ਸੋਹਣਿਆਂ ਨੂੰ ਘੜਿਆ ਜਾਂਦਾ ਹੈ
- ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਹਰ ਸੋਹਣੀ ਚੀਜ਼ ਮਨ ਮੋਹਦੀ ਹੈ। ਰੱਬ ਨੇ ਕਿੰਨੀ ਸੋਹਣੀ ਸ੍ਰਿਸਟੀ ਬਣਾਈ ਹੈ। ਧਰਤੀ, ਪਹਾੜ ਸਮੁੰਦਰ ਬਣਾਏ ਹਨ। ਰੱਬ ਨੇ ਧਰਤੀ ਦੀਆਂ ਸਾਰੀਆਂ ਸੋਹਣੀਆਂ ਚੀਜ਼ਾਂ ਨੂੰ ਸਿੰਗਾਰ ਤਰਾਸ਼ ਕੇ ਹਰ ਵਸਤੂ ਵਿੱਚ ਜਾਂਨ ਪਾਈ ਹੋਈ ਹੈ। ਜੀਵ ਜੰਤੂ ਕਿੰਨੇ ਸੋਹਣੇ ਘੜੇ ਹਨ। ਅਜੇ ਤਾ ਪੂਰੇ ਦੇਖੇ ਵੀ ਨਹੀਂ ਹਨ। ਹਰ ਦਿਨ ਨਵੀਂ ਤਰਾਂ ਦੇ ਜੰਤੂ ਸੋਣੇ ਖੰਭਾਂ ਵਾਲੇ ਦਿਸਦੇ ਹਨ। ਸੱਪ ਕਿੰਨਾਂ ਜ਼ਹਿਰੀਲਾ ਹੈ। ਫਿਰ ਵੀ ਉਸ ਦੀ ਚੱਮਕ ਤੇ ਪੂਰਾ ਸੀਰਰ ਮੋਹਦਾ ਹੈ। ਪਾਣੀ ਦੇ ਸਮੁੰਦਰਾਂ ਦੀ ਤੇ ਉਸ ਦੇ ਜੀਵਾਂ ਦੀ ਸੁੰਦਰਤਾ ਹੋਰ ਵੀ ਖੂਬ ਸੂਰਤ ਹੈ। ਸੋਹਣਾਂ ਬਣਾਉਣ ਲਈ ਸਮਾਂ ਲੱਗਦਾ ਹੈ। ਆਮ ਹੀ ਸੋਹਣੇ ਬੰਦੇ, ਔਰਤ, ਬੱਚੇ ਨੂੰ ਦੇਖ ਕੇ, ਮੂੰਹੋ ਆਪ ਹੀ ਨਿੱਕਲ ਜਾਂਦਾ ਹੈ। ਰੱਬ ਨੇ ਇਸ ਨੂੰ ਵਿਹਲੇ ਸਮੇਂ ਛੁੱਟੀ ਵਾਲੇ ਦਿਨ ਬਣਾਇਆ ਹੈ। ਫਿਰ ਵੀ ਸੋਹਣਾਂ ਲੱਗਣ ਲਈ ਆਪ ਨੂੰ ਵੀ ਸਮਾਂ ਲਗਾਉਣਾਂ ਪੈਂਦਾ ਹੈ। ਜੋ ਲੋਕ ਸਾਫ਼ ਸੁਥਰੇ ਰਹਿੰਦੇ ਹਨ। ਪਿਆਰੇ ਲੱਗਦੇ ਹਨ। ਰੰਗ ਚਾਹੇ ਕੋਈ ਵੀ ਹੋਵੇ। ਨਹਾ ਕੇ, ਬੰਦਾ ਸਾਫ਼ ਸੁਥਰੇ ਕੱਪੜੇ ਪਾ ਲਵੇ। ਮਨ ਨੂੰ ਫੱਬਣ ਲੱਗ ਜਾਂਦਾ ਹੈ। ਅੱਖਾਂ ਦੇਖਦੀਆਂ ਰਹਿ ਜਾਂਦੀਆਂ ਹਨ। ਹਰ ਰੋਜ਼ ਇਕੋਂ ਵਰਦੀ ਵਿੱਚ ਦੇਖ ਕੇ, ਖਿੱਚ ਘੱਟ ਜਾਂਦੀ ਹੈ। ਦੂਰੋ ਪਹਿਚਾਣ ਆ ਜਾਂਦੀ ਹੈ। ਰੱਬ ਨੇ ਬਹੁਤ ਸੋਹਣੇ ਰੰਗ ਸਾਨੂੰ ਦਿੱਤੇ ਹਨ। ਉਨਾਂ ਨੂੰ ਜਰੂਰ ਹੰਢਾਈਏ। ਜੇ ਬੰਦੇ ਕੋਲੋ ਗੰਧ ਆਉਂਦੀ ਹੋਵੇ, ਸ਼ਕਲ ਵੀ ਦੇਖਣ ਦੀ ਲੋੜ ਨਹੀਂ ਪੈਂਦੀ। ਨੱਕ ਬੰਦ ਕਰਕੇ ਛੇਤੀ ਤੋਂ ਪਹਿਲਾਂ ਖ਼ਿਸਕ ਜਾਂਣਾਂ ਪੈਂਦਾ ਹੈ। ਫਿਰ ਵੀ ਐਸੇ ਲੋਕ 10 ਵਿੱਚੋਂ 5 ਜਰੂਰ ਹੁੰਦੇ ਹਨ। ਜੋ ਆਪਣੇ ਆਪ ਵੱਲ ਧਿਆਨ ਨਹੀਂ ਦਿੰਦੇ। ਜੇ ਰੱਬ ਨੇ, ਮਾਂ ਨੇ ਘੜ ਨੂੰ 10 ਮਹੀਨੇ ਲੱਗਏ ਹਨ। ਹਰ ਰੋਜ਼ 10 ਮਿੰਟ ਵੀ ਆਪਣੇ ਉਤੇ ਲਗਾਏ ਜਾਂਣ ਬੰਦਾ, ਬੰਦਾ ਬਣ ਜਾਵੇ। ਪੱਸ਼ੂ ਭਾਵੇਂ ਨਹੀਂ ਵੀ ਨਹਾਉਂਦੇ। ਉਨਾਂ ਕੋਲੋ ਫਿਰ ਵੀ ਮੁਸ਼ਕ ਨਹੀਂ ਆਉਂਦਾ। ਬੰਦਾ ਇੱਕ ਦਿਨ ਨਾਂ ਨਹਾ ਕੇ, ਸਾਫ਼ ਕੱਪੜੇ ਪਾਵੇ। ਆਲੇ-ਦੁਆਲੇ ਵਿੱਚ ਸਾਹ ਲੈਣਾਂ ਮੁਸ਼ਕਲ ਕਰ ਦਿੰਦਾ ਹੈ। ਘਰ ਨੂੰ ਵੱਡਾ ਬਣਾਂ ਲਈਏ। ਬਹੁਤ ਪੈਸਾ ਘਰ ਉਤੇ ਲਗ ਦੇਈਏ। ਜੇ ਉਸ ਨੂੰ ਚੰਗੀ ਤਰਾਂ ਸੰਭਾਲਾਂਗੇ ਨਹੀ। ਉਸ ਦੀ ਕੀਮਤ ਘੱਟ ਜਾਵੇਗੀ। ਸੁੰਦਰਤਾ ਘੱਟ ਜਾਵੇਗੀ। ਘਰ ਅੰਦਰ ਫਰਨੀਚਰ ਤਰਤੀਬ ਵਿੱਚ ਰੱਖਣਾਂ ਪਵੇਗਾ। ਘਰ ਨੂੰ ਝਾੜਨਾਂ ਸਵਾਰਨਾਂ ਪਵੇਗਾ। ਕੂੜਾ ਗੰਦ ਘਰ ਤੋਂ ਦੂਰ ਰੱਖਣਾਂ ਪਵੇਗਾ। ਤਾਂ ਉਹ ਮਨ ਨੂੰ ਭਾਵੇਗਾ।
ਦੁਕਾਂਨ ਤੋਂ ਕੋਈ ਚੀਜ਼ ਲੈਣ ਜਾਈਏ। ਉਸ ਦੀਆਂ ਚੀਜ਼ਾਂ ਤਰਤੀਬ ਵਿੱਚ ਨਾਂ ਹੋਣ। ਉਥੇ ਖੜ੍ਹਨ ਨੂੰ ਵੀ ਮਨ ਨਹੀਂ ਕਰੇਗਾ। ਅਗਰ ਹਰ ਚੀਜ਼ ਦੇਖਣ ਨੂੰ ਸੋਹਣੀ ਲੱਗੇ। ਮਨ ਨੂੰ ਭਾਅ ਜਾਂਦੀ ਹੈ। ਘੁਮਿਆਰ ਆਪਣੇ ਭੰਡੇ ਕਿੰਨੀ ਮੇਹਨਤ ਨਾਲ ਬਣਾਉਂਦਾ ਹੈ। ਭੋਰਾ ਵੀ ਵਿੰਗ ਨਹੀਂ ਪੈਣ ਦਿੰਦਾ। ਉਨਾਂ ਨੂੰ ਸੁਲਾਉਂਦਾ ਨਹੀਂ ਥੱਕਦਾ। ਜੇ ਮਿੱਟੀ ਦੇ ਭਾਂਡਿਆਂ ਨੂੰ ਥੋੜੀ ਜਿਹੀ ਠੋਕਰ ਲੱਗ ਜਾਵੇ। ਉਸ ਦੀ ਸਾਰੀ ਸੁੰਦਰਤਾ ਮੁੱਕ ਜਾਂਦੀ ਹੈ। ਹੱਥੋਂ ਛੁੱਟ ਜਾਵੇ, ਬਰਬਾਦ ਹੋ ਜਾਂਦਾ ਹੈ। ਹਰ ਚੀਜ਼ ਦੀ ਖੂਬ ਸੂਰਤੀ ਕਇਮ ਰੱਖਣ ਲਈ, ਉਸ ਨੂੰ ਸੰਭਾਲ ਕੇ ਰੱਖਣਾਂ ਪੈਣਾਂ ਹੈ। ਸੋਹਣਿਆਂ ਨੂੰ ਘੜਿਆ ਜਾਂਦਾ ਹੈ। ਹਰ ਚੀਜ਼ ਬਣਾਉਣ ਨੂੰ ਸਮਾਂ ਲੱਗਣਾਂ ਹੈ। ਸਮਾਂ ਕੱਢਣਾਂ ਪੈਣਾਂ ਹੈ। ਬੱਚੇ ਨੂੰ ਸਾਰੀ ਉਮਰ ਮਾਂ ਘੱੜਦੀ ਰਹਿੰਦੀ ਹੈ। ਜਦੋਂ ਉਹ ਬੋਲ ਵੀ ਨਹੀ ਸਕਦਾ। ਉਸ ਨੂੰ ਮਾਂ ਵੀ ਸੁਮਾਰਦੀ ਹੈ। ਜੇ ਮਾਂ ਉਸ ਵੱਲੋਂ ਧਿਆਨ ਹੱਟਾ ਲਵੇ। ਬੱਚੇ ਨੂੰ ਸਾਫ਼ ਨਾਂ ਕਰੇ। ਉਸ ਦਾ ਮੂੰਹ ਸਿਰ ਨਾਂ ਸੁਮਾਰੇ, ਸੁੰਦਰ ਬੱਚਾ ਵੀ ਚੰਗਾ ਨਹੀਂ ਲੱਗੇਗਾ। ਮਾਂ ਵੀ ਕਰੂਪ ਲੱਗਣ ਲੱਗ ਜਾਵੇਗੀ। ਸੁਚੱਜੀ ਸੋਹਣੀ ਸੁਆਣੀ ਉਹੀ ਹੈ। ਜੋ ਹਰ ਚੀਜ਼ ਨੂੰ ਆਪਣੇ ਹੱਥ ਥੱਲੇ, ਹੱਥ ਫੇਰ ਕੇ ਸਿੰਗਾਰ ਕੇ ਰੱਖਦੀ ਹੈ। ਘਰ, ਪਰਿਵਾਰ ਆਪ ਨੂੰ ਸੰਭਾਲਣਾਂ ਸੁਮਾਰਨਾਂ ਬਹੁਤ ਵੱਡਾ ਸੁਹੱਪਣ ਹੈ। ਇੱਕ ਉਹ ਔਰਤ ਵੀ ਹੈ। ਜੋ ਘਰ, ਪਰਿਵਾਰ ਨੂੰ ਨਹੀਂ ਸੰਭਾਲਦੀ। ਆਪਣੇ ਆਪ ਜੋਗੀ ਹੀ ਹੈ। ਆਪਣਾਂ ਸਰੀਰ ਹੀ ਸਿੰਗਾਰਦੀ ਹੈ। ਪਰ ਉਸ ਦਾ ਸਿੰਗਾਰ ਸਮਾਜ ਨੂੰ ਗੰਧਲਾ ਕਰਦਾ ਹੈ। ਸਮਾਜ ਵਿੱਚ ਕਾਂਮ ਉਤੇਜਤ ਕਰਦਾ ਹੈ। ਉਸ ਕੋਲੋ ਗੰਦ ਦੇ ਢੇਰ ਦੀ ਗੰਦੀ ਮੁਸ਼ਕ ਆਉਂਦੀ ਹੈ। ਉਸ ਦਾ ਸਮਾਜ ਸਨਮਾਨ ਨਹੀਂ ਕਰਦਾ। ਉਸ ਨੂੰ ਲੋਕ ਸਮਾਜ ਲਈ ਗਾਲ ਆਖਦੇ ਹਨ। ਐਸੇ ਮਰਦ ਵੀ ਹੁੰਦੇ ਹਨ। ਉਨਾਂ ਦੀ ਚਾਲ, ਅੱਖ ਦੱਸ ਦਿੰਦੀ ਹੈ। ਬੰਦਾ ਕੈਸਾ ਹੈ। ਇਹ ਸਮਾਜ ਨੂੰ ਮੋਹਤ ਕਰਨ ਦੀ ਥਾਂ, ਸਮਾਜ ਨਾਲੋਂ ਟੁੱਟ ਜਾਂਦੇ ਹਨ। ਇੰਨਾਂ ਨੂੰ ਸਮਾਜ ਵੱਖਰਾਂ ਕਰ ਦਿੰਦਾ ਹੈ। ਸਮਾਜ ਨੂੰ ਸੋਹਣਾਂ ਲੱਗਣ ਲਈ, ਗਲ਼ਤ ਰਸਤੇ ਛੱਡਣੇ ਪੈਣੇ ਹਨ। ਮੰਦੀ ਕੰਮੀ ਕਿਸੇ ਨੇ ਜੱਸ ਨਹੀਂ ਖੱਟਿਆ। ਆਪ ਨੂੰ ਗੁਣਾਂ ਨਾਲ ਸਿੰਗਾਰਨਾਂ ਪੈਣਾਂ ਹੈ। ਜੇ ਕਿਸੇ ਮੰਜ਼ਲ ਉਤੇ ਪਹੁੰਚਣਾਂ ਹੈ। ਰਾਹ ਲੱਭਣੇ ਪੈਣੇ ਹਨ। ਸਮਾਂ ਵੀ ਲਗਾਉਣਾਂ ਪੈਣਾਂ ਹੈ। ਜੇ ਖਾਂਣਾਂ ਵੀ ਸੁਆਦ ਬਹੁਤ ਹੋਵੇ। ਉਸ ਨੂੰ ਚੰਗੀ ਤਰਾਂ ਸਜਾਇਆ ਨਾਂ ਜਾਵੇ। ਭੁੱਖ ਮਿੱਟ ਜਾਂਦੀ ਹੈ। ਹਰ ਚੀਜ਼ ਨੂੰ ਤਰਤੀਬ ਦੀ ਲੋੜ ਹੈ।

Comments
Post a Comment