ਬਗੈਰ ਅੰਗਾਂ ਵਾਲਿਆਂ ਦੇ ਅਸੀ ਹੱਥ-ਪੈਰ ਬਣ ਜਾਈਏ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਦੁਨੀਆਂ ਉਤੇ ਬਹੁਤ ਐਸੇ ਲੋਕ ਜੰਮਦੇ ਹਨ। ਜਿੰਨਾਂ ਵੱਲ ਦੇਖ ਕੇ ਸਾਡਾ ਮਨ ਦੁੱਖੀ ਹੋ ਜਾਂਦਾ ਹੈ। ਕਈਆਂ ਦੀ ਤਾਂ ਹਾਲਤ ਐਸੀ ਹੈ। ਅਸੀਂ ਦੇਖਦੇ ਹੀ ਮੂੰਹ ਫੇਰ ਲੈਂਦੇ ਹਾਂ। ਕਦੇ ਸੋਚਿਆ ਹੀ ਨਹੀਂ ਹੋਣਾਂ। ਐਸੇ ਲੋਕਾਂ ਦੀ ਜੂਨ ਕੈਸੀ ਹੋਵੇਗੀ? ਕਿੰਨੀਆਂ ਤੱਕਲ਼ੀਫਾਂ ਨਾਲ ਉਹ ਪਲ ਰਹੇ ਹਨ? ਐਸੇ ਬੱਚੇ ਜੰਮ ਕੇ ਉਨਾਂ ਦੇ ਮਾਂ-ਬਾਪ ਆਪਣੇ ਆਪ ਨੂੰ ਕਿੰਨਾਂ ਫੱਟਕਰਾਦੇ ਹੋਣਗੇ? ਜਿੰਨਾਂ ਦੇ ਅੰਗ ਜੰਮਦਾਰੂ ਜਾਂ ਕਿਸੇ ਕਾਰਨ ਕਰਕੇ ਸਰੀਰ ਦੇ ਪੂਰੇ ਨਹੀਂ ਹਨ। ਬਹੁਤਿਆਂ ਦੇ ਹੱਥ-ਪੈਰ, ਅੱਖਾਂ ਹੋਰ ਬਹੁਤ ਸਾਰੇ ਅੰਦਰੂਨੀ ਤੇ ਬਾਹਰੀ ਕਾਰਨ ਹੁੰਦੇ ਹਨ। ਕਈ ਬਾਰ ਦੋ ਬੱਚੇ ਜੁੜੇ ਹੁੰਦੇ ਹਨ। ਕਈਆਂ ਦੇ ਅੰਗ ਤਾਂ ਕਿਸੇ ਹੱਦਸੇ ਵਿੱਚ ਨਿਕਾਰਾ ਹੋ ਜਾਂਦੇ ਹਨ। ਰੱਬ ਨਾਂ ਕਰੇ ਕਿਸੇ ਦੀ ਵੀ ਐਸੀ ਹਾਲਤ ਹੋ ਜਾਵੇ। ਬਗੈਰ ਅੰਗਾਂ ਵਾਲਿਆਂ ਦੇ ਅਸੀ ਹੱਥ-ਪੈਰ ਬਣ ਜਾਈਏ। ਜਰੂਰ ਉਨਾਂ ਦੀ ਮਦੱਦ ਕਰੀਏ। ਹਰ ਦੇਸ਼ ਦੇ ਹਰ ਸ਼ਹਿਰ ਵਿੱਚ ਪਿੰਡ ਵਿੱਚ ਕੋਈ ਐਸੀ ਸੰਸਥਾ ਬਣਾਈਏ। ਕਮਾਂਈ ਦਾ ਦਸਮਾਂ ਹਿੱਸਾ ਉਥੇ ਜਮਾਂ ਕਰਾ ਸਕੀਏ। ਅਸੀਂ ਤਾਂ ਇੱਕ ਗੁਰਦੁਆਰੇ ਸਾਹਿਬ ਪੈਸੇ ਦੇ ਕੇ ਸੋਚਦੇ ਹਾਂ। ਦਾਨ-ਪੁੰਨ ਕਰ ਦਿੱਤਾ ਹੈ। ਗੁਰਦੁਆਰੇ ਸਾਹਿਬ ਦੀਆਂ ਗੋਲਕਾਂ ਹੀ ਭਰੀ ਜਾਂਨੇ ਹਾਂ। ਦਾਨ-ਪੁੰਨ ਦਾ ਪੈਸਾ ਗਰੀਬ ਅਪਹਾਜ਼ ਦੇ ਮੂੰਹ ਵਿੱਚ ਜਾਵੇਗਾ। ਫਿਰ ਭਾਵੇ ਰੱਬ ਕਈ ਗੁਣਾਂ ਹਰਾ ਕਰ ਸਕਦਾ ਹੈ। ਐਸੇ ਅਜੀਬੋ ਗਰੀਬ ਲੋਕਾਂ ਲਈ ਸਾਨੂੰ ਜਰੂਰ ਕੁੱਝ ਕਰਨਾਂ ਚਾਹੀਦਾ ਹੈ। ਹਰ ਬੈਂਕ ਵਿੱਚ ਐਸਾ ਕੋਈ ਖਾਤਾ ਖੋਲਿਆ ਜਾਵੇ ਲੋਕ ਆਪੇ ਆਪਣੀ ਰਾਸ਼ੀ ਵਿਚੋਂ ਉਸ ਵਿੱਚ ਜਮਾਂ ਕਰਾਉਂਦੇ ਰਹਿੱਣ। ਤਾਂ ਕਿ ਅਪਹਾਜ਼ ਲੋਕਾਂ ਦੇ ਇਲਾਜ਼ ਉਤੇ ਪੈਸਾ ਲਗਾਇਆ ਜਾਵੇ। ਉਨਾਂ ਦੀ ਪੜ੍ਹਾਈ ਉਤੇ ਜਾਂ ਫਿਰ ਕੋਈ ਕੰਮ ਖੋਲ ਕੇ ਦੇਣ ਪਿਛੇ ਪੈਸਾ ਲਗਾਇਆ ਜਾਵੇ। ਕੱਲੇ-ਕੱਲੇ ਬੰਦੇ ਕੋਲੋ ਇਹ ਕੰਮ ਨਹੀਂ ਹੋ ਸਕਦਾ। ਰਲ-ਮਿਲ ਕੇ ਦਾਨੀ ਸੱਜਣ ਉਪਰਲਾ ਕਰਕੇ ਕਿਸੇ ਸੰਸਥਾਂ ਨੂੰ ਨਾਂਮ ਦੇ ਕੇ ਚਾਲੂ ਕਰਨ। ਬਹੁਤੇ ਲੋਕ ਸੋਚਦੇ ਹਨ। ਪੈਸਾ ਇੱਕਠਾ ਕਰਨ ਵਾਲੇ ਲੋਕ ਹੀ ਪੈਸਾ ਵਿੱਚੋ ਖਾ ਜਾਂਣਗੇ। ਪੈਸਾ ਹੀ ਇੰਨਾਂ ਇੱਕਠਾ ਕਰ ਦਿਉ। ਇੰਨਾਂ ਕੁ ਪੈਸੇ ਜਮਾਂ ਹੋ ਹੁੰਦੇ ਰਹਿੱਣ। ਕੇ ਉਨਾਂ ਦੇ ਖਾਂਣ ਤੇ ਵੀ ਨਾਂ ਮੁੱਕੇ। ਕਿੰਨਾਂ ਕੁ ਖਾ ਜਾਂਣਗੇ? ਹਲਵਾਈ ਦੀ ਦੁਕਾਨ ਤੇ ਆ ਕੇ, ਹਰ ਕੋਈ ਆਪੇ ਚੀਜ਼ ਮੂੰਹ ਵਿੱਚ ਪਾਉਣ ਦੀ ਕਰਦਾ ਹੈ। ਹਲਵਾਈ ਦੀ ਦੁਕਾਨ ਵਾਲਾ ਕੁੱਝ ਨਹੀਂ ਕਹਿੰਦਾ। ਸਗੋਂ ਹੋਰ ਖਾਂਣ ਲਈ ਕਹਿੰਦਾ ਹੈ। ਐਸੀਆਂ ਸੰਸਥਾਵਾਂ ਨੂੰ ਬਣਾਂ ਹੀ ਗੁਰਦੁਆਰੇ ਸਾਹਿਬ ਵਾਂਗ ਦੇਈਏ। ਗੁਰਦੁਆਰੇ ਸਾਹਿਬ ਵਿਚੋਂ ਕਿੰਨੇ ਲੋਕ ਖਾਂਦੇ ਹਨ। ਰੱਜ ਕੇ ਨਿਕਲਦੇ ਹਨ। ਪਰ ਕਦੇ ਘਾਟਾ ਨਹੀਂ ਪੈਂਦਾ। ਸਗੋਂ ਲੋਕ ਇੱਕ ਹਫ਼ਤੇ ਵਿੱਚ ਗੋਲਕ ਉਪਰ ਤੱਕ ਭਰ ਦਿੰਦੇ ਹਨ। ਦੁਨੀਆਂ ਉਤੇ ਹਰ ਵਰਗ ਵਿੱਚ ਦਾਨੀ ਸੱਜਣ ਬਹੁਤ ਹਨ। ਸਾਰੇ ਲੋਕ ਖਾਂਣ ਵਾਲੇ ਹੀ ਨਹੀਂ ਹੁੰਦੇ। ਬਹੁਤ ਲੋਕ ਦਿਆਲੂ ਤਰਸ ਕਰਨ ਵਾਲੇ ਵੀ ਹੁੰਦੇ ਹਨ। ਹੋ ਸਕੇ ਤਾਂ ਆਪਣੇ ਆਲੇ ਦੁਆਲੇ ਵਿੱਚ ਵੀ ਸਿੱਧੇ ਤੋਰ ਉਤੇ ਕਿਸੇ ਦੀ ਸਹਾਇਤਾ ਕਰੀਏ। ਕਿਸੇ ਨੂੰ ਪੜ੍ਹਾ ਦੇਈਏ। ਕਈ ਬਾਰ ਅੰਗ-ਪੈਰ ਵੀ ਪੂਰੇ ਹੁੰਦੇ ਹਨ। ਬੱਚਾ ਗਰੀਬੀ ਕਾਰਨ ਪੜ੍ਹਾਈ ਨਹੀਂ ਕਰ ਸਕਦਾ। ਇਹੋ ਜਿਹੇ ਬੱਚੇ ਨੂੰ ਵੀ ਪੜ੍ਹਾਈ ਵਿੱਚ ਪੈਸੇ ਦੇ ਦਿੱਤੇ ਜਾਣ ਬਹੁਤ ਚੰਗਾ ਹੈ। ਕੀ ਪਤਾ ਪੜ੍ਹ-ਲਿਖ ਕੇ ਉਹ ਕਦੇ ਕੰਮ ਆ ਸਕੇ। ਪਤਾ ਨਹੀਂ ਕਿਹਦੇ ਤੱਕ ਕਦੋ ਲੋੜ ਪੈ ਜਾਵੇ? ਅਪਹਾਜ਼ ਲਈ ਕੰਮ ਚਾਲੂ ਕਰਾ ਦੇਈਏ। ਉਸ ਦੀ ਇੰਨੀ ਮਦੱਦ ਕਰੀਏ, ਉਹ ਆਪਣਾ ਦੁੱਖ ਭੁੱਲ ਜਾਵੇ। ਸਾਡਾ ਹੀ ਅੰਗ ਮਹਿਸੂਸ ਕਰੇ। ਅਸੀਂ ਆਪ ਉਸ ਨੁੰ ਆਪਣਾ ਅੰਗ ਮੰਨੀਏ। ਆਪਣੇ ਆਪ ਨੂੰ ਦੇਖ ਕੇ ਸ਼ਰਮਿੰਦਾ ਨਾਂ ਮਹਿਸੂਸ ਕਰੇ, ਨਾਂ ਹੀ ਅਸੀਂ ਮਦੱਦ ਕਰਦੇ ਸਮੇਂ ਸ਼ਰਮ ਮਹਿਸੂਸ ਕਰੀਏ। ਸਗੋਂ ਸਾਨੂੰ ਮਾਣ ਹੋਣਾਂ ਚਾਹੀਦਾ ਹੈ। ਅਸੀਂ ਕਿਸੇ ਦੇ ਕੰਮ ਆ ਸਕੇ ਹਾਂ। ਜੇ ਕੋਈ ਐਸੇ ਕੰਮ ਲਈ ਪੈਸੇ ਇੱਕਠੇ ਕਰਦਾ ਹੈ। ਕੁੱਝ ਪੈਸੇ ਦੇ ਕੇ, ਜਰੂਰ ਮਦੱਦ ਕਰੀਏ। ਤੁਪਕੇ-ਤੁਪਕੇ ਨਾਲ ਤਲਾਬ ਭਰ ਜਾਂਦਾ ਹੈ। ਪੈਸੇ-ਪੈਸੇ ਨਾਲ 100 ਬੱਣ ਜਾਂਦਾ ਹੈ। ਸਾਨੂੰ ਵੀ ਕੋਈ ਦੇ ਰਿਹਾ ਹੈ।

ਥਿਰੁ ਘਰਿ ਬੈਸਹੁ ਹਰਿ ਜਨ ਪਿਆਰੇ ॥ ਸਤਿਗੁਰਿ ਤੁਮਰੇ ਕਾਜ ਸਵਾਰੇ ॥੧॥ ਰਹਾਉ ॥ ਦੁਸਟ ਦੂਤ ਪਰਮੇਸਰਿ ਮਾਰੇ ॥ ਜਨ ਕੀ ਪੈਜ ਰਖੀ ਕਰਤਾਰੇ ॥੧॥ ਬਾਦਿਸਾਹ ਸਾਹ ਸਭ ਵਸਿ ਕਰਿ ਦੀਨੇ ॥ ਅੰਮ੍ਰਿਤ ਨਾਮ ਮਹਾ ਰਸ ਪੀਨੇ ॥੨॥ ਨਿਰਭਉ ਹੋਇ ਭਜਹੁ ਭਗਵਾਨ ॥ ਸਾਧਸੰਗਤਿ ਮਿਲਿ ਕੀਨੋ ਦਾਨੁ ॥੩॥ ਸਰਣਿ ਪਰੇ ਪ੍ਰਭ ਅੰਤਰਜਾਮੀ ॥ ਨਾਨਕ ਓਟ ਪਕਰੀ ਪ੍ਰਭ ਸੁਆਮੀ ॥੪॥੧੦੮॥ {ਪੰਨਾ 201}
ਉਸ ਸ਼ਕਤੀ ਨੁੰ ਰੱਬ, ਪ੍ਰਭੂ, ਅੱਲਾ ਕਹਿੰਦੇ ਹਾਂ। ਉਹ ਦੇ ਕੇ ਦਹਰਾਉਂਦਾ ਨਹੀਂ ਹੈ। ਸਗੋਂ ਸਾਡੇ ਕੰਮ ਕਰਦਾ ਰਹਿੰਦਾ ਹੈ। ਦੁਸ਼ਮਣ ਤੇ ਵੈਰੀ ਵੀ ਮੁੱਕਾ ਦਿੰਦਾ ਹੈ। ਰੱਬ ਬਾਦਸ਼ਾਹ ਦਾ ਵੀ ਡਰ ਨਹੀਂ ਰਹਿੱਣ ਦਿੰਦਾ। ਇਸੇ ਤਰਾ ਹੀ ਸਾਨੂੰ ਵੀ ਦੁਨੀਆਂ ਉਤੇ ਐਸੇ ਹੀ ਕੰਮ ਕਰਨੇ ਚਾਹੀਦੇ ਹਨ। ਤਾਂ ਕਿ ਰੱਬ ਵਰਗੇ ਹੀ ਲੱਗੀਏ। ਸਾਰੇ ਰਲ-ਮਿਲ ਜੇ ਜਿਉਣਾਂ ਸਿੱਖੀਏ। ਆਪਣੇ ਤੇ ਪਰਾਏ ਵਿੱਚ ਕੋਈ ਫ਼ਰਕ ਹੀ ਨਾਂ ਰਹੇ। ਗੁਆਂਢੀਂ ਦੇ ਘਰ ਜਾਂ ਮੁਹਲੇ ਵਿੱਚ ਕਿਸੇ ਨੂੰ ਸਾਡੀ ਕੋਈ ਵੀ ਲੋੜ ਹੋਵੇ। ਅਸੀਂ ਉਸ ਦੀ ਹਰ ਲੋੜ ਪੂਰੀ ਕਰੀਏ।
Comments
Post a Comment