ਜਿੰਨੇ ਵੱਧ ਲੋਕਾਂ ਨਾਲ ਜੁੜਾਂਗੇ, ਮੁਸ਼ਕਲਾਂ ਵੀ ਵੱਧਦੀਆਂ ਜਾਂਣਗੀਆਂ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਕੀ ਕਦੇ ਸੋਚਿਆਂ ਹੈ। ਜੇ ਘਰ ਵਿੱਚ ਪਤੀ-ਪਤਨੀ ਦੋ ਹੀ ਹਨ। ਝਗੜੇ ਘੱਟ ਹੁੰਦੇ ਹਨ। ਦੋ ਪ੍ਰੇਮੀ ਬਹੁਤ ਘੱਟ ਬੋਲ-ਕਬੋਲ ਕਰਦੇ ਹਨ। ਜਰੂਰਤਾਂ ਬਹੁਤ ਘੱਟ ਹੁੰਦੀਆਂ ਹਨ। ਜਿਉਂ ਸਾਂਦੀ ਹੁੰਦੀ ਹੈ। ਹੋਰ ਜੀਅ ਨਾਲ ਜੁੜ ਜਾਂਦੇ ਹਨ। ਦੋਂਨਾਂ ਦੇ ਮਾਂ-ਬਾਪ, ਹੋਰ ਰਿਸ਼ਤੇਦਾਰ ਦੁਆਲੇ ਹੋ ਜਾਂਦੇ ਹਨ। ਸਬ ਦੀ ਆਪੋ ਆਪਣੀ ਸਲਾਅ ਹੁੰਦੀ ਹੈ। ਹਰ ਕੋਈ ਆਪੋ ਆਪਣੀ ਮਨਾਉਣੀ ਚਹੁੰਦਾ ਹੈ। ਕਦੇ ਕੋਈ ਰੁਸ ਗਿਆ। ਦੂਜ਼ਿਆਂ ਨੂੰ ਮੰਨਾਉਣ ਵਿੱਚ ਹੀ ਜਿੰਦਗੀ ਲੰਘ ਜਾਂਦੀ ਹੇ। ਡਰ ਲੱਗਿਆ ਰਹਿੰਦਾ ਹੈ। ਜੇ ਕੁੱਝ ਊਚ-ਨੀਚ ਹੋ ਗਈ, ਤਾਂ ਕੋਈ ਰੁਸ ਨਾਂ ਜਾਵੇ। ਦੂਜਿਆਂ ਦਾ ਮਾਂਣ-ਤਾਣ ਕਰਨ ਵਿੱਚ ਹੀ ਪੈਸਾ ਤੇ ਸਮਾਂ ਖ਼ਰਾਬ ਕਰ ਦਿੰਦੇ ਹਾਂ। ਜੇ ਇੱਕ ਬੱਚਾ ਪੈਦਾ ਹੋ ਗਿਆ। ਉਸ ਦੀਆਂ ਲੋੜਾ ਪੂਰੀਆਂ ਕਰਦੇ ਰਹਿੰਦੇ ਹਾਂ। ਜਦੋਂ ਦੂਜਾਂ, ਤੀਜਾ ਬੱਚੇ ਹੋਈ ਜਾਂਦੇ ਹਨ। ਮਨਸਿਕ ਤਣਾਅ ਹੋਰ ਵਧੀ ਜਾਂਦਾ ਹੈ। ਖ਼ਰਚੇ ਵਧੀ ਜਾਂਦੇ ਹਨ। ਪਾਲਣ-ਪੋਸ਼ਣ ਵੱਲ ਧਿਆਨ ਹੋਰ ਦੇਣਾਂ ਪੈਂਦਾ ਹੈ। ਆਪਣੇ ਕੋਲ ਆਪਣੇ ਲਈ ਸਮਾਂ ਹੀ ਨਹੀਂ ਰਹਿੰਦਾ। ਅਗਰ ਦੋਸਤ ਬਣਾਉਣ ਦਾ ਸ਼ੌਕ ਹੈ। ਫਿਰ ਦੋਸਤੀ ਹੀ ਨਿਭੇਗੀ। ਆਪਣੇ ਘਰ ਪਰਿਵਾਰ ਲਈ ਸਮਾਂ ਨਹੀਂ ਬੱਚੇਗਾ। ਲੋਕਾਂ ਦਾ ਮੂੰਹ ਰੱਖਣ ਲਈ ਘਰ ਦੇ ਕੰਮ ਰੋਕਣੇ ਪੈਣਗੇ। ਲੋਕ ਦਿਖਾਵਾਂ ਕਰਦੇ, ਕਰਦੇ, ਆਪ ਅੰਨੇ ਹੋ ਜਾਂਦੇ ਹਾਂ। ਅੰਨੇ ਬੰਦੇ ਨੂੰ ਕੁੱਝ ਦਿਖਾਈ ਨਹੀ ਦਿੰਦਾ ਹੁੰਦਾ। ਬਹੁਤੀ ਬਾਰ ਠੇਡੇ ਹੀ ਖਾਂਦਾਂ ਹੈ। ਦੁਨੀਆਂ ਵਿੱਚ ਲੋਕਾਂ ਤੋਂ ਠੇਡੇ ਖਾਂਦੇ ਫਿਰਦੇ ਹਾਂ। ਲੋਕਾਂ ਤੋਂ ਲੈਣਾ ਹੀ ਕੀ? ਜੋ ਲੋਕਾਂ ਦੀ ਖ਼ਾਤਰ ਜੋਖ਼ਮ ਉਠਾਉਂਦੇ ਫਿਰਦੇ ਹਾਂ। ਬਹੁਤੇ ਦੁੱਖ ਲੋਕਾਂ ਕਰਕੇ ਭੋਗਦੇ ਹਾਂ।
ਜਿੰਨੇ ਵੱਧ ਲੋਕਾਂ ਨਾਲ ਜੁੜਾਂਗੇ, ਮੁਸ਼ਕਲਾਂ ਵੀ ਵੱਧਦੀਆਂ ਜਾਂਣਗੀਆਂ। ਇਸੇ ਲਈ ਕਹਿੰਦੇ ਹਨ," ਚਾਦਰ ਦੇਖ ਕੇ ਪੈਰ ਪਸਾਰੀਏ। ਜੇ ਚਾਦਰ ਛੋਟੀ ਹੈ, ਤਾਂ ਪੈਰਾਂ ਨੂੰ ਚਾਦਰ ਦੇ ਅੰਦਰ ਹੀ ਸੰਘੇੜ ਲਈਏ।" ਪਰ ਜੇ ਲੋਕਾਂ ਦਾ ਆਲੇ-ਦੁਆਲੇ ਘੇਰਾ ਹੀ ਬਹੁਤ ਵੱਡਾ ਹੋਵੇਗਾ। ਕੋਈ ਪਾਰਟੀ ਵਿਆਹ ਕਰਦੇ ਹਾਂ। ਸਬ ਨੂੰ ਬਲਾਉਣ ਦੀ ਕੋਸ਼ਸ਼ ਕਰਦੇ ਹਾਂ। ਇਹ ਵੀ ਸੋਚਦੇ ਹਾਂ। ਸ਼ਾਨੋ-ਸ਼ੌਕਤ ਵਿੱਚ ਕਸਰ ਨਾਂ ਰਹਿ ਜਾਵੇ। ਲੋਕਾਂ ਨੂੰ ਖੂਬ ਖੁਸ਼ ਕਰਨ ਦੀ ਕੋਸ਼ਸ਼ ਕਰਦੇ ਹਾਂ। ਪੈਸੇ ਲਟਾਉਣ ਲਾਲ ਖੁਸ਼ੀ ਨਹੀਂ ਮਿਲਦੀ। ਸਾਦਗੀ ਵਿੱਚ ਖੁਸ਼ੀ ਤੇ ਸ਼ਾਂਤੀ ਲੱਭਦੀ ਹੈ। ਹਰ ਕੋਈ ਇੱਕ ਦੂਜੇ ਦੀ ਰੀਸ ਕਰਨ ਵਿੱਚ ਲੱਗਾ ਹੋਇਆ। ਕੋਈ ਕਿਸੇ ਨਾਲੋਂ ਘੱਟ ਨਾਂ ਰਹਿ ਜਾਵੇ, ਇੱਕ ਦੂਜੇ ਤੋਂ ਵੱਧ ਕੇ ਖ਼ਰਚੇ ਕਰਨ ਨੂੰ ਲੱਗੇ ਹੋਏ ਹਾਂ। ਲੋਕ ਇੱਕ ਦੂਜੇ ਦੀ ਹੈਸੀਅਤ ਚੰਗੀ ਤਰਾਂ ਸਮਝਦੇ ਹਨ। ਫਿਰ ਲੋਕ ਦਿਖਵੇ ਦੀ ਕੀ ਲੋੜ ਹੁੰਦੀ ਹੈ? ਕਿਉਂ ਲੋਕਾਂ ਨੂੰ ਖੁਸ਼ ਕਰਨ ਲਈ ਆਪਣੀ ਨੀਂਦ ਖ਼ਰਾਬ ਕਰ ਲੈਂਦੇ ਹਾਂ। ਕਈ ਤਾਂ ਜਿੰਦਗੀ ਤਬਾਅ ਕਰ ਲੈਂਦੇ ਹਨ।
ਬਹੁਤੇ ਲੋਕ ਮੇਹਨਤ ਨਹੀਂ ਕਰਦੇ। ਮੇਹਨਤ ਕਿਹੜੇ ਵੇਲੇ ਕਰਨ? ਹਰ ਰੋਜ਼ ਤਾਂ ਲੋਕਾਂ ਵੱਲੋਂ ਸੱਦੇ ਆਏ ਰਹਿੰਦੇ ਹਨ। ਜੇ ਆਪਣੇ ਘਰਦੇ ਕੰਮ ਕਰਦੇ ਰਹਿ ਗਏ ਤਾਂ ਲੋਕਾਂ ਦੇ ਪ੍ਰੋਗ੍ਰਾਮ ਉਤੇ ਜਾਂਣੋਂ ਰਹਿ ਜਾਂਣਗੇ। ਮੇਹਨਤ ਕਰਨ ਦੀ ਥਾਂ ਸਗੋਂ ਬੈਂਕਾਂ ਤੋਂ ਕਰਜ਼ੇ ਚੱਕ ਕੇ ਘਰਦੇ ਪ੍ਰੋਗ੍ਰਾਮ ਕੀਤੇ ਜਾਂਦੇ ਹਨ। ਆਈ ਚਲਾਈ ਚਲਾਉਣ ਲੱਗ ਗਏ ਹਨ। ਪਿੰਡਾਂ ਵਿੱਚ ਵੀ ਲੋਕ ਨਿਖ਼ਰ ਕੇ ਘੁੰਮਦੇ ਹਨ। ਪਹਿਨ-ਪੱਚਰ ਕੇ ਰਹਿੱਣਾਂ ਮਾਂੜੀ ਗੱਲ ਨਹੀਂ ਹੈ। ਸਗੋਂ ਬੰਦਾਂ ਸਾਫ਼-ਸੁਥਰਾ ਸੋਹਣਾਂ ਲੱਗਦਾ ਹੈ। ਜੇ ਨਵੀਂ ਵੱਹੁਟੀ ਵਾਂਗ ਕੰਮ ਨੂੰ ਹੱਥ ਨਹੀਂ ਲਗਾਉਣਾਂ। ਹਰ ਰੋਜ਼ ਘੁੰਮਣ ਫਿਰਨ ਦੀ ਝਾਕ ਬਣੀ ਰਹੇ। ਬਈ ਅੱਜ ਫਲਾਣੇ ਦੇ ਭੋਗ ਉਤੇ ਜਾਂਣਾਂ ਹੈ। ਵਿਆਹ ਉਤੇ ਜਾਂਣਾਂ ਹੈ। ਕਮਾਂਈ ਕਦੋਂ ਕਰਨੀ ਹੈ? ਘਰਦੇ ਖ਼ਰਚੇ ਕਿਥੋਂ ਕਰਨੇ ਹਨ? ਲੋਕਾਂ ਦੇ ਚੱਕਰ ਵਿੱਚ ਕਈਆਂ ਦਾ ਦੀਵਾਲਾਂ ਨਿੱਕਲ ਜਾਂਦਾ ਹੈ। ਇੱਕ ਦਿਨ ਐਸਾ ਆ ਜਾਂਦਾ ਹੈ। ਲੋਕਾਂ ਨੂੰ ਮੂੰਹ ਦਿਖਉਣ ਜੋਗੇ ਨਹੀਂ ਰਹਿੰਦੇ। ਆਪਦੇ ਤੇ ਬੱਚਿਆਂ ਦੇ ਖਾਂਣਾਂ-ਖਾਂਣ ਲਈ ਪੈਸੇ ਨਹੀਂ ਹੁੰਦੇ। ਚੂਹਿਆਂ ਨੂੰ ਪਾਈ ਹੋਈ ਦੁਵਾਈ ਕੰਮ ਆ ਜਾਂਦੀ ਹੈ। ਅਨੇਕਾਂ ਲੋਕ ਜਿੰਦਗੀ ਤੋਂ ਤੰਗ ਆ ਕੇ ਮਰਦੇ ਹਨ। ਜੇ ਦੋ ਰੋਟੀਆਂ ਤੇ ਦਾਲ ਦੀ ਗੱਲ ਹੈ। ਇਹ ਤਾਂ ਪੁਰਾਣੇ ਸਮੇਂ ਦੇ ਲੋਕ ਗਰੀਬੀ ਵਿੱਚ ਚਲਾਈ ਜਾਂਦੇ ਸੀ। ਜੋ ਬਹੁਤ ਮੁਸ਼ਕਲ ਨਾਲ ਕਈ ਗੁਣਾਂ ਹੋਰ ਮੇਹਨਤ ਕਰਕੇ, ਅਨਾਜ਼ ਪੈਦਾ ਕਰਦੇ ਸਨ। ਪਰ ਉਹ ਲੋਕ, ਲੋਕ ਦਿਖਾਵਾ ਨਹੀਂ ਕਰਦੇ ਸਨ। ਰੁੱਖੀ-ਮਿਸੀ ਖਾਂ ਕੇ ਵੀ ਗੁਜ਼ਾਰਾ ਕਰਦੇ ਸਨ। ਪਰ ਇਸ ਤਰਾਂ ਖ਼ਰਚੇ ਹੱਥੋਂ ਤੰਗ ਆ ਕੇ ਮਰਦੇ ਨਹੀਂ ਸਨ। ਸਗੋਂ ਜਿੰਦਗੀ ਦਾ ਸੰਘਰਸ਼ ਚਾਲੂ ਰੱਖਦੇ ਸਨ। ਇੱਕ ਦੂਜੇ ਦੇ ਨੇੜੇ ਕੰਮ ਕਰਾਉਣ ਲਈ ਲੱਗਦੇ ਸਨ। ਨਾਲ ਰਲ ਕੇ ਫ਼ਸਲ ਕੱਟਾਉਂਦੇ ਸਨ। ਵਿਆਹਾਂ ਤੇ ਹੋਰ ਕਾਰਜਾਂ ਵਿੱਚ ਬਰਾਬਰ ਡੱਟ ਕੇ ਕੰਮ ਕਰਦੇ ਸਨ। ਅੱਜ ਦੇ ਦੋਸਤਾਂ ਵਾਂਗ ਸ਼ਰਾਬ ਪੀ ਕੇ ਲਿਟਦੇ ਨਹੀਂ ਸਨ। ਅੱਜ ਕੱਲ ਤਾਂ ਦੋਸਤ ਰਿਸ਼ਤੇਦਾਰ ਬੰਦੇ ਦਾ ਕੰਗਾਂਲ ਹੋਣ ਤੱਕ ਤਮਾਸ਼ਾ ਦੇਖਦੇ ਹਨ। ਕਿਸੇ ਨੂੰ ਇੱਕ ਦੂਜੇ ਦਾ ਦਰਦ ਨਹੀਂ ਦੇਖਦੇ। ਲੋਕਾਂ ਕਰਕੇ ਆਪਣੀ ਜਾਂਨ ਨਾਂ ਲਵੋ। ਸਗੋਂ ਲੋਕਾਂ ਦਾ ਆਪਣੇ ਨਾਲੋਂ ਘੇਰਾ ਘਟਾਵੋ। ਗਰੀਬੀ ਵਿੱਚ ਰੱਬ ਵੱਸਦਾ ਹੈ। ਇੱਕਲੇ ਬੰਦੇ ਨੂੰ ਘੱਟ ਚਿੰਤਾ ਹੁੰਦੀ ਹੈ। ਕਬੀਲਦਾਰ ਨਾਲੋਂ ਛੜਾ ਬੰਦਾ ਮੌਜ਼ ਕਰਦਾ ਹੈ।

Comments
Post a Comment