ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੨ Page 322 of 1430
14692 ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ




Jeevan Padh Nirabaan Eiko Simareeai ||

जीवन पदु निरबाणु इको सिमरीऐ



ਐਸੇ ਪ੍ਰਭੂ ਨੁੰ ਯਾਦ ਕਰੀਏ। ਜੋ ਦੁਨੀਆਂ ਦੇ ਲਾਲਚਾਂ ਵਿੱਚ ਨਹੀਂ ਆਉਂਦਾ। ਉਚਾ ਜਵਨ ਬੱਣਦਾ ਹੈ॥ 
To obtain the state of life of Nirvaanaa, meditate in remembrance on the One Lord.

14693 ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ




Dhoojee Naahee Jaae Kin Bidhh Dhheereeai ||

दूजी नाही जाइ किनि बिधि धीरीऐ



ਹੋਰ ਕੋਈ ਦੀਜੀ ਥਾਂ ਨਹੀਂ ਹੈ। ਜਿਸ ਨਾਲ ਮਨ ਟਿੱਕ ਜਾਵੇ ॥
There is no other place; how else can we be comforted?

14694 ਡਿਠਾ ਸਭੁ ਸੰਸਾਰੁ ਸੁਖੁ ਨਾਮ ਬਿਨੁ




Ddithaa Sabh Sansaar Sukh N Naam Bin ||

डिठा सभु संसारु सुखु नाम बिनु



ਸਾਰੀ ਦੁਨੀਆ ਨੂੰ ਦੇਖ ਲਿਆ ਹੈ। ਨਾਂਮ ਬਗੈਰ ਅੰਨਦ ਨਹੀਂ ਹੈ॥
I have seen the whole world - without the Lord's Name, there is no peace at all.

14695 ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ




Than Dhhan Hosee Shhaar Jaanai Koe Jan ||

तनु धनु होसी छारु जाणै कोइ जनु



ਸਰੀਰ ਤੇ ਪੈਸਾ ਸੁਆਹ ਹੋ ਜਾਂਣੇ ਹਨ। ਕੋਈ ਬੰਦਾ ਹ ਜਾਂਣਦਾ ਹੈ॥ 
Body and wealth shall return to dust - hardly anyone realizes this.

14696 ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ




Rang Roop Ras Baadh K Karehi Paraaneeaa ||

रंग रूप रस बादि कि करहि पराणीआ



ਬੰਦਾ ਰੰਗ ਰੂਪ ਦੇ ਸੁਆਦ ਵਾਧੂ ਦੇ ਬੇਅਰਥ ਲੈਂਦਾ ਹੈ॥
Pleasure, beauty and delicious tastes are useless; what are you doing, O mortal?

14697 ਜਿਸੁ ਭੁਲਾਏ ਆਪਿ ਤਿਸੁ ਕਲ ਨਹੀ ਜਾਣੀਆ




Jis Bhulaaeae Aap This Kal Nehee Jaaneeaa ||

जिसु भुलाए आपि तिसु कल नही जाणीआ



ਜਿਸ ਨੂੰ ਰੱਬ ਆਪ ਭੁੱਲਾ ਦਿੰਦਾ ਹੈ। ਉਸ ਨੂੰ ਸ਼ਾਂਤੀ ਨਹੀਂ ਆਉਂਦੀ ॥
One whom the Lord Himself misleads, does not understand His awesome power.

14698 ਰੰਗਿ ਰਤੇ ਨਿਰਬਾਣੁ ਸਚਾ ਗਾਵਹੀ




Rang Rathae Nirabaan Sachaa Gaavehee ||

रंगि रते निरबाणु सचा गावही



ਜੋ ਬੰਦੇ ਰੱਬ ਦੇ ਨਾਂਮ ਵਿੱਚ ਲੱਗੇ ਰਹਿੰਦੇ ਹਨ। ਉਹ ਲਾਲਚ ਤੋਂ ਰਹਿੱਤ ਪ੍ਰਭ ਨੂੰ ਗਾਉਂਦੇ ਹਨ॥
Those who are imbued with the Love of the Lord attain Nirvaanaa, singing the Praises of the True One.

14699 ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ ੨॥





Naanak Saran Dhuaar Jae Thudhh Bhaavehee ||2||

नानक सरणि दुआरि जे तुधु भावही ॥२॥



ਸਤਿਗੁਰ ਨਾਨਕ ਜੀ ਉਹ ਬੰਦੇ ਤੇਰੇ ਦਰ ਉਤੇ ਆਉਂਦੇ ਹਨ। ਜੋ ਤੈਨੂੰ ਚੰਗੇ ਲੱਗਦੇ ਹਨ ||2||


Sathigur Nanak: those who are pleasing to Your Will, O Lord, seek Sanctuary at Your Door. ||2||
14700 ਪਉੜੀ
Pourree ||

पउड़ी



ਪਉੜੀ
Pauree


14701 ਜੰਮਣੁ ਮਰਣੁ ਤਿਨ੍ਹ੍ਹ ਕਉ ਜੋ ਹਰਿ ਲੜਿ ਲਾਗੇ



Janman Maran N Thinh Ko Jo Har Larr Laagae ||

जमणु मरणु तिन्ह कउ जो हरि लड़ि लागे



ਉਨਾਂ ਨੂੰ ਜਨਮ, ਮਰਨ ਦਾ ਚੱਕਰ ਨਹੀਂ ਪੈਦਾ। ਜੋ ਪ੍ਰਭੂ ਦੇ ਲੜ ਲੱਗੇ ਹਨ ॥
Those who are attached to the hem of the Lord's robe, do not suffer birth and death.

14702 ਜੀਵਤ ਸੇ ਪਰਵਾਣੁ ਹੋਏ ਹਰਿ ਕੀਰਤਨਿ ਜਾਗੇ




Jeevath Sae Paravaan Hoeae Har Keerathan Jaagae ||

जीवत से परवाणु होए हरि कीरतनि जागे



ਜਿਉਂਦੇ ਹੀ ਉਹ ਰੱਬ ਨੂੰ ਸਵੀਕਾਰ ਹੋ ਜਾਂਦੇ ਹਨ। ਜੋ ਰੱਬੀ ਗੁਰਬਾਣੀ ਦੇ ਕੀਰਤਨ ਦੇ ਸੋਹਲੇ ਗਾਉਂਦੇ ਹਨ॥
Those who remain awake to the Kirtan of the Lord's Praises - their lives are approved.

14703 ਸਾਧਸੰਗੁ ਜਿਨ ਪਾਇਆ ਸੇਈ ਵਡਭਾਗੇ




Saadhhasang Jin Paaeiaa Saeee Vaddabhaagae ||

साधसंगु जिन पाइआ सेई वडभागे



ਜਿਸ ਨੇ ਰੱਬ ਦੇ ਭਗਤਾਂ ਨਾਲ ਮਿਲ ਕੇ ਰੱਬ ਦੇ ਗੁਣ ਗਾਏ ਹਨ। ਉਹ ਚੰਗੇ ਕਰਮਾਂ ਵਾਕੇ ਹਨ॥
Those who attain the Saadh Sangat, the Company of the Holy, are very fortunate.

14704 ਨਾਇ ਵਿਸਰਿਐ ਧ੍ਰਿਗੁ ਜੀਵਣਾ ਤੂਟੇ ਕਚ ਧਾਗੇ




Naae Visariai Dhhrig Jeevanaa Thoottae Kach Dhhaagae ||

नाइ विसरिऐ ध्रिगु जीवणा तूटे कच धागे



ਰੱਬ ਦਾ ਨਾਂਮ ਭੁੱਲਾ ਦੇਣ ਨਾਲ, ਜਿਉਣ ਦਾ ਕੋਈ ਹੱਜ਼ ਨਹੀਂ ਹੈ। ਕੱਚੇ ਧਾਂਗੇ ਵਾਂਗ ਬੇਕਾਰ ਹੈ ॥
But those who forget the Name - their lives are cursed, and broken like thin strands of thread.

14705 ਨਾਨਕ ਧੂੜਿ ਪੁਨੀਤ ਸਾਧ ਲਖ ਕੋਟਿ ਪਿਰਾਗੇ ੧੬॥





Naanak Dhhoorr Puneeth Saadhh Lakh Kott Piraagae ||16||

नानक धूड़ि पुनीत साध लख कोटि पिरागे ॥१६॥



ਸਤਿਗੁਰ ਨਾਨਕ ਰੱਬ ਦੇ ਭਗਤਾਂ ਦੀ ਮਿੱਟੀ ਵੀ, ਪ੍ਰਯਾਗ ਤੀਰਥਾਂ ਨਾਲੋਂ ਵਧੀਕ ਪਵਿੱਤਰ ਹੈ ||16||


Sathigur Nanak, the dust of the feet of the Holy is more sacred than hundreds of thousands, even millions of cleansing baths at sacred shrines. ||16||
14706 ਸਲੋਕੁ ਮਃ
Salok Ma 5 ||

सलोकु मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14707 ਧਰਣਿ ਸੁਵੰਨੀ ਖੜ ਰਤਨ ਜੜਾਵੀ ਹਰਿ ਪ੍ਰੇਮ ਪੁਰਖੁ ਮਨਿ ਵੁਠਾ



Dhharan Suvannee Kharr Rathan Jarraavee Har Praem Purakh Man Vuthaa ||

धरणि सुवंनी खड़ रतन जड़ावी हरि प्रेम पुरखु मनि वुठा



ਜਿਵੇਂ ਸਵੇਰੇ ਧਰਤੀ ਤ੍ਰੇਲ ਨਾਲ ਮੋਤੀਆ ਵਾਂਗ ਚੱਮਕਦੀ ਹੈ। ਰੱਬ ਦਾ ਪਿਆਰ ਇਸ ਤਰਾ ਮਨ ਅੰਦਰ ਫੁੱਟਦਾ ਹੈ ॥
Like the beautiful earth, adorned with jewels of grass - such is the mind, within which the Love of the Lord abides.

14708 ਸਭੇ ਕਾਜ ਸੁਹੇਲੜੇ ਥੀਏ ਗੁਰੁ ਨਾਨਕੁ ਸਤਿਗੁਰੁ ਤੁਠਾ ੧॥





Sabhae Kaaj Suhaelarrae Thheeeae Gur Naanak Sathigur Thuthaa ||1||

सभे काज सुहेलड़े थीए गुरु नानकु सतिगुरु तुठा ॥१॥



ਉਸ ਦੇ ਸਾਰੇ ਕੰਮ ਪੂਰੇ ਹੋ ਜਾਂਦੇ ਹਨ। ਜਿਸ ਉਤੇ ਸਤਿਗੁਰ ਨਾਨਕ ਜੀ ਮੋਹਤ ਹੁੰਦੇ ਹਨ ||1||

All one's affairs are easily resolved, Sathigur Nanak, when the Guru, the True Guru, is pleased. ||1||

14709 ਮਃ
Ma 5 ||

मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14710 ਫਿਰਦੀ ਫਿਰਦੀ ਦਹ ਦਿਸਾ ਜਲ ਪਰਬਤ ਬਨਰਾਇ



Firadhee Firadhee Dheh Dhisaa Jal Parabath Banaraae ||

फिरदी फिरदी दह दिसा जल परबत बनराइ

ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ ਇੱਲ ਆਉਂਦੀ ਹੈ ॥



Roaming and wandering in the ten directions, over water, mountains and forests

14711 ਜਿਥੈ ਡਿਠਾ ਮਿਰਤਕੋ ਇਲ ਬਹਿਠੀ ਆਇ ੨॥





Jithhai Ddithaa Mirathako Eil Behithee Aae ||2||

जिथै डिठा मिरतको इल बहिठी आइ ॥२॥

ਇੱਲ ਨੇ ਜਿਥੇ ਮੁਰਦੇ ਨੂੰ ਵੇਖਿਆ ਉਥੇ ਬੈਠਦੀ ਹੈ ॥



wherever the vulture sees a dead body, he flies down and lands. ||2||

14712 ਪਉੜੀ




Pourree ||

पउड़ी



ਪਉੜੀ
Pauree

14713 ਜਿਸੁ ਸਰਬ ਸੁਖਾ ਫਲ ਲੋੜੀਅਹਿ ਸੋ ਸਚੁ ਕਮਾਵਉ



Jis Sarab Sukhaa Fal Lorreeahi So Sach Kamaavo ||

जिसु सरब सुखा फल लोड़ीअहि सो सचु कमावउ



ਜਿਸ ਸੱਚੇ ਪ੍ਰਭੂ ਕੋਲ ਸਾਰੇ ਸੁਖ ਅੰਨਦ ਮੰਗਦੇ ਹਾਂ। ਉਸ ਸੱਚੇ ਪ੍ਰਭੂ ਦਾ ਨਾਂਮ ਯਾਦ ਕਰੀਏ ॥
One who longs for all comforts and rewards should practice Truth.

14714 ਨੇੜੈ ਦੇਖਉ ਪਾਰਬ੍ਰਹਮੁ ਇਕੁ ਨਾਮੁ ਧਿਆਵਉ




Naerrai Dhaekho Paarabreham Eik Naam Dhhiaavo ||

नेड़ै देखउ पारब्रहमु इकु नामु धिआवउ



ਪ੍ਰਭੂ ਨੂੰ ਸਬ ਤੋਂ ਕੋਲ ਦੇਖੀਏ, ਉਸ ਇੱਕ ਰੱਬ ਦਾ ਨਾਂਮ ਯਾਦ ਕਰੀਏ ॥
Behold the Supreme Lord God near you, and meditate on the Naam, the Name of the One Lord.

14715 ਹੋਇ ਸਗਲ ਕੀ ਰੇਣੁਕਾ ਹਰਿ ਸੰਗਿ ਸਮਾਵਉ




Hoe Sagal Kee Raenukaa Har Sang Samaavo ||

होइ सगल की रेणुका हरि संगि समावउ



ਸਾਰਿਆ ਤੋਂ ਨੀਵੇ ਹੋ ਕੇ, ਪੈਰਾਂ ਦੀ ਮਿੱਟੀ ਬੱਣ ਜਾਈਏ। ਰੱਬ ਵਿੱਚ ਮਿਲ ਜਾਈਏ ॥
Become the dust of all men's feet, and so merge with the Lord.

14716 ਦੂਖੁ ਦੇਈ ਕਿਸੈ ਜੀਅ ਪਤਿ ਸਿਉ ਘਰਿ ਜਾਵਉ




Dhookh N Dhaeee Kisai Jeea Path Sio Ghar Jaavo ||

ਕਿਸੇ ਜੀਵ ਨੂੰ ਦੁੱਖ ਨਾਂ ਦੇਈਏ। ਰੱਬ ਦਰਬਾਰ ਵਿੱਚ ਇੱਜ਼ਤ ਨਾਲ ਜਾਂ ਹੁੰਦਾ ਹੈ ॥
दूखु देई किसै जीअ पति सिउ घरि जावउ




Do not cause any being to suffer, and you shall go to your true home with honor.

14717 ਪਤਿਤ ਪੁਨੀਤ ਕਰਤਾ ਪੁਰਖੁ ਨਾਨਕ ਸੁਣਾਵਉ ੧੭॥





Pathith Puneeth Karathaa Purakh Naanak Sunaavo ||17||

पतित पुनीत करता पुरखु नानक सुणावउ ॥१७॥



ਮਾੜੇ ਕੰਮ ਕਰਨ ਵਾਲਿਆਂ ਨੂੰ ਪ੍ਰਮਾਤਮਾਂ ਸਤਿਗੁਰ ਨਾਨਕ ਜੀ, ਪਵਿੱਤਰ ਕਰਦੇ ਹਨ ||17||


Sathigur Nanak speaks of the Purifier of sinners, the Creator, the Primal Being. ||17||
14718 ਸਲੋਕ ਦੋਹਾ ਮਃ
Salok Dhohaa Ma 5 ||

सलोक दोहा मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14719 ਏਕੁ ਜਿ ਸਾਜਨੁ ਮੈ ਕੀਆ ਸਰਬ ਕਲਾ ਸਮਰਥੁ



Eaek J Saajan Mai Keeaa Sarab Kalaa Samarathh ||

एकु जि साजनु मै कीआ सरब कला समरथु



ਮੈਂ ਜਿਸ ਦੋਸਤ ਨਾਲ ਦੋਸਤੀ ਕੀਤੀ ਹੈ, ਜੋ ਪ੍ਰਭੂ ਸਾਰਿਆਂ ਸਕਤੀਆਂ ਦਾ ਮਾਲਕ ਹੈ ॥
I have made the One Lord my Friend; He is All-powerful to do everything.

14720 ਜੀਉ ਹਮਾਰਾ ਖੰਨੀਐ ਹਰਿ ਮਨ ਤਨ ਸੰਦੜੀ ਵਥੁ ੧॥





Jeeo Hamaaraa Khanneeai Har Man Than Sandharree Vathh ||1||

जीउ हमारा खंनीऐ हरि मन तन संदड़ी वथु ॥१॥



ਮੇਰੀ ਜਿੰਦ ਰੱਬ ਤੋਂ ਕੁਰਬਾਨ ਹੈ। ਰੱਬ ਹੀ ਸਰੀਰ ਤੇ ਹਿਰਦੇ ਦੇ ਕੰਮ ਆਉਣ ਵਾਲਾ ਹੈ ||1||


My soul is a sacrifice to Him; the Lord is the treasure of my mind and body. ||1||
14721 ਮਃ
Ma 5 ||

मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14722 ਜੇ ਕਰੁ ਗਹਹਿ ਪਿਆਰੜੇ ਤੁਧੁ ਛੋਡਾ ਮੂਲਿ



Jae Kar Gehehi Piaararrae Thudhh N Shhoddaa Mool ||

जे करु गहहि पिआरड़े तुधु छोडा मूलि



ਬਹੁਤੇ ਪਿਆਰੇ ਪ੍ਰਭੂ ਜੀ, ਤੂੰ ਮੇਰਾ ਹੱਥ ਫੜ ਲਵੇ। ਮੈਂ ਕਦੇ ਆਪਦਾ ਹੱਥ ਕਦੇ ਨਾਂ ਛੱਡਾਵਾਂ ॥
Take my hand, O my Beloved; I shall never forsake You.

14723 ਹਰਿ ਛੋਡਨਿ ਸੇ ਦੁਰਜਨਾ ਪੜਹਿ ਦੋਜਕ ਕੈ ਸੂਲਿ ੨॥





Har Shhoddan Sae Dhurajanaa Parrehi Dhojak Kai Sool ||2||

हरि छोडनि से दुरजना पड़हि दोजक कै सूलि ॥२॥



ਜੋ ਭਗਵਾਨ ਨੂੰ ਛੱਡ ਦਿੰਦੇ ਹਨ। ਉਹ ਦੁੱਖਾਂ, ਮਸੀਬਤਾਂ ਦਾ ਦਰਦ ਸਹਿੰਦੇ ਹਨ ||2||


Those who forsake the Lord, are the most evil people; they shall fall into the horrible pit of hell. ||2||
14724 ਪਉੜੀ
Pourree ||

पउड़ी



ਪਉੜੀ
Pauree

14725 ਸਭਿ ਨਿਧਾਨ ਘਰਿ ਜਿਸ ਦੈ ਹਰਿ ਕਰੇ ਸੁ ਹੋਵੈ



Sabh Nidhhaan Ghar Jis Dhai Har Karae S Hovai ||

सभि निधान घरि जिस दै हरि करे सु होवै



ਸਾਰੀਆਂ ਚੀਜ਼ਾਂ ਦੇ ਭੰਡਾਰ ਰੱਬ ਦੇ ਹਨ। ਜੋ ਰੱਬ ਕਰਦਾ ਹੈ। ਉਹੀ ਹੁੰਦਾ ਹੈ॥
All treasures are in His Home; whatever the Lord does, comes to pass.

14726 ਜਪਿ ਜਪਿ ਜੀਵਹਿ ਸੰਤ ਜਨ ਪਾਪਾ ਮਲੁ ਧੋਵੈ




Jap Jap Jeevehi Santh Jan Paapaa Mal Dhhovai ||

जपि जपि जीवहि संत जन पापा मलु धोवै



ਰੱਬ ਦੇ ਭਗਤ ਰੱਬ ਦਾ ਨਾਂਮ ਯਾਦ ਕਰ-ਕਰਕੇ, ਜਿਉਂਦੇ ਹਨ। ਰੱਬ ਉਨਾਂ ਦੇ ਮਾੜੇ ਕੰਮ ਸਾਫ਼ ਕਰ ਦਿੰਦਾ ਹੈ ॥
The Saints live by chanting and meditating on the Lord, washing off the filth of their sins.

14727 ਚਰਨ ਕਮਲ ਹਿਰਦੈ ਵਸਹਿ ਸੰਕਟ ਸਭਿ ਖੋਵੈ




Charan Kamal Hiradhai Vasehi Sankatt Sabh Khovai ||

चरन कमल हिरदै वसहि संकट सभि खोवै



ਰੱਬ ਦੇ ਸੋਹਣੇ ਚਰਨ ਕਮਲ ਮਨ ਵਿੱਚ ਰਹਿੰਦੇ ਹਨ। ਸਾਰੀਆਂ ਮਸੀਬਤਾਂ ਮੁੱਕਾ ਦਿੰਦਾ ਹੈ ॥
With the Lotus Feet of the Lord dwelling within the heart, all misfortune is taken away.

14728 ਗੁਰੁ ਪੂਰਾ ਜਿਸੁ ਭੇਟੀਐ ਮਰਿ ਜਨਮਿ ਰੋਵੈ




Gur Pooraa Jis Bhaetteeai Mar Janam N Rovai ||

गुरु पूरा जिसु भेटीऐ मरि जनमि रोवै



ਜਿਸ ਨੇ ਸਪੂਰਨ ਸਤਿਗੁਰ ਨਾਨਕ ਜੀ ਮਿਲਿਆ ਹੈ। ਉਹ ਜਨਮ ਮਰਨ ਦੇ ਗੇੜ ਵਿੱਚ ਨਹੀਂ ਪੈਂਦਾ ਹੈ ॥

One who meets the Perfect Sathigur, shall not have to suffer through birth and death.

14729 ਪ੍ਰਭ ਦਰਸ ਪਿਆਸ ਨਾਨਕ ਘਣੀ ਕਿਰਪਾ ਕਰਿ ਦੇਵੈ ੧੮॥
Prabh Dharas Piaas Naanak Ghanee Kirapaa Kar Dhaevai ||18||

प्रभ दरस पिआस नानक घणी किरपा करि देवै ॥१८॥



ਸਤਿਗੁਰ ਨਾਨਕ ਪ੍ਰਭ ਜੀ ਨੂੰ ਦੇਖਣ ਦੀ ਬਹੁਤ ਜ਼ਿਆਦਾ ਮਨ ਨੂੰ ਪਿਆਸ ਲੱਗੀ ਹੈ। ਮੇਹਰਬਾਨੀ ਕਰਕੇ ਦੇਵੋ
Sathigur Nanak is thirsty for the Blessed Vision of God's Darshan; by His Grace, He has bestowed it. ||18||

14730 ਸਲੋਕ ਡਖਣਾ ਮਃ




Salok Ddakhanaa Ma 5 ||

सलोक डखणा मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

14731 ਭੋਰੀ ਭਰਮੁ ਵਞਾਇ ਪਿਰੀ ਮੁਹਬਤਿ ਹਿਕੁ ਤੂ



Bhoree Bharam Vanjaae Piree Muhabath Hik Thoo ||

भोरी भरमु वञाइ पिरी मुहबति हिकु तू



ਜੇ ਤੂੰ ਇੱਕ ਭੋਰਾ ਵਹਿਮ ਛੱਡ ਕੇ, ਭੱਟਕਣਾ ਬੰਦ ਕਰ ਦੇਵੇ। ਇੱਕ ਨਾਲ ਪਿਆਰ ਕਰੇਗਾ ॥
If you can dispel your doubts, even for an instant, and love your only Beloved,

14732 ਜਿਥਹੁ ਵੰਞੈ ਜਾਇ ਤਿਥਾਊ ਮਉਜੂਦੁ ਸੋਇ ੧॥





Jithhahu Vannjai Jaae Thithhaaoo Moujoodh Soe ||1||

जिथहु वंञै जाइ तिथाऊ मउजूदु सोइ ॥१॥



ਜਿਥੇ ਵੀ ਜਾਂਵੇਗਾ, ਰੱਬ ਉਥੇ ਹੀ ਦਿਸੇਗਾ ||1||


Then wherever you go, there you shall find Him. ||1||
14733 ਮਃ
Ma 5 ||

मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਮਹਲਾ 5
Sathigur Guru Arjan Dev Fifth Mehl 5

14734 ਚੜਿ ਕੈ ਘੋੜੜੈ ਕੁੰਦੇ ਪਕੜਹਿ ਖੂੰਡੀ ਦੀ ਖੇਡਾਰੀ



Charr Kai Ghorrarrai Kundhae Pakarrehi Khoonddee Dhee Khaeddaaree ||

चड़ि कै घोड़ड़ै कुंदे पकड़हि खूंडी दी खेडारी

ਖੂੰਡੀ ਦੀ ਖੇਡ ਖੇਡਣ ਨੂੰ ਸੋਹਣੇ ਘੋੜੇ ਤੇ ਚੜ੍ਹ ਕੇ, ਬੰਦੂਕਾਂ ਦੇ ਹੱਥੇ ਹੱਥ ਵਿੱਚ ਫੜਦੇ ਹਨ ਹਨ।



Can they mount horses and handle guns, if all they know is the game of polo?

14735 ਹੰਸਾ ਸੇਤੀ ਚਿਤੁ ਉਲਾਸਹਿ ਕੁਕੜ ਦੀ ਓਡਾਰੀ ੨॥





Hansaa Saethee Chith Oulaasehi Kukarr Dhee Ouddaaree ||2||

हंसा सेती चितु उलासहि कुकड़ दी ओडारी ॥२॥

ਉਹ ਇਹੋ ਜਿਹੇ ਲੱਗਦੇ ਹਨ, ਕੁੱਕੜ ਦੀ ਉਡਾਰੀ ਉੱਡਦੇ ਹੋਣ, ਹੰਸਾਂ ਨਾਲ ਉੱਡਣ ਨੂੰ, ਮਨ ਨੂੰ ਉਤਸ਼ਾਹ ਦਿੰਦੇ ਹਨ ॥
Can they be swans, and fulfill their conscious desires, if they can only fly like chickens? ||2||
14736 ਪਉੜੀ



Pourree ||

पउड़ी



ਪਉੜੀ
Pauree

14737 ਰਸਨਾ ਉਚਰੈ ਹਰਿ ਸ੍ਰਵਣੀ ਸੁਣੈ ਸੋ ਉਧਰੈ ਮਿਤਾ



Rasanaa Oucharai Har Sravanee Sunai So Oudhharai Mithaa ||

रसना उचरै हरि स्रवणी सुणै सो उधरै मिता



ਜੋ ਸੱਜਣ ਰੱਬ ਦਾ ਨਾਂਮ ਜੀਭ ਨਾਲ ਜੱਪਦਾ ਹੈ। ਕੰਨਾਂ ਨਾਲ ਸੁਣਦਾ ਹੈ॥ 
Those who chant the Lord's Name with their tongues and hear it with their ears are saved, O my friend.

14738 ਹਰਿ ਜਸੁ ਲਿਖਹਿ ਲਾਇ ਭਾਵਨੀ ਸੇ ਹਸਤ ਪਵਿਤਾ




Har Jas Likhehi Laae Bhaavanee Sae Hasath Pavithaa ||

हरि जसु लिखहि लाइ भावनी से हसत पविता



ਜੋ ਰੱਬ ਦੇ ਮਿੱਠੇ ਅੰਮ੍ਰਿਤ ਨਾਂਮ ਦੀ ਪ੍ਰਸੰਸਾ ਮਨ ਲਾ ਕੇ ਲਿਖਦੇ ਹਨ। ਉਨਾਂ ਦੇ ਹੱਥ ਸੁੱਧ ਹੋ ਜਾਂਦੇ ਹਨ ॥
Those hands which lovingly write the Praises of the Lord are pure.

14739 ਅਠਸਠਿ ਤੀਰਥ ਮਜਨਾ ਸਭਿ ਪੁੰਨ ਤਿਨਿ ਕਿਤਾ




Athasath Theerathh Majanaa Sabh Punn Thin Kithaa ||

अठसठि तीरथ मजना सभि पुंन तिनि किता

ਉਨਾਂ ਨੇ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।



It is like performing all sorts of virtuous deeds, and bathing at the sixty-eight sacred shrines of pilgrimage.

14740 ਸੰਸਾਰ ਸਾਗਰ ਤੇ ਉਧਰੇ ਬਿਖਿਆ ਗੜੁ ਜਿਤਾ




Sansaar Saagar Thae Oudhharae Bikhiaa Garr Jithaa ||

संसार सागर ते उधरे बिखिआ गड़ु जिता

ਮਨੁੱਖ ਸੰਸਾਰ-ਸਮੁੰਦਰ ਦੇ ਵਿਕਾਰਾਂ ਵਿਚ ਡੁੱਬਣੋਂ ਬਚ ਜਾਂਦੇ ਹਨ। ਉਹਨਾਂ ਨੇ ਮਾਇਆ ਦੇ ਲਾਲਚ ਨੂੰ ਜਿੱਤ ਲਿਆ ਹੈ ॥



They cross over the world-ocean, and conquer the fortress of corruption.

14741 ਗਉੜੀ ਕੀ ਵਾਰ: (: ) ਗੁਰੂ ਗ੍ਰੰਥ ਸਾਹਿਬ : ਅੰਗ ੩੨੨ ਪੰ. ੧੯
Raag Gauri Guru Arjan Dev



ਨਾਨਕ ਲੜਿ ਲਾਇ ਉਧਾਰਿਅਨੁ ਦਯੁ ਸੇਵਿ ਅਮਿਤਾ ੧੯॥
Naanak Larr Laae Oudhhaarian Dhay Saev Amithaa ||19||

नानक लड़ि लाइ उधारिअनु दयु सेवि अमिता ॥१९॥



ਸਤਿਗੁਰ ਨਾਨਕ ਜੀ, ਆਪਣੇ ਲੜ ਲਾ ਕੇ ਅਨੇਕਾਂ ਜੀਵ ਬਚਾਉਂਦੇ ਹਨ ਬੇਅੰਤ ਪ੍ਰਭੂ ਨੂੰ ਸਿਮਰੀਏ ||19||


Sathigur Nanak, serve the Infinite Lord; grasp the hem of His robe, and He will save you. ||19||
14742 ਸਲੋਕ ਮਃ
Salok Ma 5 ||

सलोक मः



ਸਤਿਗੁਰ ਅਰਜਨ ਦੇਵ ਜੀ ਦੀ ਬਾਣੀ ਹੈ ਸਲੋਕ ਮਹਲਾ 5
Sathigur Guru Arjan Dev Shalok, Fifth Mehl 5

Comments

Popular Posts