ਮਾੜੇ ਕੰਮ ਕਰਨ ਵਾਲਿਆਂ ਨੂੰ ਪ੍ਰਮਾਤਮਾਂ ਸਤਿਗੁਰ ਨਾਨਕ ਜੀ, ਪਵਿੱਤਰ ਕਰਦੇ ਹਨ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
1
0/07/2013. 322

ਐਸੇ ਪ੍ਰਭੂ ਨੁੰ ਯਾਦ ਕਰੀਏ। ਜੋ ਦੁਨੀਆਂ ਦੇ ਲਾਲਚਾਂ ਵਿੱਚ ਨਹੀਂ ਆਉਂਦਾ। ਉਚਾ ਜਵਨ ਬੱਣਦਾ ਹੈ। ਹੋਰ ਕੋਈ ਦੀਜੀ ਥਾਂ ਨਹੀਂ ਹੈ। ਜਿਸ ਨਾਲ ਮਨ ਟਿੱਕ ਜਾਵੇ। ਸਾਰੀ ਦੁਨੀਆ ਨੂੰ ਦੇਖ ਲਿਆ ਹੈ। ਨਾਂਮ ਬਗੈਰ ਅੰਨਦ ਨਹੀਂ ਹੈ। ਸਰੀਰ ਤੇ ਪੈਸਾ ਸੁਆਹ ਹੋ ਜਾਂਣੇ ਹਨ। ਕੋਈ ਬੰਦਾ ਹ ਜਾਂਣਦਾ ਹੈ। ਜਿਸ ਨੂੰ ਰੱਬ ਆਪ ਭੁੱਲਾ ਦਿੰਦਾ ਹੈ। ਉਸ ਨੂੰ ਸ਼ਾਂਤੀ ਨਹੀਂ ਆਉਂਦੀ। ਜੋ ਬੰਦੇ ਰੱਬ ਦੇ ਨਾਂਮ ਵਿੱਚ ਲੱਗੇ ਰਹਿੰਦੇ ਹਨ। ਉਹ ਲਾਲਚ ਤੋਂ ਰਹਿੱਤ ਪ੍ਰਭ ਨੂੰ ਗਾਉਂਦੇ ਹਨ। ਸਤਿਗੁਰ ਨਾਨਕ ਜੀ ਉਹ ਬੰਦੇ ਤੇਰੇ ਦਰ ਉਤੇ ਆਉਂਦੇ ਹਨ। ਜੋ ਤੈਨੂੰ ਚੰਗੇ ਲੱਗਦੇ ਹਨ। ਉਨਾਂ ਨੂੰ ਜਨਮ, ਮਰਨ ਦਾ ਚੱਕਰ ਨਹੀਂ ਪੈਦਾ। ਜੋ ਪ੍ਰਭੂ ਦੇ ਲੜ ਲੱਗੇ ਹਨ। ਜਿਉਂਦੇ ਹੀ ਉਹ ਰੱਬ ਨੂੰ ਸਵੀਕਾਰ ਹੋ ਜਾਂਦੇ ਹਨ। ਜੋ ਰੱਬੀ ਗੁਰਬਾਣੀ ਦੇ ਕੀਰਤਨ ਦੇ ਸੋਹਲੇ ਗਾਉਂਦੇ ਹਨ। ਜਿਸ ਨੇ ਰੱਬ ਦੇ ਭਗਤਾਂ ਨਾਲ ਮਿਲ ਕੇ ਰੱਬ ਦੇ ਗੁਣ ਗਾਏ ਹਨ। ਉਹ ਚੰਗੇ ਕਰਮਾਂ ਵਾਕੇ ਹਨ। ਰੱਬ ਦਾ ਨਾਂਮ ਭੁੱਲਾ ਦੇਣ ਨਾਲ, ਜਿਉਣ ਦਾ ਕੋਈ ਹੱਜ਼ ਨਹੀਂ ਹੈ। ਕੱਚੇ ਧਾਂਗੇ ਵਾਂਗ ਬੇਕਾਰ ਹੈ। ਸਤਿਗੁਰ ਨਾਨਕ ਰੱਬ ਦੇ ਭਗਤਾਂ ਦੀ ਮਿੱਟੀ ਵੀ, ਪ੍ਰਯਾਗ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੈ। ਜਿਵੇਂ ਸਵੇਰੇ ਧਰਤੀ ਤ੍ਰੇਲ ਨਾਲ ਮੋਤੀਆ ਵਾਂਗ ਚੱਮਕਦੀ ਹੈ। ਰੱਬ ਦਾ ਪਿਆਰ ਇਸ ਤਰਾ ਮਨ ਅੰਦਰ ਫੁੱਟਦਾ ਹੈ। ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ।

ਜਿਸ ਉਤੇ ਸਤਿਗੁਰ ਨਾਨਕ ਜੀ ਮੋਹਤ ਹੁੰਦੇ ਹਨ। ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ ਇੱਲ ਆਉਂਦੀ ਹੈ। ਇੱਲ ਨੇ ਜਿਥੇ ਮੁਰਦੇ ਨੂੰ ਵੇਖਿਆ ਉਥੇ ਬੈਠਦੀ ਹੈ। ਜਿਸ ਸੱਚੇ ਪ੍ਰਭੂ ਕੋਲ ਸਾਰੇ ਸੁਖ ਅੰਨਦ ਮੰਗਦੇ ਹਾਂ। ਉਸ ਸੱਚੇ ਪ੍ਰਭੂ ਦਾ ਨਾਂਮ ਯਾਦ ਕਰੀਏ। ਪ੍ਰਭੂ ਨੂੰ ਸਬ ਤੋਂ ਕੋਲ ਦੇਖੀਏ, ਉਸ ਇੱਕ ਰੱਬ ਦਾ ਨਾਂਮ ਯਾਦ ਕਰੀਏ। ਸਾਰਿਆ ਤੋਂ ਨੀਵੇ ਹੋ ਕੇ, ਪੈਰਾਂ ਦੀ ਮਿੱਟੀ ਬੱਣ ਜਾਂਵਾਂ। ਰੱਬ ਵਿੱਚ ਮਿਲ ਜਾਂਵਾਂ। ਕਿਸੇ ਜੀਵ ਨੂੰ ਦੁੱਖ ਨਾਂ ਦੇਈਏ। ਰੱਬ ਦਰਬਾਰ ਵਿੱਚ ਇੱਜ਼ਤ ਨਾਲ ਜਾਂ ਹੁੰਦਾ ਹੈ। ਮਾੜੇ ਕੰਮ ਕਰਨ ਵਾਲਿਆਂ ਨੂੰ ਪ੍ਰਮਾਤਮਾਂ ਸਤਿਗੁਰ ਨਾਨਕ ਜੀ, ਪਵਿੱਤਰ ਕਰਦੇ ਹਨ। ਮੈਂ ਜਿਸ ਦੋਸਤ ਨਾਲ ਦੋਸਤੀ ਕੀਤੀ ਹੈ, ਜੋ ਪ੍ਰਭੂ ਸਾਰਿਆਂ ਸਕਤੀਆਂ ਦਾ ਮਾਲਕ ਹੈ। ਮੇਰੀ ਜਿੰਦ ਰੱਬ ਤੋਂ ਕੁਰਬਾਨ ਹੈ। ਰੱਬ ਹੀ ਸਰੀਰ ਤੇ ਹਿਰਦੇ ਦੇ ਕੰਮ ਆਉਣ ਵਾਲਾ ਹੈ। ਬਹੁਤੇ ਪਿਆਰੇ ਪ੍ਰਭੂ ਜੀ, ਤੂੰ ਮੇਰਾ ਹੱਥ ਫੜ ਲਵੇ। ਮੈਂ ਕਦੇ ਆਪਦਾ ਹੱਥ ਕਦੇ ਨਾਂ ਛੱਡਾਵਾਂ। ਜੋ ਭਗਵਾਨ ਨੂੰ ਛੱਡ ਦਿੰਦੇ ਹਨ। ਉਹ ਦੁੱਖਾਂ, ਮਸੀਬਤਾਂ ਦਾ ਦਰਦ ਸਹਿੰਦੇ ਹਨ। ਸਾਰੀਆਂ ਚੀਜ਼ਾਂ ਦੇ ਭੰਡਾਰ ਰੱਬ ਦੇ ਹਨ। ਜੋ ਰੱਬ ਕਰਦਾ ਹੈ। ਉਹੀ ਹੁੰਦਾ ਹੈ। ਰੱਬ ਦੇ ਭਗਤ ਰੱਬ ਦਾ ਨਾਂਮ ਯਾਦ ਕਰ-ਕਰਕੇ, ਜਿਉਂਦੇ ਹਨ। ਰੱਬ ਉਨਾਂ ਦੇ ਮਾੜੇ ਕੰਮ ਸਾਫ਼ ਕਰ ਦਿੰਦਾ ਹੈ। ਰੱਬ ਦੇ ਸੋਹਣੇ ਚਰਨ ਕਮਲ ਮਨ ਵਿੱਚ ਰਹਿੰਦੇ ਹਨ। ਸਾਰੀਆਂ ਮਸੀਬਤਾਂ ਮੁੱਕ ਮੁੱਕਾ ਦਿੰਦਾ ਹੈ। ਜਿਸ ਨੇ ਸਪੂਰਨ ਸਤਿਗੁਰ ਨਾਨਕ ਜੀ ਮਿਲਿਆ ਹੈ। ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਹੈ। ਸਤਿਗੁਰ ਨਾਨਕ ਪ੍ਰਭ ਜੀ ਨੂੰ ਦੇਖਣ ਦੀ ਬਹੁਤ ਜ਼ਿਆਦਾ ਮਨ ਨੂੰ ਪਿਆਸ ਲੱਗੀ ਹੈ। ਮੇਹਰਬਾਨੀ ਕਰਕੇ ਦੇਵੋ। ਜੇ ਤੂੰ ਇੱਕ ਭੋਰਾ ਵਹਿਮ ਛੱਡ ਕੇ, ਭੱਟਕਣਾ ਬੰਦ ਕਰ ਦੇਵੇ। ਇੱਕ ਨਾਲ ਪਿਆਰ ਕਰੇਗਾ। ਜਿਥੇ ਵੀ ਜਾਂਵੇਗਾ, ਰੱਬ ਉਥੇ ਹੀ ਦਿਸੇਗਾ।

ਖੂੰਡੀ ਦੀ ਖੇਡ ਖੇਡਣ ਨੂੰ ਸੋਹਣੇ ਘੋੜੇ ਤੇ ਚੜ੍ਹ ਕੇ, ਬੰਦੂਕਾਂ ਦੇ ਹੱਥੇ ਹੱਥ ਵਿੱਚ ਫੜਦੇ ਹਨ ਹਨ। ਉਹ ਇਹੋ ਜਿਹੇ ਲੱਗਦੇ ਹਨ, ਕੁੱਕੜ ਦੀ ਉਡਾਰੀ ਉੱਡਦੇ ਹੋਣ, ਹੰਸਾਂ ਨਾਲ ਉੱਡਣ ਨੂੰ, ਮਨ ਨੂੰ ਉਤਸ਼ਾਹ ਦਿੰਦੇ ਹਨ। ਜੋ ਸੱਜਣ ਰੱਬ ਦਾ ਨਾਂਮ ਜੀਭ ਨਾਲ ਜੱਪਦਾ ਹੈ। ਕੰਨਾਂ ਨਾਲ ਸੁਣਦਾ ਹੈ। ਜੋ ਰੱਬ ਦੇ ਮਿੱਠੇ ਅੰਮ੍ਰਿਤ ਨਾਂਮ ਦੀ ਪ੍ਰਸੰਸਾ ਮਨ ਲਾ ਕੇ ਲਿਖਦੇ ਹਨ। ਉਨਾਂ ਦੇ ਹੱਥ ਸੁੱਧ ਹੋ ਜਾਂਦੇ ਹਨ। ਉਨਾਂ ਨੇ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ। ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣੋਂ ਬਚ ਜਾਂਦੇ ਹਨ। ਉਹਨਾਂ ਨੇ ਮਾਇਆ ਦੇ ਲਾਲਚ ਨੂੰ ਜਿੱਤ ਲਿਆ ਹੈ।

Comments

Popular Posts