ਅੰਮ੍ਰਿਤ ਹਰਿ ਕਾ ਨਾਮ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
satwinder_7@hotmail.com
ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ ॥ ਨਾਨਕ ਗੁਰਮੁਖਿ ਜਿਨ੍ਹ੍ਹ ਪੀਆ ਤਿਨ੍ਹ੍ਹ ਬਹੁੜਿ ਨ ਲਾਗੀ ਆਇ ॥੧॥ {ਪੰਨਾ 1283}
ਆਮ ਬੰਦਾ ਸੋਚਦਾ ਹੈ। ਜੇ ਕੋਈ ਚੀਜ਼ ਉਸ ਨੂੰ ਚੰਗੀ ਲੱਗਦੀ ਹੈ। ਉਹ ਉਸ ਨੂੰ ਮਿਲ ਜਾਵੇ। ਭਾਵੇਂ ਉਸ ਉਤੇ ਹੱਕ ਹੋਰ ਦਾ ਹੀ ਹੋਵੇ। ਬੰਦਾ ਖੋਹਣਾਂ ਚਹੁੰਦਾ ਹੈ। ਚੀਜ਼ ਨੂੰ ਹਾਂਸਲ ਕਰਨੀ ਚਹੁੰਦਾ ਹੈ। ਪਿਆਰ ਨਾਲ ਤਾਂ ਲੈਣ ਦੀ ਕੋਸ਼ਸ਼ ਨਹੀਂ ਕਰਦਾ। ਪਿਆਰ ਨਾਲ ਵੀ ਜਿੱਤੀ ਜਾ ਸਕਦੀ ਹੈ। ਪਰ ਆਪਣੀ ਤਾਕਤ ਵਰਤਦਾ ਹੈ। ਤਾਕਤ ਦੇ ਜ਼ੋਰ ਉਤੇ ਉਸ ਨੂੰ ਖੋਹਣਾਂ ਚਹੁੰਦਾ ਹੈ। ਆਪਣੀ ਸਰੀਰਕ ਸ਼ਕਤੀ ਵਰਤਦਾ ਹੈ। ਹੱਥਿਆਰਾਂ ਦਾ ਜ਼ੋਰ ਦਿਖਾਉਂਦਾ ਹੈ। ਪੈਸੇ ਨਾਲ ਖ੍ਰੀਦਣਾਂ ਚਹੁੰਦਾ ਹੈ। ਕਈ ਵਾਰ ਤਿੰਨੇ ਕੰਮ ਨਹੀਂ ਆਉਂਦੇ। ਜਿਹੜੀ ਚੀਜ਼ ਜ਼ੋਰੀ ਖੋਹ ਨਹੀਂ ਸਕਦੇ, ਤਰਲੇ ਨਾਲ ਮਿਲ ਜਾਂਦੀ ਹੈ। ਬਹੁਤ ਘੱਟ ਲੋਕ ਨਿਮਰਤਾਂ ਵਿੱਚ ਰਹਿ ਕੇ, ਜਿਉਂਦੇ ਹਨ। ਆਮ ਤਾਂ ਲੋਕ ਧੋਸ ਅਜ਼ਮਾਉਣ ਵਿੱਚ ਰਹਿੰਦੇ ਹਨ। ਬੰਦਾ ਸਾਰੀ ਉਮਰ ਚਲਾਕੀਆਂ ਉਤੇ ਜਿੰਦਗੀ ਕੱਢ ਦਿੰਦਾ ਹੈ। ਰੱਬ ਨੂੰ ਵੀ ਚਲਾਕੀ ਨਾਲ ਪਾਉਣਾਂ ਚਹੁੰਦਾ ਹੈ। ਬੰਦਾ ਧਰਮ ਤੋਂ ਅੱਲਗ ਹੋ ਕੇ ਜਿਉਂਦਾ ਨਹੀਂ ਰਹਿ ਸਕਦਾ। ਧਰਮ ਯਾਦ ਹੀ ਦੁੱਖਾ ਵਿੱਚ ਆਉਂਦਾ ਹੈ। ਦੁੱਖ ਪੈ ਜਾਵੇ ਮੰਦਰਾਂ ਵਿੱਚ ਭੱਜਦੇ ਹਾਂ। ਸਾਰੀ ਉਮਰ ਰੱਬ ਨੂੰ ਯਾਦ ਕਰਨ ਦਾ ਸਮਾਂ ਨਹੀਂ ਲੱਗਦਾ। ਮੌਤ ਨੂੰ ਦੇਖ ਕੇ ਰੱਬ ਚੇਤੇ ਆ ਜਾਂਦਾ ਹੈ। ਅੱਜ ਸਾਡੇ ਲੋਕਲ ਗੁਰਦੁਆਰੇ ਸਾਹਿਬ ਵਿਚ ਗਿਆਨੀ ਜੀ ਨੇ ਦੱਸਿਆ, " ਕੋਈ ਬੰਦਾ ਹਸਪਤਾਲ ਪਿਆ ਹੈ। ਮਰ ਰਿਹਾ ਹੈ ਡਾਕਟਰਾਂ ਨੇ ਜੁਆਬ ਦੇ ਦਿੱਤਾ ਹੈ। ਹੋਰ ਨਹੀਂ ਜਿਉਂ ਸਕਦਾ। ਉਹ ਮਰਨ ਵਾਲਾ ਬੰਦਾ ਅੰਮ੍ਰਿਤ ਛੱਕਣ-ਪੀਣ ਲਈ ਕਹਿ ਰਿਹਾ ਹੈ। " ਉਸ ਨੂੰ ਲੱਗਦਾ ਹੈ। ਅੰਮ੍ਰਿਤ ਉਸ ਨੂੰ ਮੌਤ ਤੋਂ ਬਚਾ ਲਵੇਗਾ। ਹੋ ਵੀ ਸਕਦਾ ਹੈ। ਗੁਰੂ ਉਸ ਨੂੰ ਉਮਰ ਵੀ ਲੱਗਾ ਦੇਵੇ। ਉਸ ਨੂੰ ਵੀ ਗੁਰੂ ਦਾ ਲੜ ਘੁੱਟ ਕੇ ਫੜ੍ਹਨਾਂ ਚਾਹੀਦਾ ਹੈ। ਜੇ ਦੁਵਾਈ ਕੰਮ ਨਹੀਂ ਕਰਦੀ ਦੁਆ ਕੰਮ ਕਰਦੀ ਹੈ। ਸਭ ਤੋਂ ਵੱਡਾ ਡਾਕਟਰ ਉਹ ਆਪ ਹੈ। ਜਿਸ ਕੋਲ ਹਰ ਮਰਜ਼ ਦੀ ਦੁਵਾਈ ਹੈ। ਜੋ ਉਸ ਉਤੇ ਆਸ ਸਿੱਟਦਾ ਹੈ। ਉਹ ਕਦੇ ਨਿਰਾਸ਼ ਨਹੀਂ ਹੁੰਦਾ।
ਅੰਮ੍ਰਿਤ ਪੀ ਲੈਣਾਂ ਸਿੱਖੀ ਦੀ ਪਹਿਲੀ ਸਟੇਜ ਹੈ। ਪਹਿਲੀ ਕਲਾਸ ਹੈ। ਜੇ ਉਸ ਵਿੱਚ ਬੈਠ ਕੇ ਪੜ੍ਹਾਈ ਨਹੀਂ ਕੀਤੀ। ਪੀ ਐਚ ਡੀ ਦੀ ਡਿਗਰੀ ਤਾਂ ਕੀ? ੳ ਅ ੲ ਵੀ ਨਹੀਂ ਆਵੇਗਾ। ਜੇ ਕਦੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਦਰਸ਼ਨ ਨਹੀਂ ਕੀਤੇ। ਜੇ ਕਦੇ ਮਾਹਾਰਾਜ ਪੜ੍ਹਿਆ ਨਹੀਂ ਹੈ। ਦੁਨੀਆਂ ਦਾਰੀ ਤੋਂ ਵੀ ਹਾਰਨਾ ਪੈ ਸਕਦਾ ਹੈ। ਬਹੁਤੇ ਤਾਂ ਪੰਜ ਬਾਣੀਆਂ ਤੋਂ ਅੱਗੇ ਨਹੀਂ ਤੁਰਦੇ। ਇਕ ਗੁਟਕਾ ਲੈ ਕੇ ਹੀ ਬੈਠੇ ਹਨ। ਜੇ ਗੁਟਕੇ ਨਾਲ ਸਰਦਾ ਹੁੰਦਾ, ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਲਖਿਣ ਦੀ ਕ ਿਲੋੜ ਪੈ ਗਈ ਸੀ। ਪਤਾ ਹੈ, ਉਸ ਨੂੰ ਲਿਖਣ ਲਈ ਕਿੰਨਾਂ ਸਮਾਂ ਲੱਗਾ ਹੈ। ਇਕ ਲੜੀ ਵਿੱਚ ਪਰੋ ਕੇ ਸੰਭਾਲਣ ਵਿੱਚ ਕੀ ਘਾਲਣਾਂ ਘਾਲਣੀ ਪਈ ਹੈ। ਪੰਜ ਬਾਣੀਆਂ ਉਤੇ ਵੀ ਛੱਕ ਖੜ੍ਹੇ ਕੀਤੇ ਜਾਂਦੇ ਹਨ। ਛੱਕ ਕਰਨ ਵੱਲੋ, ਜਪੁ ਜੀ ਤੇ ਅੰਨਦ ਸਾਹਿਬ ਬੱਚ ਗਏ ਹਨ। ਰਹਿਰਾਸ ਸਾਹਿਬ ਤੇ ਕੀਰਤਨ ਸੋਹਲੇ ਬਾਰੇ ਵੀ ਕਹਿੰਦੇ ਹਨ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚੋਂ ਅੱਲਗ-ਅੱਲਗ ਪੰਨਿਆਂ ਤੋਂ ਸ਼ਬਦ ਲਏ ਗਏ ਹਨ। ਇੱਕ ਪੰਨੇ ਉਤੇ ਨਹੀਂ ਹਨ। ਬਾਣੀ ਦਾ ਤਾਂ ਗੁਰੂ ਹੀ ਯਾਦ ਰਹਿ ਗਿਆ। ਬੰਦਾ ਤਰ ਜਾਂਦਾ ਹੈ। ਗੁਰੂ ਉਤੇ ਛੱਕ ਹੋ ਜਾਵੇ। ਚੇਲੇ ਕਿਥੋਂ ਰਹਿ ਗਏ?
ਅੰਮ੍ਰਿਤੁ ਹਰਿ ਹਰਿ ਨਾਮੁ ਹੈ ਮੇਰੀ ਜਿੰਦੁੜੀਏ ਅੰਮ੍ਰਿਤੁ ਗੁਰਮਤਿ ਪਾਏ ਰਾਮ ॥ ਹਉਮੈ ਮਾਇਆ ਬਿਖੁ ਹੈ ਮੇਰੀ ਜਿੰਦੁੜੀਏ ਹਰਿ ਅੰਮ੍ਰਿਤਿ ਬਿਖੁ ਲਹਿ ਜਾਏ ਰਾਮ ॥ ਮਨੁ ਸੁਕਾ ਹਰਿਆ ਹੋਇਆ ਮੇਰੀ ਜਿੰਦੁੜੀਏ ਹਰਿ ਹਰਿ ਨਾਮੁ ਧਿਆਏ ਰਾਮ ॥ ਹਰਿ ਭਾਗ ਵਡੇ ਲਿਖਿ ਪਾਇਆ ਮੇਰੀ ਜਿੰਦੁੜੀਏ ਜਨ ਨਾਨਕ ਨਾਮਿ ਸਮਾਏ ਰਾਮ ॥੧॥ {ਪੰਨਾ 538} ਸਿੱਖ ਦੇ ਘਰ ਜੰਮ ਕੇ ਸਿੱਖ ਤਾਂ ਹੁੰਦੇ ਹੀ ਹਾਂ। ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਹੈ। ਸਿੱਖ ਧਰਮ ਵਿੱਚ ਅੰਮ੍ਰਿਤ ਛੱਕ-ਪੀ ਕੇ ਗੁਰੂ ਜਰੂਰ ਧਾਰਨ ਕਰਨਾਂ ਹੈ। ਗੁਰੂ ਇੱਕ ਹੁੰਦਾ ਹੈ। ਜਿੰਨੀ ਦੇਰ ਅਸੀਂ ਸਾਰੀ ਦੁਨੀਆਂ ਦੀ ਆਸ ਛੱਡ ਕੇ ਇੱਕ ਦਾ ਪੱਲਾ ਨਹੀਂ ਫੜਦੇ। ਇੱਕ ਖ਼ਸਮ ਨਹੀਂ ਕਰ ਲੈਂਦੇ। ਜਾਂਣਦੇ ਹੋ ਕੀ ਹਸ਼ਰ ਹੁੰਦਾ ਹੈ? ਜਦੋਂ ਇੱਕ ਦਾ ਘਰ ਵਸਾ ਲੈਂਦੇ ਹਾਂ। ਇੱਕ ਗੁਰੂ ਨੂੰ ਮਨ ਵਿੱਚ ਵਸਾ ਲੈਂਦੇ ਹਾਂ। ਇੱਕ ਤਾਂ ਉਹ ਸਾਡੀ ਜੁੰਮੇਬਾਰੀ ਸੰਭਾਂਲ ਲੈਂਦਾ ਹੈ। ਸਾਡੇ ਵੀ ਮਨ ਦਾ ਧੜਕੂ, ਹੋਰ ਦੀ ਆਸ ਮੁੱਕ ਜਾਂਦੀ ਹੈ। ਇੱਕ ਦੇ ਨਾਲ ਘਰ ਵਸਾ ਲੈਂਦੇ ਹਾਂ। ਛੁਟੜਾਂ ਦੀ ਹਾਲਤ ਤਾਂ ਸਭ ਜਾਂਣਦੇ ਹਨ। ਇੱਕ ਤਾਂ ਦੂਜੇ ਤਾਕ ਝਾਕ ਕਰਦੇ ਰਹਿੰਦੇ ਹਨ। ਦੂਜਾ ਉਹ ਦਰ ਦਰ ਇਸ਼ਕ ਲੜਾਂਉਦੇ ਹਨ। ਜਿੰਦਗੀ ਹੈ, ਤਾਂ ਇਸ਼ਕ ਹੋਣਾਂ ਹੀ ਹੈ। ਇਸ਼ਕ ਡਾਡੇ ਖ਼ਸਮ ਨਾਲ ਹੋ ਜਾਵੇ, ਜਿੰਦਗੀ ਵਿੱਚ ਰੰਗ ਲੱਗ ਜਾਂਦੇ ਹਨ। ਉਸ ਦਾ ਰੰਗ ਚੜ੍ਹ ਜਾਂਦਾ ਹੈ। ਦੁਨੀਆਂ ਦਾ ਇਸ਼ਕ ਤਾਂ ਸਾਰੀ ਦੁਨੀਆਂ ਕਰਦੀ ਹੈ। ਅਸਲ ਇਸ਼ਕ ਉਸ ਦਾ ਹੈ। ਜਿਸ ਦਾ ਆਪਣੇ ਧਰਮ ਲਈ ਹੈ। ਜੋ ਰੱਬ ਨਾਲ ਇਸ਼ਕ ਕਰਦਾ ਹੈ। ਰੱਬ ਉਸ ਦੀ ਲਾਜ਼ ਰੱਖਦਾ ਹੈ। ਉਸ ਨੂੰ ਲੜ ਲੱਗਿਆਂ ਦੀ ਲਾਜ਼ ਰੱਖਣੀ ਪੈਂਦੀ ਹੈ। ਜਿਵੇ ਦੁਨੀਆਂ ਦਾ ਖਸਮ ਆਪਣੀ ਮਸ਼ੂਕ ਦ ਿਇੱਜ਼ਤ ਸੰਭਾਂਲਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 13 ਅਪਰੈਲ 1699 ਵਿੱਚ ਵਿਸਾਖੀ ਨੂੰ ਅੰਮ੍ਰਿਤ ਛੱਕਾਇਆ। ਮਾਤਾ ਸਾਹਿਬ ਕੌਰ ਜੀ ਨੇ ਪੱਤਾਸੇ ਪਾ ਕੇ ਮਿੱਠਾਸ ਘੋਲ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਜੀ ਨੇ ਪੰਜ ਪਿਆਰੇ ਸਾਜ ਕੇ ਪਹਿਲਾਂ ਅੰਮ੍ਰਿਤ ਛੱਕਾਇਆ ਤੇ ਆਪ ਛੱਕਿਆ।

ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰੁ ਚੇਲਾ ।।
ਸਾਰੇ ਧਰਮਾਂ ਵਿਚੋਂ ਪੰਜ ਪਿਆਰੇ ਥਾਪ ਕੇ ਜਾਤ-ਪਾਤ ਨੂੰ ਖਤਮ ਕੀਤਾ। ਪੰਜ ਪਿਆਰਿਆ ਦੇ ਨਾਂਮਾਂ ਤੋਂ ਧਰਮ ਵਿੱਚ ਬੀਰਤਾ ਭਰ ਦਿੱਤੀ। ਅੰਮ੍ਰਿਤ ਛੱਕਾ ਕੇ ਸਿੱਖਾਂ ਨੂੰ ਸੰਤ ਸਿਪਾਹੀ ਬਣਾਂ ਦਿੱਤਾ। ਬਾਣੀ ਬਾਣੇ ਨਾਲ ਜੋੜ ਦਿੱਤਾ। ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ ॥ ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ ॥੩॥ {ਪੰਨਾ 318}
Comments
Post a Comment