ਸ਼ਕਤੀਆਂ ਹਰ ਬੰਦੇ ਅੰਦਰ ਹਨ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com

ਜਦੋਂ ਰੱਬ ਹਰ ਥਾਂ ਤੇ ਹੈ। ਉਹ ਰੱਬ ਸਾਡੇ ਅੰਦਰ ਵੀ ਹੈ। ਉਹ ਅੰਦਰ ਸਾਡਾ ਮਨ ਹੈ। ਮਨ ਇਕ ਸ਼ਕਤੀ ਹੈ। ਸ਼ਕਤੀਆਂ ਹਰ ਬੰਦੇ ਅੰਦਰ ਹਨ। ਆਪਣੇ ਮਨ ਬਾਰੇ ਸੋਚੋ, ਤੁਸੀਂ ਆਪ ਕੀ ਕੀ ਪ੍ਰਾਪਤੀਆਂ ਕੀਤੀਆਂ ਹਨ? ਕਿੰਨੇ ਕੰਮ ਤੁਸੀਂ ਆਪ ਕੀਤੇ ਹਨ। ਸਾਰੀਆਂ ਪੜ੍ਹਾਈਆ ਆਪ ਹੀ ਤਾਂ ਪੜ੍ਹ ਕੇ ਪਾਸ ਕੀਤੀਆਂ ਹਨ। ਕਿਹਨੇ ਮਦੱਦ ਕੀਤੀ? ਮਾਂਪੇ ਪੈਸੇ ਦੇ ਕੇ ਉਝ ਸਹਾਰਾ ਦੇ ਕੇ ਮਦੱਦ ਕਰ ਸਕਦੇ ਹਨ। ਪੇਪਰ ਆਪ ਨੂੰ ਦੇਣੇ ਪੈਣੇ ਹਨ। ਹਰ ਬੰਦਾ ਆਪ ਸ਼ਕਤੀ ਹੈ। ਕੋਈ ਸੰਤ ਬਾਬਾ ਤੁਹਾਡੀ ਸ਼ਕਤੀ ਨਹੀਂ ਹੈ। ਤੁਸੀ ਕੋਈ ਧੱਕਾ ਸਟਾਰਟ ਗੱਡੀ ਨਹੀਂ ਹੋ। ਬਾਬਾ ਤੰਤਰਕ ਧੱਕਾ ਮਾਰੇਗਾ। ਤਾਂ ਤੁਸੀਂ ਦੋੜੋਗੇ। ਇੱਕ ਬਾਰ ਉਸ ਮੂਹਰੇ ਅੱੜ ਕੇ ਦੇਖ ਲੈਣਾਂ। ਉਹ ਤੁਹਾਨੂੰ ਧੱਕਾ ਮਾਰ ਕੇ ਅੱਗੇ ਵੀ ਨਹੀਂ ਕਰ ਸਕਦਾ। ਜ਼ਮੀਨ ਉਤੇ ਸਿੱਟ ਜਰੂਰ ਦੇਵੇਗਾ। ਦਿਲ ਦਰਿਆ ਸਮੁੰਦਰੋਂ ਡੂਘੇ ਕੌਣ ਦਿਲਾਂ ਦੀਆਂ ਜਾਂਣੇ? ਜਿਵੇ ਸਮੁੰਦਰ ਅੰਦਰ ਬਹੁਤ ਕੀਮਤੀ ਰਤਨ, ਮੋਤੀ, ਹੀਰੇ ਹਨ। ਇਹੀ ਸਬ ਧਰਤੀ ਵਿੱਚ ਹਨ। ਮਨ ਵਿੱਚ ਵੀ ਹਨ। ਅਸੀਂ ਮਨ ਨੂੰ ਟੋਹ ਕੇ ਕਦੇ ਦੇਖਿਆ ਹੀ ਨਹੀਂ ਹੈ। ਮਨ ਜੀਤੇ ਜੱਗ ਜੀਤ, ਜੇ ਮਨ ਵੱਸ ਵਿੱਚ ਆ ਗਿਆ। ਦੁਨੀਆਂ ਮੁੱਟੀ ਵਿੱਚ ਹੈ। ਇਹ ਮਨ ਹੀ ਲੁੱਟੇਰਾ ਹੈ। ਮਨ ਚੰਚਲ ਹੈ। ਮਨ ਸਾਧ ਹੈ। ਮਨ ਗੁਰੂ ਹੈ।
ਜਲ ਭੀਤਰਿ ਕੁੰਭ ਸਮਾਨਿਆ ਸਭ ਰਾਮੁ ਏਕੁ ਕਰਿ ਜਾਨਿਆ ਗੁਰ ਚੇਲੇ ਹੈ ਮਨੁ ਮਾਨਿਆ ਜਨ ਨਾਮੈ ਤਤੁ ਪਛਾਨਿਆ {ਪੰਨਾ 657}

ਜੇ ਮਨ ਉਤੇ ਕੰਟਰੌਲ ਹੋ ਗਿਆ। ਜਦੋਂ ਮਨ ਲੋਕਾਂ ਵੱਲੋਂ ਆਸ ਛੱਡ ਗਿਆ। ਬਈ ਲੋਕ ਮਦੱਦ ਨਹੀਂ ਕਰਦੇ ਹਨ। ਪਤਾ ਲੱਗ ਜਾਵੇਗਾ ਤਾ ਅਸੀਂ ਆਪਣੀ ਮਦੱਦ ਆਪ ਕਰ ਸਕਦੇ ਹਾਂ। ਦੂਜਾ ਬੰਦਾ ਸਾਡੇ ਲਈ ਜਾਂ ਕਿਸੇ ਹੋਰ ਲਈ ਕੱਖ ਨਹੀਂ ਕਰ ਸਕਦਾ। ਇੱਕ ਬੰਦਾ ਆਪਣੇ ਮਨ ਦਿਮਾਗ ਦੇ ਜ਼ੋਰ ਨਾਲ ਲੜ ਕੇ, ਅਨੇਕਾਂ ਬੰਦਿਆਂ ਨਾਲ ਲੜ ਸਕਦਾ ਹੈ। ਮਨ ਦਿਮਾਗ ਜੁਗਤ ਨਾਲ ਜਿੱਤ ਸਕਦੇ ਹਨ। ਸਰੀਰਕ ਬਲ ਨਾਲ ਨਹੀਂ। ਇਹ ਸ਼ਕਤੀਆਂ ਤਾਂ ਸਰੀਰ ਵਿਚੋਂ ਬਾਹਰ ਆਉਂਦੀਆਂ ਹਨ। ਜਦੋਂ ਕੋਈ ਕੱਲਾ ਰਹਿ ਜਾਂਦਾ ਹੈ। ਮਨ ਦੁਨੀਆਂ ਨੂੰ ਇੱਕ ਪਾਸੇ ਰੱਖ ਦਿੰਦਾ ਹੈ। ਦੁਨੀਆਂ ਦਾ ਮਾਂਣ ਛੱਡ ਕੇ, ਆਪਣੇ ਮਨ ਵਿਚੋਂ ਇਹ ਸ਼ਕਤੀਆਂ ਲੱਭਣ ਦੀ ਕੋਸ਼ਸ਼ ਕਰੀਏ। ਆਪਣੇ ਮਨ ਉਤੇ ਜ਼ਕੀਨ ਕਰ ਕੇ ਦੇਖੀਏ। ਮੁਸ਼ਕਲਾਂ ਦੇ ਹਲ ਲੱਭਣ ਲੱਗ ਜਾਂਣਗੇ। ਆਪੇ ਇਲਮ ਹੋਣ ਲੱਗ ਜਾਵੇਗਾ। ਕੋਈ ਸ਼ਕਤੀ ਇਸ ਪ੍ਰਕਿਰਤੀ, ਸ੍ਰਿਸਟੀ, ਦੁਨੀਆਂ ਨੂੰ ਚਲਾ ਰਹੀ ਹੈ। ਉਹੀ ਰੱਬ ਹੈ। ਇਸ ਦਾ ਅਹਿਸਾਸ ਆਪਣੇ ਆਪ ਅੰਦਰੋਂ ਜਾਗਣਾਂ ਹੈ। ਰੱਬ ਹੀ ਸਾਡੀਆਂ ਇਛਾਵਾਂ ਪੂਰੀਆਂ ਕਰਦਾ ਹੈ।
ਮਨ ਪਿਆਰਿਆ ਜੀਉ ਮਿਤ੍ਰਾ ਗੋਬਿੰਦ ਨਾਮੁ ਸਮਾਲੇ ਮਨ ਪਿਆਰਿਆ ਜੀ ਮਿਤ੍ਰਾ ਹਰਿ ਨਿਬਹੈ ਤੇਰੈ ਨਾਲੇ ਸੰਗਿ ਸਹਾਈ ਹਰਿ ਨਾਮੁ ਧਿਆਈ ਬਿਰਥਾ ਕੋਇ ਜਾਏ ਮਨ ਚਿੰਦੇ ਸੇਈ ਫਲ ਪਾਵਹਿ ਚਰਣ ਕਮਲ ਚਿਤੁ ਲਾਏ ਜਲਿ ਥਲਿ ਪੂਰਿ ਰਹਿਆ ਬਨਵਾਰੀ ਘਟਿ ਘਟਿ ਨਦਰਿ ਨਿਹਾਲੇ ਨਾਨਕੁ ਸਿਖ ਦੇਇ ਮਨ ਪ੍ਰੀਤਮ ਸਾਧਸੰਗਿ ਭ੍ਰਮੁ ਜਾਲੇ {ਪੰਨਾ 79}

ਮਨ ਨੂੰ ਜਿਧਰ ਨੂੰ ਮਰਜ਼ੀ ਤੋਰ ਲਵੋ। ਇਹ ਹਾਥੀ ਵਾਂਗ ਧੁਸ ਦੇਈ ਜਾਂਦਾ ਹੈ। ਹਰ ਕੰਮ ਕਰਨ ਲਈ ਤਿਆਰ ਰਹਿੰਦਾ ਹੈ। ਇਸ ਨੂੰ ਲਗਾਮ ਦੇ ਕੇ ਕੋਈ ਵੀ ਕੰਮ ਕਰਾ ਸਕਦੇ ਹਾਂ। ਮੇਰਾ ਆਪਣਾਂ ਮਨ ਮਚਲਾ ਹੋ ਜਾਵੇ। ਕੋਈ ਕੰਮ ਨਹੀਂ ਕਰਨਾਂ ਚਹੁੰਦਾ। ਜੇ ਲਿਖਣ ਲੱਗ ਜਾਵੇ। ਮੈਂ ਆਪ ਹੈਰਾਨ ਹੋ ਜਾਂਦੀ ਹਾਂ। ਇਹ ਕੌਣ ਲਿਖ ਗਿਆ? ਕਿਵੇ, ਕਿਥੋਂ ਸ਼ਬਦ ਆਏ ਹਨ। ਮਨ ਕਈ ਕਈ ਘੰਟੇ ਬਗੈਰ ਕੁੱਝ ਖਾਣ ਨੂੰ ਮੰਗੇ। ਸ਼ਬਦਾਂ ਦੇ ਨਾਲ ਵਰਕੇ ਭਰੀ ਜਾਂਦਾ ਹੈ। ਮਨ ਚਾਹੇ ਤਾਂ ਪੂਰਾ ਘਰ ਚਿਕਨਾ ਚੱਟ ਕਰਕੇ ਚਿਲਕਣ ਲਾ ਦਿੰਦਾ ਹੈ। ਜੇ ਅੜ ਜਾਵੇ ਪਾਣੀ ਪਾ ਕੇ ਆਪ ਨਹੀਂ ਪੀਂਦਾ। ਮਨ ਖੁਸ਼ ਹੋਵੇ, ਇਸ ਅੱਗੇ ਕੋਈ ਕੰਮ ਨਹੀਂ ਅੱੜਦਾ।
ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ

ਕੰਪਿਊਟਰ, ਜਹਾਜ਼, ਗੱਡੀਆਂ, ਬਲਬ ਦੀ ਕਾਡ, ਸਮੁੰਦਰਾਂ ਤੇ ਬ੍ਰਹਿਮੰਡ ਦੀ ਛਾਣ-ਬੀਣ ਕਿਸੇ ਤੰਤਰਕ ਬਾਬੇ ਦੀ ਕਾਡ ਨਹੀਂ ਹੈ। ਮਨੁੱਖ ਦੀ ਬੁੱਧੀ ਮਨ ਦੀਆਂ ਖੋਜਾ ਹਨ। ਜੇ ਤੁਸੀ ਪੈਦਾ ਹੋਏ ਹੋ ਤਾਂ ਪਾਲਣਾਂ ਵੀ ਕਿਵੇ ਨਾਂ ਕਿਵੇ ਹੋਣੀ ਹੀ ਹੈ। ਮਾਂ-ਬਾਪ ਜਾਂ ਹੋਰ ਲੋਕ ਕਰਨਗੇ। ਦੁੱਖ ਪਿਛੋਂ ਸੁੱਖ ਆਉਣੇ ਹਨ। ਕੋਈ ਬਾਬਾ ਸੁੱਖ ਨਹੀਂ ਦਿੰਦਾ।
ਇੱਕ ਬੰਦਾ ਧਰਮਰਾਜ ਵਾਂਗ ਵਿਚਕਾਰ ਬੈਠਾ ਹੈ। ਇਸ ਬੰਦੇ ਵਿੱਚ ਕੋਈ ਦੇਵੀ ਸ਼ਕਤੀ ਨਹੀ ਹੈ। ਇਹ ਵੀ ਬਿਲਕੁਲ ਤੁਹਾਡੇ ਵਾਂਗ ਹੀ ਖੂਨ, ਹੱਡੀਆਂ, ਮਾਸ ਗੂੰਹ-ਮੂਤ ਨਾਲ ਭਰਿਆ ਬੰਦਾ ਹੈ। ਇਸ ਬੰਦੇ ਵਿੱਚ ਕੀ ਸ਼ਕਤੀ ਹੋ ਸਕਦੀ ਹੈ? ਦੋ ਕੰਨ ਉਤੇ ਚਪੇੜਾਂ ਲੱਗੀਆਂ। ਇਸ ਤੋਂ ਆਪਣੀ ਸ਼ਕਤੀ ਨਾਲ ਸਰੀਰ ਨਹੀਂ ਸੰਭਾਂਲਿਆ ਜਾਂਣਾਂ ਹੈ। ਭੂਜੇ ਧਰਤੀ ਉਤੇ ਮਿੱਟੀ ਵਿੱਚ ਡਿੱਗ ਜਾਂਣਾਂ ਹੈ। ਜੰਨਤਾ ਜਰੂਰ ਇਸ ਲਈ ਸ਼ਕਤੀ ਬੱਣ ਸਕਦੀ ਹੈ। ਭੂਜਿਉ ਉਠਾਲ ਕੇ, ਉਸ ਦੇ ਪੈਰਾ ਉਤੇ ਦੁਆਰਾ ਖੜ੍ਹਾ ਕਰ ਸਕਦੀ ਹੈ। ਲੋਕਾਂ ਉਤੇ ਹਾਸਾ ਆਉਂਦਾ ਹੈ। ਪੜ੍ਹੇ ਲਿਖੇ ਲੋਕ ਇੰਨੇ ਭੋਲੇ ਕਿਵੇ ਹੋ ਸਕਦੇ ਹਨ? ਸੋਚਣ ਕੇ ਕਿਵੇਂ ਕਿਸੇ ਨੂੰ ਟੀਵੀ ਉਤੇ ਦੇਖ ਕੇ ਉਨਾਂ ਦੇ ਕੰਮ ਹੋ ਸਕਦੇ ਹਨ। ਉਨਾਂ ਵਿੱਚ ਉਹ ਸ਼ਕਤੀਆਂ ਟੀਵੀ ਰਾਹੀ ਕਿਵੇ ਭੇਜ ਸਕਦਾ ਹੈ। ਬੰਦਾ ਨਕਲ ਕਰਕੇ ਉਹਦਾ ਵਾਲਾ ਬਿਜ਼ਨਸ ਜਰੂਰ ਕਰ ਸਕਦਾ ਹੈ। ਇੰਨਾਂ ਸੂæਕਰ ਹੈ ਇਸ ਨੇ ਕੋਈ ਨਵਾਂ ਧਰਮ ਨਹੀਂ ਚਲਾ ਦਿੱਤਾ। ਅਜੇ ਤੱਕ ਤਾਂ ਆਪੋ ਆਪਣਾਂ ਧਰਮ ਮੰਨਣ ਨੂੰ ਕਹਿ ਰਿਹਾ ਹੈ। ਜਦੋਂ ਖੂਨ, ਹੱਡੀਆਂ, ਮਾਸ ਗੂੰਹ-ਮੂਤ ਨਾਲ ਭਰੇ ਬੰਦੇ ਅੱਗੇ ਹੱਥ ਬੰਨ ਕੇ ਕਹਿੰਦੇ ਹਨ, " ਸੁਆਮੀ ਜੀ ਤੁਹਾਡੀ ਕਿਰਪਾ ਨਾਲ ਮੈਂ ਪੀ ਐਚ ਡੀ ਕਰ ਲਈ। ਤੁਹਾਡੀ ਮੇਹਰ ਦੀ ਨਜ਼ਰ ਨਾਲ ਪਾਸ ਹੋ ਗਿਆ ਹਾਂ। " ਦੂਜਾ ਉਠ ਕੇ ਕਹਿੰਦਾ ਹੈ, " ਜੀ ਮੈਂ ਡਾਕਟਰੀ ਪਾਸ ਕਰ ਲਈ। " ਜਿਸ ਬੰਦੇ ਬਾਬੇ ਦੀ ਦੀ ਕਿਰਪਾ ਨਾਲ ਵਕਾਲਤ, ਕੰਪਿਊਟਰ ਦੀ ਇੰਜ਼ਨੀਰਇੰਗ ਕੀਤੀ ਹੈ। ਜਿਸ ਦੀ ਮਿਹਰ ਨਾਲ ਇਮਤਿਹਾਨ ਪਾਸ ਕੀਤੇ ਹਨ। ਉਸ ਨੇ ਕਦੇ ਐਸੀ ਪੜ੍ਹਾਈ ਦੀ ਕਿਤਾਬ ਵੀ ਨਹੀਂ ਦੇਖੀ ਹੋਣੀ। ਔਰਤ ਤਾਂ ਰੋਂਣ ਹੀ ਲੱਗ ਗਈ। ਬੋਲੀ , " ਆਪ ਕੀ ਕਿਰਪਾ ਸੇ ਨੌਕਰੀ ਲੱਗੀ ਹੈ। ਆਪ ਕਾ ਮਨ ਮੇ ਧਿਆਨ ਕੀਆ। ਜਾਬ ਮਿਲ ਗਈ। " ਉਸ ਨੂੰ ਕੋਈ ਪੁੱਛੇ, " ਨੌਕਰੀ ਲੱਭਣ ਨਾਲ ਮਿਲੀ ਹੈ। ਬਾਬੇ ਨੇ ਨੌਕਰੀ ਜੇਬ ਵਿਚੋਂ ਦੇ ਦਿੱਤੀ ਹੈ। ਬਾਬਾ ਦਿੱਲੀ ਬੈਠਾ ਹੈ। ਨੌਕਰੀ ਵਾਲੀ ਔਰਤ ਬਿਹਾਰ ਦੀ ਸੀ। ਬਾਬਾ ਰੱਬ ਬੱਣਿਆ ਅਸ਼ੀਰਬਾਦ ਦੇ ਰਿਹਾ ਸੀ। ਇੱਕ ਉਠ ਕੇ ਖੜ੍ਹਾ ਹੋ ਕੇ ਬੋਲਿਆ," ਜੀ ਆਪ ਕੀ ਕਿਰਪਾ ਸੇ ਮੈਂ ਵਾਲ-ਵਾਲ ਬੱਚ ਗਿਆ। ਮੇਰਾ ਐਕਸੀਡੈਂਟ ਹੋ ਗਿਆ ਥਾ। ਗਾੜੀ ਨੇ ਟੱਕਰ ਮਾਰੀ। ਮੈਂ ਔਰ ਪਤਨੀ ਰਿਕਸ਼ੇ ਕੇ ਬਾਹਰ ਚਲੇ ਗਏ। ਈਧਰ ਆ ਰਹੇ ਥੇ। ਆਪ ਕਾ ਨਾਂਮ ਮੂੰਹ ਮੇ ਆ ਗਿਆ। ਹਮ ਬਚ ਗਏ। ਨਹੀਂ ਤੋਂ ਹਮ ਮਰ ਹੀ ਗਏ ਥੇ। " ਜਿਸ ਨੂੰ ਕਹਾਣੀ ਸੁਣਾਈ ਸੀ। ਉਹ ਤਾਂ 2 ਘੰਟੇ ਦਾ ਹੋਰਾਂ ਲੋਕਾਂ ਦੇ ਵਿਚਾਲੇ ਬੈਠਾ, ਉਨਾਂ ਨੂੰ ਮਿੱਠੀਆਂ ਮਿੱਠੀਆਂ ਗੱਲਾਂ ਸੁਣਾਂ ਕੇ, ਖੁਸ਼ ਕਰ ਰਿਹਾ ਸੀ। ਐਕਸੀਡੈਂਟ ਵਿਚੋਂ ਇਸ ਨੂੰ ਬਚਾਉਣ ਕਿਹੜੇ ਵੇਲੇ ਚਲਾ ਗਿਆ।
ਮਨ ਪਿਆਰਿਆ ਜੀ ਮਿਤ੍ਰਾ ਹਰਿ ਬਿਨੁ ਝੂਠੁ ਪਸਾਰੇ ਮਨ ਪਿਆਰਿਆ ਜੀਉ ਮਿਤ੍ਰਾ ਬਿਖੁ ਸਾਗਰੁ ਸੰਸਾਰੇ ਚਰਣ ਕਮਲ ਕਰਿ ਬੋਹਿਥੁ ਕਰਤੇ ਸਹਸਾ ਦੂਖੁ ਬਿਆਪੈ ਗੁਰੁ ਪੂਰਾ ਭੇਟੈ ਵਡਭਾਗੀ ਆਠ ਪਹਰ ਪ੍ਰਭੁ ਜਾਪੈ ਆਦਿ ਜੁਗਾਦੀ ਸੇਵਕ ਸੁਆਮੀ ਭਗਤਾ ਨਾਮੁ ਅਧਾਰੇ ਨਾਨਕੁ ਸਿਖ ਦੇਇ ਮਨ ਪ੍ਰੀਤਮ ਬਿਨੁ ਹਰਿ ਝੂਠ ਪਸਾਰੇ {ਪੰਨਾ 79}

ਇੱਕ ਹੋਰ ਹੱਥ ਬੰਨ ਕੇ ਖੜ੍ਹਾ ਹੋ ਗਿਆ। ਬੋਲਿਆ, " ਮੇਰੇ ਪਾਸ ਆਪ ਕੀ ਮੂਰਤੀ ਹੈ। ਬੋ ਮੂਰਤੀ ਮੈਨੇ ਗਣੇਸ਼ ਜੀ ਹਨੂੰਮਾਨ ਕੇ ਬੀਚ ਰੱਖੀ ਹੈ। ਕਿਆ ਆਪ ਕੋ ਤਿਲਕ ਲਗਾ ਸਕਤਾ ਹੂੰ। " ਅੱਗੇ ਮੂਰਤੀਆਂ ਦੇਵੀ ਦੇਵਤਿਆਂ ਦੀਆਂ ਜੋ ਹਨ। ਉਸ ਦੇ ਬਰਾਬਰ ਜਿਉਂਦੇ ਬੰਦੇ ਦੀ ਮੂਰਤੀ ਰੱਖਣਾਂ ਕਿਥੋਂ ਦੀ ਸਿਆਣਪ ਹੈ। ਜੇ ਮਰੇ ਮਾਂ-ਬਾਪ ਦੀ ਕੋਈ ਫੋਟੋ ਪਾਸੇ ਤੇ ਪਈ ਹੋਵੇ। ਉਹ ਤਾਂ ਕੋਈ ਅੱਕਲ ਦੀ ਗੱਲ ਹੋਵੇਗੀ। ਬਰਾਬਰ ਜਾਂ ਵਿੱਚ ਤਾਂ ਵੀ ਨਹੀਂ ਰੱਖਣੀ ਚਾਹੀਦੀ। ਇੱਕ ਪੰਜਾਬੀ ਵੀ ਆ ਗਿਆ। ਉਸ ਨੇ ਦੱਸਿਆ, " ਉਹ ਬਿਮਾਰ ਹੋ ਗਿਆ ਸੀ। ਟੀਵੀ ਉਤੇ ਬਾਬਾ ਜੀ ਤੁਹਾਨੂੰ ਦੇਖਿਆ। ਤੁਹਾਨੂੰ ਦੇਖਦੇ ਹੀ ਮੈਂ ਠੀਕ ਹੋ ਗਿਆ। ਤੁਹਾਡੀ ਬਹੁਤ ਕਿਰਪਾ ਹੋ ਗਈ। " ਐਨੇ ਲੋਕ ਹਸਪਤਾਲਾਂ ਵਿੱਚ ਬਿਮਾਰੀਆ ਨਾਲ ਲੜ ਰਹੇ ਹਨ। ਸਕੂਲ ਦੀਆਂ ਕਲਾਸਾਂ ਵਾਂਗ ਟੋਲੇ ਬਣਾਂ ਕੇ ਇੰਨਾਂ ਨੂੰ ਵੀ ਟੀਵੀ ਦਿਖਾ ਦਿੱਤਾ ਜਾਵੇ। ਐਵੇ ਦੁਵਾਈਆਂ, ਅਪਰੇਸ਼ਨਾਂ, ਅਨੇਕਾਂ ਡਾਕਟਰਾਂ, ਨਰਸਾਂ ਉਤੇ ਐਨੇ ਖ਼ਰਚੇ ਕੀਤੇ ਜਾਂਦੇ ਹਨ। ਇਸ ਬਾਬੇ ਦਾ ਹਸਪਤਾਲਾਂ ਵਿੱਚ ਬਾਰੀ ਬਾਰੀ ਗੇੜਾ ਲੁਆ ਦਿੱਤਾ। ਮੈਨੂੰ ਤਾਂ ਲੱਗਦਾ ਹੈ। ਪੈਦਲ ਯਾਤਰਾ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਦੇ ਦਰਸ਼ਨ ਦੇਖ ਕੇ ਹੀ ਲੋਕਾਂ ਦਾ ਭਲਾ ਹੁੰਦਾ ਹੈ। ਇੱਕ ਹੋਰ ਪੁੱਛਣ ਰਿਹਾ ਸੀ ," ਮੈਂ ਦਸਾ ਦੇ ਨੋਟਾਂ ਦੀ ਗੱਡੀ ਘਰ ਮੰਦਰ ਵਿੱਚ ਰੱਖੀ ਦੀ ਉਸ ਦਾ ਕੀ ਕਰਾਂ? " ਇਹ ਵੀ ਕੋਈ ਪੁੱਛਣ ਵਾਲੀ ਗੱਲ ਹੈ। ਕਿਸੇ ਲੋੜ ਬੰਦ ਨੂਮ ਦੇ ਦਿਉ। ਜਾਂ ਬਾਬੇ ਨੂੰ ਹੀ ਫੜਾ ਦਿਉ। ਇੱਕ ਔਰਤ ਨੇ ਕਿਹਾ। " ਕਾਲੇ ਪਰਸ ਵਿੱਚ ਧੰਨ ਨੋਟ ਬਰਕਤ ਆਉਂਦੀ ਹੈ। ਜੇ ਬੰਦਾ ਕੰਮ ਨਹੀਂ ਕਰੇਗਾ। ਕੀ ਧੰਨ ਇਹ ਬਾਬਾ ਦੇ ਦੇਵੇਗਾ। ਇੱਕ ਔਰਤ ਨੇ ਉਸ ਤੋਂ ਪੁੱਛਿਆ, " ਬਾਬਾ ਜੀ ਬਜ਼ਾਰ ਮੇ ਬਹੁਤ ਸੁੰਦਰ ਰਗੀਨ ਸਾੜੀਆਂ ਕੇ ਰੰਗੋਂ ਕਿ ਸਾਥ ਮਿਲਤੇ ਪਰਸ ਹੈ। ਬੋ ਲੇ ਕਰ ਘੁੰਮਨੇ ਕੋ ਦਿਲ ਕਰਤਾ ਹੈ। " ਉਸ ਦਾ ਜੁਆਬ ਸੀ। ਪੈਸਾ ਤਾ ਕਾਲੇ ਪਰਸ ਵਿੱਚ ਹੀ ਆਵੇਗਾ। ਕੀ ਪਤਾ ਪੰਡਾਲ ਤੋਂ ਬਾਹਰ ਕਾਲੇ ਪਰਸਾ ਦਾ ਬਿਜ਼ਨਸ ਹੋਵੇ।

ਮਨ ਮਹਿ ਸਿੰਚਹੁ ਹਰਿ ਹਰਿ ਨਾਮ ॥ ਅਨਦਿਨੁ ਕੀਰਤਨੁ ਹਰਿ ਗੁਣ ਗਾਮ ਐਸੀ ਪ੍ਰੀਤਿ ਕਰਹੁ ਮਨ ਮੇਰੇ ਆਠ ਪਹਰ ਪ੍ਰਭ ਜਾਨਹੁ ਨੇਰੇ ਕਹੁ ਨਾਨਕ ਜਾ ਕੇ ਨਿਰਮਲ ਭਾਗ ਹਰਿ ਚਰਨੀ ਤਾ ਕਾ ਮਨੁ ਲਾਗ ੨੫

Comments

Popular Posts