ਭਾਗ 80 ਸਤਿਗੁਰੂ ਜੀ ਨੂੰ ਮਿਲਦਿਆਂ ਹੀ ਪ੍ਰਭੂ ਦਾ ਨਾਮ ਸਭ ਤੋਂ ਅਨੋਖਾ ਰਸ ਪੈਦਾ ਹੁੰਦਾ ਹੈ ਨੀਚਹ ਊਚ ਕਰੈ ਗੋਬਿੰਦੁ ਕਾਹੂ ਤੇ ਨ ਡਰ
ਸ੍ਰੀ ਗੁਰੂ ਗ੍ਰੰਥ ਸਾਹਿਬ  335 ਅੰਗ 1430 ਵਿਚੋਂ ਹੈ
Siri Guru Sranth Sahib 334 of 1430
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕੈਨੇਡਾ satwinder_7@hotmail.com
30/07/2013. 335  ।
ਇੱਕ ਰਸ ਅਨੰਦ ਦੇਣ ਵਾਲੀ ਕਿੰਗੁਰੀ ਦੇ ਵੱਜਣ ਵਾਲੀ ਤੰਤੀ ਮਜ਼ਬੂਤ ਹੋ ਗਈ ਹੈ, ਕਦੇ ਟੁੱਟਦੀ ਨਹੀਂ। ਸੁਰਤ ਦੀ ਤਾਰ ਉਸ ਵਿੱਚ ਟਿੱਕ ਗਈ ਹੈ। ਸੁਣ ਕੇ ਮੇਰਾ ਮਨ ਇਸ ਤਰ੍ਹਾਂ ਪੂਰਨ ਤੌਰ ਤੇ ਮਸਤ ਹੋ ਗਿਆ ਹੈ ਕਿ ਇਸ ਨੂੰ ਮਾਇਆ ਦਾ ਧੱਕਾ ਨਹੀਂ ਵੱਜ ਸਕਦਾ। ਭਗਤ ਕਬੀਰ ਜੀ ਕਹਿ ਰਹੇ ਹਨ, ਤਾਂ ਫਿਰ ਕਦੇ ਜਨਮ ਮਰਨ ਨਹੀਂ ਹੁੰਦਾ ਐਸਾ ਰੱਬ ਜੋਗ ਦਾ ਵਿਜੋਗ, ਬੈਰਾਗ ਖੇਡ ਖੇਡਦਾ ਹੈ। ਜੀਵ ਪੂਰੀ ਇਕ ਤਾਣੀ 40 ਗਜ਼ਾਂ ਵਾਂਗ ਹੁੰਦੀ ਹੈ ਜਿਸ ਵਿਚ ਸਰੀਰ ਦੇ 9 ਰਸਤੇ ਅੱਖਾਂ, ਕੰਨ, ਨੱਕ, ਮੂੰਹ, ਮਲ-ਮੂਤਰ , ਦਸ ਇੰਦਰੇ ਹਨ। ਜਿਵੇਂ ਪੰਜ ਸੂਖਮ ਤੱਤ, ਪੰਜ ਸਥੂਲ ਤੱਤ, ਦਸ ਪ੍ਰਾਣ ਤੇ ਇੱਕ ਮਨ ਸਣੇ 21 ਗਜ਼ ਤਾਣੀ ਦੇ ਹਨ। 60 ਨਾੜੀਆਂ ਉਸ ਤਾਣੀ ਦੇ ਲੰਮੇ ਪਾਸੇ ਦਾ ਸੂਤ ਹੁੰਦਾ ਹੈ। ਸਰੀਰ ਦੇ 9 ਜੋੜ ਉਸ ਤਾਣੀ ਦੇ, 9 ਟੋਟੇ ਹਨ। 72 ਛੋਟੀਆਂ ਨਾੜੀਆਂ ਉਸ ਤਾਣੀ ਨੂੰ ਪੇਟਾ ਲੱਗਾ ਹੋਇਆ ਸਮਝੋ। ਜੀਵ ਜੁਲਾਹਾ ਸਰੀਰ ਛੱਡ ਗਿਆ। ਬੁਣਨ ਵਾਲੀ ਚਲੀ ਗਈ, ਜੁਲਾਹਾ ਤਾਣਾ-ਪੇਟਾ ਬੁਣਨ ਤੋਂ ਸਰੀਰ ਵਿਕਾਰ ਹੋ ਗਿਆ ਹੈ। ਪ੍ਰਭੂ ਨੂੰ ਵਿਸਾਰਨ ਕਰਕੇ ਜੀਵ ਮਾੜੇ ਕੰਮਾਂ ਵਿਚ ਰੁਲ ਜਾਂਦਾ ਹੈ। ਸਰੀਰ ਦੀ ਤਾਣੀ ਗਜ਼ਾਂ ਨਾਲ ਨਹੀਂ ਮਿਣ ਹੁੰਦੀ, ਵੱਟੇ ਨਾਲ ਨਹੀਂ ਤੋਲ ਹੁੰਦੀ। ਇਸ ਸਰੀਰ ਤੇ ਤਾਣੀ ਨੂੰ ਵੀ ਹਰ ਰੋਜ਼ ਢਾਈ ਸੇਰ ਖ਼ੁਰਾਕ ਚਾਹੀਦੀ ਹੈ। ਜੇ ਭੋਜਨ ਪਚਿਆ ਨਹੀਂ ਹੈ, ਤਾਂ ਖਾਣਾ ਬਣਾਉਣ ਵਾਲਿਆਂ ਘਰ ਵਾਲਿਆਂ ਨਾਲ ਝਗੜਾ ਕੀਤਾ ਜਾਂਦਾ ਹੈ। ਖ਼ੁਰਾਕ ਮਿਲਦੀ ਨਹੀਂ ਤਾਂ ਸਰੀਰ ਵਿਚ ਭੜਥੂ ਮੱਚ ਜਾਂਦਾ ਹੈ। ਇਹੀ ਹਾਲ ਕੱਪੜੇ ਦੀ ਤਾਣੀ ਦਾ ਵੀ ਹੈ। ਰੱਬ ਤੋਂ ਵਿੱਛੜ ਕੇ ਦਿਨ ਵਿਹਲੇ ਬੈਠ ਕੇ, ਬਗੈਰ ਰੱਬ ਚੇਤੇ ਕੀਤੇ ਨਿਕਲਦੇ ਹਨ। ਇਹ ਵੇਲਾ ਹੱਥ ਨਹੀਂ ਆਉਂਦਾ। ਜਿਊਣ ਦੇ ਦਿਨਾਂ ਵਿੱਚ ਪ੍ਰਭੂ ਤੋਂ ਦੂਰ ਹੋ ਜਾਂਦਾ ਹੈ। ਪ੍ਰਭੂ ਦੀ ਯਾਦ ਦਾ ਸਮਾ ਗੁਆ ਲੈਂਦਾ ਹੈ। ਪ੍ਰਭੂ ਨੂੰ ਯਾਦ ਕੀਤੇ ਬਿਨਾਂ ਦਿਨ ਬੀਤੇ ਦਾ ਸਮਾਂ ਹੱਥ ਨਹੀਂ ਆਉਣ। ਦੁਨਿਆਵੀ ਮਿੱਟੀ ਦੇ ਭਾਂਡੇ ਵਿੱਚ ਸੂਤ ਦੀਆਂ ਨਲੀਆਂ ਜੁਲਾਹੇ ਨੇ ਭਿੱਜਣ ਲਈ ਰੱਖੀ। ਐਸਾ ਕਰਦਾ ਜੀਵ-ਜੁਲਾਹੇ ਵਾਂਗ ਬੰਦਾ ਦੁਨੀਆ ਦੇ ਕੰਮ ਕਰਦਾ ਖਿਝਦਾ ਮਰ ਜਾਂਦਾ ਹੈ। ਦੁਨਿਆਵੀ ਬੰਦੇ, ਮਿੱਟੀ ਦੇ ਭਾਂਡੇ, ਪਦਾਰਥ, ਟੁੱਟ ਵਿਕਾਰ ਕੰਮ ਮੁੱਕ ਜਾਂਦੇ ਹਨ। ਨਲੀ ਖ਼ਾਲੀ ਹੋ ਜਾਂਦੀ ਹੈ, ਤੰਦ ਨਹੀਂ ਨਿਕਲਦੀ, ਤੰਦ ਉਲਝੀ ਰਹਿੰਦੀ ਹੈ. ਜੀਵ ਦਾ ਮਨ ਸਰੀਰ ਨੂੰ ਛੱਡ ਦਿੰਦਾ ਹੈ, ਸੁਆਸ ਚੱਲਣੇ ਮੁੱਕ ਜਾਂਦੇ ਹਨ, ਸੁਆਸਾਂ ਦਾ ਸੰਬੰਧ ਸਰੀਰ ਤੋਂ ਟੁੱਟ ਜਾਂਦਾ ਹੈ। ਦੁਨੀਆ ਦੇ ਲਾਲਚਾਂ, ਵਿਕਾਰ ਦੇ ਕੰਮਾਂ ਦੇ ਜੰਜਾਲ ਛੱਡਦੇ, ਭਗਤ ਕਬੀਰ ਜੀ ਸਮਝਾ ਕੇ ਕਹਿ ਰਹੇ ਹਨ। ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਜਿਸ ਮਨੁੱਖ ਦੀ ਸੁਰਤ ਪ੍ਰਮਾਤਮਾ ਦੀ ਜੋਤ ਨਾਲ ਮਿਲ ਕੇ ਇੱਕ-ਅਨੋਖਾ ਰੂਪ ਹੋ ਜਾਂਦੀ ਹੈ। ਰੱਬ ਦੇ ਨਾਲ ਮਿਲਕੇ ਬੰਦੇ ਦੀ ਮੱਤ ਨਹੀਂ ਰਹਿੰਦੀ। ਜਿਸ ਸਰੀਰ, ਮਨ ਵਿੱਚ ਰੱਬ ਦਾ ਨਾਮ ਪੈਦਾ, ਚੇਤੇ ਨਹੀਂ ਹੁੰਦਾ, ਉਹੀ ਮਨੁੱਖ ਦੁਖੀ ਹੋ ਕੇ ਟੁੱਟ ਕੇ ਮਰ ਜਾਂਦਾ ਹੈ। ਮੇਰੇ ਸਾਂਵਲੇ ਸੋਹਣੇ ਰਾਮ ਪ੍ਰਭੂ ਹਨ। ਗੁਰੂ ਦੀ ਕਿਰਪਾ ਨਾਲ ਮੇਰਾ ਮਨ ਤਾਂ ਤੇਰੇ ਵਿਚ ਜੁੜਿਆ ਹੋਇਆ ਹੈ। ਸਿੱਧੀ ਸਤਿਗੁਰੂ ਨੂੰ ਮਿਲਿਆਂ ਲੱਭਦੀ ਹੈ, ਦੁਨੀਆ ਦੇ ਪਦਾਰਥਾਂ ਦਾ ਭੋਗਣਾ ਕੋਈ ਚੀਜ਼ ਨਹੀਂ ਹੈ। ਜਦੋਂ ਸਤਿਗੁਰੂ ਦਾ ਸ਼ਬਦ ਤੇ ਸੁਰਤ ਦੋਨੇਂ ਮਿਲਦੇ ਹਨ, ਤਾਂ ਪ੍ਰਮਾਤਮਾ ਦੇ ਨਾਮ ਦਾ ਮਿਲਾਪ ਦਾ ਕੰਮ ਭਾਗਾਂ ਨਾਲ ਪੈਦਾ ਹੁੰਦਾ ਹੈ। ਲੋਕ ਸਮਝਦੇ ਹਨ, ਸਤਿਗੁਰੂ ਦਾ ਸ਼ਬਦ ਕੋਈ ਸਾਧਾਰਨ ਜਿਹਾ ਗੀਤ ਹੈ। ਪਰ ਇਹ ਤਾਂ ਰੱਬੀ ਗੁਣਾਂ ਦੀ ਬਿਚਾਰ ਹੈ। ਜਿਵੇਂ ਕਾਂਸ਼ੀ ਦੇ ਸ਼ਹਿਰ ਨੂੰ ਮਨੁੱਖ ਦੇ ਮਰਨ ਵੇਲੇ ਮੁਕਤੀ ਦਾ ਦਾਤਾ ਸਮਝਿਆ ਜਾਂਦਾ ਹੈ। ਸਤਿਗੁਰੂ ਦਾ ਸ਼ਬਦ ਹਰ ਥਾਂ ਹੀ ਜੀਵਨ-ਮੁਕਤ ਕਰ ਦਿੰਦਾ ਹੈ। ਪ੍ਰਭੂ ਦਾ ਨਾਮ ਕੋਈ ਗਾਉਂਦਾ ਹੈ ਕੋਈ ਸੁਣਦਾ ਹੈ। ਮਨੁੱਖ ਪ੍ਰੇਮ ਨਾਲ ਜੀਅ ਲਾ ਕੇ ਪ੍ਰਭੂ ਨਾਲ ਪ੍ਰੀਤ ਬਣਾਉਂਦਾ ਹੈ। ਕਬੀਰ ਜੀ ਦਸ ਰਹੇ ਹਨ, ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹ ਜ਼ਰੂਰ ਸਭ ਤੋਂ ਉੱਚੀ ਗੁਣਾਂ ਤੇ ਗਿਆਨ ਵਾਲੀ ਬੁੱਧੀ ਹਾਸਲ ਕਰ ਲੈਂਦਾ ਹੈ। ਰਸਮਾਂ ਸੰਸਾਰ ਦੇ ਸਮੁੰਦਰ ਤੋਂ ਪਾਰ ਨਹੀਂ ਲੰਘਾਉਂਦੀਆਂ। ਜਿਹੜੇ ਮਨੁੱਖ ਅਜਿਹੇ ਜਤਨ ਕਰਦੇ ਹਨ, ਉਹ ਸਾਰੇ ਸੰਸਾਰ-ਸਮੁੰਦਰ ਵਿਚ ਡੁੱਬ ਜਾਂਦੇ ਹਨ, ਧਾਰਮਿਕ ਰਸਮਾਂ ਦੀਆਂ ਆਪੋ ਆਪਣੀਆਂ ਰਸਮਾਂ ਕਰਨ ਦੇ ਫ਼ਰਜ਼ ਹੋਰ ਕਈ ਕਿਸਮ ਦੇ ਧਾਰਮਿਕ ਪ੍ਰਣ ਕਰਨ ਨਾਲ ਹਉਮੈ ਮਨੁੱਖ ਦੇ ਮਨ ਨੂੰ ਸਾੜ ਦਿੰਦੀ ਹੈ। ਜਿੰਦ ਤੇ ਰੋਜ਼ੀ ਦੇ ਦੇਣ ਵਾਲਾ ਇੱਕ ਪ੍ਰਭੂ ਹੈ। ਤੂੰ ਉਸ ਨੂੰ ਆਪਣੇ ਮਨੋਂ ਕਿਉਂ ਭੁਲਾਉਂਦਾ ਹੈ? ਮਨੁੱਖਾ ਜਨਮ ਹੀਰਾ ਬਹੁਤ ਕੀਮਤੀ ਹੈ, ਅਮੋਲਕ ਮਹਿੰਗਾ ਲਾਲ ਬਹੁਤ ਵੱਡਮੂਲਾ ਹੈ, ਇਸ ਨੂੰ ਮੁਫ਼ਤ ਵਿੱਚ ਕੌਡੀ ਲਈ ਗਵਾ ਰਿਹਾ ਹੈ। ਆਪਣੇ ਦਿਲ ਵਿਚ ਵਿਚਾਰ ਨਹੀਂ ਕੀਤੀ ਕਿ ਭਟਕਣਾ ਦੇ ਕਾਰਨ ਤੈਨੂੰ ਤਾਂ ਮਾਇਆ ਦੀ ਭੁੱਖ-ਤ੍ਰੇਹ ਲੱਗੀ ਹੋਈ ਪ੍ਰਭੂ ਨੂੰ ਮਨ ਵਿਚ ਚੇਤੇ ਨਹੀਂ ਕਰਦਾ। ਦੁਨੀਆ ਦੇ ਸੁਆਦਾਂ ਦਾ ਲੋਭੀ ਬਣ ਰਿਹਾ ਹੈਂ । ਕਰਮਾਂ ਧਰਮਾਂ ਵਿਚ ਹੀ ਤੂੰ ਮਸਤਿਆ, ਹੰਕਾਰਿਆ ਰਹਿੰਦਾ ਹੈਂ । ਗੁਰੂ ਦਾ ਸ਼ਬਦ ਤੂੰ ਕਦੇ ਆਪਣੇ ਮਨ ਵਿਚ ਵਸਾਇਆ ਹੀ ਨਹੀਂ। ਪ੍ਰਭੂ ਨੂੰ ਵਿਸਾਰ ਕੇ ਤੂੰ ਦੁਨੀਆ ਦੇ ਸੁਆਦਾਂ ਦਾ ਲੋਭੀ ਬਣ ਰਿਹਾ ਹੈਂ । ਇੰਦਰੀ ਦੇ ਚਸਕੇ ਦਾ ਪ੍ਰੇਰਿਆ ਹੋਇਆ ਤੂੰ ਵਿਕਾਰਾਂ ਦੇ ਨਸ਼ੇ ਦੇ ਸੁਆਦ ਲੈਂਦਾ ਰਹਿੰਦਾ ਹੈਂ। ਜਿਨ੍ਹਾਂ ਦੇ ਮੱਥੇ ਉੱਤੇ ਚੰਗੇ ਭਾਗ ਜਾਗਦੇ ਹਨ, ਉਨ੍ਹਾਂ ਨੂੰ ਸਾਧ-ਸੰਗਤ ਵਿਚ ਲਿਆ ਕੇ ਪ੍ਰਭੂ ਵਿਕਾਰਾਂ ਤੋਂ ਇਉਂ ਬਚਾਉਂਦਾ ਹੈ ਜਿਵੇਂ ਲੱਕੜੀ ਲੋਹੇ ਨੂੰ ਸਮੁੰਦਰ ਤੋਂ ਪਾਰ ਲੰਘਾਉਂਦੀ ਹੈ। ਜੂਨਾਂ ਵਿਚ, ਜਨਮਾਂ ਵਿਚ ਦੌੜ ਦੌੜ ਕੇ, ਭਟਕ ਕੇ ਮੈਂ ਤਾਂ ਥੱਕ ਗਿਆ ਹਾਂ । ਦੁੱਖ ਸਹਾਰ ਸਹਾਰ ਕੇ ਹੋਰ ਆਸਰੇ ਛੱਡ ਬੈਠਾ ਹਾਂ। ਸਤਿਗੁਰੂ ਦੀ ਸ਼ਰਨ ਲਈ ਹੈ। ਕਬੀਰ ਜੀ ਦਸ ਰਹੇ ਹਨ, ਸਤਿਗੁਰੂ ਜੀ ਨੂੰ ਮਿਲਦਿਆਂ ਹੀ ਪ੍ਰਭੂ ਦਾ ਨਾਮ-ਰੂਪ ਸਭ ਤੋਂ ਅਨੋਖਾ ਰਸ ਪੈਦਾ ਹੁੰਦਾ ਪਿਆਰ ਨਾਲ ਕੀਤੀ ਹੋਈ ਪ੍ਰਭੂ ਦੀ ਭਗਤੀ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਾ ਲੈਂਦੀ ਹੈ।
ਜਿਵੇਂ ਲੋਕ ਹਾਥੀ ਨੂੰ ਫੜਨ ਲਈ ਕਲਬੂਤ ਦੀ ਨਕਲੀ ਹਥਣੀ ਬਣਾਉਂਦੇ ਹਨ। ਹਥਣੀ ਨੂੰ ਵੇਖ ਕੇ, ਕਾਮ ਦੀ ਵਾਸ਼ਨਾ ਦੇ ਕਾਰਨ ਹਾਥੀ ਫੜਿਆ ਜਾਂਦਾ ਹੈ। ਪ੍ਰਮਾਤਮਾ ਨੇ ਜੀਵਾਂ ਨੂੰ ਰੁੱਝੇ ਰੱਖਣ ਲਈ ਇੱਕ ਖੇਡ ਬਣਾਈ ਹੈ।
ਆਪਣੇ ਸਿਰ ਉੱਤੇ ਅੰਕਸ-ਲੋਹੇ ਦੀ ਸੀਖ ਜੋ ਹਾਥੀ ਨੂੰ ਤੋਰਨ ਲਈ, ਉਸ ਦੀ ਧੌਣ ਉੱਤੇ ਸਹਾਰਦਾ ਹੈ। ਕਮਲਾ ਮਨ ਕਾਮ ਵਿਚ ਫਸ ਕੇ ਦੁੱਖ ਸਹਾਰਦਾ ਹੈਂ ||1||


Comments

Popular Posts