ਗਭੀਰ, ਆਕੜ ਕੇ ਧਰਮੀ ਬੱਣ ਕੇ ਬੈਠਣ ਨਾਲ ਰੱਬ ਨਹੀਂ ਮਿਲਦਾ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਰੱਬ ਨੂੰ ਜਾਨਣ ਦੀ ਕੋਸ਼ਸ਼ ਕਰੀਏ, ਨਾਂ ਕਿ ਮੰਨਣ ਦੀ। ਜਿਸ ਨੂੰ ਮੰਨ ਲੈਂਦੇ ਹਾਂ। ਉਥੇ ਅਸੀਂ ਭੱਟਕ ਜਾਂਦੇ ਹਾਂ। ਅੰਧੇ ਹੋ ਜਾਂਦੇ ਹਾਂ। ਗਿਆਨ ਨਹੀਂ ਵੱਧਦਾ। ਮਨ ਦਾ ਭਾਂਡਾ ਬਿਲਕੁਲ ਖਾਲੀ ਕਰਕੇ ਰੱਖੀਏ। ਨਾਂ ਕਿ ਅਸੀਂ ਫਲ਼ਾਣੇ ਸਾਧ ਨੂੰ ਜਾਂਣਦੇ ਹਾਂ। ਉਹ ਰੱਬ ਨੂੰ ਮਿਲਿਆ ਹੈ। ਉਹ ਆਪੇ ਰੱਬ ਨੂੰ ਮਿਲਾ ਦੇਵੇਗਾ। ਯਾਦ ਰੱਖਣਾਂ, ਕੋਈ ਕਿਸੇ ਨੂੰ ਆਪਣਾਂ ਪ੍ਰੇਮੀ ਨਹੀ ਦਿੰਦਾ। ਪ੍ਰੇਮੀ ਨੂੰ ਆਪ ਪ੍ਰੇਮ ਕਰਕੇ ਜਿੱਤਣਾਂ ਪੈਣਾਂ ਹੈ। ਨਾਂ ਹੀ ਬਹੁਤੀ ਭੀੜ ਵਿੱਚ ਪ੍ਰੇਮੀ, ਪ੍ਰੇਮ ਲੁੱਟਾਉਂਦਾ ਹੈ। ਗਲੇ ਨਾਲ ਲਗਾਉਂਦਾ ਹੈ। ਪ੍ਰੇਮੀ ਨੂੰ ਮਿਲਣ ਲਈ ਇੱਕਾਂਤ ਤੇ ਪਰਦਾ ਚਾਹੀਦਾ ਹੈ। ਉਹ ਰੱਬ ਸ਼ਕਤੀਵਾਨ ਤਾਂ ਅੱਖ ਝੱਪਣ ਵਾਂਗ ਸਭ ਤਹਿਸ਼ ਨਹਿਸ਼ ਕਰ ਸਕਦਾ ਹੈ। ਰੱਬ ਨੂੰ ਚੇਤੇ ਰੱਖਣਾਂ ਹੀ ਸਹੀ ਭਗਤੀ ਹੈ। ਨਾਂ ਕਿ ਲੋਕਾਂ ਨੂੰ ਦਿਖਾਉਣਾਂ। ਬਈ ਮੈਂ ਬਹੁਤ ਵੱਡਾ ਧਰਮੀ ਹਾਂ। ਜਦੋਂ ਰੱਬ ਚੇਤੇ ਰਹਿੰਦਾ ਹੈ। ਅਸੀਂ ਉਸ ਦੇ ਭਾਣੇ ਵਿੱਚ ਰਹਿੰਦੇ ਹਾਂ। ਜੋ ਵੀ ਦੁੱਖ ਸੁੱਖ ਉਹ ਦਿੰਦਾ ਹੈ। ਸਬ ਮਨਜ਼ੂਰ ਹੈ। ਹੋਰ ਕੋਈ ਚਾਰਾ ਵੀ ਨਹੀਂ ਹੈ। ਹੋਰ ਕੁੱਝ ਉਸ ਕੋਲੋ ਨਹੀਂ ਮੰਗਦੇ। ਤਾਂ ਸਾਨੂੰ ਦਿਸਣ ਲੱਗ ਜਾਂਦਾ ਹੈ। ਇਹ ਸਾਨੂੰਹਰ ਹਾਲਤ ਵਿੱਚ ਮਿਲਣਾਂ ਹੀ ਹੈ। ਮੰਨਿਆ ਕਿ ਜਿਸ ਸਾਧ ਬਾਬੇ ਨੂੰ ਤੁਸੀਂ ਪੂਜਦੇ ਹੋ। ਉਨਾਂ ਨੇ ਰੱਬ ਪਾ ਲਿਆ ਹੈ। ਤੁਸੀਂ ਆਪ ਕਿਥੇ ਖੜੇ ਹੋ? ਕੀ ਤੁਸੀਂ ਵੀ ਰੱਬ ਨੂੰ ਨੂੰ ਮਿਲ ਲਿਆ ਹੈ। ਦਿਨ ਤਿਹਾਰ ਉਤੇ ਪੂਜਾ ਵਾਲੇ ਦਿਨ, ਧਰਮ ਲਈ ਜਾਂ ਸਾਧ, ਸੰਤ ਕੋਲ ਅਸੀਂ ਇੱਕਠਾਂ ਵਿੱਚ ਦਿਖਾਉਣ ਜਾਂਦੇ ਹਾਂ। ਬਈ ਇਸ ਦਾ ਪੱਖ ਕਰਦੇ ਹਾਂ। ਉਥੇ ਹੀ ਜੇ ਸਾਧ ਰੱਬ ਨੂੰ ਪਿਆਰਾ ਹੋ ਜਾਵੇ। ਸਬ ਖਿੰਡ ਜਾਂਣਗੇ। ਬਈ ਕਿਤੇ ਸਾਧ ਦਾ ਕੇਸ ਮੇਰੇ ਉਤੇ ਨਾਂ ਪੈ ਜਾਵੇ। ਜੇ ਤੁਸੀਂ ਅਜੇ ਤੱਕ ਆਪ ਰੱਬ ਨੂੰ ਨਹੀਂ ਮਿਲੇ। ਕੀ ਜ਼ਕੀਨ ਹੈ? ਜਿਸ ਦੀ ਤੁਸੀਂ ਪੂਜਾ ਕਰਦੇ ਹੋ। ਉਹ ਰੱਬ ਨੂੰ ਮਿਲ ਪਿਆ ਹੈ। ਅਜੇ ਤਾਂ ਪਹਿਲਾ ਕਦਮ ਵੀ ਨਹੀਂ ਪੱਟਿਆ। ਅਜੇ ਤਾਂ ਲੀੜੇ ਲੱਤੇ ਹੀ ਪਾਏ ਹਨ। ਨਾਂ ਬਸ ਮੋਟਰ ਫੜੀ ਹੈ। ਨਾਂ ਮੰਜ਼ਲ ਦਾ ਪਤਾ ਹੈ। ਸਾਰੇ ਗ੍ਰੰਥਿ ਕਹਿ ਰਹੇ ਹਨ। ਕਿਸੇ ਨੇ ਰੱਬ ਨਹੀਂ ਪਾਇਆ। ਜਦੋਂ ਉਸ ਦਾ ਕੋਈ ਰੰਗ, ਰੂਪ ਅਕਾਰ, ਜੂਨੀ ਨਹੀਂ ਹੈ। ਇਹ ਸਾਧਾ ਸੰਤਾਂ ਦਾ ਰੱਬ ਨਾ ਜੱਫ਼ਾ ਕਿਥੇ, ਕਿਵੇ ਪੈ ਗਿਆ। ਇਹ ਚਿਟੇ, ਨੀਲੇ, ਪੀਲੇ ਕੱਪੜਿਆਂ ਵਾਲੇ ਤੁਹਾਨੂੰ ਝੂਠ ਬੋਲ ਰਹੇ ਹਨ। ਰੱਬ ਕਿਸੇ ਨੂੰ ਨਹੀਂ ਦਿਖਿਆ। ਤੁਸੀਂ ਵੀ ਰਸਤੇ ਵਿਚਕਾਰ ਖੜ੍ਹੇ ਲੋਕਾਂ ਨੂੰ ਆਪਣੇ ਪਾਏ ਕੱਪੜੇ ਹੀ ਦਿਖਾ ਰਹੇ ਹਾਂ। ਧਰਮ ਘੁੰਮਡ ਬੱਣ ਗਿਆ ਹੈ। ਰੱਬ ਤਾਂ ਕਿਸੇ ਨੂੰ ਨਹੀਂ ਲੱਭਾ, ਨਾਂ ਹੀ ਕਿਸੇ ਨੇ ਮੰਦਰਾਂ ਜਾਂ ਹੋਰ ਕਿਤੋਂ ਲੱਭਣ ਦੀ ਕੋਸ਼ਸ਼ ਕੀਤੀ ਹੈ। ਬਸ ਬਾਹਰੀ ਦਿਖਾਵੇ ਦੇ ਕੱਪੜੇ ਪਾ ਕੇ ਆਪ ਹੀ ਰੱਬ ਬਣੀ ਫਿਰਦੇ ਹਨ। ਅੱਜ ਦੇ ਇਹ ਰੱਬ ਕਿਰਪਾਨਾਂ, ਤੀਰ, ਬਰਸ਼ੇ, ਬਦੂਕਾਂ, ਬੰਬ ਚੱਕੀ ਫਿਰਦੇ ਹਨ। ਲੱਗਦਾ ਹੈ, ਰੱਬ ਨੂੰ ਪਾਉਣ ਦਾ ਜ਼ਤਨ ਨਹੀਂ ਹੈ। ਆਮ ਲੋਕਾਂ ਨੂੰ ਡਰਾਉਣ ਦਾ ਵਧੀਆਂ ਢੋਗ ਹੈ। ਗਭੀਰ, ਆਕੜ ਕੇ ਧਰਮੀ ਬੱਣ ਕੇ ਬੈਠਣ ਨਾਲ ਰੱਬ ਨਹੀਂ ਮਿਲਦਾ। ਸਿਰਫ਼ ਆਪਣਾਂ ਨਿਸ਼ਨਾਂ ਹੋਣਾਂ ਚਾਹੀਦਾ ਹੈ। ਰਸਤਾ ਆਪੇ ਲੱਭ ਜਾਵੇਗਾ। ਰੱਬ ਰੱਬ ਵੀ ਉਦੋਂ ਹੀ ਕਰਦੇ ਹਾਂ। ਜਦੋਂ ਚਾਰ ਬੰਦੇ ਸਾਨੂੰ ਦੇਖਦੇ ਹਨ। ਕੱਲਿਆਂ ਨੇ ਤਾਂ ਕਦੇ ਮਾਲਾ, ਪੂਜਾ ਦੀ ਥਾਲੀ, ਨਹੀਂ ਚੱਕੀ ਹੋਣੀ। ਐਸੀ ਭਗਤੀ ਕਰਦਿਆਂ ਨੂੰ ਪੂਰੇ ਇੱਕਠ ਨੂੰ ਦੇਖਣਾਂ ਚਾਹੀਦਾ ਹੈ। ਲੋਕਾਂ ਨੂੰ ਵੱਧ ਦਿਖਾਉਂਦੇ ਹਾਂ। ਰੱਬ ਤਾਂ ਬਹਾਨਾਂ ਹੈ। ਆਪਣੌ ਸੋਭਾ ਕਰਾਉਣੀ ਹੁੰਦੀ ਹੈ।
ਪ੍ਰੇਮੀ ਵੱਲ ਨੂੰ ਤੁਰਨਾਂ ਬਾਕੀ ਹੈ। ਜੇ ਮਨ ਵਿੱਚ ਪ੍ਰੇਮ ਨਹੀਂ ਹੈ। ਆਪਣੇ ਕੋਲ ਪ੍ਰੇਮੀ ਨੂੰ ਸੱਦਣ ਦੀ ਖਿਚ ਨਹੀਂ ਹੈ। ਪ੍ਰੇਮੀ ਨੇ ਕੱਪੜਿਆਂ ਦਾ ਤੇ ਸਰੀਰ ਦਾ ਕੀ ਕਰਨਾਂ ਹੈ? ਜੇ ਮਨ ਦੀ ਜੋਤ ਇੱਕ ਦੂਜੇ ਨਾਲ ਨਹੀਂ ਮਿਲੀ। ਭੁਲ ਜਾਵੇ ਕੌਣ ਰੱਬ ਨੂੰ ਮਿਲ ਚੁੱਕਾ ਹੈ? ਸਾਧਾਂ ਸੰਤਾਂ ਨੂੰ ਦਿਮਾਗ ਵਿਚੋਂ ਕੱਢੋਗੇ, ਤਾਂ ਰੱਬ ਪ੍ਰਵੇਸ਼ ਕਰੇਗਾ। ਜੇ ਆਮ ਔਰਤ ਦੇ ਬਹੁਤੇ ਆਸ਼ਕ ਹੋਣ, ਨਾਂ ਹੀ ਕਈ ਬਾਂਹ ਫੜਦਾ ਹੈ। ਸਬ ਜਾਂਣਦੇ ਹਨ। ਇਹ ਔਰਤ ਤਾਂ ਹਰ ਇੱਕ ਨਾਲ ਅੰਨਦ ਲੈਂਦੀ ਹੈ। ਹਰ ਇੱਕ ਨਾਲ ਤਾਲ ਮੇਲ ਕਰ ਲੈਂਦੀ ਹੈ। ਹਰ ਇੱਕ ਉਤੇ ਮੋਹਤ ਹੁੰਦੀ ਹੈ। ਉਹ ਉਸ ਦੇ ਆਸ਼ਕ ਆਪ ਦੁਚਿੱਤੀ ਵਿੱਚ ਪੈ ਜਾਂਦੇ ਹਨ। ਉਸ ਔਰਤ ਦੇ ਬੱਚੇ ਵੀ ਜੰਮੀ ਜਾਂਣ, ਕੋਈ ਆਪਣਾਂ ਨਾਂਮ ਨਹੀਂ ਦਿੰਦਾ। ਉਹ ਤਾਂ ਅਸਲੀ ਖ਼ਸਮ ਦੇਵੇਗਾ। ਉਸ ਨੂੰ ਖ਼ਸਮ ਨਹੀਂ ਲੱਭਦਾ। ਕੋਈ ਇੱਕ ਲਿਆ ਕੇ ਆਪਣੇ ਘਰ ਨਹੀਂ ਵੱਸਾਉਣਾ।
ਬੰਦਾ ਖਾਂਣ-ਪੀਣ ਆਉਂਦਾ ਹੈ। ਉਹ ਵਹਿਲੇ ਬੈਠੇ ਮਿਲੀ ਜਾਂਦਾ ਹੈ। ਲੋਕਾਂ ਨੂੰ ਕਹੀ ਜਾਂਦੇ ਹਨ। ਘੱਟ ਖਾਵੋ। ਇਹ ਸਾਧਾਂ ਨੂੰ ਮੁਫ਼ਤ ਦਾ ਮਾਲ ਮਿਲਦਾ ਹੈ। ਢਿੱਡ ਗੋਡਿਆਂ ਵਿੱਚ ਨਹੀਂ ਆਉਂਦਾ। ਵਾਜੇ ਤੱਕ ਹੱਥ ਨਹੀਂ ਜਾਂਦੇ। ਬੜਾ ਔਖਾ ਹੋ ਕੇ ਵਾਜਾ ਫੜਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਕਿਵੇਂ ਪੜ੍ਹਦੇ ਹਨ? ਨਹੀਂ ਪੜ੍ਹਦੇ। ਅੱਧੇ ਘੰਟੇ ਦਾ ਸਮਾਂ ਕਮੇਟੀਆਂ ਵਾਲੇ ਦਿੰਦੇ ਹਨ। 10 ਮਿੰਟ ਵਾਹਿਗੁਰੂ ਅਲਾਪਦੇ ਹਨ। ਕਿਉਂਕਿ ਵਾਹਿਗੁਰੂ ਅਲਾਪਣ ਲਈ ਕੋਈ ਤਿਆਰੀ ਨਹੀਂ ਕਰਨੀ ਪੈਂਦੀ। ਸਮਾਂ ਬਿਤਾਉਣ ਦਾ ਚੰਗਾ ਢੰਗ ਹੈ। 5 ਮਿੰਟ ਸਹਮਣੇ ਬੈਠੇ ਲੋਕਾਂ ਤੇ ਕਮੇਟੀਆਂ ਵਾਲਿਆਂ ਦੀ ਪ੍ਰਸੰਸਾਂ ਕਰਦੇ ਹਨ। 5 ਮਿੰਟ ਚੰਦਾ ਇੱਕਠਾ ਕਰਨ ਉਤੇ ਭਾਸ਼ਨ ਦਿੰਦੇ ਹਨ। ਇੰਨਾਂ ਨੂੰ ਚੰਦਾ ਵੀ ਚਾਹੀਦਾ ਹੈ। 10 ਮਿੰਟ ਆਪਣੀਆਂ ਲਿਖੀਆਂ ਘੋੜੀਆਂ ਕਾਵਿਤਾਵਾਂ ਸੁਣੋਂਉਂਦੇ ਹਨ। 2 ਮਿੰਟ ਉਪਰ ਲੈ ਕੇ, ਦੂਜੇ ਪ੍ਰਚਾਰਕ ਦਾ ਸਮਾਂ ਲੈ ਕੇ, ਭਾਵੇਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਗੱਲ ਕਰ ਜਾਂਣ। ਲੋਕ ਇੰਨਾਂ ਦਾ ਵਾਜਾ ਵੱਜਦਾ ਦੇਖਣ ਜਾਂਦੇ ਹਨ। ਤੱਪਲਾ, ਵਾਜਾ ਹੀ ਵੱਜਦਾ ਸੁਣਦਾ ਹੈ। ਮੂੰਹ ਦੇਖ ਕੇ ਮੁੜ ਜਾਂਦੇ ਹਨ। ਕੁੱਝ ਪੱਲੇ ਨਹੀਂ ਪੈਂਦਾ। ਗਭੀਰ, ਆਕੜ ਕੇ ਧਰਮੀ ਬੱਣ ਕੇ ਬੈਠਣ ਨਾਲ ਰੱਬ ਨਹੀਂ ਮਿਲਦਾ। ਬਹੁਤੇ ਧਰਮੀ ਹੁੰਦੇ ਨਹੀਂ ਹਨ। ਬੱਣ ਕੇ ਦਿਖਾਉਂਦੇ ਹਨ। ਇਸ ਕਾਸੇ ਡਰਾਮੇ ਵਿਚੋਂ ਲੋਕਾਂ ਨੂੰ ਕੀ ਲੱਭਦਾ ਹੈ? ਸਾਧ ਜੇਬਾਂ ਭਰ ਕੇ, ਰਾਹੇ ਪੈ ਜਾਂਦੇ ਹਨ। ਜੋਗੀ ਚਲਦੇ ਭਲੇ, ਨਗਰੀ ਵੱਸਦੀ ਭਲੀ। ਕੋਈ ਹੋਰ ਆ ਜਾਵੇਗਾ। ਰੱਬ ਕਰਕੇ ਇਹ ਵੱਡੇ ਗਿਆਨੀਆਂ ਨੂੰ ਪਰੇ ਕਰਕੇ, ਆ ਗਿਆਨ ਹਾਂਸਲ ਕਰਨ ਦੀ ਕੋਸ਼ਸ਼ ਕਰੀਏ। ਇੰਨੇ ਗਿਆਨੀਆਂ ਵਿਚੋਂ ਰੱਬ ਕਿਵੇ ਲੱਭੋਗੇ? ਜਿਸ ਦਿਨ ਇੰਨਾਂ ਗਿਆਨੀਆਂ ਦੀ ਭੀੜ ਵਿਚੋਂ ਨਿੱਕਲੋਂਗੇ। ਰੱਬ ਦਿਸ ਪਵੇਗਾ। ਭੀੜ ਵਿੱਚ ਰੱਬ ਨਹੀਂ। ਭੇਡਚਾਲ ਹੁੰਦੀ ਹੈ। ਇਹ ਤਾਂ ਇੱਕ ਦੁਜੇ ਦੀ ਹੀ ਪੂਜਾ ਕਰੀ ਜਾਂਦੇ ਹਨ। ਇੱਕ ਬਾਬਾ ਪਾਠ ਕਰਦਾ ਹੈ। ਬੀਬੀਆਂ ਪਤੀ ਨੂੰ ਪੁੱਛਦੀਆਂ ਨਹੀਂ, ਘਰ ਰੋਟੀ ਨਹੀਂ ਪਕਾਉਂਦੀਆਂ, ਘਰ ਵਾਲਾ ਕਿਸੇ ਹੋਰ ਔਰਤ ਦੀ ਭਾਲ ਵਿੱਚ ਰਹਿੰਦਾ ਹੈ। ਉਸ ਨੇ ਵੀ ਗੁਜ਼ਾਰਾ ਵੀ ਤਾਂ ਕਰਨਾਂ ਹੈ। ਮਨ ਪ੍ਰਚਾਉਣਾਂ ਹੈ। ਐਸੀ ਸਾਧ ਉਤੇ ਚੌਰ ਕਰਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤਾਂ ਬਾਬੇ ਸਾਧ ਮੂਹਰੇ ਪਿਆ ਹੁੰਦਾ ਹੈ। ਇਹ ਸੇਵਾ ਦਾਰਨੀਆਂ ਸਾਧਾਂ ਦੇ ਸਿਰ ਉਤੇ ਚੌਰ ਕਰੀ ਜਾਂਦੀਆਂ ਹਨ । ਸਾਧ ਨੂੰ ਰੱਬ ਮਨ ਰਹੀਆਂ ਹਨ। ਸਾਧ ਦੀ ਸੇਵਾ ਕਰਦੀਆਂ ਹਨ। ਕਈ ਤਾਂ ਸਾਧ ਨੂੰ ਹੀ ਰੱਬ ਮੰਨ ਕੇ, ਪੈਰ ਧੋ ਕੇ ਪੀ ਜਾਦੇ ਹਨ।

Comments
Post a Comment