ਪ੍ਰਮਾਤਮਾ ਨੇ ਜੀਵਾਂ ਨੂੰ ਰੁੱਝਾਏ ਰੱਖਣ ਲਈ ਇਹ ਖੇਡ ਬਣਾਈ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
31/07/2013. 336

ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਲਬੂਤ ਦੀ ਹਥਣੀ ਬਣਾਉਂਦੇ ਹਨ[ ਹਥਣੀ ਨੂੰ ਵੇਖ ਕੇ, ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ। ਪ੍ਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇਕ ਖੇਡ ਬਣਾਈ ਹੈ। ਆਪਣੇ ਸਿਰ ਉੱਤੇ ਅੰਕਸ-ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ, ਉਸ ਦੀ ਧੌਣ ਉਤੇ ਸਹਾਰਦਾ ਹੈ। ਕਮਲਾ ਮਨ ਕਾਂਮ ਵਿਚ ਫਸ ਕੇ ਦੁੱਖ ਸਹਾਰਦਾ ਹੈਂ। ਕਮਲੇ ਮਨਾਂ ਵਿਸ਼ਿਆਂ ਤੋਂ ਬਚ ਕੇ, ਪ੍ਰਭੂ ਵਿਚ ਜੁੜਿਆ ਰਹਿ। ਤੂੰ ਸਹਿਮ ਛੱਡ ਕੇ, ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦਾ ਆਸਰਾ ਨਹੀਂ ਲੈਂਦਾ। ਬਾਂਦਰ ਦੇ ਕਮਲੇ ਮਨ ਨੇ ਹੱਥ ਖਿਲਾਰ ਕੇ ਦਾਣਿਆਂ ਦੀ ਮੁੱਠ ਭਰ ਲਈ ਤੇ ਉਸ ਨੂੰ ਸਹਿਮ ਪੈ ਗਿਆ। ਮਦਾਰੀ ਨੇ ਧੋਖੇ ਨਾਲ ਫੜ ਲਿਆ। ਬਾਂਦਰ ਡਰ ਕੇ ਮਦਾਰੀ ਦੀ ਪਕੜ ਵਿਚੋਂ ਬਾਹਰ ਨਾਂ ਨਿਕਲ ਸਕਿਆ। ਦਾਣਿਆਂ ਦੀ ਮੁੱਠ ਦੇ ਕਾਰਨ ਹੁਣ ਹਰੇਕ ਘਰ ਦੇ ਬੂਹੇ ਤੇ ਬਾਂਦਰ ਨੱਚਦਾ ਫਿਰਦਾ ਹੈ। ਤੋਤਾ ਫਸਾਉਣ ਦਾ ਜੰਤਰ-ਜਾਲ ਤੇ ਬੈਠ ਕੇ, ਫਸ ਜਾਂਦਾ ਹੈ ਤੋਤਾ ਸ਼ਿਕਾਰੀ ਫੜ ਲੈਂਦਾ ਹੈ। ਕਮਲੇ ਮਨ ਜਗਤ ਦੀ ਮਾਇਆ ਦਾ ਇਉਂ ਹੀ ਵਰਤਾਰਾ ਹੈ। ਕਮਲੇ ਮਨ ਕਸੁੰਭੇ ਦਾ ਰੰਗ ਥੋੜੇ ਹੀ ਦਿਨ ਰਹਿੰਦਾ ਹੈ। ਇਸੇ ਤਰ੍ਹਾਂ ਜਗਤ ਦਾ ਖਿਲਾਰਾ ਖਿਲਰਿਆ ਹੋਇਆ ਹੈ। ਭਗਤ ਕਬੀਰ ਆਖ ਰਹੇ ਹਨ। ਝੱਲੇ ਮਨਾਂ ਇਸ਼ਨਾਨ ਕਰਨ ਲਈ ਬਥੇਰੇ ਤੀਰਥ ਹਨ, ਤੇ ਪੂਜਣ ਲਈ ਬਥੇਰੇ ਦੇਵਤੇ ਹਨ। ਲੋਕ ਕਈ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦੇ ਹਨ। ਕਈ ਦੇਵਤਿਆਂ ਦੀ ਪੂਜਾ ਕਰਦੇ ਹਨ।

ਭਗਤ ਕਬੀਰ ਆਖ ਰਹੇ ਹਨ। ਇਸ ਸਹਿਮ ਤੋਂ ਤੇ ਮਾਇਆ ਦੇ ਮੋਹ ਤੋਂ ਮੁੱਕਤੀ ਨਹੀਂ ਹੋ ਸਕਦੀ ਸਿਰਫ਼ ਪ੍ਰਭੂ ਦਾ ਸਿਮਰਨ ਕੀਤਿਆਂ ਹੀ ਹੁੰਦੀ ਹੈ। ਪ੍ਰਭੂ ਦਾ ਨਾਮ ਧਨ ਇਕੱਠਾ ਕਰ, ਇਹ ਕਿਧਰੇ ਨਾਸ ਨਹੀਂ ਹੁੰਦਾ। ਇਸ ਧਨ ਨੂੰ ਨਾਹ ਅੱਗ ਸਾੜ ਸਕਦੀ ਹੈ ਪ੍ਰਭੂ ਦਾ ਨਾਮ ਧਨ ਇਕੱਠਾ ਕਰ, ਨਾਹ ਹਵਾ ਉਡਾ ਕੇ ਲੈ ਜਾ ਸਕਦੀ ਹੈ। ਨਾਹ ਹੀ ਕੋਈ ਚੋਰ ਇਸ ਦੇ ਨੇੜੇ ਢੁਕ ਸਕਦਾ ਹੈ। ਇਹ ਕਿਧਰੇ ਨਾਸ ਨਹੀਂ ਹੁੰਦਾ। ਸਾਡਾ ਧਨ ਤਾਂ ਮਾਧੋ ਗੋਬਿੰਦ ਪ੍ਰਭੂ ਹੀ ਹੈ ਜੋ ਸਾਰੀ ਧਰਤੀ ਦਾ ਆਸਰਾ ਹੈ ਇਸੇ ਧਨ ਨੂੰ ਸਭ ਧਨਾਂ ਨਾਲੋਂ ਚੰਗਾ ਵਧੀਆ ਆਖੀਦਾ ਹੈ। ਜੋ ਸੁਖ ਭਗਵਾਨ ਗੋਬਿੰਦ ਦੀ ਚਾਕਰੀ ਵਿਚ ਮਿਲਦਾ ਹੈ, ਉਹ ਅੰਨਦ ਰਾਜ ਵਿਚ ਨਹੀਂ ਲੱਭਦਾ। ਧਨ ਦੀ ਖ਼ਾਤਰ ਸ਼ਿਵ ਤੇ ਸਨਕ, ਬ੍ਰਹਮਾ ਦੇ ਚਾਰੇ ਪੁੱਤਰ ਭਾਲ ਕਰਦੇ ਦੁਨੀਆਂ ਤੋਂ ਤੁਰ ਗਏ।

ਜਿਸ ਮਨੁੱਖ ਦੇ ਮਨ ਵਿਚ ਦਾਤਾ ਪ੍ਰਭੂ ਵੱਸਦਾ ਹੈ, ਜਿਸ ਦੀ ਜੀਭ ਰੱਬ ਦਾ ਨਾਂਮ ਯਾਦ ਕਰਦੀ ਹੈ। ਉਸ ਨੂੰ ਜਮ ਦੀ ਫਾਹੀ ਨਹੀਂ ਪੈ ਸਕਦੀ।ਪ੍ਰਭੂ ਦੀ ਭਗਤੀ, ਪ੍ਰਭੂ ਦਾ ਗਿਆਨ ਹੀ ਅਸਲ ਧਨ ਹੈ ਜਿਸ ਨੂੰ ਸੁਚੱਜੀ ਮਤ ਸਤਿਗੁਰੂ ਨੇ ਦਿਤੀ ਹੈ। ਉਸ ਦਾ ਮਨ ਉਸ ਪ੍ਰਭੂ ਵਿਚ ਲੱਗਦਾ ਹੈ। ਮਾਇਆ ਦੀ ਤ੍ਰਿਸ਼ਨਾ ਦੀ ਅੱਗ ਵਿਚ ਸੜਨ ਵਾਲੇ ਲਈ, ਇਹ ਨਾਮ ਪਾਣੀ ਹੈ। ਭਟਕਦੇ ਮਨ ਨੂੰ ਭਰਮਾਂ ਦੇ ਬੰਧਨਾਂ ਦਾ ਡਰ ਦੂਰ ਹੋ ਜਾਂਦਾ ਹੈ। ਭਗਤ ਕਬੀਰ ਆਖ ਰਹੇ ਹਨ, ਕਾਮ-ਵਾਸ਼ਨਾ ਵਿਚ ਮੱਤੇ ਹੋਏ, ਮਨ ਵਿਚ ਸੋਚ ਕੇ ਵੇਖ। ਜੇ ਤੇਰੇ ਘਰ ਵਿਚ ਲੱਖਾਂ ਕ੍ਰੋੜਾਂ ਘੋੜੇ ਤੇ ਹਾਥੀ ਹਨ। ਸਾਡੇ ਸਰੀਰ ਵਿਚ ਇਕ ਭਗਵਾਨ ਵੱਸਦਾ ਹੈ। ਬਾਂਦਰ ਨੂੰ ਫੜਨ ਲਈ, ਛੋਲਿਆਂ ਕੁੱਜੀ ਰੱਖਦੇ ਹਨ। ਬਾਂਦਰ ਦੇ ਹੱਥ ਭੁੱਜੇ ਛੋਲਿਆਂ ਦੀ ਮੁੱਠ ਆ ਜਾਂਦੀ ਹੈ। ਪਰ ਲੋਭੀ ਬਾਂਦਰ ਨੇ ਕੁੱਜੀ ਵਿਚ ਹੱਥ ਫਸਿਆ ਵੇਖ ਕੇ ਭੀ ਛੋਲਿਆਂ ਦੀ ਮੁੱਠ ਨਹੀ ਛੱਡਦਾ, ਮਦਾਰੀ ਦੇ ਕਾਬੂ ਜਾਂਦਾ ਹੈ। ਬਾਂਦਰ ਲਾਲਚ ਨਹੀਂ ਛੱਡਦਾ। ਲੋਭ ਦੇ ਵੱਸ ਹੋ ਕੇ, ਜਿਹੜਾ ਵੀ ਕੰਮ ਜੀਵ ਕਰਦਾ ਹੈ, ਉਹ ਸਾਰੇ ਮੁੜ ਮੋਹ ਦੀ ਜ਼ੰਜੀਰ ਬਣ ਕੇ, ਗਲ ਵਿਚ ਪੈਂਦੇ ਹਨ। ਰੱਬ ਦੀ ਭਗਤੀ ਤੋਂ ਬਿਨਾ ਮਨੁੱਖਾ ਜਨਮ ਵਿਅਰਥ ਹੀ ਜਾਂਦਾ ਹੈ। ਰੱਬ ਦੇ ਭਗਤਾਂ ਦੀ ਸੰਗਤ ਰੱਬ ਦਾ ਸਿਮਰਨ ਕਰਨ ਤੋਂ ਬਿਨਾ ਪ੍ਰਭੂ ਕਿਸੇ ਭੀ ਹਿਰਦੇ ਵਿਚ ਹਾਜ਼ਰ ਨਹੀਂ ਦਿਸਦਾ। ਜਿਵੇਂ ਜੰਗਲ ਵਿਚ ਖਿੜੇ ਹੋਏ ਫੁੱਲਾਂ ਦੀ ਸੁਗੰਧੀ ਕੋਈ ਨਹੀਂ ਲੈ ਸਕਦਾ। ਫੁੱਲ ਉਜਾੜ ਵਿਚ ਕਿਸੇ ਪ੍ਰਾਣੀ ਨੂੰ ਸੁਗੰਧੀ ਨਾਹ ਦੇਣ ਦੇ ਕਾਰਨ ਵਿਅਰਥ ਹੋ ਜਾਂਦੇ ਹਨ। ਉਵੇਂ, ਪ੍ਰਭੂ ਦੀ ਭਗਤੀ ਤੋਂ ਬਿਨਾ ਜੀਵ ਅਨੇਕਾਂ ਜੂਨਾਂ ਵਿਚ ਭਟਕਦੇ ਰਹਿੰਦੇ ਹਨ, ਤੇ ਮੁੜ ਮੁੜ ਕਾਲ-ਵੱਸ ਪੈਂਦੇ ਰਹਿੰਦੇ ਹਨ। ਧਨ, ਜੁਆਨੀ, ਪੁੱਤਰ ਤੇ ਇਸਤ੍ਰੀ, ਇਹ ਸਾਰੇ ਉਸ ਪ੍ਰਭੂ ਨੇ ਬੰਦੇ ਨੂੰ ਵੇਖਣ ਲਈ ਦਿੱਤੇ ਹਨ। ਬੰਦੇ ਇਹਨਾਂ ਵਿਚ ਹੀ ਰੁਕ ਕੇ ਫਸ ਜਾਂਦੇ ਹਨ; ਇੰਦਰੇ ਬੰਦੇ ਨੂੰ ਖਿੱਚ ਲੈਂਦੇ ਹਨ।

ਇਹ ਸਰੀਰ ਕੱਖਾਂ ਦਾ ਕੋਠਾ ਹੈ, ਉਮਰ ਦੇ ਦਿਨ ਮੁੱਕਦੇ ਜਾਂਦੇ ਹਨ। ਇਸ ਕੋਠੇ ਨੂੰ ਅੱਗ ਲੱਗੀ ਹੋਈ ਹੈ, ਹਰ ਪਾਸੇ ਇਹੀ ਬਣਤਰ ਬਣੀ ਹੋਈ ਹੈ। ਇਸ ਭਿਆਨਕ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਮੈਂ ਤਾਂ ਸਤਿਗੁਰੂ ਦਾ ਆਸਰਾ ਲਿਆ ਹੈ। ਜੀਵ, ਬੰਦੇ ਕਿਸ ਗੱਲ ਦਾ ਮਾਣ ਕਰਦਾ ਹੈਂ? ਪਿਉ ਦੀ ਗੰਦੇ ਪਾਣੀ ਵੀਰਜ਼ ਦੀ ਬੂੰਦ, ਮਾਂ ਦੇ ਗਰਭ ਵਿੱਚ ਰਕਤ ਇਹਨਾਂ ਦੋਹਾਂ ਤੋਂ ਰੱਬ ਨੇ ਬੱਣਾਇਆ ਹੈ। ਇਹ ਸਰੀਰ, ਧਨ ਅਤੇ ਇਹ ਜਿੰਦ ਸਭ ਤੇਰੇ ਪ੍ਰਭੂ ਦਿੱਤੇ ਹੋਏ ਹਨ। ਸਰੀਰ ਤੇ ਮਨ ਸਬ ਰੱਬ ਦੇ ਹਨ। ਮੇਰੇ ਗੋਬਿੰਦ ਪ੍ਰਭੂ ਤੋ ਵੱਖਰੀ ਮੇਰੀ ਕੋਈ ਹਸਤੀ ਨਹੀਂ ਹੈ। ਇਸ ਮਾਸ ਦੀ ਮਿੱਟੀ ਦੇ ਪੁਤਲੇ ਵਿਚ ਹਵਾ ਦੇ ਪ੍ਰਾਣ ਟਿਕੇ ਹੋਏ ਹਨ। ਬੰਦਾ, ਜੀਵ ਝੂਠਾ ਖਿਲਾਰਾ, ਖਿਲਾਰ ਬੈਠਦਾ ਹੈ। ਜਿਨਾਂ ਬੰਦਿਆਂ ਨੇ ਬਹੁਤੇ ਲੋਕਾਂ ਨਾਲ ਸਾਂਝ ਪਾਈ ਹੈ। ਪੰਜ ਪੰਜ ਲੱਖਾਂ ਦੀ ਜਾਇਦਾਦ ਜੋੜ ਲਈ ਹੈ। ਤੇਰੀ ਤਾਂ ਜੋ ਸਰੀਰਹੀ ਖੜ੍ਹਾ ਕੀਤਾ ਹੈ। ਹੰਕਾਰੀ ਬੰਦੇ ਇਕ ਪਲ ਵਿਚ ਮਰ ਜਾਂਣਾਂ ਹੈ।
 

 
 

 


Comments

Popular Posts