ਅੱਖੀਆਂ ਲਾਈਆਂ ਸੱਤੀ ਇੱਕ ਵਾਸਤੇ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ

ਅਸੀ ਤੇਰੇ ਨਾਲ ਅੱਖੀਆਂ ਲਾਈਆ ਨੇ ਨਿਭਾਉਣ ਵਾਸਤੇ।

ਅਸੀਂ ਇਸ਼ਕੇ ਵਿੱਚ ਪੈਗੇ ਹਾਂ ਚੰਨਾਂ ਸਿਰਫ਼ 1 ਤੇਰੇ ਵਾਸਤੇ।

ਬਿੰਨ ਤੇਰੇ ਜਿੰਦਗੀ ਨਿਭਾਉਣੀ ਤੂੰ ਦੱਸ ਕਾਹਦੇ ਵਾਸਤੇ।

ਅਸੀ ਜਿੰਦਗੀ ਜਿਉਣੀ ਇੱਕ ਤੇਰੇ ਦਰਸ਼ਨਾਂ ਦੇ ਵਾਸਤੇ।

ਸਾਡੀ ਵੀ ਕਦੇ ਮੰਨ ਅਸੀਂ ਪਾਈਏ ਤੇਰੇ ਅੱਗੇ ਨਿੱਤ ਵਾਸਤੇ।

ਇੱਕ ਪਲ ਬਹਿਜਾ ਮੇਰੇ ਕੋਲ ਰੱਬਾ ਮੈਂ ਪਾਵਾਂ ਤੇਰੇ ਵਾਸਤੇ।

ਯਾਰਾ ਵੇ ਤੂੰ ਲੁੱਟਾਦੇ ਆਪਣਾਂ ਪਿਆਰ ਸਤਵਿੰਦਰ ਵਾਸਤੇ।

ਮੈਂ ਤਾਂ ਰਾਹਾਂ ਵਿੱਚ ਅੱਖੀਆਂ ਲਾਈਆਂ ਸੱਤੀ ਤੇਰੇ ਵਾਸਤੇ।

Comments

Popular Posts