ਪੈ ਜਾਵੇ ਮਸੀਬਤ ਰੱਬ ਦਾ ਭਾਣਾਂ ਮੰਨ ਜ਼ਰ ਹਿੱਕ ਉਤੇ ਜਾਈਏ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਦੁਨੀਆਂ ਸ਼ਾਬਾਸ਼ੇ ਨਹੀਂ ਦਿੰਦੀ, ਭਾਵੇਂ ਆਪ ਮੁੱਲ ਵਿੱਕ ਜਾਈਏ।

ਆਪਦੇ ਕਰ ਟੋਟੋ-ਟੋਟੋ ਸੱਜਣਾਂ ਨੂੰ ਭਾਵੇਂ ਦਾਮ ਚੁਕਾ ਦੇਈਏ।

ਦੁੱਖ ਆ ਜਾਂਣ ਜਿੰਦਗੀ ਚ ਜੀਭ ਦੰਦਾਂ ਥੱਲੇ ਦੇ ਕੇ ਕੱਟ ਜਾਈਏ।

ਜੇ ਕਦੇ ਰੋਣਾਂ ਵੀ ਹੋਵੇ ਲੋਕਾ ਤੋਂ ਉਹਲਾ ਪੱਲੇ ਦਾ ਕਰ ਲਈਏ।

ਪੈ ਜਾਵੇ ਮਸੀਬਤ ਰੱਬ ਦਾ ਭਾਣਾਂ ਮੰਨ ਜ਼ਰ ਹਿੱਕ ਉਤੇ ਜਾਈਏ।

ਜਾਨ ਜਾਂਦੀ ਜਾਵੇ, ਕਿਸੇ ਸ਼ਰੀਕ ਹੱਥੋਂ ਭੀਖ ਮੰਗ ਕੇ ਨਾਂ ਖਾਈਏ।

ਹਾਸਾ ਵੀ ਆਵੇ ਤਾਂ ਸਤਵਿੰਦਰ ਚੂੰਨੀ ਨਾਲ ਪਰਦਾ ਕਰ ਲਈਏ।

ਖੁਸ਼ੀ ਵਾਲੀ ਹੋਵੇ ਗੱਲ ਲੋਕਾਂ ਨੂੰ ਦੱਸ ਕੇ ਸੱਤੀ ਨਜ਼ਰ ਨਾਂ ਲਵਾਈਏ।

Comments

Popular Posts