ਭਾਗ 32 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ


ਸ਼ਰਮ ਘਰ ਛੱਡਦੀਆਂ ਨੂੰ ਨਹੀਂ ਆਈ, ਕੱਪੜਿਆਂ ਨਾਲ ਸ਼ਰਮ ਕਿਵੇਂ ਰੁੱਕ ਸਕਦੀ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਹਿਂਦਸਤਾਨੀ, ਪੰਜਾਬੀ, ਹਿੰਦੂ ਤੇ ਮੁਸਲਮਾਨ ਔਰਤਾਂ ਨੂੰ ਇੰਨਾਂ ਦਬਾ, ਘੂਰ ਕੇ ਰੱਖਿਆ ਜਾਂਦਾ ਹੈ। ਇੰਨਾਂ ਦੀਆਂ ਮਨ ਦੀਆਂ ਸਧਰਾਂ, ਮਨ ਵਿੱਚ ਹੀ ਦੱਬ ਕੇ ਰਹਿ ਜਾਂਦੀਆਂ ਹਨ। ਬੱਚਪਨ ਵਿੱਚ ਪਿਉ, ਭਰਾ ਦਾ ਡਰ ਹੁੰਦਾ ਹੈ। ਫਿਰ ਕਈ ਤਾਂ ਪਤੀ, ਪੁੱਤਰ ਤੋਂ ਵੀ, ਡਰਦੀਆਂ ਜਿੰਦਗੀ ਕੱਢਦੀਆਂ ਹਨ। ਜ਼ਿਆਦਾਤਰ ਕਈ ਔਰਤਾਂ ਬਹੁਤ ਡਰਦੀਆਂ ਦੇਖੀਆਂ ਹਨ। ਕਈ ਉਦਾਂ ਹੀ ਨਿਸੰਗ ਹੁੰਦੀਆਂ ਹਨ। ਚਾਹੇ ਔਰਤਾਂ-ਮਰਦ ਕੋਈ ਵੀ ਹੈ। ਕਿਸੇ ਨੂੰ ਇੱਕ ਦੂਜੇ ਤੋਂ ਡਰਨਾਂ ਤੇ ਡਰਾਉਣਾਂ ਵੀ ਨਹੀਂ ਚਾਹੀਦਾ। ਮਰਾਜ਼ੀ ਨਾਲ ਜਿੰਦਗੀ ਗੁਜਾਂਰਨ ਦਾ ਹੱਕ ਹੋਣਾਂ ਚਾਹੀਦਾ ਹੈ। ਲੋਕ ਵੀ ਤ੍ਰਾਹਿ ਕੱਢੀ ਰੱਖਦੇ ਹਨ। ਕਈ ਆਂਢੀਆਂ, ਗੁਆਂਢੀਆਂ ਤੋਂ ਹੀ ਡਰੀ ਜਾਂਦੇ ਹਨ। ਆਪਦੀ ਜਿੰਦਗੀ ਆਪਦਾ ਅੱਲਗ ਅੰਨਦਾਜ਼ ਹੋਣਾਂ ਚਾਹੀਦਾ ਹੈ। ਪੰਜਾਬੀ ਹਿੰਦੂ ਤੇ ਮੁਸਲਮਾਨ ਔਰਤਾਂ ਵੀ, ਕਨੇਡਾ ਵਿੱਚ ਆ ਕੇ ਇੰਨੀਆਂ ਅਜ਼ਾਦ ਹੋ ਗਈਆਂ ਹਨ। ਹ ਗੋਰੀਆਂ ਕਾਲੀਆਂ ਦੇ ਵਿੱਚ ਮਿੱਠੇ ਦੇ ਦੁੱਧ ਵਿੱਚ ਘੁੱਲਣ ਵਾਂਗ ਹੋ ਗਈਆਂ ਹਨ। ਪ੍ਰੀਤ ਦੀ ਮੰਮੀ ਤੇ ਬੀਬੀ ਫਾਤਮਾਂ ਮੁਸਲਮਾਨ ਔਰਤ ਮੇਰੇ ਕੋਲ ਖੜ੍ਹ ਗਈਆਂ। ਉਹ ਦੱਸਣ ਲੱਗ ਗਈ, " ਮੇਰੇ ਧਰਮ ਵਿੱਚ ਪਰਦੇ ਦਾ ਰਵਾਜ਼ ਹੈ। ਹੱਥਾਂ ਦੇ ਗੁੱਟਾਂ ਤੱਕ ਬੰਦ ਬਾਹਾਂ ਹੋਣੀਆਂ ਚਾਹੀਦੀਆਂ ਹਨ। ਸਿਰ ਚੰਗੀ ਤਰਾਂ ਢੱਕਿਆ ਹੋਣਾਂ ਚਾਹੀਦਾ ਹੈ। "

ਉਸ ਦੇ ਅੱਧੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਸੀ। ਸਿਰ ਵੀ ਨੰਗਾ ਸੀ। ਜੀਨ ਦੇ ਨਾਲ ਟੀ-ਸ਼ਰਟ ਪਾਈ ਹੋਈ ਸੀ। ਦੇਖਣ ਨੂੰ 60 ਕੁ ਸਾਲਾਂ ਦੀ ਲੱਗਦੀ ਸੀ। ਮੈਂ ਉਸ ਨੂੰ ਪੁੱਛਿਆਂ, " ਫਿਰ ਤੂੰ ਆਪ ਕਿਉਂ ਆਪਦੇ ਧਰਮ ਦਾ ਕਨੂੰਨ ਤੋੜ ਰਹੀ ਹੈ? ਆਪ ਕਿਉਂ ਅੱਧੀਆਂ ਬਾਹਾਂ ਦੀ ਕਮੀਜ਼ ਪਾਈ ਹੋਈ ਹੈ? " ਉਸ ਦੀ ਜਗਾ ਉਤੇ ਪ੍ਰੀਤ ਦੀ ਮੰਮੀ ਦੀ ਮੰਮੀ ਬੋਲ ਪਈ, " ਬਗੈਰ ਬਾਂਹਾਂ ਤੋਂ ਜਿਹੋ-ਜਿਹੀਆਂ ਅੱਜ-ਕੱਲ ਦੀਆਂ ਕੁੜੀਆਂ ਗਿੱਠ ਕੁ ਦੇ ਝੱਗੇ ਪਾਈ ਫਿਰਦੀਆਂ ਹਨ। ਮੇਰਾ ਆਪਦਾ ਜੀਅ ਕਰਦਾ ਹੈ। ਗੋਡਿਆਂ ਤੱਕ ਜ਼ੀਨ ਪਾਉਣ ਨੂੰ ਜੀਅ ਕਰਦਾ ਹੈ। ਪਰ ਲੋਕਾਂ ਦੀ ਸ਼ਰਮ ਮਾਰਦੀ ਹੈ। ਮੈਂ ਉਸ ਨੂੰ ਕਿਹਾ, " ਸ਼ਰਮ ਕੀ ਹੁੰਦੀ ਹੈ? ਤੁਸੀਂ ਵੀ ਝੱਗੀਆਂ, ਸਕਲਟਾ ਪਾ ਲਵੋ। ਹੁਣ ਇਥੇ ਔਰਤਾਂ ਦੇ ਸ਼ਿਲਟਰ ਵਿੱਚ ਕਿਹਦਾ ਡਰ ਹੈ? ਪਤੀ, ਧੀ-ਪੁੱਤਰਾਂ ਨਾਲ ਅਦਾਲਤਾਂ ਵਿੱਚ ਕੇਸ ਚੱਲਦਾ ਹੈ। ਉਨਾਂ ਵਿੱਚੋਂ, ਕੋਈ ਤੁਹਾਡੀ ਹਵਾ ਵੱਲ ਨਹੀਂ ਦੇਖ ਸਕਦਾ। ਸਰਕਾਰ ਨੇ ਚੰਗੀ ਤੱਕੜੀ ਨਕੇਲ ਪਾਈ ਹੈ। ਚਾਹੇ ਕੋਠੇ ਚੜ੍ਹ ਕੇ ਨੱਚੀ ਚੱਲੋ। ਜਦੋਂ ਸ਼ਰਮ ਘਰ ਛੱਡਦੀਆਂ ਨੂੰ ਨਹੀਂ ਆਈ। ਕੱਪੜਿਆਂ ਨਾਲ ਸ਼ਰਮ ਕਿਵੇਂ ਰੁੱਕ ਸਕਦੀ ਹੈ? ਐਡੀ ਸਿਆਣੀ ਉਮਰ ਵਿੱਚ ਤੁਸੀਂ ਮੱਸਟੰਡਿਆਂ ਵਾਂਗ, ਘਰੋਂ ਬਾਹਰ ਨਿੱਕਲੀਆਂ ਫਿਰਦੀਆਂ ਹੋ। ਜਿਸ ਨੂੰ 60 ਸਾਲਾਂ ਦੇ ਹੋ ਕੇ, ਘਰ, ਬੱਚੇ, ਪਰਿਵਾਰ ਸੰਭਾਲਣੇ ਨਹੀਂ ਆਏ। ਸਹਿੱਣ ਸ਼ੀਲਤਾ ਨਹੀਂ ਆਈ। ਸਗੋਂ ਝਗੜਾ ਕਰਕੇ, ਘਰ ਛੱਡਣ ਦੀ ਆਖਰ ਆ ਗਈ। ਘਰ ਦੀਆਂ ਵੱਡੀ ਉਮਰ ਦੀਆਂ ਔਰਤਾਂ, ਸਾਰਾ ਕੁੱਝ ਹੁੰਦੇ ਹੋਏ, ਲਾਣੇਦਾਰਨੀਆਂ ਹੋ ਕੇ, ਛੱੜਿਆਂ ਵਾਂਘ ਬੇਘਰ ਹੋਈਆਂ ਫਿਰਦੀਆਂ ਹੋ। "

ਦੋਂਨੇ ਹੀ ਮੇਰੇ ਔਫ਼ੀਸ ਵਿੱਚ ਖੜ੍ਹੀਆਂ ਸੀ। ਇੱਕ ਦੂਜੇ ਦੇ ਕੂੜੀਆਂ ਮਾਰ ਕੇ ਗੱਲਾਂ ਕਰ ਰਹੀਆਂ ਸੀ। ਮੁਸਲਮਾਨ ਔਰਤ ਹਰ ਗੱਲ ਕਰਦੀ, ਕਦੇ ਸੱਜੀ ਅੱਖ ਦੱਬਦੀ ਸੀ। ਕਦੇ ਜੀਭ ਬਾਹਰ ਕੱਢ ਕੇ ਦੰਦਾਂ ਵਿੱਚ ਲੈਂਦੀ ਸੀ। ਇੰਨਾਂ ਵਿਚੋਂ ਇੱਕ ਵੀ ਹਰਕਤ ਚੱਜਦੀ, ਸਰੀਫ਼ ਬੰਦਿਆਂ ਵਾਲੀ ਨਹੀਂ ਸੀ। ਜੀਭ ਬਾਹਰ ਕੱਢ ਕੇ, ਅੱਖ ਦੱਬ ਕੇ, ਗੱਲ ਕਰਨ ਵਾਲੇ, ਲੂਚੇ ਜਿਹੇ ਸ਼ਰਾਰਤੀ ਲੱਗਦੇ ਹਨ। ਮੁਸਲਮਾਨ ਔਰਤ ਨੇ ਫਿਰ ਕਿਹਾ," ਤੂੰ ਸਾਡੇ ਵਿੱਚ ਹੀ ਕਸੂਰ ਕੱਢੀ ਜਾਂਦੀ ਹੈ। ਅੱਜ ਕੱਲ ਦੇ ਬੱਚੇ, ਮਾਪਿਆ ਨੂੰ ਟਿੱਚ ਨਹੀਂ ਸਮਝਦੇ। ਗਾਲਾ ਕੱਢਦੇ ਹਨ। ਧੱਕੇ ਮਾਰ ਕੇ ਘਰੋਂ ਬਾਹਰ ਕਰ ਦਿੰਦੇ ਹਨ। " ਮੈਂ ਇੰਨਾਂ ਨੂੰ ਰਾਤਾਂ ਨੂੰ ਤੁਰੀਆਂ ਫਿਰਦੀਆਂ ਦੇਖਦੀ ਸੀ। ਜੋ ਔਰਤਾਂ ਇਸ ਗੌਰਮਿੰਟ ਦੀ ਬਣੀ ਬਿੰਲਡਿੰਗ ਵਿੱਚ ਰਹਿੰਦੀਆਂ ਹਨ। ਸਾਰੀਆਂ ਦਿਮਾਗੀ ਹਾਲਤ ਵੱਲੋ, ਹਿੱਲੀਆਂ ਹੋਈਆਂ ਹਨ। ਇਹ ਸਾਰੀ ਰਾਤ ਸੌਂ ਨਹੀਂ ਸਕਦੀਆਂ। ਇਸ ਤੋਂ ਚੰਗਾ ਹੈ। ਬੱਚਿਆਂ ਤੋਂ ਹੀ ਦੋ ਚਾਰ ਗੱਲਾਂ ਸੁਣ ਲੈਣ। ਮੈਂ ਉਸ ਨੂੰ ਪੁੱਛਿਆਂ, " ਇਥੇ ਸੌਖੀਆ ਹੋ ਜਾਂ ਬੱਚਿਆਂ ਵਿੱਚ ਦੜ ਵੱਟ ਕੇ, ਗੁਜ਼ਾਰਾ ਕਰੀ ਜਾਂਦੀਆਂ। ਹੁਣ ਬੱਚੇ ਵੱਡੇ ਹੋ ਗਏ ਹਨ। ਆਪਣਾਂ-ਆਪ ਸੰਭਾਲਣ ਜੋਗੇ ਹਨ। ਵਿਆਹੇ ਗਏ ਹਨ। ਅੱਗੋਂ ਉਨਾਂ ਦੇ ਵੀ ਬੱਚੇ ਹੋ ਗਏ ਹਨ। ਹੁਣ ਆਪਣਾਂ ਆਪ ਤੋਰੀ ਜਾਂਦੇ ਹਨ। ਇਸ ਨਾਲੋਂ ਉਦੋਂ ਔਖਾ ਸੀ। ਜਦੋਂ ਉਹ ਨਿੱਕੇ ਸਨ। ਚੀਜ਼ਾ ਖ਼ਰਾਬ ਕਰ ਦਿੰਦੇ ਸਨ। ਮਾਪਿਆਂ ਦੇ ਸਿਰ, ਦਾੜੀ ਦੇ ਵਾਲਾਂ ਨੂੰ ਵੀ ਹੱਥ ਪਾ ਲੈਂਦੇ ਸਨ। ਉਦੋਂ ਤਾਂ ਕਦੇ ਗੁੱਸਾ ਨਹੀਂ ਆਇਆ ਹੋਣਾਂ। ਜਾਂ ਫਿਰ ਤੁਹਾਡੀ ਵੀ ਹੁਣ, ਬੱਚਿਆਂ ਵਾਲੀ ਉਮਰ ਹੋ ਗਈ ਹੈ। ਕਿਹੜੀ ਸਿਆਣੀ ਔਰਤ ਘਰ ਛੱਡ ਕੇ. ਦੇਹਲੀ ਤੋਂ ਬਾਹਰ ਪੈਰ ਕੱਢਦੀ ਹੈ। " ਮੁਸਲਮਾਨ ਔਰਤ ਗੱਲ ਸੁਣ ਕੇ ਪ੍ਰੇਸ਼ਾਨ ਹੋ ਗਈ। ਉਸ ਨੇ ਕਿਹਾ, " ਹੁਣ ਤੱਕ, ਤਾਂ ਮੈ ਖ਼ਾਮਦ ਦੀਆਂ ਵਧੀਕੀਆਂ ਸਹਿੰਦੀ ਆਈ ਹਾਂ। ਉਸ ਨੇ 5 ਨਿਕਾਹ ਕਿਤੇ ਹਨ। ਇੱਕ ਭਰਾ ਦੀ ਪਤਨੀ ਵਿਧਵਾ ਹੋ ਗਈ ਸੀ। ਦੂਜੀ ਉਸ ਦੇ ਮਾਮੇ ਦੀ ਕੁੜੀ ਦਾ ਤਲਾਕ ਹੋ ਗਿਆ ਸੀ। ਉਸ ਕੋਲ ਦੋ ਬੱਚੇ ਸਨ। ਦੋ ਨੂੰ ਪਤਾ ਨਹੀ ਕਿਥੋਂ ਉਠਾ ਕੇ ਲੈ ਆਇਆ। ਅੱਜ ਉਸ ਦੀ ਪਤਨੀਆਂ ਦੀ ਉਮਰ 20 ਸਾਲ ਤੋਂ 60 ਤੱਕ ਦੀ ਹੈ। ਸਬ ਤੋਂ ਵੱਡੀ ਮੈਂ ਹਾਂ। ਮੇਰੇ ਕੋਲੋ ਹੋਰ ਬਰਦਾਸਤ ਨਹੀਂ ਹੁੰਦਾ। " ਪ੍ਰੀਤ ਦੀ ਮੰਮੀ ਵੀ ਬੋਲ ਪਈ, " ਮੇਰੇ ਵੀ, ਮੇਰੇ ਪਤੀ ਨੇ ਸੀਰਮੇ ਪੀ ਲਏ। ਬੜਾ ਤੰਗ ਕੀਤਾ ਹੈ। ਇਸ ਮਰਦ ਦੇ ਬੱਚੇ ਨੇ, ਸਾਰੀ ਉਮਰ ਚੰਮ ਦੀਆਂ ਚਲਾਈਆਂ ਹਨ। ਮੈਂ ਅਜੇ ਤੱਕ ਉਸ ਨੂੰ ਜਾਂਣ ਨਹੀਂ ਸਕੀ। ਉਸ ਦਾ ਕੋਈ ਭੇਤ ਨਹੀਂ ਕੀ ਕਰਦਾ ਹੈ? ਸੁਹਾਗਣ ਨਾਲੋ ਮੈਂ ਰੰਡੀਆਂ ਵਾਲਾ ਜੀਵਨ ਹੰਢਾਇਆ ਹੈ। " ਉਹ ਦੋਂਨੇ ਹੀ ਰੋਣ ਲੱਗ ਗਈਆਂ। " ਮੈਂ ਸੋਚਿਆਂ ਕਿਥੇ ਜੱਬ ਪਾ ਲਿਆ। ਰਾਤ ਦਾ ਇੱਕ ਵੱਜਦਾ ਹੈ। ਇਹ ਰੰਡੀ ਰੋਣਾਂ ਲੈ ਕੇ ਬੈਠ ਗਈਆਂ। ਮੈਂ ਉਨਾਂ ਨੂੰ ਕਿਹਾ, " ਜੇ ਐਡੀਆਂ ਹੀ ਪਤੀਆਂ ਤੋਂ ਦੁੱਖੀ ਹੋ। ਹੋਰ ਲੱਭ ਲੈਣਾਂ ਸੀ। ਦਰੋਪਤੀ ਦੇ ਸਾਰੇ ਦੇ ਸਾਰੇ ਗੋਡੀ ਪੈਦੇ ਸੀ॥" ਪ੍ਰੀਤ ਦੀ ਮੰਮੀ ਨੇ ਕਿਹਾ, " ਮਰਦ ਦੇ ਬੱਚੇ ਸਾਰੇ ਘੱਗਰੀ ਦੇ ਹੀ ਯਾਰ ਹੁੰਦੇ ਹਨ। ਕੋਈ ਦਾਖੂਦਾਣਾਂ ਨਹੀਂ ਦਿੰਦਾ। "


Comments

Popular Posts