ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਣ ਵਾਲਾ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
26/07/2013. 331

ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ? ਕੌਣ ਮਰਦਾ ਹੈ ਤੇ ਕੌਣ ਇਸ ਮੌਤ ਦੇ ਕਾਰਨ ਪਿਛਲਿਆਂ ਨੂੰ ਦੁੱਖ ਦੇਂਦਾ ਹੈ? ਮੇਰੀ ਮਾਂ, ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ। ਕਿਸ ਔਰਤ ਦਾ ਕੋਈ ਖਸਮ? ਕਿਸ ਖਸਮ ਦੀ ਕੋਈ ਵਹੁਟੀ? ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਰੱਬ ਨੂੰ ਸਮਝਿਆ ਜਾ ਸਕਦੀ ਹੈ। ਕਬੀਰ ਜੀ ਆਖਦੇ ਹਨ, ਜਿਸ ਜੀਵ ਦਾ ਮਨ ਪ੍ਰਭੂ ਠੱਗ ਨਾਲ ਇਕ-ਮਿਕ ਹੋ ਗਿਆ ਹੈ। ਠੱਗੀ ਮੁੱਕ ਗਈ, ਰੱਬ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ। ਗੁਣਾਂ ਗਿਆਨ ਵਾਲੇ ਬਾਦਸ਼ਾਹ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ। ਮੈਂ ਜਨਮ ਮਰਨ ਦੀ ਜੂਨ ਕੱਟ ਕੇ, ਸਭ ਤੋਂ ਉੱਚੀ ਪਦਵੀ ਹਾਸਲ ਕਰ ਲਈ ਹੈ। ਪ੍ਰਭੂ ਨੇ ਮੈਨੂੰ ਭਗਤਾਂ ਵਿਚ ਰਲਾ ਦਿੱਤਾ ਹੈ। ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।

ਮੈਂ ਜੀਭ ਨਾਲ ਉਸ ਰੱਬ ਦਾ ਅਮਰ ਕਰਨ ਵਾਲਾ ਨਾਮ ਜੱਪਦਾ ਹਾਂ। ਮੈਨੂੰ ਉਸ ਨੇ ਮੈਨੂੰ ਕੀਮਤੀ ਦਾਨ ਦੇ ਕੇ, ਆਪਣਾ ਨੌਕਰ ਬਣਾ ਲਿਆ ਹੈ। ਸਤਿਗੁਰੂ ਨੇ ਮੇਰੇ ਉਤੇ ਬੜੀ ਮਿਹਰਬਾਨੀ ਕੀਤੀ ਹੈ। ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ। ਮੇਰਾ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਗਿਆ ਹੈ। ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ।ਧੰਨ ਮੋਹ ਦੇ ਲਾਲਚ ਵਾਲੀ ਅੱਗ ਮਿਟ ਗਈ ਹੈ। ਪਾਣੀ, ਧਰਤੀ ਹਰ ਥਾਂ ਪ੍ਰਭੂ ਮਾਲਕ ਵੱਸ ਰਿਹਾ ਹੈ। ਪ੍ਰਭੂ ਨੇ ਆਪ ਹੀ ਆਪਣੀ ਪਿਆਰ ਦੀ ਲਗਨ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ। ਭਾਈ ਵੀਰੋ ਮੈਨੂੰ ਤਾਂ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲਿਖਿਆ ਮਿਲ ਪਿਆ ਹੈ। ਜਿਸ ਬੰਦੇ ਉੱਤੇ ਮਿਹਰ ਕਰਦਾ ਹੈ। ਮੇਰੇ ਵੀ ਭਾਗ ਜਾਗ ਪਏ ਹਨ। ਉਸ ਲਈ ਰੱਬ ਸੋਹਣਾ ਸਬੱਬ ਬਣਾ ਦੇਂਦਾ ਹੈ। ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਣ ਵਾਲਾ ਹੈ।

ਸੂਤਕ—ਬੱਚਾ ਜੰਮਣ ਵਾਲੀ ਔਰਤ ਨੂੰ ਸਾਫ਼ ਨਹੀਂ ਸਮਝਿਆ ਜਾਂਦਾ। ਬਹੁਤੇ ਘਰਾਂ ਵਿਚ ਬੱਚਾ ਜੰਮਣ ਪਿਛੋਂ ਤਾਂ 13, 40 ਦਿਨ ਉਹ ਘਰ, ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਕਈ 13 ਦਿਨਾਂ ਵਾਸਤੇ, ਉਸ ਘਰ ਵਿਚ ਰੋਟੀ ਨਹੀਂ ਖਾਂਦੇ ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ 'ਕ੍ਰਿਆ-ਕਰਮ' ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ। ਪਾਣੀ ਵਿਚ ਗੰਦ ਹੈ, ਧਰਤੀ ਉਤੇ ਗੰਦ ਹੈ, ਹਰ ਥਾਂ ਗੰਦ ਹੈ। ਹਰ ਥਾਂ ਭਿੱਟਿਆ ਹੋਇਆ ਹੈ, ਜੀਵ ਦੇ ਜੰਮਣ ਤੇ ਗੰਦ ਪੈ ਜਾਂਦਾ ਹੈ। ਮਰਨ ਤੇ ਭੀ ਗੰਦ ਆਉਂਦਾ ਹੈ। ਇਸ ਗੰਦ ਦੇ ਭਰਮ ਵਿਚ ਦੁਨੀਆ ਖ਼ੁਆਰ ਹੋ ਰਹੀ ਹੈ। ਮੇਰੇ ਸੱਜਣ ਇਸ ਅੱਕਲ ਵਾਲੀਆਂ, ਗੱਲਾ ਨੂੰ ਬਿਚਾਰੀਏ। ਪੰਡਿਤ ਹਰ ਥਾਂ ਗੰਦ ਪੈ ਰਿਹਾ ਹੈ ਸੁੱਚਾ ਕੌਣ ਹੋ ਸਕਦਾ ਹੈ? ਅੱਖੀਂ ਦਿੱਸਦੇ ਜੀਵ ਜੰਮਦੇ ਮਰਦੇ ਹਨ। ਅੱਖਾਂ ਰਾਹੀ ਗੰਦ ਦੇਖਦੇ ਹਾਂ। ਸਾਡੇ ਬੋਲਣ ਚੱਲਣ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ। ਬੋਲਣ ਰਾਹੀ ਗੰਦ ਬੋਲਦੇ ਹਾਂ। ਕੰਨਾਂ ਰਾਹੀ ਗੰਦ ਸੁਣਦੇ ਹਾਂ। ਸਬ ਅਪਵਿਤਰ ਹਨ। ਉਠਦਿਆਂ ਬੈਠਦਿਆਂ ਹਰ ਵੇਲੇ ਗੰਦ ਪੈ ਰਿਹਾ ਹੈ। ਰਸੋਈ ਵਿਚ ਭੀ ਗੰਦ ਹੈ। ਹਰੇਕ ਬੰਦਾ ਗੰਦ ਦੇ ਭਰਮਾਂ ਵਿਚ ਫਸਣ ਦਾ ਹੀ ਢੰਗ ਜਾਂਣਦਾ ਹੈ। ਇਸ ਵਿਚੋਂ ਬਚਣ ਦੀ ਸਮਝ ਕਿਸੇ ਵਿਰਲੇ ਨੂੰ ਹੈ। ਜੋ ਬੰਦਾ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਯਾਦ ਕਰਦਾ ਹੈ, ਉਹਨਾਂ ਨੂੰ ਕੋਈ ਵੀ ਚੀਜ਼ ਭਿੱਟ, ਸੂਕ, ਨਫ਼ਰਤ, ਗੰਦੀ ਨਹੀਂ ਲੱਗਦੀ।

ਮਨ ਵਿੱਚ ਚਲਦੇ ਬਿਚਾਰ ਪ੍ਰਭੂ ਦੂਰ ਕਰ ਦਿਉ। ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ। ਪ੍ਰਭੂ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ। ਇਹ ਮਨ ਤੱਕੜਾ ਹੈ ਜਾਂ ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ। ਕੀ ਜਿਸ ਨਾਲ ਮਨ ਪਿਆਰ ਕਰਦਾ ਹੈ? ਪਰਮਾਤਮਾ ਵੱਡਾ ਹੈ, ਜਾਂ ਕੀ ਉਸ ਤੋਂ ਵਧ ਸਤਿਕਾਰ-ਜੋਗ ਹੈ? ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ। ਬ੍ਰਹਮਾ ਦੇਵਤਾ ਤਾਕਤ ਵਾਲਾ ਹੈ, ਜਾਂ ਕੀ ਉਸ ਤੋਂ ਵਧ ਉਹ ਪ੍ਰਭੂ ਵੱਡਾ ਹੈ, ਜਿਸ ਦਾ ਪੈਦਾ ਕੀਤਾ ਹੋਇਆ? ਬ੍ਰਹਮਾ ਦੇਵਤਾ ਤਾਕਤ ਵਾਲਾ ਹੈ, ਜਾਂ ਕੀ ਉਸ ਤੋਂ ਵਧ ਉਹ ਪ੍ਰਭੂ ਵੱਡਾ ਹੈ, ਜਿਸ ਦਾ ਪੈਦਾ ਕੀਤਾ ਹੋਇਆ, ਬ੍ਰਹਮਾ ਹੈ? ਕੀ ਵੇਦ ਧਰਮ ਪੁਸਤਕਾਂ ਦਾ ਗਿਆਨ ਵੱਡਾ ਹੈ ਜਾਂ ਉਹ ਰੱਬ ਜਿਸ ਤੋਂ ਗਿਆਨ ਮਿਲਿਆ ਹੈ?
ਭਗਤ ਕਬੀਰ ਕਹਿ ਰਹੇ ਹਨ, ਮੇਰੇ ਮਨ ਵਿਚ ਇਹ ਸੋਚ ਕੇ ਦੋ ਪਾਸੇ ਬਿਚਾਰ ਉੱਠ ਰਹੀ ਹੈ। ਤੀਰਥ ਧਰਮ ਸਥਾਨ ਵੱਡਾ ਹੈ ਜਾਂ ਕੀ ਪ੍ਰਭੂ ਦਾ ਭਗਤ ਵੱਧ ਪੂਜਣ-ਜੋਗ ਹੈ, ਜਿਸ ਦਾ ਸਦਕਾ ਉਹ ਤੀਰਥ ਬਣਿਆ? ਵੀਰੋ ਵੇਖ, ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ। ਧੰਨ ਦੇ ਆਸਰੇ ਖੜ੍ਹਾ, ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ ਟਿਕਿਆ ਨਹੀਂ ਰਹਿ ਸਕਦਾ। ਰੱਬ ਤੋਂ ਬਿੰਨਾਂ, ਦੋ ਪਾਸੇ ਬਿਚਾਰ ਵਿਚ ਡੋਲਦੇ ਮਨ ਦੀ ਪਿਆਰ ਦਾ ਆਸਰਾ ਡਿੱਗ ਪੈਂਦੀ ਹੈ। ਭਰਮਾਂ-ਵਹਿਮਾਂ ਵਿਚ ਡੋਲਦੇ ਮਨ ਦੇ ਝੂਠੇ ਪਿਆਰ ਦਾ ਆਸਰਾ ਡਿੱਗ ਪੈਂਦਾ ਹੈ। ਲਾਲਚ ਦਾ ਛੱਪਰ ਟੁੱਟ ਜਾਣ ਕਰਕੇ ਡਿੱਗ ਪੈਂਦਾ ਹੈ। ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ। ਰੱਬੀ ਗੁਰਬਾਣੀ ਗਿਆਨ ਦੇ ਸ਼ਬਦਾ ਦੇ ਪੜ੍ਹਨ ਪਿਛੋਂ, ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ, ਤੇਰਾ ਭਗਤ ਭਿੱਜ ਜਾਂਦਾ ਹੈ। ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜੱਪਦਾ ਹੈ। ਭਗਤ ਕਬੀਰ ਕਹਿ ਰਹੇ ਹਨ, ਮੈਂ ਦੇਖਿਆ ਹੈ। ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ। ਪ੍ਰਭੂ ਦੇ ਗੁਣਾਂ ਗਿਆਨ ਦਾ ਚਾਨਣ ਹੋ ਜਾਂਦਾ ਹੈ। ਮਨ ਵਿਚ ਚਾਨਣ ਹੀ ਚਾਨਣ ਹੋ ਜਾਂਦਾ ਹੈ। ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ।

Comments

Popular Posts