ਮਾਲਕ ਪ੍ਰਭੂ ਸਭ ਥਾਂ ਭੋਰਾ-ਭੋਰਾ ਚੀਜ਼ ਵਿੱਚ ਵੀ ਮੌਜੂਦ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
22/07/2013. 330

ਜਿਸ ਸਿਰ ਉਤੇ ਬੰਦਾ ਸੰਵਾਰ ਸੰਵਾਰ ਪੱਗ ਬੰਨਦਾ ਹੈ। ਮੌਤ ਆਉਣ ਉਸ ਸਿਰ ਨੂੰ ਕਾਂ ਆਪਣੀਆਂ ਚੁੰਝਾਂ ਮਾਰ ਕੇ ਖਾਂਦੇ ਹਨ। ਇਸ ਸਰੀਰ ਤੇ ਧਨ ਦਾ ਕੀਹ ਮਾਂਣ ਕਰਦਾ ਹੈਂ? ਪ੍ਰਭੂ ਦਾ ਨਾਮ ਕਿਉਂ ਨਹੀਂ ਯਾਦ ਕਰਦਾ? ਕਬੀਰ ਆਖਦੇ ਹਨ ਮੇਰੇ ਮਨ ਤੂੰ ਬਾਤ ਸੁਣ। ਮੌਤ ਪਿਛੋਂ ਤੇਰੇ ਨਾਲ ਭੀ ਇਹੋ ਜਿਹੀ ਹੀ ਹੋਵੇਗੀ। ਸੁਖ ਦੇ ਮੰਗਿਆਂ ਨਾਲ ਦੁੱਖ ਮਿਲਦਾ ਹੈ। ਮੈਨੂੰ ਉਸ ਸੁਖ ਦੇ ਮੰਗਣ ਦੀ ਲੋੜ ਨਹੀਂ। ਅਜੇ ਭੀ ਸਾਡੀ ਸੁਰਤਿ ਮਾਇਆ ਵਿਚ ਹੀ ਲੱਗੀ ਹੋਈ ਹੈ। ਦੁਨੀਆਂ ਦੇ ਰਾਜੇ ਰੱਬ ਦੀ ਜੋਤ ਦਾ ਨਿਵਾਸ ਸੁਰਤ ਵਿਚ ਕਿਵੇਂ ਹੋ ਸਕੇ? ਇਸ ਧਨ ਦੇ ਸੁਖ ਪਿਛੋਂ ਸ਼ਿਵ ਜੀ ਤੇ ਬ੍ਰਹਮਾ ਵਰਗੇ ਦੇਵਤਿਆਂ ਨੂੰ ਡਰਾ ਦਿੱਤਾ। ਮੈਂ ਇਸ ਸੁਖ ਨੂੰ ਸੱਚਾ ਕਰ ਕੇ ਸਮਝਿਆ ਹੈ। ਬ੍ਰਹਮਾ ਦੇ ਚਾਰੇ ਪੁੱਤਰ ਸਨਕ, ਨਾਰਦ ਮੁਨੀ ਅਤੇ ਸ਼ੇਸ਼ ਨਾਗ ਨੇ ਮਾਇਆ-ਸੁਖ ਵਲ ਸੁਰਤ ਲਾਈ ਰੱਖੀ। ਦੁਨੀਆਂ ਦੇ ਲੋਕੋ, ਵੀਰੋ ਕੋਈ ਇਸ ਮਨ ਦੀ ਭੀ ਖੋਜ ਕਰੋ। ਸਰੀਰ ਮਰ ਜਾਂਣ ਨਾਲ, ਇਹ ਮਨ ਕਿੱਥੇ ਜਾਂਦਾ ਹੈ? ਸਤਿਗੁਰੂ ਦੀ ਕਿਰਪਾ ਨਾਲ, ਜੈਦੇਵ ਤੇ ਨਾਮਦੇਵ ਜੀ ਨੇ ਭਗਤੀ ਕੀਤੀ ਹੈ। ਭਗਤੀ ਦੇ ਚਾਉ ਨਾਲ ਇਹ ਗੱਲ ਸਮਝੀ ਹੈ।

ਜਿਸ ਬੰਦੇ ਦੀ ਆਤਮਾ ਨੇ ਜਨਮ ਮਰਨ ਦੇ ਗੇੜ ਵਿਚ ਪੈਣਾ ਨਹੀਂ ਪੈਂਦਾ। ਉਸ ਮਨੁੱਖ ਦੀ ਸੁਖਾਂ ਵਾਸਤੇ ਭੱਟਕਣਾ ਦੂਰ ਹੋ ਗਈ ਹੈ, ਉਸ ਨੇ ਪ੍ਰਭੂ ਨੂੰ ਪਛਾਂਣ ਲਿਆ ਹੈ। ਇਸ ਜੀਵ ਦਾ ਪ੍ਰਭੂ ਤੋਂ ਵੱਖਰਾ ਕੋਈ ਰੂਪ ਜਾਂ ਚਿਹਨ ਨਹੀਂ ਹੈ। ਪ੍ਰਭੂ ਦੇ ਹੁਕਮ ਵਿਚ ਹੀ ਜੀਵ ਬਣਿਆ ਹੈ। ਉਸ ਵਿਚ ਲੀਨ ਹੋ ਜਾਂਦਾ ਹੈ। ਜੇ ਕੋਈ ਬੰਦਾ, ਇਸ ਮਨ ਦਾ ਭੇਦ ਜਾਣ ਲੈਂਦਾ ਹੈ। ਰੱਬ ਨਾਲ ਮਨ ਜੋੜ ਕੇ, ਸੁਖ ਦੇਣ ਵਾਲੇ ਪ੍ਰਭੂ ਦਾ ਰੂਪ ਹੋ ਜਾਂਦਾ ਹੈ। ਜੋ ਆਪ ਇੱਕ ਹੈ ਤੇ ਸਾਰੇ ਸਰੀਰਾਂ ਵਿਚ ਮੌਜੂਦ ਹੈ। ਕਬੀਰ ਜੀ ਲਿਖ ਰਹੇ ਹਨ, ਮਨ ਵਿੱਚ ਰੱਬ ਦਾ ਸਿਮਰਨ ਕਰਦੇ ਰਹੀਏ। ਜੋ ਦਿਨ ਰਾਤ ਕੇਵਲ ਪ੍ਰਭੂ ਦੇ ਨਾਮ ਚੇਤਨ ਕਰ ਰਹੇ ਹਨ। ਜਿਨ੍ਹਾਂ ਨੇ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖੀ ਹੈ। ਸਾਧਨ ਕਰਨ ਵਾਲੇ ਜੋਗੀ, ਸਾਰੇ ਮੁਨੀ ਸੰਸਾਰ-ਸਮੁੰਦਰ ਤੋਂ ਤਰਨ ਦੇ ਤਰੀਕੇ ਲੱਘਦੇ ਥੱਕ ਗਏ ਹਨ। ਇਕ ਉਸ ਰੱਬ ਦਾ ਨਾਂਮ ਹੈ। ਜਦੋਂ ਉਸ ਨੂੰ ਪਿਆਰ ਨਾਲ ਯਾਦ ਕਰੀਏ, ਤਾਰ ਲੈਂਦਾ ਹੈ, ਬੇੜਾ ਪਾਰ ਕਰ ਦੇਂਦਾ। ਜੋ ਮਨੁੱਖ ਪ੍ਰਭੂ ਦਾ ਸਿਮਰਨ ਕਰਦੇ ਹਨ, ਉਹ ਪ੍ਰਭੂ ਤੋਂ ਵੱਖਰੇ ਨਹੀਂ ਰਹਿ ਜਾਂਦੇ।

ਕਬੀਰ ਜੀ ਦਸ ਰਹੇ ਹਨ, ਉਹਨਾਂ ਨੇ ਪ੍ਰਭੂ ਦੇ ਨਾਮ ਨੂੰ ਪਛਾਣ ਲਿਆ ਹੈ। ਬੇਸ਼ਰਮ ਮਨ ਕੀ ਤੈਨੂੰ ਸ਼ਰਮ ਨਹੀਂ ਆਉਂਦੀ? ਪ੍ਰਭੂ ਨੂੰ ਛੱਡ ਕੇ ਕਿੱਥੇ ਤੇ ਕਿਸ ਦੇ ਪਾਸ ਤੂੰ ਜਾਂਦਾ ਹੈਂ? ਜਿਸ ਮਨੁੱਖ ਦਾ ਮਾਲਕ ਰੱਬ ਵੱਡਾ ਹੋਵੇ। ਮਾਲਕ ਪ੍ਰਭੂ ਸਭ ਥਾਂ ਭੋਰਾ-ਭੋਰਾ ਚੀਜ਼ ਵਿੱਚ ਵੀ ਮੌਜੂਦ ਹੈ। ਰੱਬ ਸਦਾ ਤੇਰੇ ਨਾਲ ਹੈ, ਤੇਰੇ ਤੋਂ ਦੂਰ ਨਹੀਂ ਹੈ। ਜਿਸ ਦੇ ਚਰਨਾਂ ਦਾ ਆਸਰਾ ਲਿਆ ਹੋਇਆ ਹੈ। ਬੰਦੇ ਉਸ ਪ੍ਰਭੂ ਦੇ ਦਰਬਾਰ ਵਿੱਚ ਕਿਹੜੀ ਚੀਜ਼ ਨਹੀਂ ਹੈ? ਪ੍ਰਭੂ ਦੀਆਂ ਵਡਿਆਈਆਂ ਦੀਆਂ, ਗੱਲਾਂ ਹਰੇਕ ਜੀਵ ਕਰ ਰਿਹਾ ਹੈ। ਉਹ ਪ੍ਰਭੂ ਸਭ ਸ਼ਕਤੀਆਂ ਦਾ ਮਾਲਕ ਹੈ, ਸਭ ਪਦਾਰਥ ਦੇਣ ਵਾਲਾ ਹੈ। ਕਬੀਰ ਜੀ ਦਸ ਰਹੇ ਹਨ, ਸੰਸਾਰ ਵਿਚ ਕੇਵਲ ਉਹੀ ਮਨੁੱਖ ਸਾਰੇ ਗੁਣਾਂ ਵਾਲਾ ਹੈ। ਜਿਸ ਦੇ ਹਿਰਦੇ ਵਿਚ ਪ੍ਰਭੂ ਤੋਂ ਬਗੈਰ, ਕੋਈ ਹੋਰ ਨਹੀਂ ਹੈ।

Comments

Popular Posts