ਗੁਣਾਂ ਦਾ ਦਾਨ ਵੰਡਿਆਂ ਹੋਰ ਵੱਧਦਾ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਪੈਸੇ ਨਾਲ ਅਸੀਂ ਹਰ ਚੀਜ਼ ਨਹੀਂ ਖ੍ਰੀਦ ਸਕਦੇ। ਕੁੱਝ ਐਸਾ ਵੀ ਹੈ। ਜੋ ਸਾਨੂੰ ਆਪਣੇ ਹੱਥਾਂ, ਦਿਮਾਗ ਨਾਲ ਕਰਨਾਂ ਪੈਂਦਾ ਹੈ। ਸਿੱਖਣਾਂ ਪੈਦਾ ਹੈ। ਜੰਮਣ ਸਮੇਂ ਅਸੀ ਕਾਸੇ ਜੋਗੇ ਨਹੀਂ ਹੁੰਦੇ। ਮਾਂਪੇ ਤੇ ਪਾਲਣ ਵਾਲੇ ਸਾਨੂੰ ਹੋਲੀ-ਹੋਲੀ ਬੋਲ, ਚਾਲ, ਖਾਂਣਾਂ, ਤੁਰਨਾਂ, ਵਿਦਿਆ, ਹੋਰ ਕੰਮ ਸਿੱਖਾਉਂਦੇ ਰਹਿੰਦੇ ਹਨ। ਸਮਾਜ ਤੋਂ ਅਸੀਂ ਬਹੁਤ ਕੁੱਝ ਸਿੱਖਦੇ ਹਾਂ। ਸਾਰੀ ਉਮਰ ਹਰ ਦਿਨ ਕੁੱਝ ਨਵਾਂ ਹਾਂਸਲ ਕਰਦੇ ਹਾਂ। ਜੇ ਕੋਈ ਕਿਸੇ ਦੇ ਗੁਣ ਲੈ ਰਿਹਾ ਹੈ। ਤਾਂ ਬਹੁਤ ਖੁਸ਼ੀ ਦੀ ਗੱਲ ਹੈ। ਗੁਣ ਸਾਨੂੰ ਇੱਕ ਦੂਜੇ ਕੋਲੋ ਸਿੱਖਣੇ ਪੈਦੇ ਹਨ। ਹਰ ਬੰਦੇ ਵਿੱਚ ਜਰੂਰ ਕੋਈ ਗੁਣ ਹੁੰਦਾ ਹੈ। ਸ਼ਕਲ ਤੋਂ ਜ਼ਿਆਦਾ ਲੋਕ ਗੁਣਾਂ ਵੱਲ ਧਿਆਨ ਦਿੰਦੇ ਹਨ। ਕੰਮ ਦੇਖਦੇ ਹਨ। ਗੁਣਾਂ ਨੂੰ ਇੱਕਠੇ ਕਰੀਏ। ਐਸਾ ਵੀ ਨਹੀਂ ਹੈ। ਕੋਈ ਹੁਨਰ ਕਿਸੇ ਦੀ ਜਗੀਰ ਹੈ। ਅਸੀਂ ਇੱਕ ਦੂਜੇ ਕੋਲੋ ਸਿੱਖਦੇ ਹਾਂ। ਸਿੱਖੇ ਤੋਂ ਬਗੈਰ ਤਕਨੀਕੀ ਨਹੀਂ ਆਉਂਦੀ। ਜੇ ਸਿੱਖ ਕੇ ਕੰਮ ਕੀਤਾ ਜਾਵੇ, ਇੱਕ ਤਾਂ ਮਨ ਨੂੰ ਸੰਗ, ਜੱਕ, ਧੜਕੂ ਨਹੀਂ ਰਹਿੰਦਾ। ਬੰਦਾ ਬੇ ਝਿੱਜਕ ਕੰਮ ਕਰ ਲੈਂਦਾ ਹੈ। ਇਸੇ ਲਈ ਹਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਟਰੇਨਿੰਗ ਦਿੱਤੀ ਜਾਂਦੀ ਹੈ। ਜਾਂਚ ਸਿੱਖਾਈ ਜਾਂਦੀ ਹੈ। ਇੱਕ ਕੰਮ ਨੂੰ ਸਿੱਖਣ ਲਈ ਕੋਰਸ ਕਰਾਏ ਜਾਂਦੇ ਹਨ। ਉਸ ਉਤੇ ਕਈ-ਕਈ ਸਾਲ ਲਗਾਏ ਜਾਂਦੇ ਹਨ। ਉਸ ਬਾਰੇ ਹਰ ਸਿਰੇ ਤੋਂ ਸੋਚਿਆ, ਪੜਿਆ ਜਾਂਦਾ ਹੈ। ਕੋਈ ਕਸਰ ਨਹੀਂ ਛੱਡੀ ਜਾਂਦੀ। ਕੋਈ ਵੀ ਬਿਜਨਸ ਖੋਲਣ ਤੋਂ ਪਹਿਲਾਂ ਉਸ ਬਾਰੇ ਪੂਰੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ। ਨੀਨਾਂ ਕੱਪੜੇ ਦੀ ਦੁਕਾਨ ਉਤੇ ਕੰਮ ਕਰਦੀ ਸੀ। ਉਸ ਨੇ ਸੋਚਿਆ, ਇਹ ਮਾਲਕ ਕੱਪੜਾ ਵੇਚ ਕੇ, ਬਹੁਤ ਪੈਸਾ ਕਮਾ ਰਿਹਾ ਹੈ। ਮੈਂ ਇਸ ਕੋਲ ਕੰਮ ਕਰਦੀ ਹਾਂ। ਆਪਣੀ ਦੁਕਾਂਨ ਵੀ ਖੋਲ ਸਕਦੀ ਹਾਂ। ਉਸ ਨੇ ਕੱਪੜੇ ਦੀ ਦੁਕਾਂਨ ਦੇ ਮਾਲਕ ਨਾਲ ਗੱਲ ਕੀਤੀ। ਉਸ ਨੂੰ ਪੁੱਛਿਆ, " ਮੈਂ ਕੱਪੜੇ ਦੀ ਦੁਕਾਨ ਖੋਲਣੀ ਚਹੁੰਦੀ ਹਾਂ। ਮੈਨੂੰ ਤੇਰੀ ਮਦੱਦ ਚਾਹੀਦੀ ਹੈ। ਕਰਜ਼ਾ ਬੈਂਕ ਦੇਣ ਲਈ ਤਿਆਰ ਹੈ। " ਕੱਪੜੇ ਦੇ ਦੁਕਾਂਨ ਮਾਲਕ ਨੂੰ ਸੁਣ ਕੇ ਬਹੁਤ ਖੁਸ਼ੀ ਹੋਈ। ਉਸ ਨੇ ਕਿਹਾ," ਦੁਕਾਂਨ ਖੋਲਣ ਲਈ। ਤੂੰ ਕੋਈ ਕਿਰਾਏ ਉਤੇ ਦੁਕਾਨ ਦੇਖ ਲੈ, ਜੋ ਵੀ ਸਹਾਇਤਾ ਚਾਹੀਦੀ ਹੈ। ਜਰੂਰ ਕਰਾਂਗਾ। " ਉਸ ਨੇ ਨੀਨਾਂ ਦੀ ਹਰ ਤਰਾਂ ਸਹਾਇਤਾ ਕੀਤੀ। ਲੋੜੀਦੀ ਜਾਣਕਾਰੀ ਦਿੱਤੀ। ਕੱਪੜਾ ਆਪ ਵੀ ਮਗਾ ਕੇ ਦਿੰਦਾ ਸੀ। ਛੇ ਮਹੀਨੇ ਵਿੱਚ ਨੀਨਾਂ ਦੀ ਦੁਕਾਨ ਵੀ ਖੂਬ ਚੱਲਣ ਲੱਗੀ। ਨਾਲ ਚਾਰ ਹੋਰ ਔਰਤਾਂ ਦੀ ਰੋਟੀ ਰੋਜ਼ੀ ਲੱਗ ਗਈ।
ਤੇਰੇ ਗੁਣ ਬਹੁਤੇ ਮੈ ਏਕੁ ਨ ਜਾਣਿਆ ਮੈ ਮੂਰਖ ਕਿਛੁ ਦੀਜੈ ॥
ਦੁਨੀਆਂ ਉਤੇ ਬਹੁਤ ਕੰਮ ਐਸੇ ਹਨ। ਜੋ ਅਸੀਂ ਸੋਚ ਵੀ ਨਹੀਂ ਸਕਦੇ। ਗੁਣਾਂ ਦਾ ਦਾਨ ਵੰਡਿਆਂ ਹੋਰ ਵੱਧਦਾ ਹੈ। ਭਲਾ ਕਰਨ ਨਾਲ ਭਲਾ ਹੁੰਦਾ ਹੈ। ਇੱਕ ਡਾਕਟਰ ਦੇ ਕੋਈ ਬੱਚਾ ਨਹੀਂ ਸੀ। ਉਸ ਕੋਲ ਪੈਸਾ ਬਹੁਤ ਸੀ। ਮਨ ਸ਼ਾਂਤ ਨਹੀਂ ਸੀ। ਵਿਆਹ ਦੇ 10 ਸਾਲ ਬੱਚਾ ਨਾਂ ਹੋਇਆ। ਉਹ ਲੋਕਾਂ ਦਾ ਇਲਾਜ਼ ਕਰਦਾ ਸੀ। ਨਾਲ ਹੀ ਵਿਦਿਆਰਥੀਆਂ ਨੂੰ ਦੋ ਦਿਨ ਪੜ੍ਹਾਉਂਦਾ ਵੀ ਸੀ। ਉਸ ਨੂੰ ਕਈ ਵਿਦਿਆਰਥੀ ਐਸੇ ਮਿਲੇ। ਜੋ ਡਾਕਟਰ ਬੱਣਨਾਂ ਚਹੁੰਦੇ ਸਨ। ਕਰ ਪੜ੍ਹਾਈ ਲਈ ਪੈਸਾ ਨਹੀਂ ਸੀ। ਉਸ ਡਾਕਟਰ ਨੇ ਉਨਾਂ ਨੂੰ ਪੜ੍ਹਾਈ ਕਰਨ ਲਈ ਪੈਸਾ ਦੇਣਾਂ ਸ਼ੁਰੂ ਕਰ ਦਿੱਤਾ। ਹਰ ਸਾਲ ਤਿੰਨ-ਚਾਰ ਹੋਰ ਨਵੇਂ ਵਿਦਿਆਰਥੀ ਸਹਾਇਤਾ ਲਈ ਆ ਜਾਂਦੇ ਸਨ। 7 ਸਾਲਾਂ ਵਿੱਚ ਦੋ ਕੁੜੀਆ ਦੋ ਮੁੰਡੇ, ਚਾਰ ਡਾਕਟਰ ਬਣਾਂ ਦਿੱਤੇ। ਇਸ ਦੀ ਵਿਦਿਆਰਥੀਆਂ ਨੂੰ ਬਹੁਤ ਖੁਸ਼ੀ ਸੀ। ਡਾਕਟਰ ਵੀ ਬਹੁਤ ਖੁਸ਼ ਸੀ। ਉਸ ਨੂੰ ਆਪਣੇ ਬੱਚੇ ਪੈਦਾ ਨਾਂ ਹੋਣ ਦਾ ਦੁੱਖ ਭੁੱਲ ਗਿਆ ਸੀ। ਉਸ ਦਾ ਮਨਸਿਕ ਤਣਾਅ ਖ਼ਤਮ ਹੁੰਦੇ ਹੀ, 45 ਸਾਲਾਂ ਦੀ ਉਮਰ ਵਿੱਚ ਉਹ ਬਾਪ ਵੀ ਬੱਣ ਗਿਆ। ਉਹ ਵਿਦਿਆਰਥੀਆਂ ਦੀ ਮਦੱਦ ਉਵੇਂ ਹੀ ਕਰਦਾ ਰਿਹਾ।
ਕਿਸਾਨ ਦੇ ਖੇਤ ਵਿੱਚ ਅਨੇਕਾਂ ਮਜ਼ਦੂਰ ਕੰਮ ਕਰਦੇ ਹਨ। ਕਿਸਾਨ ਖੇਤ ਤੇ ਬੀਜ ਹੀ ਦਿੰਦਾ ਹੈ। ਉਹ ਮਜ਼ਦੂਰ ਆਪਣੇ ਗੁਣਾਂ ਨਾਲ ਫ਼ਸਲ ਨੂੰ ਪਾਲਦੇ ਹਨ। ਹਰ ਫ਼ਸਲ ਨੂੰ ਜੀਅ ਜਾਨ ਲੱਗਾ ਕੇ, ਪ੍ਰਫੁਲੱਤ ਕਰਦੇ ਹਨ। ਜਿਸ ਨਾਲ ਦੁਨੀਆਂ ਭਰ ਦੇ ਲੋਕਾਂ ਦਾ ਢਿੱਡ ਭਰਦੇ ਹਨ। ਲੋਕਾਂ ਨੂੰ ਪਹਿਨਣ ਲਈ ਕੱਪੜਾ ਦਿੰਦੇ ਹਨ। ਰਹਿੱਣ ਲਈ ਸਹੂਲਤਾ ਇਹੀ ਮਜ਼ਦੂਰ ਲੋਕ ਦਿੰਦੇ ਹਨ। ਜੇ ਇਹ ਮੇਹਨਤ ਕਰਕੇ ਆਪਣੀ ਜਾਨ ਹੀਲ ਕੇ ਕੰਮ ਨਾਂ ਕਰਨ, ਕੀ ਬਣੇਗਾ? ਜਿੰਨੇ ਜੋਗੇ ਵੀ ਹਾਂ। ਸਾਨੂੰ ਇੱਕ ਦੂਜੇ ਦੀ ਮਦੱਦ ਕਰਨੀ ਚਾਹੀਦੀ ਹੈ। ਰਲ-ਮਿਲ ਕੇ ਕੰਮ ਕਰਨ ਨਾਲ ਵਾਧਾ ਹੋਵੇਗਾ। ਸਮਾਜ ਖੁਸ਼ਿਆਲ ਹੋਵੇਗਾ।
ਹਵਾ, ਪਾਣੀ, ਧਰਤੀ, ਸੂਰਜ ਸਾਨੂੰ ਬਹੁਤ ਕੁੱਝ ਦਿੰਦੇ ਹਨ। ਇੰਨਾਂ ਕਰਕੇ ਅਸੀਂ ਜਿਉਂਦੇ ਹਾਂ। ਜੇ ਅਸੀ ਵੀ ਇੰਨਾਂ ਵਰਗੇ ਬੱਣ ਜਾਈਏ। ਜੋ ਵੀ ਸਾਡੇ ਕੋਲ ਹੈ। ਦੇਣਾਂ ਸਿੱਖ ਜਾਈਏ। ਸਾਰੇ ਪਾਸੇ ਬਰਕਤਾਂ ਆ ਜਾਂਣਗੀਆਂ। ਕੋਈ ਚੀਜ਼ ਕੀਮਤੀ ਨਹੀਂ ਲੱਗੇਗੀ। ਸਬ ਪਾਸੇ ਪਿਆਰ ਤੇ ਖੁਸ਼ੀ ਦਿਸੇਗੀ।

Comments
Post a Comment