇ, ਇਸ ਨਾਲ ਵੀ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਪਤੀ-ਪਤਨੀ ਜਦੋਂ ਆਪਣਾਂ ਘਰ ਮੇਹਨਤ ਕਰਕੇ ਚਲਾਉਂਦੇ ਹਨ। ਇਹ ਵੀ ਇੱਕ ਸਾਧਨਾਂ ਹੈ। ਜੇ ਘਰ ਵਿੱਚ ਸਾਰਾ ਪਰਿਵਾਰ ਖੁਸ਼ ਹੈ। ਰੱਬ ਬਾਹਰੋਂ ਲੱਭਣ ਦੀ ਲੋੜ ਨਹੀਂ ਹੈ। ਦੂਜੇ ਕਿਸੇ ਦੀਆਂ ਲੱਤਾਂ ਘੁੱਟਣ, ਕਿਸੇ ਨੂੰ ਪੈਸਾ ਦਾਨ ਕਰਨ ਨਾਲ ਵੀ ਸਕੂਨ ਨਹੀਂ ਮਿਲ ਸਕਦਾ। ਸਕੂਨ ਲਈ ਇਕਾਂਤ ਦੀ ਲੋੜ ਹੈ। ਨਾਂ ਕੇ ਹੱਲੇ ਗੁੱਲੇ ਦੀ ਲੋੜ ਹੈ। ਜੇ ਲੱਗਦਾ ਹੈ, ਕਿਸੇ ਪੰਡਤ ਨੂੰ ਦੱਸ ਕੇ ਦੁੱਖ ਕੱਟੇ ਜਾਂਣਗੇ। ਕਿਸੇ ਬੰਦੇ ਮੂਹਰੇ ਦੁੱਖ ਰੋਣ ਦੀ ਕੀ ਲੋੜ ਹੈ? ਜੇ ਗੱਲ ਢਿੱਡ ਵਿੱਚ ਨਹੀਂ ਟਿੱਕਦੀ, ਅੱਖਾਂ ਮੀਚ ਕੇ ਰੱਬ ਨੂੰ ਸਹਮਣੇ ਜਾਂਣ ਕੇ, ਸਬ ਕੁੱਝ ਬੋਲ ਦਿਉ। ਢਿੱਡ ਹੌਲਾ ਹੋ ਜਾਵੇਗਾ। ਪਰ ਰੱਬ ਤਾਂ ਅਣਬੋਲਿਆ ਸੁਣਦਾ ਹੈ। ਕੀ ਅਸੀਂ ਸਾਰੀਆਂ ਜਰੂਰਤ ਦੀਆਂ ਚੀਜ਼ਾਂ ਮੰਗ ਕੇ ਹੀ ਲਈਆਂ ਹਨ? ਹਵਾ, ਪਾਣੀ, ਧਰਤੀ, ਅਕਾਸ਼ ਸਬ ਉਸ ਨੇ ਆਪ ਦਿੱਤੇ ਹਨ। ਇੱਕ ਦਾ ਸੁੱਖ ਹੀ ਵਾਪਸ ਲੈ ਲਵੇ, ਪਰਲੋਂ ਆ ਜਾਵੇਗੀ। ਦੁਨੀਆਂ ਮਰ-ਮੁੱਕ ਜਾਵੇਗੀ। ਕੀ ਉਸ ਦੀ ਕਰੋਪੀ ਤੋਂ ਇਹ ਬੰਦੇ ਗੁਰੂ ਆਪ ਤੇ ਹੋਰ ਦੁਨੀਆਂ ਨੂੰ ਬੱਚਾ ਸਕਣਗੇ? ਇਹ ਗੁਰੂ ਪੰਡਤ ਉਦੋਂ ਕਿਉਂ ਨਹੀਂ ਕੁੱਝ ਦੱਸਦੇ? ਜਦੋਂ ਸਮੁੰਦਰ ਅਣਗਿੱਣਤ ਪਿੰਡਾਂ, ਸ਼ਹਿਰਾਂ, ਲੋਕਾਂ ਨੂੰ ਰੋੜ ਕੇ ਲੈ ਜਾਂਦਾ ਹੈ। ਤੁਫ਼ਾਨ ਆ ਜਾਂਦਾ ਹੈ। ਪਹਾੜ ਖਿਸਕ ਜਾਂਦੇ ਹਨ। ਧਰਤੀ ਦੇ ਜੁਆਲਾ ਮੁੱਖੀ ਫੁੱਟ ਜਾਂਦੇ ਹਨ। ਇਹ ਸਬ ਧਰਤੀ ਦੇ ਰੱਬ ਕਿਉਂ ਨਹੀਂ, ਅਸਲੀ ਰੱਬ ਦੇ ਉਤੋਂ ਦੀ ਹੋ ਕੇ ਰੋਕ ਲੈਂਦੇ? ਕਿਉਂ ਲੋਕ ਅਨਆਈ ਮੌਤ ਮਰਦੇ ਹਨ?
ਕਿਆ ਬਾਤ ਹੈ, ਇਹ ਪੰਡਤ ਨੂੰ ਪੈਸੇ ਦੇਵੋ, ਪੱਤਰੀ ਖੁਲਾਵੋ ਤਾਂ ਮੁੰਡਾ ਦੇ ਦਿੰਦੇ ਹਨ। ਮੁੰਡਾ ਇਹ ਕਿਵੇ ਦੇ ਸਕਦੇ ਹਨ? ਉਹ ਤਾਂ ਮਰਦ-ਔਰਤ ਦੇ ਸਬੰਧ ਨਾਲ ਜੰਮਣਾਂ ਹੈ। ਹੋਰ ਕੋਈ ਬੰਦਾ ਦਖ਼ਲ ਨਹੀਂ ਦੇ ਸਕਦਾ। ਤੁਹਾਨੂੰ ਨੌਕਰੀ ਦਿਵਾ ਕੇ ਦਿੰਦੇ ਹਨ। ਕੰਮ ਕਿਤੇ ਹੁੰਦਾ ਹੈ। ਮਾਲਕ ਕੋਈ ਹੁੰਦਾ। ਡਿਗਰੀ ਕਿਸੇ ਨੇ ਲਈ। ਮਾਂ ਰੋਟੀਆਂ ਪੱਕਾ ਕੇ ਦਿੰਦੀ ਬੁੱਢੀ ਹੋ ਗਈ। ਪਿਉ ਕਮਾਂਈ ਕਰਦਾ ਮਰ ਗਿਆ। ਪੰਡਤ ਨੇ ਹੀ ਮੁੰਡੇ, ਕੁੜੀ ਨੂੰ ਨੌਕਰੀ ਦੇ ਦਿੱਤੀ। ਕਈਆਂ ਦਾ ਤਾਂ ਵਿਆਹ ਹੋਇਆ ਵੀ, ਇਹ ਠੱਗ ਦੇ ਨਾਂਮ ਹੀ ਲੱਗਦਾ ਹੈ। ਪੂਰਾ ਘਰ ਹੀ ਇਹੀ ਚਲਾਉਂਦੇ ਹਨ। ਇਹੀ ਲੋਕਾਂ ਦੀਆਂ ਉਮਰਾਂ ਵਦਾ-ਘੱਟਾ ਸਕਦੇ ਹਨ। ਹੈ ਨਾਂ ਅਚੱਭੇ ਦੀ ਗੱਲ, ਜਦੋਂ ਕੋਈ ਘਰ ਵਿੱਚ ਬਿਮਾਰ ਹੁੰਦਾ ਹੈ। ਮਰਨ ਕਿਨਾਰੇ ਹੁੰਦਾ ਹੈ। ਐਕਸੀਡੈਂਟ ਨਾਲ ਵੱਡਿਆ ਟੁੱਕਿਆ ਜਾਂਦਾ ਹੈ। ਉਦੋਂ ਕਿਉਂ ਲੋਕ ਡਾਕਟਰਾਂ ਕੋਲ ਹਸਪਤਾਲ ਭੱਜਦੇ ਹਨ। ਕੀ ਇਸ ਦਾ ਇਲਾਜ਼ ਇੰਨਾਂ ਦੁਨੀਆਂ ਦੇ ਰੱਬਾਂ ਕੋਲ ਨਹੀਂ ਹੈ? ਚਾਹੇ ਸਾਰੀ ਦੁਨੀਆਂ ਦੇ ਪਖੰਡੀ ਪੰਡਤ ਅਰਦਾਸਾ ਕਰਨ ਵਾਲੇ ਇੱਕਠੇ ਹੋ ਜਾਂਣ ਤਾਂ ਵੀ ਮਰੇ ਬੰਦੇ ਵਿੱਚ ਜਾਂਨ ਨਹੀਂ ਪਾ ਸਕਦੇ। ਆਉ ਦੇਖੀਏ, ਇਹ ਦੁਨਿਆਵੀ ਭਗਵਾਨ ਦੇ ਲੱਛਣ ਕੀ ਹਨ?
ਆਲੇ-ਦੁਆਲੇ ਜੰਗਲ ਹੈ। ਕੋਂਲੋਂ ਦੀ ਠੰਡੇ ਪਾਣੀ ਦਾ ਚਸਮਾਂ ਵੱਗ ਰਿਹਾ ਹੈ। ਲੱਕੜਾ ਨੂੰ ਅੱਗ ਲਾਈ ਹੈ। ਇੱਕ ਗੁਰੂ ਭਗਵਾਨ ਹੈ। ਇਹ ਵਿਚਕਾਰ ਹੈ। ਚੇਲੇ ਉਸ ਦੇ ਦੁਆਲੇ ਹੋਏ ਹਨ। ਗਾਣੇ ਲਗਾ ਕੇ ਜ਼ੋਰਾਂ ਸ਼ੋਰਾਂ ਨਾਲ ਨੱਚ ਰਹੇ ਹਨ। ਘੰਟਿਆਂ ਬੰਦੀ ਨੱਚੀ ਜਾਂਦੇ ਹਨ। ਪਸ਼ੀਨੇ ਨਾਲ ਭਿਜ ਜਾਂਦੇ ਹਨ। ਇੰਨਾਂ ਵਿੱਚ ਨੌਜਵਾਨ ਮੁੰਡੇ ਕੁੜੀਆਂ ਤੇ ਬੁਜ਼ਰੁਗ ਗੋਰੇ, ਕਾਲੇ, ਚੀਨੇ, ਪੰਜਾਬੀ, ਹਿੰਦੂ ਵੀ ਨੱਚ ਰਹੇ ਹਨ। ਨੱਚਦਿਆਂ ਖੜ੍ਹਇਆਂ ਦੀ ਸਮਾਧੀ ਲੱਗ ਜਾਂਦੀ ਹੈ। ਲੰਬੇ ਪੈ ਜਾਂਦੇ ਹਨ। ਜਿਵੇਂ ਭੰਗ ਪੀਤੀ ਹੈ। ਉਚੀ-ਉਚੀ ਹੱਸਦੇ ਹਨ। ਰੋਂਦੇ ਹਨ। ਵਾਲ ਖੁੱਲੇ ਸਿਰ ਜ਼ੋਰ-ਜ਼ੋਰ ਦੀ ਘੁੰਮਾਉਂਦੇ ਹਨ। ਲੰਬੇ ਚੋਲੇਂ ਤਕਰੀਬਨ ਸਬ ਨੇ ਪਾਏ ਹਨ। ਗੁਰੂ ਨੇ ਨੰਗਾਂ ਧੜ ਰੱਖ ਤੇੜ ਧੋਤੀ ਲਗਾਈ ਹੈ। ਬਹੁਤੇ ਚੇਲੇ ਵੀ ਨੰਗ-ਧੜਗੇ ਹਨ। ਇਸ ਦੇ ਚੇਲੇ ਸੱਚੀ, ਇਸ ਦੇ ਇਸ਼ਾਰੇ ਉਤੇ ਨੱਚਦੇ ਹਨ। ਮੰਦਰਾਂ ਵਿੱਚ ਨੱਚਦੇ ਹਨ। ਛੱਤ ਦੇ ਥੱਲੇ ਵੱਡੀ ਖੁਲੀ ਥਾਂ ਤੇ ਨੱਚਦੇ ਹਨ। ਅੱਖਾਂ ਉਤੇ ਪੱਟੀ ਬੰਨ ਲੈਂਦੇ ਹਨ। ਇਸ ਦਾ ਮੱਤਲੱਬ ਨੱਚਦੇ ਨੱਚਦੇ ਕੱਪੜੇ ਉਤਾਰ ਦਿੰਦੇ ਹਨ। 100 ਮੋਮਬੱਤੀਆਂ ਦੀ ਪੂਜਾ ਵਿੱਚ ਬੈਠੇ ਕੱਪੜੇ ਉਤਾਰ ਦਿੰਦੇ ਹਨ। ਇਹ ਗੁਰੂ ਕਹਿੰਦਾ ਹੈ, " ਮਨ ਨੂੰ ਕਿਸੇ ਬੰਦਨ ਵਿੱਚ ਰੱਖਣ ਦੀ ਲੋੜ ਨਹੀਂ ਹੈ। ਜਿੰਦਗੀ ਦਾ ਜੋ ਵੀ ਸਮਾਂ ਹੈ। ਅੰਨਦ ਲੈਂਦੇ, ਮੌਜ਼ ਮਸਤੀ ਕਰਦੇ ਲੰਘਣਾਂ ਚਾਹੀਦਾ ਹੈ। ਸਾਧਨਾਂ ਨਹੀਂ ਕਰਨੀ ਚਾਹੀਦੀ। ਮਨ ਦੀ ਹਰ ਇਛਾ ਪੂਰੀ ਕਰਨੀ ਚਾਹੀਦੀ ਹੈ। ਜਿਵੇਂ ਚੜਦੀ ਜਵਾਨੀ ਵਿੱਚ ਮੁੰਡੇ ਕੁੜੀਆਂ ਕਰਦੇ ਹਨ। ਕਿਸੇ ਚੀਜ਼ ਦੀ ਬਦੰਸ਼ ਨਹੀਂ ਹੈ। " ਇਹ 50 ਸਾਲਾਂ ਦੀ ਉਮਰ ਵਿੱਚ ਐਸੀਆਂ ਗੱਲਾਂ ਕਰਦਾ ਹੈ। ਜਿਸ ਤਰਾਂ ਦੀਆਂ ਹਰਕਤਾਂ ਕਰਦੇ ਹਨ। ਪੂਰੇ ਵਿਗੜੇ ਹੋਏ, ਸ਼ਰਾਰਤੀ ਬੱਚੇ ਲੱਗਦੇ ਹਨ। ਪਤਾ ਲੱਗਦਾ ਹੈ। ਜੇ ਬੰਦੇ ਨੂੰ ਖੁੱਲਾ ਸਬ ਕੁੱਝ ਕਰਨ ਲਈ ਕਿਹਾ ਜਾਵੇ, ਉਹ ਕੀ ਕੁੱਝ ਕਰ ਸਕਦਾ ਹੈ। ਬੰਦਰਾਂ ਵਾਂਗ ਟੱਪ ਕੇ ਛਾਲਾਂ ਮਾਰ ਕੁੱਤਿਆਂ ਵਾਂਗ ਭੌਕ ਸਕਦਾ ਹੈ। ਕਿਸੇ ਨਾਲ ਵੀ ਜਸਮਾਨੀ ਸਬੰਧ ਬਣਾਂ ਸਕਦਾ ਹੈ। ਇਹ ਭਗਵਾਨ ਜਸਮਾਨੀ ਸਬੰਧ ਬਣਾਉਣ ਦੇ ਤਰੀਕੇ ਦੱਸਦਾ ਹੈ। ਬਿਲਕੁਲ ਜੰਗਲੀ ਪੱਸ਼ੂ ਬੱਣ ਸਕਦਾ ਹੈ। ਰੱਬ ਨੇ ਜੇ ਐਸੇ ਬੰਦੇ ਬਣਾਉਣੇ ਸੀ। ਤਾਂ ਇੰਨਾਂ ਵਿਸ਼ਾਲ ਗਿਆਨ ਵਾਲਾ ਦਿਮਾਗ ਹੀ ਨਾਂ ਦਿੰਦਾ।

Comments

Popular Posts