ਕਿਸੇ ਦਾ ਨਿਰਾਦਰ ਨਾਂ ਕਰੀਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਸਾਨੂੰ ਆਦਰ ਸਾਰਿਆਂ ਦਾ ਕਰਨਾਂ ਚਾਹੀਦਾ ਹੈ। ਜੇ ਅਸੀਂ ਦੂਜਿਆਂ ਤੋਂ ਆਪਣੀ ਇਜ਼ਤ ਕਰਾਉਣੀ ਚਹੁੰਦੇ ਹਾਂ। ਤਾਂ ਜਰੂਰੀ ਉਹੀ ਸਤਿਕਾਰ ਆਲੇ-ਦੁਆਲੇ ਦੇ ਹਰ ਬੰਦੇ ਨੂੰ ਦੇਈਏ। ਉਹ ਚਾਹੇ ਸਾਡੇ ਨਾਲੋ ਵੱਡਾ ਹੈ ਜਾਂ ਛੋਟਾ ਹੋਵੇ। ਆਪ ਕਦੇ ਵੀ ਕਿਸੇ ਦਾ ਨਿਰਾਦਰ ਨਾਂ ਕਰੀਏ। ਜੋ ਬੰਦਾ ਕਿਸੇ ਦਾ ਨਿਰਾਦਰ ਕਰਦਾ ਹੈ। ਨੀਚ ਗੱਲ ਕਰਨ ਲਈ ਉਨਾਂ ਨੀਚਾ ਗਿਰਨਾਂ ਪੈਦਾ ਹੈ। ਸਾਰਿਆਂ ਬਾਰੇ ਸਾਫ਼ ਸੁਥਰਾ ਸੋਚੀਏ। ਤਾਂ ਹੀ ਅਸੀਂ ਆਪ ਉਚੇ ਉਠ ਸਕਦੇ ਹਾਂ। ਪੈਰੀ ਇੱਕਲੇ ਰੱਬ ਤੇ ਮਾਪਿਆਂ ਦੇ ਪੈਣਾਂ ਚਾਹੀਦਾ ਹੈ। ਜਦੋਂ ਅਸੀਂ ਸਤਿਕਾਰ ਕਰਨ ਲਈ ਪੈਰਾਂ ਉਤੇ ਝੁੱਕਦੇ ਹਾਂ। ਮਾਂਣ ਨਾਲ ਸਾਡੇ ਮਾਂਪੇ ਉਪਰ ਉਠ ਜਾਂਦੇ ਹਨ। ਬੱਚਿਆਂ ਨੂੰ ਪੈਂਰਾਂ ਤੋਂ ਉਠਾ ਕੇ ਗਲ਼ ਨਾਲ ਲੱਗਾ ਲੈਂਦੇ ਹਨ। ਸਾਨੂੰ ਉਪਰ ਉਠਣ ਦਾ ਅਸ਼ੀਰਬਾਦ ਦਿੰਦੇ ਹਨ। ਰੱਬ ਵੀ ਆਪਣੀ ਰਜ਼ਾ ਵਿੱਚ ਬੰਦੇ ਨੂੰ ਝੁਕਿਆ ਦੇਖ ਕੇ, ਦਾਤਾ ਬਖ਼ਸ਼ਸਾਂ ਨਾਲ ਝੋਲੀਆਂ ਭਰ ਦਿੰਦਾ ਹੈ। ਐਸੀ ਹੀ ਦੁਨੀਆਂ ਹੈ। ਜੇ ਅਸੀਂ ਦੁਨੀਆਂ ਦੇ ਨਾਲ ਚਲਦੇ ਹਾਂ। ਕੋਈ ਔਕੜ ਨਹੀਂ ਆਉਂਦੀ। ਮੁਸ਼ਕਲ ਉਦੋਂ ਬਣਦੀ ਹੈ। ਜਦੋਂ ਅਸੀਂ ਕੁੱਝ ਉਲਟ ਕਰਦੇ ਹਾਂ। ਜੇ ਹਨੇਰੀ ਆਉਣ ਵਾਲੇ ਪਾਸੇ ਤੁਰ ਪਵਾਂਗੇ। ਤੁਰਨਾਂ ਔਖਾਂ ਹੋ ਜਾਵੇਗਾ। ਕਿਸੇ ਵਰਗੇ ਬਣਨ ਲਈ, ਉਸ ਵਰਗੇ ਬੱਣਨਾਂ ਪੈਣਾਂ ਹੈ। ਬੱਣਨਾਂ ਉਹੀ ਚਾਹੀਦਾ ਹੈ। ਜਿਸ ਨੂੰ ਲੋਕ ਪਸੰਧ ਕਰਦੇ ਹਨ। ਕੋਈ ਵੀ ਨਹੀਂ ਚਹੁੰਦਾ। ਉਸ ਨੂੰ ਕੋਈ ਮਾੜੀਆਂ ਨਜ਼ਰਾਂ ਨਾਲ ਦੇਖੇ। ਉਸ ਨੂੰ ਕੋਈ ਨਫ਼ਰਤ ਕਰੇ। ਹਰ ਕੋਈ ਸੁੱਖ ਸ਼ਾਂਤੀ ਚਹੁੰਦਾ ਹੈ। ਸੁੱਖੀ ਜੀਵਨ ਚਹੁੰਦਾ ਹੈ। ਅਸੀਂ ਖੁਸ਼ ਤਾਂ ਰਹਿ ਸਕਦੇ ਹਾਂ। ਜੇ ਦੂਜ਼ੇ ਆਸ ਗੁਆਂਢ ਦੇ ਲੋਕ ਸੋਖੇ ਹੋਣਗੇ। ਤਾਂਹੀਂ ਤਾਂ ਖੁਸ਼ ਹੋਣਗੇ। ਜੇ ਕਿਸੇ ਦੇ ਘਰ ਪੁੱਤਰ ਦੀ ਮੌਤ ਹੋ ਗਈ ਹੈ। ਉਹ ਖੁਸ਼ ਕਿਵੇ ਹੋ ਸਕਦਾ ਹੈ? ਉਸ ਨੂੰ ਦੂਜੇ ਬੰਦੇ ਹੱਸਦੇ ਬੂਰੇ ਲੱਗਣਗੇ। ਜਿਵਂੇ ਜਦੋਂ ਅਸੀਂ ਹਸਪਤਾਲ ਦੁੱਖਾਂ ਵਿੱਚ ਹੁੰਦੇ ਹਾਂ। ਦਰਦਾ ਨਾਲ ਕੁਰਲਾ ਰਹੇ ਹੁੰਦੇ ਹਾਂ। ਕੋਲੇ ਡਾਕਟਰ ਨਰਸਾ ਹੱਸਦੇ ਫਿਰ ਰਹੇ ਹੁੰਦੇ ਹਨ। ਪਰ ਸਾਨੂੰ ਉਹ ਹੱਸਦੇ ਚੰਗੇ ਨਹੀਂ ਲੱਗਦੇ। ਉਨਾਂ ਲਈ ਸਾਡਾ ਬਿਮਾਰ ਹੋਣਾਂ ਯਾਦ ਵੀ ਨਹੀਂ ਹੁੰਦਾ। ਸਮਾਜ ਵਿੱਚ ਡੀਠ ਬੰਦੇ ਹੁੰਦੇ ਹਨ। ਉਹ ਖੂਨ ਡੁਲਦਾ ਦੇਖਦੇ ਹਨ। ਲੋਕਾਂ ਨਾਲ ਮੁੱਠ-ਭੇੜ ਕਰਦੇ ਹਨ। ਗੁਪਤ ਖੇਡਾ ਖੇਡਦੇ ਹਨ। ਬੜੇ ਅਰਾਮ ਨਾਲ ਦੁਨੀਆਂ ਵਿੱਚ ਰਹਿੰਦੇ ਹਨ। ਬਹੁਤ ਸੋਹਣੀ ਨੀਂਦ ਸੌਂਦੇ ਹਨ। ਇਹ ਮਨ ਦਾ ਭੁੱਲੇਖਾ ਹੈ। ਬੰਦਾ ਮਾੜੇ ਕੰਮਾਂ ਦੀ ਸਜ਼ਾਂ ਇਸ ਦੁਨੀਆਂ ਵਿੱਚ ਭੋਗਦਾ ਹੈ।
ਕਈ ਬੰਦੇ ਆਪਣੇ ਆਖਰੀ ਦਿਨਾਂ ਵਿੱਚ ਪਾਗਲ ਹੋ ਜਾਂਦੇ ਹਨ। ਉਨਾਂ ਨੇ ਆਪਣੀ ਜਿੰਦਗੀ ਵਿੱਚ ਜਰੂਰ ਕੁੱਝ ਐਸਾ ਕੀਤਾ ਹੁੰਦਾ ਹੈ। ਜਿਸ ਨੂੰ ਛੁੱਪਾਉਂਦੇ ਹੋਏ, ਲੁੱਕਾਉਂਦੇ ਹੋਏ, ਫੇਲ ਹੋ ਜਾਂਦੇ ਹਨ। ਕੋਈ ਚੀਜ਼ ਉਪਰ ਤੱਕ ਭਰ ਜਾਵੇ, ਬਾਹਰ ਡੁਲਣ ਲੱਗ ਜਾਂਦੀ ਹੈ। ਜੇ ਕੋਈ ਬਿਚਾਰ ਕਰਨ ਵਾਲੀ ਗੱਲ ਅਸੀਂ ਅੰਦਰ ਰੱਖਾਗੇ, ਦਿਮਾਗ ਫੱਟ ਜਾਂਦਾ ਹੈ। ਜਦੋਂ ਸਾਡੇ ਅੰਦਰ ਕੋਈ ਗੱਲ ਹੁੰਦੀ ਹੈ। ਕਿਸੇ ਨਾਲ ਸਾਂਝੀ ਕਰਦੇ ਹਾਂ। ਜੇ ਬਾਹਰ ਨਾਂ ਕੱਢੀ ਜਾਵੇ ਭਾਰ ਬੱਣ ਜਾਂਦੀ ਹੈ। ਇਹੀ ਭਾਰ ਚਿੰਤਾ ਬੱਣ ਜਾਂਦਾ ਹੈ। ਡਾਕਟਰ ਦੱਸਦੇ ਹਨ," ਕਿਸੇ ਦਿਲ ਦੇ ਰੋਗੀ ਨੂੰ ਐਸੀਂ ਕੋਈ ਗੱਲ ਨਾਂ ਦੱਸੀ ਜਾਵੇ। ਜਿਸ ਨੂੰ ਸੁਣ ਕੇ ਦਿਲ ਦਾ ਦੋਰਾ ਪੈ ਜਾਵੇ। " ਸਾਡੇ ਉਤੇ ਦੁਨੀਆਂ ਦੀਆਂ ਗੱਲਾਂ ਦਾ ਅਸਰ ਹੁੰਦਾ ਹੈ। ਜੈਸੀਆਂ ਗੱਲਾਂ ਸਾਡੇ ਆਲੇ ਦੁਆਲੇ ਹੁੰਦੀਆ ਹਨ। ਅਸੀਂ ਉਹੀ ਬੱਣ ਜਾਂਦੇ ਹਨ। ਚੰਗਾ ਸਮਾਜ ਹੋਵੇਗਾ। ਚੰਗਾ ਬੱਣਨ ਦਾ ਜ਼ਤਨ ਕਰਾਗੇ। ਅਗਰ
ਸਮਾਜ ਹੀ ਮਾਰ ਧਾਂੜ ਕਰਨ ਵਲਿਆਂ ਦਾ ਹੋਵੇਗਾ। ਆਪਣੇ ਬਚਾ ਕਰਨ ਲਈ ਹੱਥਿਆਰ ਚੱਕਣੇ ਪੈਣਗੇ। ਹਰ ਗੱਲ ਦਾ ਸਾਡੇ ਉਤੇ ਅਸਰ ਹੁੰਦਾ ਹੈ। ਆਲੇ-ਦੁਆਲੇ ਸ਼ਾਂਤੀ ਹੀ ਹੋਣੀ ਚਾਹੀਦੀ ਹੈ। ਗੁਆਂਢੀ ਦੇ ਘਰ ਅੱਗ ਲਗਾ ਕੇ ਕੋਈ ਆਪਣਾਂ ਘਰ ਨਹੀਂ ਬਚਾ ਸਕਦਾ। ਆਪਣਾਂ ਘਰ ਤਾਂ ਹੀ ਬਚ ਸਕਦਾ ਹੈ। ਜੇ ਗੁਆਂਢੀ ਤੇ ਪੂਰਾ ਮੱਹਲਾ ਖੁਸ਼ ਸੁੱਖੀ ਹੈ। ਸਾਨੂੰ ਆਪਣੇ ਆਲੇ ਦੁਆਲੇ ਦਾ ਵੀ ਖਿਆਲ ਰੱਖਣਾਂ ਪੈਣਾਂ ਹੈ। ਜੇ ਕਿਸੇ ਦੇ ਜ਼ਖਮ ਹੋ ਗਿਆ ਹੈ। ਜਖ਼ਮਾਂ ਉਤੇ ਪੱਟੀ ਲਾਈਏ। ਜੇ ਮਿਰਚਾਂ ਪਾਈਆਂ ਗਈਆਂ। ਉਹ ਸਾਡੇ ਵੀ ਸੰਘ ਨੂੰ ਮਚਾਉਣਗੀਆਂ। ਅੱਖਾਂ ਉਤੇ ਅਸਰ ਕਰਨਗੀਆਂ। ਦੂਜੇ ਲਈ ਠੰਡਾ ਮਿੱਠਾ ਬੋਲਾਂਗੇ। ਜੁਆਬ ਵਿੱਚ ਉਹੀ ਮਿਲੇਗਾ। ਚੰਗੇ ਕੰਮ ਕਰਨ ਨਾਲ ਮਨ ਸ਼ਾਂਤ ਰਹਿੰਦਾ ਹੈ। ਮਾਂੜੇ ਕੰਮ ਕਰਨ ਨਾਲ ਮਨ ਭੱਟਕਦਾ ਹੈ। ਜੇ ਕਿਸੇ ਤੋਂ ਕਤਲ ਹੋ ਜਾਂਦਾ ਹੈ। ਕਤਲ ਕਰਨ ਤੋਂ ਪਹਿਲਾਂ ਸੋਚਣ ਦੀ ਲੋੜ ਹੈ। ਜਦੋਂ ਹੋ ਗਿਆ। ਫਿਰ ਕੁੱਝ ਸੋਚਣ ਦੀ ਲੋੜ ਨਹੀ ਹੈ। ਮਾੜਾ ਕੰਮ ਕਰਨ ਤੋਂ ਪਹਿਲਾਂ ਹੀ ਤੋਬਾ ਕੀਤੀ ਜਾਵੇ। ਕੰਮ ਕਰਕੇ ਤਾਂ ਸਜ਼ਾ ਬਾਕੀ ਰਹਿ ਜਾਂਦੀ ਹੈ। ਜੇ ਪਹਿਲਾਂ ਹੀ ਮਾਂੜੇ ਸਿੱਟਿਆਂ ਬਾਰੇ ਸੋਚ ਲਈਏ, ਕਦੇ ਵੀ ਦੁਨੀਆਂ ਉਤੇ ਅਪਰਾਧ ਨਹੀਂ ਹੋਣਗੇ। ਚੰਗੀ ਬੁੱਧੀ ਰੱਬ ਹੀ ਦੇ ਸਕਦਾ ਹੈ। ਤਾਂਹੀਂ ਦੂਜਿਆਂ ਨੂੰ ਜੀਣ ਦਿੱਤਾ ਜਾ ਸਕਦਾ ਹੈ। ਬੰਦੇ ਨੂੰ ਬੰਦਾ ਨਹੀਂ ਮਾਰਨਾਂ ਚਾਹੀਦਾ। ਬੰਦੇ ਦਾ ਕਤਲ ਕਰਨ ਦਾ ਪਚਾਤਾਪ ਬਹੁਤ ਬੁਰਾ ਹੁੰਦਾ ਹੈ। ਬੰਦਾ ਸਾਰੀ ਉਮਰ ਸੋਚ-ਸੋਚ ਪਾਗਲ ਹੋ ਜਾਂਦਾ ਹੈ। ਆਤਮਾਂ ਉਸ ਨੂੰ ਸੌਣ ਵੀ ਨਹੀਂ ਦਿੰਦੀ।

Comments

Popular Posts