ਜੱਗ ਰੋਂਦੇ ਦੇਖ ਹੱਸਦਾ ਹੁੰਦਾ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਦੁਨੀਆਂ ਚੋ ਆਪਣਾ ਕੋਈ ਨਹੀਂ ਹੁੰਦਾ। ਆਪਦੇ ਬੇਗਾਨਿਆਂ ਚੋ ਕੋਈ ਨੀਂ ਹੁੰਦਾ।

ਉਝ ਲੋਕਾਂ ਦਾ ਆਸਰਾ ਲੱਗਦਾ ਹੁੰਦਾ। ਪਰ ਕੋਈ ਹੀ ਸਹਾਰਾ ਬੱਣਦਾ ਹੁੰਦਾ।

ਵੈਸੇ ਤਾ ਜੱਗ ਰੋਂਦੇ ਦੇਖ ਹੱਸਦਾ ਹੁੰਦਾ। ਹੱਸਦੇ ਨੂੰ ਦੇਖ ਰੋਉਣਾ ਚਹੁੰਦਾ ਹੁੰਦਾ।

ਸਤਵਿੰਦਰ ਜੱਗ ਦੋਂਨੇਂ ਹੀ ਪਾਸੇ ਹੁੰਦਾ। ਸੱਤੀ ਕਦੇ ਬੰਦੇ ਨੂੰ ਹੱਸਾਉਂਦਾ ਹੁੰਦਾ।

ਜੱਗ ਕਦੇ ਉਸੇ ਬੰਦੇ ਨੂੰ ਰੋਉਂਦਾ ਹੁੰਦਾ। ਦੁਨੀਆਂ ਦਾ ਐਵੇਂ ਭੁਲੇਖਾ ਹੀ ਹੁੰਦਾ।

ਸਤਵਿੰਦਰ ਬੰਦਾ ਇਕੱਲਾ ਹੀ ਹੁੰਦਾ। ਦੁਨੀਆਂ ਦਾ ਝੁਰਮਟ ਵੈਸੇ ਹੀ ਹੁੰਦਾ ।

ਸੱਜਣਾਂ ਯਾਰਾਂ ਬਗੈਰ ਮੁਸ਼ਕਲ ਹੁੰਦਾ। ਸੱਜਣਾਂ ਨਾਲ ਜਿਉਣ ਦਾ ਮਜ਼ਾ ਹੁੰਦਾ।

ਇਕੱਲਾ ਬੰਦਾ ਬਹੁਤਾ ਸੁਖੀ ਹੁੰਦਾ। ਅੰਤ ਨੂੰ ਮਰ ਵੀ ਬੰਦਾ ਇਕੱਲਾ ਹੀ ਜਾਂਦਾ।

Comments

Popular Posts