ਪ੍ਰਭੂ ਦਾ ਪ੍ਰੇਮ, ਪਿਆਰ ਅਣੀਆਂ ਵਾਲੇ ਤਿਖੇ ਤੀਰ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
18/07/2013. 327

ਸਰੀਰ ਮਰ ਗਿਆ ਤਾਂ ਆਤਮਾ, ਮਨ ਕਿਥੇ ਚਲਾ ਜਾਂਦਾ ਹੈ? ਸਤਿਗੁਰੂ ਦੇ ਰੱਬੀ ਬਾਣੀ ਦੇ ਸ਼ਬਦ ਦੀ ਨਾਲ, ਉਸ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ। ਜਿਸ ਬੰਦੇ ਨੇ ਪ੍ਰਭੂ ਨੂੰ ਮਨ ਅੰਦਰ ਜਾਣਿਆ ਹੈ। ਉਸ ਨੇ ਹੀ ਉਸ ਨੂੰ ਪਛਾਣਿਆ ਹੈ। ਜਿਵੇਂ ਗੁੰਗੇ ਦਾ ਮਨ ਮਿੱਠੀ ਸ਼ੱਕਰ ਵਿਚ ਅੰਨਦ ਲੈਂਦਾ ਹੈ। ਭਗਵਾਨ ਇਹੋ ਜਿਹਾ ਗਿਆਨ ਪ੍ਰਭੂ ਆਪ ਹੀ ਪਰਗਟ ਕਰਦਾ ਹੈ। ਜਾਨ ਹਰ ਸਾਹ ਨਾਲ ਨਾਮ ਜਪ, ਇਹੀ ਹੈ ਸੁਖਮਨਾ ਨਾੜੀ ਦਾ ਅੱਭਿਆਸ ਹੈ। ਐਸਾ ਗੁਰੂ ਧਾਰਨ ਕਰੋ ਕਿ ਦੂਜੀ ਵਾਰੀ ਗੁਰੂ ਧਾਰਨ ਦੀ ਲੋੜ ਹੀ ਨਾਹ ਰਹੇ। ਉਸ ਟਿਕਾਣੇ ਦਾ ਆਨੰਦ ਮਾਣੋ ਕਿ ਕਿਸੇ ਹੋਰ ਸੁਆਦ ਦੇ ਮਾਣਨ ਦੀ ਇੱਛਾ ਨਾਹ ਰਹੇ। ਐਸੀ ਮਨ ਦੀ ਬਿਰਤੀ ਜੋੜੋ ਕਿ ਫਿਰ ਜੋੜਨ ਦੀ ਲੋੜ ਨਾਹ ਰਹੇ। ਇਸ ਤਰ੍ਹਾਂ ਮਰੋ ਫਿਰ ਦੁਆਰਾ ਮਰਨਾਂ ਨਾਂ ਪਵੇ। ਮਨ ਦਾ ਬਗੈਰ ਪਾਣੀ ਤੋਂ ਇਸ਼ਨਾਨ ਕਰ ਰਿਹਾ ਹਾਂ ਜਿੱਥੇ ਗੰਗਾ, ਜਮਨਾ, ਸਰਸ੍ਵਤੀ ਵਾਲਾ ਪਾਣੀ ਨਹੀਂ ਹੈ।

ਅੱਖਾਂ ਨਾਲ ਸਭ ਨੂੰ ਇਕੋ ਜਿਹਾ ਵੇਖ ਰਿਹਾ ਹਾਂ, ਇਹ ਮੇਰੀ ਵਰਤਾਵਾ ਹੈ। ਪ੍ਰਭੂ ਨੂੰ ਚੇਤੇ ਕਰਕੇ, ਮੈਨੂੰ ਹੁਣ ਹੋਰ ਵਿਚਾਰਾਂ ਦੀ ਲੋੜ ਨਹੀਂ ਰਹੀ। ਜਿਵੇਂ ਠੰਡੇ ਪਾਣੀ, ਤੱਤੀ ਅੱਗ, ਸੀਤਲ ਹਵਾ, ਧਰਤੀ ਤੇ ਅਕਾਸ਼ ਦੇ ਸ਼ੁਭ ਗੁਣਾਂ ਵਾਂਗ ਮੈਂ ਭੀ ਸ਼ੁਭ ਗੁਣ ਧਾਰਨ ਕੀਤੇ ਹਨ। ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੈਂ ਇਸ ਤਰ੍ਹਾਂ ਦੀ ਰਹਿਣੀ ਰਹਿ ਰਿਹਾ ਹਾਂ। ਭਗਤ ਕਬੀਰ ਕਹਿਦੇ ਹਾਂ, ਪ੍ਰਭੂ ਖ਼ਸਮ ਨੂੰ ਸਿਮਰੋ। ਉਸ ਰੱਬ ਦੇ ਘਰ ਜਾਈਏ, ਫਿਰ ਮੁੜ ਕੇ ਉਥੋਂ ਆਉਣਾ ਨਹੀਂ ਪਵੇ।ਸੋਨਾ ਤੋਲ ਕੇ, ਰੱਬ ਨੂੰ ਖ੍ਰੀਦਣ ਲਈ ਵੱਟੇ ਵਿੱਚ ਦੇ ਦੇਈਏ ਰੱਬ ਨਹੀਂ ਮਿਲਦਾ। ਮੈਂ ਆਪ ਨੂੰ ਰੱਬ ਅੱਗੇ ਮੁੱਲ ਵੇਚ ਕੇ, ਆਪਣਾ ਮਨ ਦੇ ਕੇ ਰੱਬ ਲੱਭਾ ਹੈ। ਮੈਨੂੰ ਯਕੀਨ ਗਿਆ ਹੋਇਆ ਹੈ ਕਿ ਰੱਬ ਮੇਰਾ ਆਪਣਾ ਹੈ। ਹੋਲੀ-ਹੋਲੀ ਅਚਾਨਿਕ, ਮੇਰੇ ਮਨ ਵਿਚ ਪ੍ਰਭੂ ਦਾ ਪ੍ਰੇਮ ਪ੍ਰੀਤੀ ਜਾਗ ਗਈ ਹੈ। ਰੱਬ ਦੇ ਗੁਣ ਕਹਿਕੇ, ਦੱਸ ਕੇ ਬ੍ਰਹਮਾ ਵੀ ਰੱਬ ਬਾਰੇ ਅੰਨਦਾਜ਼ਾ, ਹਿਸਾਬ, ਕਿਤਾਬ, ਟਿਕਣਾਂ ਨਾਹੀਂ ਸਕਿਆ। ਮੈਨੂੰ ਉਹੀ ਰੱਬ, ਪ੍ਰਭੂ ਪ੍ਰੇਮ ਕਰਨ ਨਾਲ, ਉਸ ਨੂੰ ਯਾਦ ਕਰਨ ਨਾਲ ਮੇਰੇ ਹਿਰਦੇ ਵਿਚ ਕੇ ਮਿਲ ਪਿਆ ਹੈ।

ਕਬੀਰ ਆਖ ਰਹੇ ਹਨ। ਮੈਂ ਮਨਮਰਜ਼ੀਆਂ, ਚਲਾਕੀਆਂ ਵਾਲਾ ਸੁਭਾਉ ਛੱਡ ਦਿੱਤਾ ਹੈ। ਸਿਰਫ਼ ਰੱਬ ਦਾ ਪਿਆਰ ਮੇਰੀ ਕਿਸਮਤ ਵਿੱਚ ਆਇਆ ਹੈ। ਜਿਸ ਮੌਤ ਨੇ ਸਾਰਾ ਸੰਸਾਰ ਡਰਾ ਦਿੱਤਾ ਹੋਇਆ ਹੈ। ਸਤਿਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮੈਨੂੰ ਸਮਝ ਗਈ ਹੈ। ਮੌਤ ਕਿਵੇਂ ਵੀ ਆ ਜਾਵੇ, ਹਿਰਦਾ ਮਰਨ ਲਈ ਮਨ ਗਿਆ ਹੈ। ਉਹ ਮਨੁੱਖ ਸਦਾ ਜੰਮਦੇ ਮਰਦੇ ਰਹਿੰਦੇ ਹਨ ਜਿਨ੍ਹਾਂ ਨੇ ਪ੍ਰਭੂ ਨੂੰ ਨਹੀਂ ਪਛਾਂਣਿਆ। ਦੁਨੀਆਂ ਵਿਚ ਸਾਰੇ ਹੀ ਮੌਤ ਤੋਂ ਡਰਦੇ ਮੌਤ ਯਾਦ ਕਰ ਰਿਹੇ ਹਨ। ਅਡੋਲਤਾ ਵਿਚ ਰਹਿ ਕੇ ਦੁਨੀਆਂ ਦੀਆਂ ਖ਼ਾਹਸ਼ਾਂ ਨੂੰ ਛੱਡ ਦਿੰਦਾ ਹੈ। ਉਹ ਮੌਤ ਤੋਂ ਅਜ਼ਾਦ ਹੋ ਕੇ ਅਮਰ ਹੋ ਜਾਂਦਾ ਹੈ। ਕਬੀਰ ਜੀ ਆਖ ਰਹੇ ਹਨ। ਗੁਰੂ ਦੀ ਕਿਰਪਾ ਨਾਲ ਮੇਰਾ ਮਨ ਸੁਖੀ ਹੋ ਗਿਆ ਹੈ। ਮੇਰਾ ਭੁਲੇਖਾ ਦੂਰ ਹੋ ਚੁਕਾ ਹੈ, ਹਿਰਦੇ ਵਿਚ ਸੁਖ ਟਿਕ ਗਿਆ ਹੈ। ਸਰੀਰ ਵਿਚ ਭਾਲ ਕਰਦਿਆਂ ਵੀ, ਕਿਤੇ ਅਜਿਹੀ ਖ਼ਾਸ ਥਾਂ ਮੈਨੂੰ ਨਹੀਂ ਲੱਭੀ। ਸਰੀਰ ਵਿਚ ਕਿਤੇ ਅਜਿਹਾ ਥਾਂ ਨਹੀਂ ਹੈ। ਜਿਸ ਨੂੰ ਇਹਨਾਂ ਤੀਰਾਂ ਦੇ ਲੱਗੇ ਹੋਏ, ਜ਼ਖ਼ਮ ਦੀ ਦਰਦ ਹੋ ਰਹੀ। ਉਹੀ ਪੀੜ ਜਾਣਦਾ ਹੈ। ਪ੍ਰਭੂ ਦਾ ਪ੍ਰੇਮ, ਪਿਆਰ ਅਣੀਆਂ ਵਾਲੇ ਤਿਖੇ ਤੀਰ ਹਨ।

ਦੁਨੀਆਂ ਉਤੇ ਸਾਰੇ ਜੀਵ ਰੱਬ ਦੀਆਂ ਇਸਤਰੀਆਂ ਹਨ। ਸਾਰੀ ਦੁਨੀਆਂ ਦਾ ਇੱਕ ਰੱਬ ਖ਼ਸਮ ਹੈ। ਮੈਂ ਸਾਰੀਆਂ ਜੀਵ-ਇਸਤ੍ਰੀਆਂ ਨੂੰ, ਇੱਕ ਪ੍ਰਭੂ ਖ਼ਸਮ ਦੇ ਪਿਆਰ ਵਿਚ ਵੇਖ ਰਿਹਾ ਹਾਂ। ਮੈਂ ਕੀ ਜਾਣਾਂ, ਕਿਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਦੀ ਪਿਆਰੀ ਹੈ। ਭਗਤ ਕਬੀਰ ਆਖ ਰਹੇ ਹਨ, ਜਿਸ ਜੀਵ-ਇਸਤ੍ਰੀ ਦੇ ਪਿਛਲੇ ਜਨਮਾਂ ਤੋਂ ਮਿਲੇ, ਮੱਥੇ ਤੇ ਚੰਗੇ ਲੇਖ ਹਨ। ਪਤੀ-ਪ੍ਰਭੂ ਹੋਰ ਸਾਰੀਆਂ ਨੂੰ ਛੱਡ ਕੇ, ਉਸ ਨੂੰ ਮਿਲਦਾ ਹੈ। ਜੋ ਹੋਰਨਾਂ ਨਾਲੋਂ ਵੱਧ ਰੱਬ ਨਾਲ ਪਿਆਰ ਕਰਦੀ ਹੈ।
 

 

 

 
 

 

 

 

 

 

 

 

 

 

Comments

Popular Posts