ਜਿੰਨਾਂ ਝਾਕ ਹੋਰ ਮਨ ਹੋਰ ਤਨ ਹੋਰ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ

ਜਿੰਨਾਂ ਝਾਕ ਹੋਰ, ਮਨ ਹੋਰ, ਤਨ ਹੋਰ। ਰੱਬ ਨਾਂ ਕਰੇ, ਜਿਸ ਨੂੰ ਕੋਈ ਬਹੁਤ ਜ਼ਿਆਦਾ ਪਿਆਰ ਕਰਦਾ ਹੈ। ਜਾਂ ਕਿਸੇ ਦਾ ਜੀਵਨ ਸਾਥੀ ਹੋਵੇ। ਪੂਰਾ ਜ਼ਕੀਨ ਹੋਵੇ। ਉਹ ਉਸੇ ਜੋਗਾ ਹੈ। ਕਿਸੇ ਹੋਰ ਨਾਲ ਪਿਆਰ ਦੀਆਂ ਪੀਘਾ ਝੂਟਦੇ। ਅਚਾਨਿਕ ਉਸ ਨੂੰ ਆਪ ਅੱਖੀ ਦੇਖ ਲਵੇ। ਕੰਨੀ ਸੁਣਿਆਂ ਤਾ ਜ਼ਕੀਨ ਨਾਂ ਵੀ ਹੋਵੇ। ਕਿਉਂਕਿ ਮਨ ਛੇਤੀ ਕਿਤੇ ਮੰਨਦਾ ਨਹੀਂ ਹੈ। ਕਿ ਉਸ ਨਾਲ ਵੀ ਧੋਖਾ ਹੋ ਸਕਦਾ ਹੈ। ਇਹ ਆਪ ਭਾਵੇਂ ਕਿਸੇ ਨਾਲ ਬਫ਼ਾ ਨਾਂ ਕਰੇ। ਆਪ ਜਰੂਰ ਹੋਰਾਂ ਤੋਂ ਇਮਾਨਦਾਰੀ ਦੀ ਆਸ ਰੱਖਦਾ ਹੈ। ਅੱਖੀ ਦੇਖੇ ਦਾ ਕੀ ਕਰੋਗੇ? ਬਹੁਤੇ ਐਸਾ ਕੁੱਝ ਦੇਖਦੇ ਹੀ ਆਪ ਮਰ ਜਾਂਦੇ ਹਨ। ਕਿਆ ਬਾਤ ਹੈ। ਮਰਨ ਨਾਲ ਐਸੇ ਬੰਦੇ ਨੂੰ ਕੀ ਫ਼ਰਕ ਪੈ ਸਕਦਾ ਹੈ। ਮਰਨਾਂ ਉਸ ਨੂੰ ਚਾਹੀਦਾ ਸੀ। ਜੋ ਐਸਾ ਕੁੱਝ ਕਰ ਰਿਹਾ ਸੀ। ਚੰਗਾ ਕਿਤੇ ਉਸ ਲਈ ਹੋਰ ਕਰਤੂਤਾਂ ਕਰਨ ਦਾ ਰਸਤਾ ਸਾਫ਼ ਕਰ ਦਿੱਤਾ। ਭਿੰਦਰ ਦੋ ਕੁ ਮਹੀਨੇ ਹੋਏ ਵਿਆਹ ਕੇ ਆਈ ਸੀ। ਉਹ ਅਜੇ ਰਸੋਈ ਵਿੱਚ ਹੀ ਕੰਮ ਕਰਨ ਲੱਗੀ ਸੀ। ਡੰਗਰਾਂ ਵਾਲੇ ਪਾਸੇ ਅਜੇ ਜਾਣ ਨਹੀਂ ਲੱਗੀ ਸੀ। ਗੋਹਾ ਕੁੜਾ ਸਿੱਟਣ ਲਈ ਕੰਮ ਵਾਲੀ ਰੱਖੀ ਹੋਈ ਸੀ। ਧਾਰਾ ਭਈਆਂ ਕੱਢ ਦਿੰਦਾ ਸੀ। ਇੱਕ ਦਿਨ ਉਸ ਨੇ ਆਪਣੇ ਪਤੀ ਨੂੰ ਡੰਗਰਾਂ ਵਾਲੇ ਪਾਸੇ ਜਾਂਦੇ ਦੇਖਿਆ। ਉਹ ਰੋਟੀ ਬੱਣਾਈ ਬੈਠੀ ਸੀ। ਰੋਟੀ ਠੰਡੀ ਹੋ ਰਹੀ ਸੀ। ਜਦੋਂ ਉਹ ਕਿੰਨਾਂ ਚਿਰ ਪਿਛੋਂ ਵੀ ਵਾਪਸ ਨਾਂ ਆਇਆ ਤਾਂ ਉਹ ਉਸ ਨੂੰ ਰੋਟੀ ਖਾਂਣ ਲਈ ਸੱਦਣ ਚਲੀ ਗਈ। ਉਥੇ ਉਸ ਨੇ ਆਪਣੇ ਪਤੀ ਤੇ ਕੰਮ ਵਾਲੀ ਨੂੰ ਨੀਚ ਹਰਕਤ ਵਿੱਚ ਦੇਖ ਲਿਆ। ਦੇਖਦੇ ਹੀ ਉਹ ਵਾਪਸ ਆ ਗਈ। ਕੱਣਕ ਦੀ ਦੁਵਾਈ ਘਰ ਹੀ ਪਈ ਸੀ। ਜਦੋਂ ਨੂੰ ਉਸ ਦਾ ਪਤੀ ਉਸ ਕੋਲ ਆਇਆ ਉਹ ਕੱਣਕ ਦੀ ਦੁਵਾਈ ਪੀ ਗਈ। ਡਾਕਟਰ ਦੇ ਲਿਜਾਣ ਦੀ ਲੋੜ ਨਹੀਂ ਪਈ। ਉਦੋਂ ਹੀ ਮਰ ਗਈ। ਉਹ ਨੀਲੀ ਹੋ ਗਈ ਸੀ। ਕੁੱਝ ਕੁ ਲੋਕਾਂ ਨੂੰ ਪਤਾ ਵੀ ਲੱਗ ਗਿਆ। ਕੱਣਕ ਦੀ ਦੁਵਾਈ ਪੀਤੀ ਹੈ। ਕੰਮ ਵਾਲੀ ਨੇ ਵੀ ਦੱਸ ਦਿੱਤਾ ਸੀ। ਦਿਨ ਦੇ ਛਿਪਦੇ ਨਾਲ ਉਸ ਨੂੰ ਅਗਨੀ ਭੇਟ ਕਰ ਦਿੱਤਾ। ਉਸ ਦੇ ਪਤੀ ਨੇ ਇੱਕ ਮਹੀਨੇ ਪਿਛੋਂ ਹੋਰ ਵਿਆਹ ਕਰਾ ਲਿਆ ਸੀ। ਜੇ ਪਤੀ ਉਹੀ ਹਾਲਤ ਨਾਲ ਮਰ ਜਾਂਦਾ। ਭਿੰਦਰ ਨੂੰ ਕਿਸੇ ਨੇ ਜਿਉਣ ਨਹੀਂ ਦੇਣਾਂ ਸੀ। ਵਿਆਹ ਤਾਂ ਉਸ ਨਾਲ ਕਿੰਹਨੇ ਕਰਾਉਣਾਂ ਸੀ?
ਅੱਖੀ ਦੇਖ ਕਈ ਐਸੇ ਹੁੰਦੇ ਹਨ। ਉਸ ਨਾਲੋਂ ਅੱਲਗ ਹੋ ਕੇ ਘਰ ਛੱਡ ਦਿੰਦੇ ਹਨ। ਆਪਣੀ ਜਿੰਦਗੀ ਸਬ ਨੂੰ ਜਿਉਣ ਦਾ ਹੱਕ ਹੈ। ਜੇ ਜੀਵਨ ਸਾਥੀ ਧੋਖਾ ਦੇ ਰਿਹਾ ਹੋਵੇ। ਕਿਨਾਰਾ ਕਰ ਲੈਣਾਂ ਚਾਹੀਦਾ ਹੈ। ਪਰ ਬਿੱਲੂ ਨੇ ਤਾਂ ਪਤਨੀ ਛੱਡ ਦਿੱਤੀ। ਪਤਨੀ ਦੇ ਨਾਲ ਤਿੰਨ ਕੁੜੀਆਂ ਦੋ ਮੁੰਡੇ ਸਨ। ਉਸ ਨੂੰ ਨਾਲ ਕੰਮ ਕਰਦੀ ਕੁੜੀ ਪਸੰਧ ਆ ਗਈ। ਉਹ ਆਪਣੇ ਬੱਚਿਆਂ ਨੂੰ ਤੇ ਪਤਨੀ ਨੂੰ ਛੱਡ ਕੇ ਅੱਲਗ ਉਸ ਨਾਲ ਰਹਿੱਣ ਲੱਗ ਗਿਆ ਸੀ। ਉਸ ਦੀ ਪਤਨੀ ਨੇ ਬਹੁਤ ਮੁਸ਼ਕਲ ਨਾਲ ਆਪਣੇ ਬੱਚੇ ਪਾਲੇ, ਆਪ ਕੱਲੀ ਨੇ ਵਿਆਹੇ ਸਨ। ਪਤੀ ਨੇ ਪਲਟ ਕੇ ਨਹੀਂ ਦੇਖਿਆ। ਬਿੱਲੂ ਬੁੱਢਾਪੇ ਵਿੱਚ ਅਚਾਨਿਕ ਉਹ 25 ਸਾਲਾਂ ਬਆਦ ਘਰ ਵਾਪਸ ਆ ਗਿਆ। ਨਾਲੇ ਬਿੱਲੂ ਹੁਣ ਕਮਾਈ ਕਰਨ ਜੋਗਾ ਨਹੀਂ ਰਿਹਾ ਸੀ। ਦੂਜੀ ਨੇ ਬਿੱਲੂ ਦੀ ਰਖੇਲ ਨੇ ਉਸ ਨੂੰ ਘਰੋਂ ਕੱਢ ਦਿੱਤਾ ਸੀ। ਉਸ ਦਾ ਆਪਣਾਂ ਪਤੀ ਬਾਹਰਲੇ ਮੁਲਕ ਵਿਚੋਂ ਮੋਟੀ ਰਕਮ ਲੈ ਕੇ, ਵਾਪਸ ਆ ਗਿਆ ਸੀ। ਉਸ ਨੇ ਜੋ ਆਪਣੇ ਸਹਾਰੇ ਲਈ ਗੋਰੀ ਨਾਲ ਵਿਆਹ ਕਰਾ ਲਿਆ ਸੀ। ਉਹ ਮਰ ਗਈ ਸੀ।
ਬਿੱਲੂ ਦੇ ਵੱਡੇ ਮੁੰਡੇ ਨੇ ਆਪਣੀ ਪਤਨੀ ਦੇ ਹੁੰਦਿਆਂ ਇੱਕ ਹੋਰ ਔਰਤ ਘਰ ਲਿਆਦੀ ਸੀ। ਨਾਂ ਤਾ ਉਸ ਨੂੰ ਕੋਈ ਰੋਕ ਸਕਦਾ ਸੀ। ਉਸ ਦੇ ਪਿਉ ਨੇ ਸਾਰਿਆਂ ਦੇ ਸਹਮਣੇ ਇਹੀ ਕਰਤੂਤ ਕੀਤੀ ਸੀ। ਪਤਨੀ ਗਰੀਬ ਘਰ ਦੀ ਧੀ ਸੀ। ਉਸ ਦਾ ਕੋਈ ਹੋਰ ਸਹਾਰਾ ਵੀ ਨਹੀਂ ਸੀ। ਇਸ ਲਈ ਉਸ ਨੂੰ ਆਪਣੀਆਂ ਅੱਖਾਂ ਮੂਹਰੇ ਪਤੀ ਨੂੰ ਦੂਜੀ ਔਰਤ ਨਾਲ ਬਰਾਬਰ ਰਹਿੰਦੇ ਹੋਏ ਬਰਦਾਸ ਕਰਨਾ ਪਿਆ। ਇਹ ਤਾਂ ਪੰਜਾਬ ਦੀ ਗੱਲ ਸੀ। ਕਨੇਡਾ ਵਰਗੇ ਦੇਸ਼ ਵਿੱਚ ਐਸਾ ਨਹੀਂ ਹੁੰਦਾ। ਜੇ ਪਤੀ-ਪਤਨੀ ਦੇ ਹੁੰਦੇ ਹੋਰ ਔਰਤ-ਮਰਦ ਨਾਲ ਨਜ਼ਾਇਜ਼ ਰਿਸ਼ਤਾ ਮੂਹਰੇ ਆ ਜਾਵੇ। ਉਦੋਂ ਹੀ ਘਰ ਟੁੱਟ ਜਾਂਦਾ ਹੈ। ਅਜ਼ਾਦ ਲੋਕ ਹਨ। ਕਿਸੇ ਤੋਂ ਮਸ਼ਵਰਾ ਲੈਣ ਦੀ ਲੋੜ ਨਹੀਂ ਹੈ। ਕਿਸੇ ਦੀ ਸ਼ਰਮ ਨਹੀਂ ਹੈ। ਅਦਾਲਤ ਤਾਂ ਸੋਹਰੇ ਘਰ ਵਾਂਗ ਲੱਗਦੀ ਹੈ। ਹਰ ਗੱਲ ਅਦਾਲਤ ਵਿੱਚ ਜਾ ਕੇ ਨਬੇੜਦੇ ਹਨ। ਪਿੰਡਾਂ ਵਿੱਚ ਗੁਆਂਢੀਆਂ ਨਾਲ ਖੇਤ ਬੰਨੇ ਪਿਛੇ ਅਦਾਲਤ ਵਿੱਚ ਜਾਂਦੇ ਹਨ। ਕਨੇਡਾ ਵਿੱਚ ਗੁਆਂਢੀ ਤਾਂ ਇਕੋ ਨਹੀਂ ਰਹਿੰਦੇ। ਬਦਲਦੇ ਰਹਿੰਦੇ ਹਨ। ਕੋਈ ਖ਼ਾਸ ਖੇਤ ਬੰਨੇ ਵੀ ਨਹੀਂ ਹਨ। ਲੜਨ ਲਈ ਤਾਂ ਆਪਣਾਂ ਹੀ ਘਰ ਰਹਿ ਗਿਆ ਹੈ। ਪਤੀ-ਪਤਨੀ ਹੀ ਅਦਾਲਤ ਵਿੱਚ ਆਪਸ ਵਿੱਚ ਲੜਕੇ ਤੁਰੇ ਫਿਰਦੇ ਹਨ। ਜ਼ਿਆਦਾ ਤਰ ਪਤੀ-ਪਤਨੀ ਦੇ ਹੁੰਦੇ ਹੋਰ ਔਰਤ-ਮਰਦ ਨਾਲ ਨਜ਼ਾਇਜ਼ ਰਿਸ਼ਤਾ ਦੇ ਕਾਰਨ ਕਰਕੇ, ਲੜਾਈ ਨਾਲ ਅਦਾਲਤ ਵਿੱਚ ਜਾਂਦੇ ਹਨ। ਇੱਕ ਪਤੀ-ਪਤਨੀ ਦੇ ਹੁੰਦੇ ਦੂਜਾਂ ਨਹੀਂ ਰੱਖ ਸਕਦੇ। ਤਾਂਹੀ ਗਰਲ ਫੈਰਿਡ ਦਾ ਟਿੱਕਾ ਦੇ ਦਿੰਦੇ ਹਨ। ਮਹੌਲ ਪੂਰਾ ਗਰਮ ਹੈ।

Comments

Popular Posts