ਕਿਥੇ ਕੋਈ ਆਪਣਾਂ ਬੱਣਦਾ ਤਮਾਸ਼ਾ ਬੱਣਦੇ ਹੋ?
ਸਤਵਿੰਦਰ ਸੱਤੀ (ਕੈਲਗਰੀ) - ਕਨੇਡਾ
ਕਿਹਨੂੰ ਦੋਸਤੋਂ ਤੁਸੀਂ ਆਪਣਾ ਕਹਿੰਦੇ ਹੋ? ਕਿਹਨੂੰ ਆਪਣਾਂ ਬੱਣਾਉਣਾਂ ਚਹੁੰਦੇ ਹੋ?
ਕਿਹਨੂੰ ਦਿਲ ਦੀ ਸੁਣਾਂਉਣਾਂ ਚਹੁੰਦੇ ਹੋ? ਕਿਹਨੂੰ ਪਿਆਰ-ਪ੍ਰੇਮ ਕਰਕੇ ਜਤਾਉਂਦੇ ਹੋ?
ਕਿਹਨੂੰ ਰੋ ਧੋ ਕੇ ਦਿਖਉਣਾਂ ਚਹੁੰਦੇ ਹੋ? ਕਿਹਨੂੰ ਢਿੱਡ ਨੰਗਾ ਕਰਕੇ ਦਿਖਾਉਂਦੇ ਹੋ?
ਕਿਹਨੂੰ ਮਨ ਦੀਆਂ ਖੋਲ ਸੁਣਾਉਦੇ ਹੋ? ਕਿਹਨੂੰ ਪਰਦੇ ਆਪਣੇ ਚੱਕ ਦਿਖਾਉਂਦੇ ਹੋ?
ਕਿਹਨੂੰ ਜਾਨ ਦੀ ਬਾਜੀ ਲਗਾ ਦਿਖਾਉਂਦੇ ਹੋ? ਕਿਹਨੂੰ ਸਤਵਿੰਦਰ ਮਰ ਮਿਟ ਕੇ ਦਿਖਾਉਂਦੇ ਹੋ?
ਕਿਹਨੂੰ ਸੱਤੀ ਵਾਸਤੇ ਪਾ-ਪਾ ਕੇ ਮਨਾਉਂਦੇ ਹੋ? ਕਿਉਂ ਲੋਕਾਂ ਨੂੰ ਆਪਣੇ ਉਤੇ ਤੁਸੀਂ ਹੱਸਾਉਂਦੇ ਹੋ?
ਕਿਥੇ ਕੋਈ ਆਪਣਾਂ ਬੱਣਦਾ ਤਮਾਸ਼ਾ ਬੱਣਦੇ ਹੋ? ਕਿਉਂ ਜਣੇ-ਖਣੇ ਅੱਗੇ ਵਾਸਤੇ ਤਰਲੇ ਪਾਉਂਦੇ ਹੋ? 

Comments

Popular Posts