ਰਜ਼ੇਸ਼ ਖੰਨਾਂ ਦੀ ਪਹਿਲੀ ਬਰਸੀ ਹੈ।
ਰਜ਼ੇਸ਼ ਖੰਨਾਂ ਮਹਾਨ ਐਕਟਰ ਚਲ ਵਸੇ ਹਨ
- ਸਤਵਿੰਦਰ ਕੌਰ ਸੱਤੀ (ਕੈਲਗਰੀ)-
ਰਜ਼ੇਸ਼ ਖੰਨਾਂ ਦਾ ਦਿਹਾਂਤ ਹੋ ਚੁੱਕਾ ਹੈ। ਰਜ਼ੇਸ਼ ਖੰਨਾਂ ਨੇ 18 ਜੁਲਾਈ 2012 ਨੂੰ ਆਪਣੇ ਹੀ ਘਰ ਮੁੰਬਈ ਵਿੱਚ ਆਖਰੀ ਸਾਹ ਪੂਰੇ ਕੀਤੇ। ਉਹ 69 ਸਾਲ 6 ਮਹੀਨੇ ਦੇ ਹੋਏ ਸਨ। ਰਜ਼ੇਸ਼ ਖੰਨਾਂ ਹਿੰਦੀ ਫਿਲਮਾਂ ਦੇ ਐਟਰ ਸਨ। ਫਿਲਮਾਂ ਨੂੰ ਪਿਆਰ ਕਰਨ ਵਾਲੇ ਲੋਕਾਂ ਦੇ ਦਿਲਾਂ ਦੇ ਹੀਰੋ ਹਨ। ਰਜ਼ੇਸ਼ ਖੰਨਾਂ ਬਹੁਤ ਲੋਕ ਪ੍ਰੀਆ ਐਕਟਰ ਹਨ। ਕਈ ਦਿਨਾਂ ਤੋਂ ਬੰਦਰਾਂ ਹਸਪਤਾਲ ਵਿੱਚ ਦਾਖ਼ਲ ਸਨ। ਰਜ਼ੇਸ਼ ਖੰਨਾਂ ਦੀ ਪਤਨੀ ਡਿੰਪਲ ਤੇ ਬੇਟੀਆਂ ਟਿਊਂਕਲ ਖੰਨਾਂ ਤੇ ਰੀਕੀਂ ਆਖਰੀ ਸਾਹਾਂ ਸਮੇਂ ਕੋਲ ਸਨ। ਰਜ਼ੇਸ਼ ਖੰਨਾਂ ਦਾ ਜਨਮ 29 ਦਸਬੰਰ 1942 ਨੂੰ ਪੰਜਾਬ ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ। ਟਿਊਂਕਲ ਖੰਨਾਂ ਦਾ ਜਨਮ ਵੀ 29 ਦਸਬੰਰ ਨੂੰ ਆਉਂਦਾ ਹੈ। ਰਿਜ਼ੇਸ਼ ਖੰਨਾਂ ਦੇ ਪਿਤਾ ਦਾ ਨਾਂਮ ਚੂੰਨੀ ਲਾਲ ਸੀ। ਪਿਤਾ ਕੱਪੜੇ ਦਾ ਵਪਾਰ ਕਰਦੇ ਸਨ। ਉਸ ਦਾ ਜੱਦੀ ਪਿੰਡ ਵਾਲਾ ਘਰ ਸ਼ਿਵਾਲਾ ਮੰਦਰ ਨੂੰ ਦੇ ਦਿੱਤਾ ਗਿਆ ਸੀ। ਜਤਿੰਦਰ ਤੇ ਰਜ਼ੇਸ਼ ਖੰਨਾਂ ਫਿਲਮਾਂ ਵਿੱਚ ਤੇ ਸਕੂਲ ਦੇ ਸਮਕਾਲੀ ਸਨ। ਕਾਲਜ਼ ਸਮੇਂ ਵੀ ਐਕਟਿੰਗ ਕਰਦੇ ਸਨ। ਅਸਲੀ ਨਾਂਮ ਜ਼ਤਿਨ ਖੰਨਾਂ ਸੀ। ਫਿਲਮਾਂ ਕਰਨ ਸਮੇਂ ਆਪਣੇ ਅੰਕਲ ਦੇ ਕਹਿੱਣ ਉਤੇ ਨਾਂਮ ਬਦਲ ਕੇ ਰਜ਼ੇਸ਼ ਖੰਨਾਂ ਰੱਖਿਆ ਗਿਆ। ਫਿਲਮੀ ਇੰਨਡਸਟੀ ਵਿੱਚ ਪਿਆਰ ਨਾਲ ਰਜ਼ੇਸ਼ ਖੰਨਾਂ ਨੂੰ ਕਾਕਾ ਕਿਹਾ ਜਾਂਦਾ ਰਿਹਾ ...ਹੈ। 1973 ਵਿੱਚ ਰਜ਼ੇਸ਼ ਖੰਨਾਂ ਨੇ ਡਿੰਪਲ ਕੰਮਪਾਡੀਆਂ ਦੀ ਪਹਿਲੀ ਫਿਲਮ " ਬੋਬੀ " ਪਿਛੋਂ ਉਸ ਨਾਲ ਸ਼ਾਂਦੀ ਕਰ ਲਈ ਸੀ। ਉਸ ਸਮੇਂ ਰਜ਼ੇਸ਼ ਖੰਨਾਂ ਦੀ ਉਮਰ ਪਤਨੀ ਤੋਂ ਦੂਗਣੀ ਸੀ। ਦਸ ਸਾਲਾਂ ਬਾਅਦ ਦੋਂਨੇਂ ਅੱਲਗ ਹੋ ਗਏ ਸਨ। ਡਿੰਪਲ ਨੇ ਹਰ ਸਮੇਂ ਉਸ ਦਾ ਸਾਥ ਦਿੱਤਾ। ਅੰਤਮ ਸਮੇਂ ਉਹ ਰਜ਼ੇਸ਼ ਖੰਨਾਂ ਦੇ ਨਾਲ ਸੀ। ਕੁੜੀਆਂ ਇਸ ਨੂੰ ਖੂਨ ਦੇ ਖੱਤ ਲਿਖਦੀਆਂ ਰਹੀਆਂ ਸਨ। ਉਸ ਦੀ ਚਿੱਟੀ ਕਾਰ ਕੁੜੀਆਂ ਦੇ ਹੋਠਾਂ ਦੀ ਛੋਹ ਨਾਲ ਲਾਲ ਗਲਾਬੀ ਹੋ ਜਾਂਦੀ ਸੀ। ਸ਼æੇਰ ਵਰਗੇ ਵੱਡੇ ਚੇਹਰੇ ਵਾਲਾ, ਭੋਲਾ ਭਾਲਾ ਦਿਸਣ ਵਾਲਾਂ ਰਜ਼ੇਸ਼ ਖੰਨਾਂ ਮਨ ਨੂੰ ਟੁੰਬਦਾ ਸੀ। ਰਜ਼ੇਸ਼ ਖੰਨਾਂ ਨੇ 1969 ਤੋਂ 1975 ਤੱਕ 15 ਤੋਂ ਵੀ ਵੱਧ ਸੁਪਰ ਹਿਟ ਫਿਲਮਾਂ ਕੀਤੀਆਂ ਹਨ। ਲੋਕਾਂ ਨੇ ਇਸ ਹਿਟ ਹੀਰੋ ਦੇ ਨਾਂਮ ਉਤੇ ਆਪਣੇ ਪੁੱਤਰਾਂ ਦੇ ਨਾਂਮ ਰੱਖੇ ਹਨ। ਰਜ਼ੇਸ਼ ਖੰਨਾਂ ਹਿੰਦੀ ਫਿਲਮਾਂ ਦੇ ਸੁਪਰ ਸਟਾਰ ਸਨ। ਉਨਾਂ ਦੀ ਪਹਿਲੀ ਫਿਲਮ " ਰਾਜ " ਬਬੀਤਾ ਦੇ ਨਾਲ ਸੀ। 1966 ਵਿੱਚ ਆਖਰੀ ਖੱਤ ਰਲੀਜ਼ ਹੋਈ। 1969 ਵਿੱਚ " ਅਰਾਧਨਾਂ " " ਦੋ ਦੋਸਤ " ਨੇ ਰਜ਼ੇਸ਼ ਖੰਨਾਂ ਨੂੰ ਬਲੰਦੀਆਂ ਉਤੇ ਪਹੁੰਚਾ ਦਿੱਤਾ ਸੀ। ਰਜ਼ੇਸ਼ ਖੰਨਾਂ ਮਹਾਨ ਐਕਟਰ ਸਨ। ਰਜ਼ੇਸ਼ ਖੰਨਾਂ ਤੇ ਮੁਮਤਾਜ ਦੀਆਂ ਕਾਂਫ਼ੀ ਫਿਲਮਾਂ ਹਨ। ਸੁਪਰ ਹਿਟ 10 ਫਿਲਮਾਂ ਹਨ। ਰਜ਼ੇਸ਼ ਖੰਨਾਂ ਨੇ ਸ਼ਰਮੀਲਾ ਟੈਗੋਰ ਨਾਲ ਕਾਫ਼ੀ ਫਿਲਮਾਂ ਕੀਤੀਆਂ ਹਨ। ਰਜ਼ੇਸ਼ ਖੰਨਾਂ ਦੇ ਘਰ ਅੱਗੇ ਨਿਮਾਤਾ, ਨਰਦੇਸਕ ਆਪ ਚਲ ਕੇ ਆਉਂਦੇ ਸਨ। ਹਰ ਮੁੱਲ ਦੇਣ ਲਈ ਤਿਆਰ ਸਨ। ਰਜ਼ੇਸ਼ ਖੰਨਾਂ ਉਤੇ ਫਿਲਮਾਇਆ ਮੈਂਨੂੰ ਇਹ ਗਾਂਣਾਂ ਬਹੁਤ ਪਸੰਦ ਹੈ " ਜਿੰਦਗੀ ਇੱਕ ਸਫ਼ਰ ਹੈ, ਸੁਹਾਨਾਂ ਜਹਾਂ ਕੱਲ ਕਿਆ ਹੋਗਾ ਕਿਸ ਨੇ ਜਾਂਨਾਂ। " " ਮੇਰੇ ਸਪਨੋਂ ਕੀ ਰਾਨੀ ਕਬ ਆਏਗੀ ਤੂੰ " ਸੁਪਰ ਹਿਟ ਗਾਣਾਂ ਰਿਹਾ ਹੈ। " ਹਾਥੀ ਮੇਰਾ ਸਾਥੀ " ਫਿਲਮ ਵੀ ਲੋਕਾਂ ਵਿੱਚ ਬਹੁਤ ਚੱਲੀ। ਰਜ਼ੇਸ਼ ਖੰਨਾਂ ਦੀਆ ਤਕਰੀਬਨ 101 ਫਿਲਮਾਂ ਹਨ। ਜਿੰਨਾਂ ਵਿਚ ਜ਼ਿਆਦਾਤਰ ਕਿਸ਼ੋਰ ਨੇ ਗੀਤ ਗਾਏ। 21 ਸਹਿ ਨਾਇਕ ਫਿਲਮਾਂ ਕੀਤੀਆਂ ਹਨ। " ਸ਼ੋਹਲੇ " " ਜ਼ਜ਼ੀਰ " " ਨਮਕ ਹਰਾਮ " ਫਿਲਮਾਂ ਵੀ ਸਫ਼ਲ ਰਹੀਆਂ ਹਨ। ਰਜ਼ੇਸ਼ ਖੰਨਾਂ ਨਾਲ ਅਮੀਤਾਬ ਬਚਨ ਆ ਗਏ। ਜੋ ਫਿਲਮਾਂ ਰਜ਼ੇਸ਼ ਖੰਨਾਂ ਨੇ ਨਾਂ ਕੀਤੀਆਂ। ਉਨਾਂ ਕਰਕੇ, ਅਮੀਤਾਬ ਬਚਨ ਹੀਰੋ ਬੱਣ ਗਿਆ। ਉਹ ਹਿਟ ਹੋ ਗਿਆ। ਰਜ਼ੇਸ਼ ਖੰਨਾਂ ਦੀਆਂ ਫਿਲਮਾਂ ਅਸਫ਼ਲ ਹੋਣ ਲੱਗੀਆਂ।
ਰਜੀਵ ਗਾਂਧੀ ਦੇ ਕਹਿੱਣ ਉਤੇ ਇਹ ਰਾਜਨੀਤੀ ਵਿੱਚ ਆਏ। ਚੌਣਾਂ ਜਿੱਤੇ ਵੀ, ਹਾਰੇ ਵੀ ਸਨ। ਉਨਾਂ ਦਾ ਕਹਿੱਣਾ ਸੀ, " ਰਾਜਨੀਤੀ ਦੁਆਰਾ ਅਸੀਂ ਲੋਕਾਂ ਤੱਕ ਪਹੁੰਚ ਸਕਦੇ ਹਾਂ। " ਫਿਲਮੀ ਹਸਤੀਆਂ ਆਂਖਰੀ ਸਦਾਜਲੀ ਭੇਟ ਕਰਨ ਜਾ ਰਹੀਆਂ ਹਨ।

Comments

Popular Posts