ਬੰਦਿਆਂ ਨੂੰ ਰੱਬ ਨੂੰ ਯਾਦ ਕਰਨ ਦਾ ਵਪਾਰੀ ਬਣਾ ਦੁਨੀਆ ਵਿਚ ਘੱਲਿਆ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
27/07/2013. 333
ਉਹ ਮਨ ਦੇ ਵਿਕਾਰਾਂ ਕੰਮਾਂ ਵਲੋਂ ਹੱਟ ਕੇ, ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਮਨ ਦੀ ਭਟਕਣਾ ਨੂੰ ਪਰਤਾਂਦਿਆਂ ਹੀ, ਜੋਗੀਆਂ ਦੇ ਦੱਸੇ ਹੋਏ ਛੇ ਹੀ ਚੱਕ੍ਰ ਇਕੱਠੇ ਵਿੱਝ ਜਾਂਦੇ ਹਨ, ਅਤੇ ਸੁਰਤੀ ਉਸ ਅਵਸਥਾ ਦੀ ਆਸ਼ਿਕ ਹੋ ਜਾਂਦੀ ਹੈ ਜਿੱਥੇ ਵਿਕਾਰਾਂ ਦਾ ਕੋਈ ਫੁਰਨਾ ਪੈਦਾ ਹੀ ਨਹੀਂ ਹੁੰਦਾ। ਵੈਰਾਗੀ ਹੋ ਕੇ ਮਾਇਆ ਵਲੋਂ ਛੁੱਟ ਕੇ ਉਸ ਪ੍ਰਭੂ ਨੂੰ ਲੱਭ, ਜੋ ਨਾਹ ਆਉਂਦਾ ਹੈ ਨਾਹ ਜਾਂਦਾ ਹੈ, ਨਾਹ ਮਰਦਾ ਹੈ, ਨਾਹ ਜੰਮਦਾ ਹੈ। ਉਹ ਮਨ ਦੀ ਵਿਕਾਰਾਂ ਵਲ ਦੀ ਦੌੜ ਨੂੰ ਹੀ ਪਰਤਾ ਕੇ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ। ਜਿਸ ਮਨੁੱਖ ਨੇ ਪ੍ਰਭੂ ਨੂੰ ਸਹੀ ਸਰੂਪ ਵਿਚ ਸਮਝ ਲਿਆ ਹੈ, ਉਹ ਰੱਬ ਦੇ ਨੇੜੇ ਹੋ ਜਾਂਦੇ ਹਨ, ਤੇ ਜੋ ਪ੍ਰਭੂ ਪਹਿਲਾਂ ਕਿਤੇ ਦੂਰ ਸੀ। ਕਦੇ ਚੇਤੇ ਹੀ ਨਹੀਂ ਸੀ ਆਉਂਦਾ ਹੁਣ ਅੰਗ-ਸੰਗ ਜਾਪਦਾ ਹੈ। ਇਹ ਇਕ ਐਸਾ ਅਨੁਭਵ ਹੈ। ਬਿਆਨ ਨਹੀਂ ਕੀਤਾ ਜਾ ਸਕਦਾ, ਸਿਰਫ਼ ਮਾਣਿਆ ਹੀ ਜਾ ਸਕਦਾ ਹੈ। ਜਿਵੇਂ ਮਿਸਰੀ ਦਾ ਸ਼ਰਬਤ ਹੋਵੇ, ਉਸ ਦਾ ਆਨੰਦ ਉਸੇ ਮਨੁੱਖ ਨੇ ਜਾਣਿਆ ਹੈ ਜਿਸ ਨੇ ਸ਼ਰਬਤ ਪੀਤਾ ਹੈ। ਪ੍ਰਭੂ ਤੇਰੇ ਉਸ ਸਰੂਪ ਦੀਆਂ ਗੱਲਾਂ ਕਿਸ ਨਾਲ ਕੀਤੀਆਂ ਜਾਣ ਜਿਸ ਵਰਗਾ ਕਿਤੇ ਕੁਝ ਹੈ ਹੀ ਨਹੀਂ? ਕੋਈ ਇੱਕ ਵਿਰਲਾ ਹੀ ਅਜਿਹਾ ਵਿਚਾਰਵਾਨ ਹੈ।

ਭਗਤ ਕਬੀਰ ਜੀ ਕਹਿ ਰਹੇ ਹਨ, ਇਹ ਅਨੰਦ ਮਾਣਿਆ ਹੀ ਜਾ ਸਕਦਾ ਹੈ, ਜਿਸ ਨੇ ਜਿੰਨਾ ਪ੍ਰੇਮ ਨਾਲ ਪਿਆਰ ਲਾਇਆ ਹੈ। ਉਸੇ ਨੇ ਹੀ ਉਤਨੀ ਕੁ ਉਸ ਦੀ ਝਲਕ ਵੇਖੀ ਹੈ। ਰੱਬ ਦੇ ਭਗਤਾਂ ਨੂੰ ਸਬ ਬਰਾਬਰ ਹੈ। ਉਨਾਂ ਲਈ ਵਰਖਾ-ਰੁੱਤ, ਸਮੁੰਦਰ ਹੈ, ਧੁੱਪ, ਛਾਂ ਦਾ ਫ਼ਰਕ ਉਮੀਦ ਹੁੰਦਾ ਹੈ। ਉਹ ਨਾਂ ਪੈਦਾ ਤੇ ਨਾਂਸ਼ ਨਹੀਂ ਹੁੰਦੇ ਹਨ। ਨਾਹ ਜੀਉਣ ਦਾ ਲਾਲਚ, ਨਾਹ ਮੌਤ ਦਾ ਡਰ, ਨਾਹ ਕੋਈ ਦਰਦ, ਨਾਹ ਅੰਨਦ ਦੀ ਤਾਂਘ ਹੈ। ਸਹਿਜ ਅਵਸਥਾ ਵਿਚ ਅੱਪੜਿਆਂ ਕੁੱਝ ਨਹੀਂ ਚਾਹੀਦਾ। ਬੰਦੇ ਦਰ ਮਨ ਦੀ ਹਾਲਤ, ਰੱਬ ਨਾਲ ਜੁੜਿਆ ਹੋਇਆ ਅਜੀਬ ਅੰਨਦ ਹੈ ਜੋ ਨਿਰਾਲੀ ਹੈ। ਕਿਸੇ ਚੰਗੇ ਤੋਂ ਚੰਗੇ ਸੁਖ ਨਾਲ ਭੀ ਤੋਲੀ-ਮਿਣੀ ਨਹੀਂ ਜਾ ਸਕਦੀ। ਇਸ ਤੋਂ ਘਟੀਆ ਹੈ ਜਾਂ ਵਧੀਆ ਹੈ। ਰੱਬ ਨਾਲ ਜੁੜੇ ਬੰਦੇ ਦਾ ਨੀਵੇਂ ਉੱਚੇ, ਗਰੀਬ, ਅਮੀਰ ਵਿੱਚ ਫ਼ਰਕ ਨਹੀਂ ਰਹਿੰਦਾ। ਬੰਦਾ ਨਾਹ ਨੀਂਦ ਸੌਂਦਾ ਹੈ। ਨਾਹ ਮਾਇਆ ਦੀ ਭਟਕਣਾ ਵਿਚ ਭਟਕਦਾ ਹੈ। ਰਾਤ ਦਿਨ ਦਾ ਕੋਈ ਫ਼ਰਕ ਨਹੀ ਲੱਗਦਾ। ਜਿਸ ਤਕ ਪਹੁੰਚ ਨਾਹੀਂ ਹੋ ਸਕਦੀ, ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਾਹੀ ਹੈ। ਉਹ ਪਰਮਾਤਮਾ ਮਨੁੱਖ ਦੇ ਹਿਰਦੇ ਵਿਚ ਪਰਗਟ ਹੋਇਆ ਰਹਿੰਦਾ ਹੈ। ਉਹ ਮਿਲਦਾ ਸਤਿਗੁਰੂ ਦੀ ਮਿਹਰ ਨਾਲ ਹੀ ਹੈ।

ਕਬੀਰ ਜੀ ਕਹਿ ਰਹੇ ਹਨ, ਮੈਂ ਆਪਣੇ ਗੁਰੂ ਤੋਂ ਸਦਕੇ ਜਾਈਏ ਮੈਂ ਆਪਣੇ ਸਤਿਗੁਰੂ ਦੀ ਗੁਰਬਾਣੀ ਦੀ ਭਗਤੀ ਦੀ ਸੰਗਤ ਵਿਚ ਹੀ ਜੁੜਿਆ ਰਹੀਏ। ਪਾਪ ਅਤੇ ਪੁੰਨ ਦੋ ਬਲਦ ਮੁੱਲ ਲਏ ਹਨ, ਸੁਆਸਾਂ ਦੀ ਪੂੰਜੀ ਲੈ ਕੇ ਜੰਮੇ ਹਨ। ਹਿਰਦੇ ਵਿਚ ਤ੍ਰਿਸ਼ਨਾ ਭਰੀ ਪਈ ਹੈ। ਐਸਾ ਇਸ ਤਰ੍ਹਾਂ ਇਹਨਾਂ ਜੀਵਾਂ ਨੇ ਮਾਲ ਲੱਦਿਆ ਹੈ। ਉਸ ਨੇ ਸਾਰੇ ਸੰਸਾਰੀ ਜੀਵਾਂ ਬੰਦਿਆਂ ਨੂੰ ਰੱਬ ਨੂੰ ਯਾਦ ਕਰਨ ਦਾ ਵਪਾਰੀ ਬਣਾ ਦੁਨੀਆ ਵਿਚ ਘੱਲਿਆ ਹੈ। ਬੰਦੇ ਦਾ ਜੀਵਨ ਕਾਮ ਅਤੇ ਕ੍ਰੋਧ ਦੋਵੇਂ ਵਿਚ ਫਸਣ ਨਾਲ ਮੁੱਕਦਾ ਜਾ ਰਿਹਾ ਹੈ। ਬੰਦੇ, ਜੀਵਾਂ ਦੇ ਮਨਾਂ ਦੀ ਸੋਚ ਦੇ ਲੁਟੇਰੇ ਬਣ ਰਹੇ ਹਨ। ਪੰਜ ਤੱਤੀ ਸਰੀਰ ਰਲ ਕੇ, ਰੱਬ ਵਲੋਂ ਮਿਲੀ ਹੋਈ ਸੁਆਸਾਂ ਦੀ ਪੂੰਜੀ ਹੈ। ਬੰਦੇ ਤੇ ਜਗਤ ਤੋਂ ਨਿਰੀ ਤ੍ਰਿਸ਼ਨਾ ਦਾ ਲੱਦਿਆ ਹੋਇਆ ਦਾ ਮਾਲ, ਅਗਲੇ ਪਾਸੇ ਲੰਘ ਜਾਂਦਾ ਹੈ।

ਕਬੀਰ ਜੀ ਕਹਿ ਰਹੇ ਹਨ, ਭਗਤੋ, ਸੁਣੋ, ਹੁਣ ਅਜਿਹੀ ਹਾਲਤ ਬਣ ਰਹੀ ਹੈ। ਰੱਬ ਨਾਲ ਪ੍ਰੀਤ ਲੱਗ ਗਈ ਹੈ। ਪ੍ਰਭੂ ਦਾ ਸਿਮਰਨ ਚੜ੍ਹਾਈ ਦਾ ਔਖਾ ਪੈਂਡਾ ਕਰਨ ਵਾਲੇ ਬੰਦੇ ਦਾ ਪਾਪ-ਰੂਪ ਇੱਕ ਬਲਦ ਥੱਕ ਗਿਆ ਹੈ ਪਾਪ ਕਰਨੇ ਛੱਡ ਦੇਂਦੇ ਹਨ ਅਤੇ ਉਹਨਾਂ ਦੀ ਤ੍ਰਿਸ਼ਨਾ ਮੁੱਕ ਜਾਂਦੀ ਹੈ। ਪੇਕੇ ਘਰ ਵਿਚ ਥੋੜੇ ਦਿਨ ਹੀ ਰਹਿਣਾ ਹੈ। ਮਰ ਕੇ ਪਰਲੋਕ ਸਹੁਰੇ ਘਰ ਜਾਣਾ ਹੈ। ਬੇਸਮਝ, ਕਮਲਾ, ਗਿਆਨ ਤੋਂ ਬਗੈਰ ਜਗਤ ਅੰਧਾ ਨਹੀਂ ਜਾਂਣਦਾ। ਬੰਦੇ ਇਸ ਸੰਸਾਰ ਦੇ ਧੰਨ ਮੋਹ ਵਿਚ ਹੀ ਲੱਗੇ ਹਨ। ਮੁਕਲਾਵਾ ਲੈ ਜਾਣ ਵਾਲੇ ਪ੍ਰਾਹੁਣੇ ਜਿੰਦ ਨੂੰ ਲੈ ਜਾਣ ਵਾਲੇ ਜਮ ਸਰੀਰ ਵਿੱਚ ਆਏ ਬੈਠੇ ਹਨ। ਇਹ ਖੂਹੀ ਦਿੱਸ ਰਹੀ ਹੈ। ਇਸ ਵਿਚ ਕਿਹੜੀ ਇਸਤ੍ਰੀ ਲੱਜ ਖਿੱਚ ਰਹੀ ਹੈ। ਜਗਤ ਦਿੱਸ ਰਿਹਾ ਹੈ। ਇੱਥੇ ਜੋ ਭੀ ਆਉਂਦਾ ਹੈ। ਆਪਣੀ ਉਮਰ ਸੰਸਾਰਕ ਭੋਗਾਂ ਵਿਚ ਗੁਜ਼ਾਰਨ ਲੱਗ ਪੈਂਦਾ ਹੈ। ਜਿਸ ਦੀ ਲੱਜ ਘੜੇ ਸਮੇਤ ਟੁੱਟ ਜਾਂਦੀ ਹੈ। ਜਿਸ ਦੀ ਉਮਰ ਮੁੱਕ ਜਾਂਦੀ ਹੈ, ਤੇ ਸਰੀਰ ਢਹਿ ਪੈਂਦਾ ਹੈ ਉਹ ਪਾਣੀ ਭਰਨ ਵਾਲੀ ਵਿਕਰ ਕੰਮਾਂ ਵਿਚੋਂ ਇੱਥੋਂ ਉੱਠ ਕੇ ਪਰਲੋਕ ਨੂੰ ਤੁਰ ਪੈਂਦੀ ਹੈ। ਬੰਦੇ ਜੀਵਾਂ ਉਤੇ ਮਾਲਕ ਰੱਬ ਦਿਆਲ ਹੋ ਜਾਏ, ਮਿਹਰ ਕਰੇ ਤਾਂ ਉਹ ਕੰਮ ਆਪਣਾ ਜਾਣ ਕੇ ਆਪ ਹੀ ਸਿਰੇ ਚੜ੍ਹਾਉਂਦਾ ਹੈ। ਜੋ ਵੀ ਸਤਿਗੁਰੂ ਦੇ ਗੁਰਬਾਣੀ ਦੇ ਸ਼ਬਦ ਨੂੰ ਵਿਚਾਰਦਾ ਹੈ। ਤਾਂ ਉਹ ਖਸਮ ਵਾਲੀ ਸਮਝੀ ਜਾਂਦੀ ਹੈ। ਸਾਰੀ ਲੁਕਾਈ ਪਿਛਲੇ ਕੀਤੇ ਕਰਮਾਂ ਦੇ ਕਰਕੇ ਭੱਟਕ ਰਹੀ ਹੈ। ਇਸ ਨੂੰ ਕੀ ਕਹੀਏ। ਇਹ ਨਮਾਣੀ ਕੀਹ ਕਰ ਸਕਦੀ ਹੈ? ਆਸਾਂ ਸਿਰੇ ਨਹੀਂ ਚੜ੍ਹਦੀਆਂ, ਮਨ ਧੀਰਜ ਨਹੀਂ ਫੜਦਾ ਤੇ ਜੀਵ ਬੰਦੇ ਉੱਠ ਤੁਰਦੇ ਹਨ। ਕਬੀਰ ਜੀ ਕਹਿ ਰਹੇ ਹਨ, ਨਿਰਾਸਤਾ ਤੋਂ ਬਚਣ ਲਈ, ਤੂੰ ਪ੍ਰਭੂ ਦੀ ਚਰਨੀਂ ਲੱਗਾ ਰਹੁ, ਪ੍ਰਭੂ ਦਾ ਆਸਰਾ ਲਈ ਰੱਖੀਏ।

Comments

Popular Posts