ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੩੧ Page 331 of 1430
15178

ਕਉਨੁ ਕੋ ਪੂਤੁ ਪਿਤਾ ਕੋ ਕਾ ਕੋ



Koun Ko Pooth Pithaa Ko Kaa Ko ||

कउनु को पूतु पिता को का को

ਕਿਸ ਦਾ ਕੋਈ ਪੁੱਤਰ ਹੈ? ਕਿਸ ਦਾ ਕੋਈ ਪਿਉ ਹੈ?


Whose son is he? Whose father is he?
15179 ਕਉਨੁ ਮਰੈ ਕੋ ਦੇਇ ਸੰਤਾਪੋ ੧॥



Koun Marai Ko Dhaee Santhaapo ||1||

कउनु मरै को देइ संतापो ॥१॥

ਕੌਣ ਮਰਦਾ ਹੈ ਤੇ ਕੌਣ ਇਸ ਮੌਤ ਦੇ ਕਾਰਨ ਪਿਛਲਿਆਂ ਨੂੰ ਦੁੱਖ ਦੇਂਦਾ ਹੈ? ||1||


Who dies? Who inflicts pain? ||1||
15180


ਹਰਿ ਠਗ ਜਗ ਕਉ ਠਗਉਰੀ ਲਾਈ
Har Thag Jag Ko Thagouree Laaee ||

हरि ठग जग कउ ठगउरी लाई



The Lord is the thug, who has drugged and robbed the whole world.

15181 ਹਰਿ ਕੇ ਬਿਓਗ ਕੈਸੇ ਜੀਅਉ ਮੇਰੀ ਮਾਈ ੧॥ ਰਹਾਉ



Har Kae Bioug Kaisae Jeeao Maeree Maaee ||1|| Rehaao ||

हरि के बिओग कैसे जीअउ मेरी माई ॥१॥ रहाउ

ਮੇਰੀ ਮਾਂ, ਮੈਂ ਪ੍ਰਭੂ ਤੋਂ ਵਿੱਛੜ ਕੇ ਜੀਊਂ ਹੀ ਨਹੀਂ ਸਕਦਾ 1॥ ਰਹਾਉ



I am separated from the Lord; how can I survive, O my mother? ||1||Pause||

15182 ਕਉਨ ਕੋ ਪੁਰਖੁ ਕਉਨ ਕੀ ਨਾਰੀ



Koun Ko Purakh Koun Kee Naaree ||

कउन को पुरखु कउन की नारी

ਕਿਸ ਔਰਤ ਦਾ ਕੋਈ ਖਸਮ? ਕਿਸ ਖਸਮ ਦੀ ਕੋਈ ਵਹੁਟੀ?


Whose husband is he? Whose wife is she?
15183 ਇਆ ਤਤ ਲੇਹੁ ਸਰੀਰ ਬਿਚਾਰੀ ੨॥



Eiaa Thath Laehu Sareer Bichaaree ||2||

इआ तत लेहु सरीर बिचारी ॥२॥

ਇਹ ਮਨੁੱਖਾ ਜਨਮ ਹੀ ਮੌਕਾ ਹੈ, ਜਦੋਂ ਰੱਬ ਨੂੰ ਸਮਝਿਆ ਜਾ ਸਕਦੀ ਹੈ ||2||


Contemplate this reality within your body. ||2||
15184 ਕਹਿ ਕਬੀਰ ਠਗ ਸਿਉ ਮਨੁ ਮਾਨਿਆ



Kehi Kabeer Thag Sio Man Maaniaa ||

कहि कबीर ठग सिउ मनु मानिआ

ਕਬੀਰ ਜੀ ਆਖਦੇ ਹਨ, ਜਿਸ ਜੀਵ ਦਾ ਮਨ ਪ੍ਰਭੂ ਠੱਗ ਨਾਲ ਇਕ-ਮਿਕ ਹੋ ਗਿਆ ਹੈ ॥



Says Kabeer, my mind is pleased and satisfied with the thug.

15185 ਗਈ ਠਗਉਰੀ ਠਗੁ ਪਹਿਚਾਨਿਆ ੩॥੩੯॥



Gee Thagouree Thag Pehichaaniaa ||3||39||

गई ठगउरी ठगु पहिचानिआ ॥३॥३९॥

ਠੱਗੀ ਮੁੱਕ ਗਈ, ਰੱਬ ਮੋਹ ਦੇ ਪੈਦਾ ਕਰਨ ਵਾਲੇ ਨਾਲ ਸਾਂਝ ਪਾ ਲਈ ਹੈ ||3||39||


The effects of the drug have vanished, since I recognized the thug. ||3||39||
15186 ਅਬ ਮੋ ਕਉ ਭਏ ਰਾਜਾ ਰਾਮ ਸਹਾਈ



Ab Mo Ko Bheae Raajaa Raam Sehaaee ||

अब मो कउ भए राजा राम सहाई

ਗੁਣਾਂ ਗਿਆਨ ਵਾਲੇ ਬਾਦਸ਼ਾਹ ਪ੍ਰਭੂ ਜੀ ਹੁਣ ਮੇਰੇ ਮਦਦਗਾਰ ਬਣ ਗਏ ਹਨ ॥



Now, the Lord, my King, has become my help and support.

15187 ਜਨਮ ਮਰਨ ਕਟਿ ਪਰਮ ਗਤਿ ਪਾਈ ੧॥ ਰਹਾਉ



Janam Maran Katt Param Gath Paaee ||1|| Rehaao ||

जनम मरन कटि परम गति पाई ॥१॥ रहाउ

ਮੈਂ ਜਨਮ ਮਰਨ ਦੀ ਜੂਨ ਕੱਟ ਕੇ, ਸਭ ਤੋਂ ਉੱਚੀ ਪਦਵੀ ਹਾਸਲ ਕਰ ਲਈ ਹੈ 1॥ ਰਹਾਉ



I have cut away birth and death, and attained the supreme status. ||1||Pause||

15188 ਸਾਧੂ ਸੰਗਤਿ ਦੀਓ ਰਲਾਇ



Saadhhoo Sangath Dheeou Ralaae ||

साधू संगति दीओ रलाइ

ਪ੍ਰਭੂ ਨੇ ਮੈਨੂੰ ਭਗਤਾਂ ਵਿਚ ਰਲਾ ਦਿੱਤਾ ਹੈ ॥



He has united me with the Saadh Sangat, the Company of the Holy.

15189 ਪੰਚ ਦੂਤ ਤੇ ਲੀਓ ਛਡਾਇ



Panch Dhooth Thae Leeou Shhaddaae ||

पंच दूत ते लीओ छडाइ

ਪੰਜ ਵੈਰੀਆਂ ਤੋਂ ਉਸ ਨੇ ਮੈਨੂੰ ਬਚਾ ਲਿਆ ਹੈ।



He has rescued me from the five demons.

15190 ਅੰਮ੍ਰਿਤ ਨਾਮੁ ਜਪਉ ਜਪੁ ਰਸਨਾ



Anmrith Naam Japo Jap Rasanaa ||

अम्रित नामु जपउ जपु रसना

ਮੈਂ ਜੀਭ ਨਾਲ ਉਸ ਰੱਬ ਦਾ ਅਮਰ ਕਰਨ ਵਾਲਾ ਨਾਮ ਜੱਪਦਾ ਹਾਂ ॥



I chant with my tongue and meditate on the Ambrosial Naam, the Name of the Lord.

15191 ਅਮੋਲ ਦਾਸੁ ਕਰਿ ਲੀਨੋ ਅਪਨਾ ੧॥



Amol Dhaas Kar Leeno Apanaa ||1||

अमोल दासु करि लीनो अपना ॥१॥

ਮੈਨੂੰ ਉਸ ਨੇ ਮੈਨੂੰ ਕੀਮਤੀ ਦਾਨ ਦੇ ਕੇ, ਆਪਣਾ ਨੌਕਰ ਬਣਾ ਲਿਆ ਹੈ ॥



He has made me his own slave. ||1||

15192 ਸਤਿਗੁਰ ਕੀਨੋ ਪਰਉਪਕਾਰੁ



Sathigur Keeno Paroupakaar ||

सतिगुर कीनो परउपकारु

ਸਤਿਗੁਰੂ ਨੇ ਮੇਰੇ ਉਤੇ ਬੜੀ ਮਿਹਰਬਾਨੀ ਕੀਤੀ ਹੈ ॥



The True Guru has blessed me with His generosity.

15193 ਕਾਢਿ ਲੀਨ ਸਾਗਰ ਸੰਸਾਰ



Kaadt Leen Saagar Sansaar ||

काढि लीन सागर संसार

ਮੈਨੂੰ ਉਸ ਨੇ ਸੰਸਾਰ-ਸਮੁੰਦਰ ਵਿਚੋਂ ਕੱਢ ਲਿਆ ਹੈ ॥



He has lifted me up, out of the world-ocean.

15194 ਚਰਨ ਕਮਲ ਸਿਉ ਲਾਗੀ ਪ੍ਰੀਤਿ



Charan Kamal Sio Laagee Preeth ||

चरन कमल सिउ लागी प्रीति

ਮੇਰਾ ਪ੍ਰਭੂ ਦੇ ਸੋਹਣੇ ਚਰਨਾਂ ਨਾਲ ਪਿਆਰ ਬਣ ਗਿਆ ਹੈ ॥



I have fallen in love with His Lotus Feet.

15195 ਗੋਬਿੰਦੁ ਬਸੈ ਨਿਤਾ ਨਿਤ ਚੀਤ ੨॥



Gobindh Basai Nithaa Nith Cheeth ||2||

गोबिंदु बसै निता नित चीत ॥२॥

ਪ੍ਰਭੂ ਹਰ ਵੇਲੇ ਮੇਰੇ ਚਿੱਤ ਵਿਚ ਵੱਸ ਰਿਹਾ ਹੈ ||2||


The Lord of the Universe dwells continually within my consciousness. ||2||
15196 ਮਾਇਆ ਤਪਤਿ ਬੁਝਿਆ ਅੰਗਿਆਰੁ



Maaeiaa Thapath Bujhiaa Angiaar ||

माइआ तपति बुझिआ अंगिआरु

ਧੰਨ ਮੋਹ ਦੇ ਲਾਲਚ ਵਾਲੀ ਅੱਗ ਮਿਟ ਗਈ ਹੈ॥



The burning fire of Maya has been extinguished.

15197 ਮਨਿ ਸੰਤੋਖੁ ਨਾਮੁ ਆਧਾਰੁ



Man Santhokh Naam Aadhhaar ||

मनि संतोखु नामु आधारु

ਮਨ ਵਿਚ ਸੰਤੋਖ ਹੈ, (ਪ੍ਰਭੂ ਦਾ) ਨਾਮ (ਮਾਇਆ ਦੇ ਥਾਂ ਮੇਰੇ ਮਨ ਦਾ) ਆਸਰਾ ਬਣ ਗਿਆ ਹੈ ॥



My mind is contented with the Support of the Naam.

15198 ਜਲਿ ਥਲਿ ਪੂਰਿ ਰਹੇ ਪ੍ਰਭ ਸੁਆਮੀ



Jal Thhal Poor Rehae Prabh Suaamee ||

जलि थलि पूरि रहे प्रभ सुआमी

ਪਾਣੀ, ਧਰਤੀ ਹਰ ਥਾਂ ਪ੍ਰਭੂ ਮਾਲਕ ਵੱਸ ਰਿਹਾ ਹੈ॥



God, the Lord and Master, is totally permeating the water and the land.

15199 ਜਤ ਪੇਖਉ ਤਤ ਅੰਤਰਜਾਮੀ ੩॥



Jath Paekho Thath Antharajaamee ||3||

जत पेखउ तत अंतरजामी ॥३॥

ਮੈਂ ਜਿੱਧਰ ਤੱਕਦਾ ਹਾਂ, ਓਧਰ ਘਟ ਘਟ ਦੀ ਜਾਣਨ ਵਾਲਾ ਪ੍ਰਭੂ ਹੀ ਦਿੱਸਦਾ ਹੈ ||3||


Wherever I look, there is the Inner-knower, the Searcher of hearts. ||3||
15200 ਅਪਨੀ ਭਗਤਿ ਆਪ ਹੀ ਦ੍ਰਿੜਾਈ



Apanee Bhagath Aap Hee Dhrirraaee ||

अपनी भगति आप ही द्रिड़ाई

ਪ੍ਰਭੂ ਨੇ ਆਪ ਹੀ ਆਪਣੀ ਪਿਆਰ ਦੀ ਲਗਨ ਮੇਰੇ ਹਿਰਦੇ ਵਿਚ ਪੱਕੀ ਕੀਤੀ ਹੈ



He Himself has implanted His devotional worship within me.

15201 ਪੂਰਬ ਲਿਖਤੁ ਮਿਲਿਆ ਮੇਰੇ ਭਾਈ



Poorab Likhath Miliaa Maerae Bhaaee ||

पूरब लिखतु मिलिआ मेरे भाई

ਭਾਈ ਵੀਰੋ ਮੈਨੂੰ ਤਾਂ ਪਿਛਲੇ ਜਨਮਾਂ ਦੇ ਕੀਤੇ ਕਰਮਾਂ ਦਾ ਲਿਖਿਆ ਮਿਲ ਪਿਆ ਹੈ। ਮੇਰੇ ਵੀ ਭਾਗ ਜਾਗ ਪਏ ਹਨ ॥



By pre-ordained destiny, one meets Him, O my Siblings of Destiny.

15202 ਜਿਸੁ ਕ੍ਰਿਪਾ ਕਰੇ ਤਿਸੁ ਪੂਰਨ ਸਾਜ



Jis Kirapaa Karae This Pooran Saaj ||

जिसु क्रिपा करे तिसु पूरन साज

ਜਿਸ ਬੰਦੇ ਉੱਤੇ ਮਿਹਰ ਕਰਦਾ ਹੈ। ਉਸ ਲਈ ਰੱਬ ਸੋਹਣਾ ਸਬੱਬ ਬਣਾ ਦੇਂਦਾ ਹੈ

When He grants His Grace, one is perfectly fulfilled.

15203 ਕਬੀਰ ਕੋ ਸੁਆਮੀ ਗਰੀਬ ਨਿਵਾਜ ੪॥੪੦॥



Kabeer Ko Suaamee Gareeb Nivaaj ||4||40||

कबीर को सुआमी गरीब निवाज ॥४॥४०॥

ਭਗਤ ਕਬੀਰ ਦਾ ਮਾਲਕ ਪ੍ਰਭੂ ਗ਼ਰੀਬਾਂ ਨੂੰ ਪਾਲਣ ਵਾਲਾ ਹੈ ||4||40||


Kabeer's Lord and Master is the Cherisher of the poor. ||4||40||
15204 ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ



Jal Hai Soothak Thhal Hai Soothak Soothak Oupath Hoee ||

जलि है सूतकु थलि है सूतकु सूतक ओपति होई

ਸੂਤਕ—ਬੱਚਾ ਜੰਮਣ ਵਾਲੀ ਔਰਤ ਨੂੰ ਸਾਫ਼ ਨਹੀਂ ਸਮਝਿਆ ਜਾਂਦਾ। ਬਹੁਤੇ ਘਰਾਂ ਵਿਚ ਬੱਚਾ ਜੰਮਣ ਪਿਛੋਂ ਤਾਂ 13, 40 ਦਿਨ ਉਹ ਘਰ, ਔਰਤ ਨੂੰ ਅਪਵਿੱਤਰ ਮੰਨਿਆ ਜਾਂਦਾ ਹੈ। ਕਈ 13 ਦਿਨਾਂ ਵਾਸਤੇ, ਉਸ ਘਰ ਵਿਚ ਰੋਟੀ ਨਹੀਂ ਖਾਂਦੇ ਇਸੇ ਤਰ੍ਹਾਂ ਕਿਸੇ ਪ੍ਰਾਣੀ ਦੇ ਮਰਨ ਤੇ ਭੀ 'ਕ੍ਰਿਆ-ਕਰਮ' ਦੇ ਦਿਨ ਤਕ ਉਹ ਘਰ ਅਪਵਿੱਤ੍ਰ ਰਹਿੰਦਾ ਹੈ। ਪਾਣੀ ਵਿਚ ਗੰਦ ਹੈ, ਧਰਤੀ ਉਤੇ ਗੰਦ ਹੈ, ਹਰ ਥਾਂ ਗੰਦ ਹੈ। ਹਰ ਥਾਂ ਭਿੱਟਿਆ ਹੋਇਆ ਹੈ॥



There is pollution in the water, and pollution on the land; whatever is born is polluted.

15205 ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ੧॥



Janamae Soothak Mooeae Fun Soothak Soothak Paraj Bigoee ||1||

जनमे सूतकु मूए फुनि सूतकु सूतक परज बिगोई ॥१॥

ਜੀਵ ਦੇ ਜੰਮਣ ਤੇ ਗੰਦ ਪੈ ਜਾਂਦਾ ਹੈ। ਮਰਨ ਤੇ ਭੀ ਗੰਦ ਆਉਂਦਾ ਹੈ। ਇਸ ਗੰਦ ਦੇ ਭਰਮ ਵਿਚ ਦੁਨੀਆ ਖ਼ੁਆਰ ਹੋ ਰਹੀ ਹੈ ||1||


There is pollution in birth, and more pollution in death; all beings are ruined by pollution. ||1||
15206 ਕਹੁ ਰੇ ਪੰਡੀਆ ਕਉਨ ਪਵੀਤਾ



Kahu Rae Panddeeaa Koun Paveethaa ||

कहु रे पंडीआ कउन पवीता

ਪੰਡਿਤ ਹਰ ਥਾਂ ਗੰਦ ਪੈ ਰਿਹਾ ਹੈ ਸੁੱਚਾ ਕੌਣ ਹੋ ਸਕਦਾ ਹੈ?



Tell me, O Pandit, O religious scholar: who is clean and pure?

15207 ਐਸਾ ਗਿਆਨੁ ਜਪਹੁ ਮੇਰੇ ਮੀਤਾ ੧॥ ਰਹਾਉ



Aisaa Giaan Japahu Maerae Meethaa ||1|| Rehaao ||

ऐसा गिआनु जपहु मेरे मीता ॥१॥ रहाउ


ਮੇਰੇ ਸੱਜਣ ਇਸ ਅੱਕਲ ਵਾਲੀਆਂ, ਗੱਲਾ ਨੂੰ ਬਿਚਾਰੀਏ 1॥ ਰਹਾਉ
Meditate on such spiritual wisdom, O my friend. ||1||Pause||

15208 ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ



Nainahu Soothak Bainahu Soothak Soothak Sravanee Hoee ||

नैनहु सूतकु बैनहु सूतकु सूतकु स्रवनी होई

ਅੱਖੀਂ ਦਿੱਸਦੇ ਜੀਵ ਜੰਮਦੇ ਮਰਦੇ ਹਨ। ਅੱਖਾਂ ਰਾਹੀ ਗੰਦ ਦੇਖਦੇ ਹਾਂ। ਸਾਡੇ ਬੋਲਣ ਚੱਲਣ ਹਰਕਤਾਂ ਨਾਲ ਕਈ ਸੂਖਮ ਜੀਵ ਮਰ ਰਹੇ ਹਨ। ਬੋਲਣ ਰਾਹੀ ਗੰਦ ਬੋਲਦੇ ਹਾਂ। ਕੰਨਾਂ ਰਾਹੀ ਗੰਦ ਸੁਣਦੇ ਹਾਂ। ਸਬ ਅਪਵਿਤਰ ਹਨ ॥



There is pollution in the eyes, and pollution in speech; there is pollution in the ears as well.

15209 ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ੨॥



Oothath Baithath Soothak Laagai Soothak Parai Rasoee ||2||

ऊठत बैठत सूतकु लागै सूतकु परै रसोई ॥२॥

ਉਠਦਿਆਂ ਬੈਠਦਿਆਂ ਹਰ ਵੇਲੇ ਗੰਦ ਪੈ ਰਿਹਾ ਹੈ। ਰਸੋਈ ਵਿਚ ਭੀ ਗੰਦ ਹੈ ||2||


Standing up and sitting down, one is polluted; one's kitche is polluted as well. ||2||
15210 ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ



Faasan Kee Bidhh Sabh Kooo Jaanai Shhoottan Kee Eik Koee ||

फासन की बिधि सभु कोऊ जानै छूटन की इकु कोई

ਹਰੇਕ ਬੰਦਾ ਗੰਦ ਦੇ ਭਰਮਾਂ ਵਿਚ ਫਸਣ ਦਾ ਹੀ ਢੰਗ ਜਾਂਣਦਾ ਹੈ। ਇਸ ਵਿਚੋਂ ਬਚਣ ਦੀ ਸਮਝ ਕਿਸੇ ਵਿਰਲੇ ਨੂੰ ਹੈ



Everyone knows how to be caught, but hardly anyone knows how to escape.

15211 ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਹੋਈ ੩॥੪੧॥



Kehi Kabeer Raam Ridhai Bichaarai Soothak Thinai N Hoee ||3||41||

कहि कबीर रामु रिदै बिचारै सूतकु तिनै होई ॥३॥४१॥

ਜੋ ਬੰਦਾ ਆਪਣੇ ਹਿਰਦੇ ਵਿਚ ਪ੍ਰਭੂ ਨੂੰ ਯਾਦ ਕਰਦਾ ਹੈ, ਉਹਨਾਂ ਨੂੰ ਕੋਈ ਵੀ ਚੀਜ਼ ਭਿੱਟ, ਸੂਕ, ਨਫ਼ਰਤ, ਗੰਦੀ ਨਹੀਂ ਲੱਗਦੀ ||3||41||


Says Kabeer, those who meditate on the Lord within their hearts, are not polluted. ||3||41||
15212 ਗਉੜੀ



Gourree ||

गउड़ी


ਗਉੜੀ
Gauree:

15213 ਝਗਰਾ ਏਕੁ ਨਿਬੇਰਹੁ ਰਾਮ



Jhagaraa Eaek Nibaerahu Raam ||

झगरा एकु निबेरहु राम


ਮਨ ਵਿੱਚ ਚਲਦੇ ਬਿਚਾਰ ਪ੍ਰਭੂ ਦੂਰ ਕਰ ਦਿਉ। ਇਹ ਸ਼ੱਕ ਮੈਨੂੰ ਤੇਰੇ ਚਰਨਾਂ ਵਿਚ ਜੁੜਨ ਨਹੀਂ ਦੇਵੇਗਾ
Resolve this one conflict for me, O Lord,

15214 ਜਉ ਤੁਮ ਅਪਨੇ ਜਨ ਸੌ ਕਾਮੁ ੧॥ ਰਹਾਉ



Jo Thum Apanae Jan Sa Kaam ||1|| Rehaao ||

जउ तुम अपने जन सौ कामु ॥१॥ रहाउ

ਪ੍ਰਭੂ ਤੈਨੂੰ ਆਪਣੇ ਸੇਵਕ ਨਾਲ ਕੰਮ ਹੈ 1॥ ਰਹਾਉ



If you require any work from Your humble servant. ||1||Pause||

15215 ਇਹੁ ਮਨੁ ਬਡਾ ਕਿ ਜਾ ਸਉ ਮਨੁ ਮਾਨਿਆ



Eihu Man Baddaa K Jaa So Man Maaniaa ||

इहु मनु बडा कि जा सउ मनु मानिआ

ਇਹ ਮਨ ਤੱਕੜਾ ਹੈ ਜਾਂ ਕੀ ਇਸ ਤੋਂ ਵਧੀਕ ਬਲਵਾਨ ਉਹ ਪ੍ਰਭੂ ਹੈ। ਜਿਸ ਨਾਲ ਮਨ ਪਿਆਰ ਕਰਦਾ ਹੈ ?॥



Is this mind greater, or the One to whom the mind is attuned?

15216 ਰਾਮੁ ਬਡਾ ਕੈ ਰਾਮਹਿ ਜਾਨਿਆ ੧॥



Raam Baddaa Kai Raamehi Jaaniaa ||1||

रामु बडा कै रामहि जानिआ ॥१॥

ਪਰਮਾਤਮਾ ਵੱਡਾ ਹੈ, ਜਾਂ ਕੀ ਉਸ ਤੋਂ ਵਧ ਸਤਿਕਾਰ-ਜੋਗ ਹੈ। ਜਿਸ ਨੇ ਪਰਮਾਤਮਾ ਨੂੰ ਪਛਾਣ ਲਿਆ ਹੈ?



Is the Lord greater, or one who knows the Lord? ||1||

15217 ਬ੍ਰਹਮਾ ਬਡਾ ਕਿ ਜਾਸੁ ਉਪਾਇਆ



Brehamaa Baddaa K Jaas Oupaaeiaa ||

ब्रहमा बडा कि जासु उपाइआ

ਬ੍ਰਹਮਾ ਦੇਵਤਾ ਤਾਕਤ ਵਾਲਾ ਹੈ, ਜਾਂ ਕੀ ਉਸ ਤੋਂ ਵਧ ਉਹ ਪ੍ਰਭੂ ਵੱਡਾ ਹੈ, ਜਿਸ ਦਾ ਪੈਦਾ ਕੀਤਾ ਹੋਇਆ, ਬ੍ਰਹਮਾ ਹੈ? ॥



Is Brahma greater, or the One who created Him?

15218 ਬੇਦੁ ਬਡਾ ਕਿ ਜਹਾਂ ਤੇ ਆਇਆ ੨॥



Baedh Baddaa K Jehaan Thae Aaeiaa ||2||

बेदु बडा कि जहां ते आइआ ॥२॥

ਕੀ ਵੇਦ ਧਰਮ ਪੁਸਤਕਾਂ ਦਾ ਗਿਆਨ ਵੱਡਾ ਹੈ ਜਾਂ ਉਹ ਰੱਬ ਜਿਸ ਤੋਂ ਗਿਆਨ ਮਿਲਿਆ ਹੈ?| |2||


Are the Vedas greater, or the One from which they came? ||2||
15219 ਕਹਿ ਕਬੀਰ ਹਉ ਭਇਆ ਉਦਾਸੁ



Kehi Kabeer Ho Bhaeiaa Oudhaas ||

कहि कबीर हउ भइआ उदासु


ਭਗਤ ਕਬੀਰ ਕਹਿ ਰਹੇ ਹਨ, ਮੇਰੇ ਮਨ ਵਿਚ ਇਹ ਸੋਚ ਕੇ ਦੋ ਪਾਸੇ ਬਿਚਾਰ ਉੱਠ ਰਹੀ ਹੈ ॥
Says Kabeer, I have become depressed;

15220 ਤੀਰਥੁ ਬਡਾ ਕਿ ਹਰਿ ਕਾ ਦਾਸੁ ੩॥੪੨॥



Theerathh Baddaa K Har Kaa Dhaas ||3||42||

तीरथु बडा कि हरि का दासु ॥३॥४२॥

ਤੀਰਥ ਧਰਮ ਸਥਾਨ ਵੱਡਾ ਹੈ ਜਾਂ ਕੀ ਪ੍ਰਭੂ ਦਾ ਭਗਤ ਵੱਧ ਪੂਜਣ-ਜੋਗ ਹੈ, ਜਿਸ ਦਾ ਸਦਕਾ ਉਹ ਤੀਰਥ ਬਣਿਆ? ॥



Is the sacred shrine of pilgrimage greater, or the slave of the Lord? ||3||42||

15221 ਰਾਗੁ ਗਉੜੀ ਚੇਤੀ



Raag Gourree Chaethee ||

रागु गउड़ी चेती


ਰਾਗੁ ਗਉੜੀ ਚੇਤੀ
Raag Gauree Chaytee

15222 ਦੇਖੌ ਭਾਈ ਗ੍ਯ੍ਯਾਨ ਕੀ ਆਈ ਆਂਧੀ



Dhaekha Bhaaee Gyaan Kee Aaee Aaandhhee ||

देखौ भाई ग्यान की आई आंधी

ਵੀਰੋ ਵੇਖ, ਜਦੋਂ ਗਿਆਨ ਦੀ ਹਨੇਰੀ ਆਉਂਦੀ ਹੈ ਤਾਂ ਭਰਮ-ਵਹਿਮ ਦਾ ਛੱਪਰ ਸਾਰੇ ਦਾ ਸਾਰਾ ਉੱਡ ਜਾਂਦਾ ਹੈ

Behold, O Siblings of Destiny, the storm of spiritual wisdom has come.

15223 ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਮਾਇਆ ਬਾਂਧੀ ੧॥ ਰਹਾਉ



Sabhai Ouddaanee Bhram Kee Ttaattee Rehai N Maaeiaa Baandhhee ||1|| Rehaao ||

सभै उडानी भ्रम की टाटी रहै माइआ बांधी ॥१॥ रहाउ

ਧੰਨ ਦੇ ਆਸਰੇ ਖੜ੍ਹਾ, ਇਹ ਛੱਪਰ ਗਿਆਨ ਦੀ ਹਨੇਰੀ ਦੇ ਅੱਗੇ ਟਿਕਿਆ ਨਹੀਂ ਰਹਿ ਸਕਦਾ 1॥ ਰਹਾਉ



It has totally blown away the thatched huts of doubt, and torn apart the bonds of Maya. ||1||Pause||

15224 ਦੁਚਿਤੇ ਕੀ ਦੁਇ ਥੂਨਿ ਗਿਰਾਨੀ ਮੋਹ ਬਲੇਡਾ ਟੂਟਾ



Dhuchithae Kee Dhue Thhoon Giraanee Moh Balaeddaa Ttoottaa ||

दुचिते की दुइ थूनि गिरानी मोह बलेडा टूटा

ਭਰਮਾਂ-ਵਹਿਮਾਂ ਵਿਚ ਡੋਲਦੇ ਮਨ ਦੇ ਝੂਠੇ ਪਿਆਰ ਦਾ ਆਸਰਾ ਡਿੱਗ ਪੈਂਦਾ ਹੈ॥



The two pillars of double-mindedness have fallen, and the beams of emotional attachment have come crashing down.

15225 ਤਿਸਨਾ ਛਾਨਿ ਪਰੀ ਧਰ ਊਪਰਿ ਦੁਰਮਤਿ ਭਾਂਡਾ ਫੂਟਾ ੧॥



Thisanaa Shhaan Paree Dhhar Oopar Dhuramath Bhaanddaa Foottaa ||1||

तिसना छानि परी धर ऊपरि दुरमति भांडा फूटा ॥१॥

ਲਾਲਚ ਦਾ ਛੱਪਰ ਟੁੱਟ ਜਾਣ ਕਰਕੇ ਡਿੱਗ ਪੈਂਦਾ ਹੈ। ਇਸ ਕੁਚੱਜੀ ਮੱਤ ਦਾ ਭਾਂਡਾ ਭੱਜ ਜਾਂਦਾ ਹੈ ॥

The thatched roof of greed has caved in, and the pitcher of evil-mindedness has been broken. ||1||

15226 ਆਂਧੀ ਪਾਛੇ ਜੋ ਜਲੁ ਬਰਖੈ ਤਿਹਿ ਤੇਰਾ ਜਨੁ ਭੀਨਾਂ



Aaandhhee Paashhae Jo Jal Barakhai Thihi Thaeraa Jan Bheenaan ||

आंधी पाछे जो जलु बरखै तिहि तेरा जनु भीनां

ਰੱਬੀ ਗੁਰਬਾਣੀ ਗਿਆਨ ਦੇ ਸ਼ਬਦਾ ਦੇ ਪੜ੍ਹਨ ਪਿਛੋਂ, ਜਿਹੜਾ ਮਿੱਠਾ ਰਸ ਦਾ ਮੀਂਹ ਪੈਂਦਾ ਹੈ। ਉਸ ਵਿਚ ਪ੍ਰਭੂ ਤੇਰੀ ਭਗਤੀ ਕਰਨ ਵਾਲਾ, ਤੇਰਾ ਭਗਤ ਭਿੱਜ ਜਾਂਦਾ ਹੈ। ਗਿਆਨ ਦੀ ਬਰਕਤਿ ਨਾਲ ਭਰਮ-ਵਹਿਮ ਮੁੱਕ ਜਾਣ ਤੇ ਜਿਉਂ ਜਿਉਂ ਮਨੁੱਖ ਨਾਮ ਜੱਪਦਾ ਹੈ ॥



Your servant is drenched with the rain that has fallen in this storm.

15227 ਕਹਿ ਕਬੀਰ ਮਨਿ ਭਇਆ ਪ੍ਰਗਾਸਾ ਉਦੈ ਭਾਨੁ ਜਬ ਚੀਨਾ ੨॥੪੩॥



Kehi Kabeer Man Bhaeiaa Pragaasaa Oudhai Bhaan Jab Cheenaa ||2||43||

कहि कबीर मनि भइआ प्रगासा उदै भानु जब चीना ॥२॥४३॥


ਭਗਤ ਕਬੀਰ ਕਹਿ ਰਹੇ ਹਨ, ਮੈਂ ਦੇਖਿਆ ਹੈ। ਉਸ ਦੇ ਮਨ ਵਿਚ ਸ਼ਾਂਤੀ ਤੇ ਟਿਕਾਉ ਪੈਦਾ ਹੁੰਦਾ ਹੈ। ਪ੍ਰਭੂ ਦੇ ਗੁਣਾਂ ਗਿਆਨ ਦਾ ਚਾਨਣ ਹੋ ਜਾਂਦਾ ਹੈ। ਮਨ ਵਿਚ ਚਾਨਣ ਹੀ ਚਾਨਣ ਹੋ ਜਾਂਦਾ ਹੈ ||2|43||


Says Kabeer, my mind became enlightened, when I saw the sun rise. ||2|43||
15228 ਗਉੜੀ ਚੇਤੀ
Gourree Chaethee

गउड़ी चेती

ਗਉੜੀ ਚੇਤੀ



Gauree Chaytee:

15229 ਸਤਿਗੁਰ ਪ੍ਰਸਾਦਿ



Ik Oankaar Sathigur Prasaadh ||

सतिगुर प्रसादि



ਰੱਬ ਇੱਕ ਹੈ। ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਰੱਬ ਜੀ ਤੇ ਸਤਿਗੁਰੂ ਜੀ ਦੀ ਇੱਕ ਜੋਟੀ-ਦੋਸਤੀ-ਇੱਕ-ਮਿਕ ਹਨ। ਇਕ ਤਾਕਤ ਹੈ ॥

One Universal Creator God. By The Grace Of The True Guru:

Comments

Popular Posts