ਭਾਗ 33 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਰਾਤ ਦੇ 11:00 ਵੱਜ ਰਹੇ ਸਨ। ਕੌਨਸਲਰ ਬਿਲਡਿੰਗ ਵਿੱਚ ਚੱਕਰ ਲਗਾਉਣ ਚੱਲੀਆਂ ਗਈਆਂ ਸਨ। ਮੈਨੂੰ ਪਤਾ ਸੀ। ਹੁਣ ਇਹ ਤਿੰਨ ਘੰਟੇ ਨਹੀਂ ਮੁੜਦੀਆਂ। ਨੀਂਦ ਦੀ ਝੁੱਟੀ ਲਾ ਕੇ ਆਉਣਗੀਆਂ। ਉਨਾਂ ਦਾ ਔਫੀਸ ਮੇਰੇ ਸਹਮਣੇ 20 ਕੁ ਗਜ਼ ਦੂਰ ਹੈ। ਅਸੀਂ ਇੱਕ ਦੂਜੇ ਨੂੰ ਦਿੱਸਦੀਆਂ ਹੁੰਦੀਆਂ ਹਾਂ। ਸਾਰੀ 7 ਮੰਜ਼ਲੀ ਬਿਲਡਿੰਗ ਵਿੱਚ ਅਸੀਂ ਔਰਤਾਂ ਹੀ ਹੁੰਦੀਆਂ ਹਾਂ। ਮੈਨੂੰ ਉਹ ਸਬ ਤੋਂ ਤੱਕੜਾ ਸ਼ੇਰ ਸਮਝਦੀਆਂ ਹਨ। ਕਈ ਮੈਨੂੰ ਪੁੱਛਦੇ ਵੀ ਹਨ। ਤੂੰ ਇਹ ਡਿਊਟੀ ਕਰਦੀ ਡਰਦੀ ਨਹੀਂ ਹੈ। ਐਡੀ ਹੋਲੀ ਜਿਹੀ ਹੈ। ਥੋੜੀ ਜਿਹੀ ਤੇਜ਼ ਹਵਾ ਆਵੇ। ਉਡ ਸਕਦੀ ਹੈ। " ਮੇਰਾ ਹਰ ਬਾਰ ਸਬ ਨੂੰ, ਇਹੀ ਜੁਆਬ ਹੁੰਦਾ ਹੈ, " ਮੈਨੂੰ ਮੇਰੇ ਪਾਲਣ ਵਾਲਿਆਂ ਨੇ, ਡਰਨਾਂ ਨਹੀਂ ਸਿੱਖਾਇਆ। ਮੈਨੂੰ ਡਰਨਾਂ ਨਹੀਂ ਆਉਂਦਾ। ਡਰ ਮੇਰੇ ਕੋਲੋ ਡਰਦਾ ਹੈ। " ਰਾਤ ਦਾ ਸ਼ਰਨਾਟਾ ਸੀ। ਮੈਂ ਇਕੱਲੀ ਬੈਠੀ ਸੀ। ਮੈਂ ਪਾਠ ਦੇ ਅਰਥ ਲਿਖਣ ਲੱਗ ਗਈ ਸੀ। ਮੈਂ ਦੇਖਿਆ ਬਾਹਰੋਂ ਮੁਸਲਮਾਨ ਔਰਤ ਦੇ ਨਾਲ ਇੱਕ ਹੋਰ ਉਸ ਤੋਂ ਵੀ ਲੰਬੀ, ਲੱਜੀ ਨੌਜੁਵਾਨ ਕੁੜੀ ਹੈ। ਉਸ ਕੁੜੀ ਦੇ ਨਕਸ਼਼ਾਂ ਵਿੱਚ ਅਜੀਬ ਖਿੱਚ ਸੀ। ਉਸ ਦੇ ਲੰਬੇ ਚੇਹਰੇ ਉਤੇ, ਤਲਵਾਰ ਵਰਗਾ ਤਿੱਖਾ, ਮਿਰਗੀ ਨੈਣਾਂ ਨਾਲ ਹੋਰ ਵੀ ਸਜਦਾ ਸੀ। ਇਹ ਕੁੜੀ ਕੱਲ ਵੀ ਹੱਸਦੀ ਹੋਈ, ਚੋਰ ਅੱਖ ਨਾਲ, ਮੇਰੇ ਵੱਲ ਦੇਖੀਦੀ ਹੋਈ, ਮੇਰੇ ਕੋਲੋ ਦੀ ਲੰਘ ਗਈ ਸੀ। ਮੁਸਲਮਾਨ ਔਰਤ ਫਾਤਮਾਂ ਨੂੰ ਟਿੱਚਰਾਂ ਕਰ ਰਹੀ ਸੀ। ਅੰਟੀ ਰਾਤ ਨੂੰ ਬਾਹਰ ਨਾਂ ਜਾਇਆ ਕਰ, ਤੈਨੂੰ ਕੋਈ ਭਜਾ ਕੇ, ਲੈ ਜਾਵੇਗਾ। " ਉਹ ਉਸ ਨੂੰ ਗੁੱਸੇ ਹੋਣ ਦੀ ਬਜਾਏ, ਦੰਦੀਆਂ ਕੱਢਣ ਲੱਗ ਗਈ। ਉਸ ਨੂੰ, ਮੈਂ ਅੱਜ ਹੱਸਦੇ ਦੇਖਿਆ ਸੀ। ਉਸ ਦੇ ਹੱਸਣ ਨਾਲ, ਉਸ ਦੇ ਮੈਨੂੰ ਦੰਦ ਦਿਸੇ। ਥੱਲੇ ਦੇ ਦੰਦਾਂ ਵਿੱਚੋਂ ਚਾਰ ਦੰਦ ਵਿਚਕਾਰ ਵਾਲੇ ਛੱਡ ਕੇ, ਦੋਂਨੇਂ ਪਾਸੀ ਸੋਨੇ ਰੰਗੇ ਦੋ-ਦੋ ਦੰਦ ਜੜੇ ਹੋਏ ਸਨ। ਜੋ ਉਸ ਦੇ ਕੱਣਕ ਵੰਨੇ ਰੰਗ ਵਿੱਚ ਹੋਰ ਨਿਖ਼ਰ ਰਹੇ ਸਨ।


ਮੈਂ ਉਸ ਨੂੰ ਪੁੱਛਿਆ, " ਬੀਬੀ ਫਾਤਮਾਂ, ਤੂੰ ਤਾਂ ਬਹੁਤ ਅਮੀਰ ਔਰਤ ਹੈ। ਸੋਨੇਂ ਦੇ ਚਾਰ ਦੰਦ ਲੁਆਈ ਫਿਰਦੀ ਹੈ। " ਉਸ ਨੇ ਆਪਦੇ ਦੰਦ ਹੋਰ ਕੱਢ ਲਏ। ਉਸ ਤੋਂ ਪਹਿਲਾਂ ਉਸ ਦੇ ਨਾਲ ਵਾਲੀ ਕੁੜੀ ਬੋਲ ਪਈ, " ਬੀਬੀ ਫਾਤਮਾਂ ਕੋਈ ਲੈ ਜਾਵੇਗਾ। " ਫਾਤਮਾਂ ਨੇ ਕਿਹਾ, " ਮੈਨੂੰ ਇਸ ਉਮਰ ਵਿੱਚ ਕੌਣ ਲੈ ਜਾਵੇਗਾ? ਕਿਸੇ ਨੇ ਹੁਣ ਕੀ ਕਰਾਉਣਾਂ ਹੈ? " ਕੁੜੀ ਨੇ ਆਪ ਹੀ ਹੱਸ ਕੇ ਕਿਹਾ, " ਮੈਂ ਤੇਰੀ ਗੱਲ ਨਹੀਂ ਕਰਦੀ। ਤੇਰੇ ਸੋਨੇਂ ਦੇ ਦੰਦ ਕੋਈ ਲੈ ਜਾਵੇਗਾ। ਚੋਰੀ ਨਾਂ ਕਰਾਂ ਲਈ। " ਉਹ ਕੁੜੀ ਨੇ ਮੇਰੇ ਵੱਲ ਦੇਖਿਆ। ਅੱਖ ਦੱਬ ਕੇ, ਫਿਰ ਹੋਰ ਊਚੀ ਹੱਸਣ ਲੱਗ ਗਈ। ਮੈਨੂੰ ਲੱਗਾ ਫਾਤਮਾਂ ਦੀ ਗੱਲ ਵਿੱਚ ਸ਼ਿਕਵਾਂ ਹੈ। ਜੇ ਉਸ ਦੀ ਘੱਟ ਉਮਰ ਹੁੰਦੀ, ਸੱਚੀ ਕੋਈ ਲੈ ਜਾਂਦਾ ਹੈ। ਮੈਂ ਉਸ ਨੂੰ ਪੁੱਛਿਆ, " ਫਾਤਮਾਂ ਜੇ ਤੇਰੀ ਕੋਈ ਬਾਂਹ ਫੜ ਕੇ, ਤੈਨੂੰ ਕੋਈ ਮਰਦ ਕਹੇ, " ਮੇਰੇ ਨਾਲ ਨਵੀਂ ਜਿੰਦਗੀ ਵਸਾਉਣ ਲਈ ਚੱਲ। ਤੇਰਾ ਕੀ ਇਰਾਦਾ ਹੋਵੇਗਾ? " ਉਸ ਦਾ ਸਾਰਾ ਚੇਹਰਾ ਲਾਲ ਹੋ ਗਿਆ। ਉਸ ਨੇ, ਮੂੰਹ ਚੂੰਨੀ ਵਿੱਚ ਲੁਕੋ ਲਿਆ। ਉਹੀ ਕੁੜੀ ਫਿਰ ਬੋਲੀ, " ਕੋਈ ਅੱਗੇ ਤਾਂ ਆਏ, ਬਾਂਹ ਫੜਨ ਵਾਲਾ। ਆਪਾਂ ਇਸ ਨੂੰ ਵਿਦਾ ਕਰ ਦੇਣਾਂ ਹੈ। " ਮੈਂ ਉਸ ਨੂੰ ਕਿਹਾ, " ਤੁਸੀਂ ਦੋਂਨੇਂ ਅੱਧੀ ਰਾਤ ਨੂੰ ਕਿਥੋਂ ਘੁੰਮਦੀਆਂ ਆਂਈਆਂ ਹੋ? ਕੱਲ ਵੀ ਦੋਂਨੇਂ ਇੱਕ ਸਾਥ ਸੀ। ਤੇਰੇ ਨਾਲੋਂ ਹੋਰ ਵੱਧ ਪਿਆਰ ਕਰਨ ਵਾਲਾ, ਹੋਰ ਕੌਣ ਬੀਬੀ ਫਾਤਮਾਂ ਨੂੰ ਮਿਲੇਗਾ? ਮੈਨੂੰ ਤਾਂ ਤੁਸੀਂ ਦੋਂਨੇ ਇਕਠੀਆਂ, ਬਹੁਤ ਜ਼ਿਆਦਾ ਖੁਸ਼ ਲੱਗਦੀਆਂ ਹੋ। "
ਉਸ ਮੁਸਲਮਾਨ ਔਰਤ ਨੇ ਦੱਸਿਆ, " ਅੱਜ ਸਾਡਾ ਦਸਵਾਂ ਰੋਜ਼ਾ ਹੈ। ਮਸੀਤ ਵਿੱਚੋਂ ਆਈਆਂ ਹਾਂ। ਰਾਤ ਦੇ ਦਸ ਵਜੇ ਰੋਜ਼ੇ ਖੋਲੇ ਹਨ। ਸਾਡੇ ਕੋਲ ਕਾਬਬ, ਗੋਸ਼ਤ ਤੇ ਚਾਵਲ ਹਨ। ਕੀ ਤੂੰ ਖਾਵੇਗੀ? ਮੈਂ ਉਨਾਂ ਨੂੰ ਕਿਹਾ, " ਕਾਬਬ, ਗੋਸ਼ਤ ਤੇ ਚਾਵਲ ਖਾ ਕੇ, ਤਾਂ ਨੀਂਦ ਬਹੁਤ ਆਵੇਗੀ। ਮੈਂ ਫ਼ਲ, ਕੱਚੀਆਂ ਸਬਜ਼ੀਆਂ ਹੀ ਖਾਂਦੀ ਹਾਂ। " ਮੈਂ ਉਨਾਂ ਨੂੰ ਪੁੱਛਿਆ, " ਤੁਹਾਡਾ ਤਾਂ ਸਾਰੀ ਦਿਹਾੜੀ ਭੁੱਖੇ ਰਹਿੱਣਾਂ ਰਾਸ ਆ ਗਿਆ ਹੈ। ਪੱਕੇ, ਪਕਾਏ ਕਾਬਬ, ਗੋਸ਼ਤ ਤੇ ਚਾਵਲ ਮਿਲ ਗਏ ਹਨ। " ਉਹ ਕੁੜੀਆਂ ਨੇ ਦੱਸਿਆ, " ਮਸੀਤ ਵਿੱਚ ਚਾਦਰ ਖੋਲ ਕੇ, ਦੋ ਜਾਣੇ ਫੜਦੇ ਹਨ। ਜਿਸ ਦੀ ਜੋ ਮਰਜ਼ੀ ਹੁੰਦੀ ਹੈ। ਪੈਸੇ ਦੇਈ ਜਾਂਦਾ ਹੈ। ਰਿਟੋਰਿੰਟ ਤੋ ਖਾਂਣਾ ਖ੍ਰੀਦ ਕੇ ਲੈ ਆਉਂਦੇ ਹਨ। " ਮੈਨੂੰ ਉਨਾਂ ਦਾ ਹੋਰ ਉਥੇ ਖੜ੍ਹਨਾਂ ਚੰਗਾ ਨਹੀਂ ਲੱਗ ਰਿਹਾ ਸੀ। ਉਹ ਗੱਲਾਂ ਮਾਰ ਰਹੀਆਂ ਸਨ। ਮੇਰੇ ਲਿਖਣ ਵਿੱਚ ਵਿਗਨ ਪੈ ਰਿਹ ਸੀ। ਇਸ ਲਈ ਮੈਂ ਹੁੰਗਾਰਾਂ ਭਰਨੋਂ ਹੱਟ ਗਈ। ਰਾਤ ਦੇ 12 ਵੱਜ ਗਏ ਸਨ। ਉਨਾਂ ਦੇ ਹੱਸਣ ਦੀ ਅਵਾਜ਼ ਬਿਲਡਿੰਗ ਵਿੱਚ ਗੂਜ ਰਹੀ ਸੀ। ਦੋਂਨੇ ਮਸਾਂ ਗਈਆਂ ਸਨ। ਮੈਂ ਸੇਬ ਖਾ ਕੇ, ਚਾਹ ਦਾ ਕੱਪ ਬੱਣਾਂ ਕੇ ਪੀਤਾ। ਮੈਂ ਅਰਥਾਂ ਵਾਲਾ ਪੇਜ਼-ਅੰਗ ਪੂਰਾ ਕਰਨਾਂ ਚਹੁੰਦੀ ਸੀ। ਜਿਉਂ ਹੀ 3 ਵੱਜੇ ਸਵੇਰੇ ਅਰਥ ਕਰਨ ਦਾ ਕੰਮ ਨਿਬੜਿਆ। 3 ਵਜੇ ਹੀ ਸਨ। ਬੀਬੀ ਫਾਤਮਾਂ ਮੇਰੇ ਕੋਲ ਆ ਖੜ੍ਹੀ। ਉਸ ਨੇ ਮੈਨੂੰ ਪੁੱਛਿਆ, " ਕੀ ਤੂੰ ਕੁੱਝ ਖਾਣਾਂ ਹੈ? ਮੈਂ ਹੁਣੇ ਰੋਜ਼ਾ ਰੱਖ ਕੁ ਆਂਈ ਹਾਂ। " ਮੈਂ ਉਸ ਨੂੰ ਕਿਹਾ, " ਮੈਂ ਹੁਣ ਕੁੱਝ ਨਹੀਂ ਖਾਂਣਾ। ਤੂੰ ਦੱਸ ਕੀ ਖਾਦਾ ਹੈ? " ਉਸ ਨੇ ਦੱਸਿਆ, " ਕਾਬਬ, ਗੋਸ਼ਤ ਨਾਲ ਦੋ ਰੋਟੀਆਂ ਖਾ ਲਈਆਂ ਹਨ। ਦੋ ਫ਼ਲ ਖਾ ਲੲੈ ਹਨ। " ਮੇਰੇ ਦਿਮਾਗ ਵਿੱਚ ਇੱਕ ਸੁਆਲ ਘੁੰਮ ਰਿਹਾ ਸੀ। ਇੰਨਾਂ ਨੂੰ 5 ਘੰਟੇ ਪਿਛੋਂ ਕਾਬਬ, ਗੋਸ਼ਤ ਤੇ ਚਾਵਲ ਖਾ ਕੇ, ਭੁੱਖ ਲੱਗ ਆਈ। ਉਹੀ ਕੁੱਝ ਖਾ ਕੇ ਹੋਰ ਪੇਟ ਭਰ ਲਿਆ। 19 ਘੰਟੇ ਸਵੇਰੇ 03:00 ਵੱਜੇ ਤੋਂ ਰਾਤ ਦੇ 22:00 ਵਜੇ ਤੱਕ ਭੁੱਖ ਕਿਵੇ ਕੱਟਦੇ ਹਨ?


Comments

Popular Posts