ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਤੂੰ ਤਾ ਆਇਆ ਸੀ ਮੇਰੇ ਨਾਲ ਪਿਆਰ ਨਿਭਾਉਣ।

ਆਇਆ ਸੀ ਮੈਨੂੰ ਆਪਣੀ ਸੋਹਣੀ ਸੂਰਤ ਦਿਖਾਉਣ।

ਤੂੰ ਆਇਆ ਸੀ ਦਿਲ ਆਪਣੇ ਦੀ ਵਰਤਾ ਸੁਨਾਉਣ।

ਤੂੰ ਆਇਆ ਸੀ ਆਪਣੀ ਸੱਜਣਾ ਮਰਜ਼ੀ ਮਨਾਉਣ।

ਅਸੀਂ ਦਿਲ ਦੇ ਬੂਹੇ ਖੋਲ ਦਿਤੇ ਤੇਰੀ ਮਹਿਕ ਲੱਗੀ ਆਉਣ।

ਜਦੋਂ ਦੇਖਿਆ ਤੁਸੀਂ ਲੱਗੇ ਮੇਰੇ ਘਰ ਦੇ ਵਿਹੜੇ ਵਿੱਚ ਆਉਣ।

ਤੈਨੂੰ ਛੂਹ ਕੇ ਲੰਘੇ ਜਿਹੜੀ ਵਗਦੀ ਨਿਰਮਲ ਠੰਡੀ ਪਾਉਣ।

ਸਾਨੂੰ ਤਾਂ ਤੇਰੇ ਬਦਨ ਵਿੱਚੋਂ ਚੰਦਨ ਦੀਆਂ ਮਹਿਕਾਂ ਆਉਣ।

ਸੱਤੀ ਮਿੱਠੀ ਅਵਾਜ਼ ਵਿਚੋਂ ਲੈਹਿਰਾਂ ਸਗੀਤ ਦੀਆਂ ਆਉਣ।

ਤੇਰੇ ਮੁੱਖ ਵਿਚੋਂ ਸਤਵਿੰਦਰ ਝੱਲਕਾਂ ਰੱਬ ਦੀਆ ਆਉਣ।

Comments

Popular Posts