ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
21/07/2013. 329

ਹਰੇਕ ਦੇ ਮਨ ਦੀ ਅੰਦਰਲੀ ਲਗਨ ਸਾਰੇ ਮਨ ਉਤੇ ਪ੍ਰਭਾਵ ਪਾ ਰੱਖਦੀ ਹੈ। ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ। ਉਹ ਕਿਹੜਾ ਮੁਨੀ ਹੈ ਜੋ ਮਨ ਨੂੰ ਮਾਰਦਾ ਹੈ?ਦੱਸੋ, ਮਨ ਨੂੰ ਮਾਰ ਕੇ ਉਹ ਕਿਸ ਨੂੰ ਤਾਰਦਾ ਹੈ? ਹਰੇਕ ਮਨੁੱਖ ਦਾ ਮਨ ਰੱਬ ਦਾ ਪ੍ਰੇਰਿਆ ਹੋਇਆ ਹੀ ਬੋਲਦਾ ਹੈ। ਮਨ ਨੂੰ ਮਾਰਨ ਤੋਂ ਬਗੈਰ, ਮਨ ਨੂੰ ਵਿਕਾਰਾਂ ਤੋਂ ਮੋੜਨ ਤੋਂ ਬਿਨਾ, ਪ੍ਰਭੂ ਪ੍ਰੇਮ ਨਹੀਂ ਹੋ ਸਕਦਾ। ਕਬੀਰ ਆਖ ਰਹੇ ਹਨ, ਜੋ ਮਨੁੱਖ ਰੱਬ ਦੇ ਇਸ ਭੇਤ ਨੂੰ ਸਮਝਦਾ ਹੈ। ਉਹ ਤਾਰੇ ਜੋ ਅਕਾਸ਼ ਵਿਚ ਦਿੱਸ ਰਹੇ ਹਨ, ਕਿਸ ਚਿੱਤ੍ਰਕਾਰ ਨੇ ਚਿੱਤਰੇ ਹਨ? ਦੱਸ, ਹੇ ਪੰਡਿਤ ਅਕਾਸ਼ ਕਿਸ ਦੇ ਸਹਾਰੇ ਹੈ? ਕੋਈ ਭਾਗਾਂ ਵਾਲਾ ਸਿਆਣਾ ਬੰਦਾ ਹੀ ਇਸ ਰਮਜ਼ ਨੂੰ ਸਮਝਦਾ ਹੈ। ਸੂਰਜ ਤੇ ਚੰਦ੍ਰਮਾ ਜਗਤ ਵਿਚ ਚਾਨਣ ਕਰ ਰਹੇ ਹਨ। ਸਭਨਾਂ ਵਿਚ ਪ੍ਰਭੂ ਦਾ ਪ੍ਰਕਾਸ਼ ਖਿਲਰਿਆ ਹੋਇਆ ਹੈ।

ਕਬੀਰ ਆਖ ਰਹੇ ਹਨ, ਇਸ ਭੇਤ ਨੂੰ ਉਹੀ ਮਨੁੱਖ ਸਮਝੇਗਾ।ਜਿਸ ਦੇ ਹਿਰਦੇ ਵਿਚ ਪ੍ਰਭੂ ਵੱਸ ਰਿਹਾ ਹੈ। ਮਨ ਵਿੱਚ ਪ੍ਰਭੂ ਹੀ ਹੈ। ਮੂੰਹੋਂ ਪ੍ਰਭੂ ਦੇ ਗੁਣ ਗਾ ਰਿਹਾ ਹੈ। ਵੀਰ ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ ਤੇ ਬਣੀ ਹੈ। ਸ਼ਰਧਾਲੂਆਂ ਵਾਸਤੇ ਵਰਨ ਆਸ਼ਰਮ ਦੇ, ਸੰਗਲ ਤੇ ਕਰਮ-ਕਾਂਡ ਦੀਆਂ ਰੱਸੀਆਂ ਲੈ ਕੇ ਆਈ ਹੋਈ ਹੈ। ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ। ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ। ਨਾਂ ਇਹ ਕੱਟੀ ਹੋਈ ਕੱਟੀ ਜਾਂਦੀ ਹੈ,ਇਹ ਟੁੱਟਦੀ ਹੈ। ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ। ਸਾਡੇ ਵੇਖਦਿਆਂ ਵੇਖਦਿਆਂ ਜਿਸ ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ। ਕਬੀਰ ਆਖ ਰਹੇ ਹਨ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ। ਮੈਂ ਤਾਂ ਆਪਣੇ ਮਨ-ਰੂਪ ਅਤੇ ਘੋੜੇ ਨੂੰ ਉਸਤਤਿ ਨਿੰਦਾ ਤੋਂ ਰੋਕਣ ਲਿਆ ਹੈ। ਮਨ ਨਿਰੰਕਾਰ ਦੇ ਦੇਸ ਦੀ ਉਡਾਰੀ ਲਵਾਉਂਦਾ ਹਾਂ, ਮਨ ਨੂੰ ਪ੍ਰਭੂ ਦੀ ਯਾਦ ਵਿਚ ਜੋੜਦਾ ਹਾਂ। ਆਪਣੇ ਮਨ ਨੂੰ ਕਾਬੂ ਕਰਕੇ, ਆਪਦੀ ਮਰਜ਼ੀ ਨਾਲ ਮੋੜੀਏ। ਆਪਣੇ ਸਰੂਪ ਦੇ ਗਿਆਨ-ਰੂਪ ਘੋੜੇ ਉੱਤੇ ਸਵਾਰ ਹੋ ਜਾਈਏ। ਆਪਣੀ ਅਕੱਲ ਕਾਬੂ ਵਿੱਚ ਰੱਖੀਏ। ਪੈਰ ਨੂੰ ਸਹਿਜ ਅਵਸਥਾ ਦੀ ਰਕਾਬ ਵਿਚ ਰੱਖੀ ਰੱਖੀਏ। ਚੱਲ, ਹੇ ਮਨ-ਰੂਪ ਘੋੜੇ ਤੈਨੂੰ ਬੈਕੁੰਠ ਦੇ ਸੈਰ ਕਰਾਵਾਂ। ਅੜੀ ਕੀਤੀ ਤਾਂ ਤੈਨੂੰ ਮੈਂ ਪ੍ਰੇਮ ਦਾ ਚਾਬਕ ਮਾਰਾਂਗਾ।

ਕਬੀਰ ਆਖ ਰਹੇ ਹਨ, ਸਿਆਣੇ ਅਸਵਾਰ ਜੋ ਆਪਣੇ ਮਨ ਉੱਤੇ ਸਵਾਰ ਹੁੰਦੇ ਹਨ। ਵੇਦਾਂ ਤੇ ਕਤੇਬਾਂ ਨੂੰ ਸੱਚੇ ਝੂਠੇ ਆਖਣ ਦੇ ਝਗੜੇ ਤੋਂ ਵੱਖਰੇ ਰਹਿੰਦੇ ਹਨ। ਜਿਸ ਮੂੰਹ ਨਾਲ ਪੰਜੇ ਹੀ ਉੱਤਮ ਪਦਾਰਥ ਅੰਮ੍ਰਿਤ ਖਾਂਦੇ ਹਾਂ। ਉਸ ਮੂੰਹ ਨੂੰ ਆਪਣੇ ਸਾਹਮਣੇ ਹੀ ਚੁਆਤੀ ਬਾਲ ਕੇ ਲਾ ਦੇਈਦੀ ਹੈ। ਮੇਰਾ ਇਕ ਇਹ ਦੁੱਖ ਦੂਰ ਕਰ ਦੇਵੋ। ਜੋ ਤ੍ਰਿਸ਼ਨਾ ਦੀ ਅੱਗ ਸਾੜਦੀ ਹੈ, ਤੇ ਗਰਭ ਦਾ ਵਾਸ ਹੈ। ਮੁੜ ਮੁੜ ਜੰਮਣਾ ਮਰਨਾ ਪੈਂਦਾ ਹੈ। ਲਾਲਚ ਦੀ ਅੱਗ ਵਿਚ ਸੜੀਦਾ ਹੈ। ਮੌਤ ਪਿਛੋਂ, ਸਰੀਰ ਕਈ ਤਰ੍ਹਾਂ ਖ਼ਰਾਬ ਹੁੰਦਾ ਹੈ। ਕੋਈ ਇਸ ਨੂੰ ਸਾੜ ਦੇਂਦਾ ਹੈ, ਕੋਈ ਇਸ ਨੂੰ ਮਿੱਟੀ ਵਿਚ ਦੱਬ ਦੇਂਦਾ ਹੈ। ਕਬੀਰ ਆਖ ਰਹੇ ਹਨ, ਪ੍ਰਭੂ ਮੈਨੂ ਆਪਣੇ ਚਰਨਾਂ ਦਾ ਦਰਸ਼ਨ ਕਰਾ ਦੇਵੋ। ਉਸ ਤੋਂ ਪਿਛੋਂ ਬੇਸ਼ੱਕ ਜਮ ਨੂੰ ਹੀ ਮੇਰੇ ਜਾਨ ਲੈਣ ਲਈ ਘੱਲ ਦੇਵੀਂ। ਰੱਬ ਆਪ ਹੀ ਅੱਗ ਹੈ, ਆਪ ਹੀ ਹਵਾ ਹੈ। ਜੇ ਉਹ ਆਪ ਹੀ ਜੀਵ ਨੂੰ ਸਾੜਨ ਲੱਗੇ, ਤਾਂ ਕੌਣ ਬਚਾ ਸਕਦਾ ਹੈ? ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਪ੍ਰਭੂ ਦਾ ਸਿਮਰਨ ਕਰਦਿਆਂ, ਸਰੀਰ ਭੀ ਭਾਵੇਂ ਸੜ ਜਾਏ। ਮਨ ਪ੍ਰਭੂ ਦੇ ਨਾਮ ਵਿਚ ਜੁੜ ਰਿਹਾ ਹੈ, ਉਸ ਵਿੱਚ ਮਿਲ ਰਿਹਾ ਹੈ। ਨਾਹ ਕਿਸੇ ਦਾ ਕੁਝ ਸੜਦਾ ਹੈ, ਤੇ ਨਾਹ ਕਿਸੇ ਦਾ ਕੋਈ ਨੁਕਸਾਨ ਹੁੰਦਾ ਹੈ। ਕਬੀਰ ਆਖ ਰਹੇ ਹਨ, ਇਹ ਨਿੱਕੀ ਜਿਹੀ ਗੱਲ ਚੇਤੇ ਰੱਖੀਏ।

ਮੈਂ ਤਾਂ ਜੋਗ ਦੇ ਦੱਸੇ ਹੋਏ, ਧਿਆਨ ਸਮਾਧੀਆਂ ਨਾਲ ਮਨ ਨਹੀਂ ਜੋੜਿਆ। ਵੈਰਾਗ ਪੈਦਾ ਨਹੀਂ ਹੁੰਦਾ, ਵੈਰਾਗ ਤੋਂ ਬਿਨਾ ਮਾਇਆ ਦੇ ਮੋਹ ਤੋਂ ਨਹੀਂ ਛੁੱਟਦਾ ਸਕਦਾ। ਜੇ ਅਸਾਨੂੰ ਪ੍ਰਭੂ ਦੇ ਨਾਮ ਦਾ ਆਸਰਾ ਨਾਹ ਹੋਵੇ ਤਾਂ ਅਸੀ ਸਹੀ ਜੀਵਨ ਜਿਊ ਹੀ ਨਹੀਂ ਸਕਦੇ। ਕਬੀਰ ਆਖ ਰਹੇ ਹਨ ਪ੍ਰਭੂ ਤੋਂ ਬਿਨਾ ਮੈਨੂੰ ਕੋਈ ਹੋਰ ਨਹੀਂ ਲੱਭਾ,ਜੋ ਮਾਇਆ ਦੇ ਮੋਹ ਤੋਂ ਬਚਾ ਕੇ ਅਸਲ ਜੀਵਨ ਦੇ ਸਕੇ। ਕੋਈ ਰੱਬ ਵਰਗਾ ਨਹੀਂ ਹੈ। ਮੈਂ ਅਕਾਸ਼ ਤਕ ਭਾਵ, ਸਾਰੀ ਦੁਨੀਆ ਭਾਲ ਕਰ ਚੁਕਿਆ ਹਾਂ।

Comments

Popular Posts