ਭਾਗ 24 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਦੁਨੀਆਂ ਦਾ ਗਿਆਨ ਸ਼ਬਦਾ ਰਾਹੀ ਅੱਖਾਂ ਨਾਲ ਪੜ੍ਹਕੇ-ਕੰਨਾਂ ਨਾਲ ਸੁਣ ਕੇ ਹੁੰਦਾ ਹੈ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com

ਕਈਆਂ ਦੀਆਂ ਅੱਖਾਂ, ਐਡੀਆਂ ਸ਼ਕਤੀ ਸ਼਼ਾਲੀ, ਕੋਮਲ ਪੰਖੜੀਆਂ ਹੁੰਦੀਆਂ ਹਨ। ਬੰਦੇ ਦੀਆਂ ਬੰਦੇ ਨਾਲ ਅੱਖਾਂ ਮਿਲਣ ਨਾਲ, ਪਲ ਵਿੱਚ ਪੱਕੇ ਫ਼ੈਸਲੇ ਬਦਲ ਜਾਂਦੇ ਹਨ। ਅੱਖਾਂ ਦੀ ਇੱਕ ਝੱਲਕ ਦੇਖਣ ਨਾਲ, ਬੰਦਾ ਆਪਦੀ ਜਿੰਦਗੀ ਬਦਲ ਲੈਂਦਾ ਹੈ। ਅੱਖ ਦੀ ਮਾਰ ਝੱਲਣੀ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ। ਕਿਸੇ ਦੇ ਨੇਤਰਾਂ ਦੀ ਇੱਕ ਦੇਖਣੀ ਜੀਵਨ ਸਵਰਗ ਬੱਣਾਂ ਦਿੰਦੀ ਹੈ। ਕਈਆਂ ਦੀ ਨਜ਼ਰ ਪੱਥਰਾ ਨੂੰ ਪਾੜ ਦਿੰਦੀ ਹੈ। ਬਾਤ ਨੀਅਤ ਦੀ ਹੈ। ਅੱਖਾਂ ਹੀ ਹਨ। ਜਿੰਨਾਂ ਨਾਲ ਦੁਨੀਆਂ ਦੇਖ਼ ਰਹੇ ਹਾਂ। ਅੱਖਾਂ ਬਹੁਤ ਅਨਮੋਲ ਦਾਤ ਹਨ। ਇਹ ਦੋ ਅੱਖਾਂ ਦੇ ਪ੍ਰਕਾਸ਼ ਨਾਲ, ਪਿੱਠ ਵਾਲੇ ਹਿੱਸੇ ਨੂੰ ਛੱਡ ਕੇ, ਅਸੀਂ ਇੱਕੋ ਸਮੇਂ ਆਪਦਾ ਆਲਾ ਦੁਆਲਾ ਦੇਖਦੇ ਹਾਂ। ਕਈ ਬੰਦੇ ਪਿਛੇ ਨੂੰ ਟੇਡੀਆਂ ਅੱਖਾਂ ਐਨੀਆਂ ਕਰ ਲੈਂਦੇ ਹਨ। ਪਾਸਿਆਂ ਤੋਂ ਵੀ ਪਿਛੇ ਨੂੰ ਬਹੁਤ ਦੂਰ ਤੱਕ ਦੇਖ਼ ਸਕਦੇ ਹਨ। ਇੱਕ ਹੋਰ ਪ੍ਰਕਾਸ਼਼ ਸ਼ਬਦਾ ਦੇ ਗਿਆਨ ਨਾਲ ਮਨ ਨੂੰ ਹੁੰਦਾ ਹੈ। ਦੁਨੀਆਂ ਦਾ ਗਿਆਨ ਸ਼ਬਦਾ ਨਾਲ ਅੱਖਾਂ ਨਾਲ ਪੜ੍ਹਕੇ-ਕੰਨਾਂ ਨਾਲ ਸੁਣ ਕੇ ਹੁੰਦਾ ਹੈ। ਇਤਿਹਾਸ ਦਾ ਗਿਆਨ, ਬੰਦਿਆਂ ਕੋਲੋ ਸੁਣ ਕੇ ਹੁੰਦਾ ਹੈ। ਕਿਤਾਬਾਂ ਗ੍ਰੰਥਾਂ ਵਿੱਚੋਂ ਪੜ੍ਹਕੇ ਵੀ ਹੁੰਦਾ ਹੈ। ਹਰ ਧਰਮ ਦੇ ਗ੍ਰੰਥਿ, ਆਪਣੇ ਧਰਮ ਦੀ ਜਾਂਣਕਾਰੀ ਦਿੰਦੇ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ, ਹਰ ਬੰਦੇ ਦੀ ਨਿਜ਼ੀ ਜਾਂਣਕਾਰੀ ਦਿੰਦੇ ਹਨ। ਉਸ ਵਿੱਚ ਲਿਖਿਆ ਹੈ। ਆਂਮ ਬੰਦਾ ਬਹੁਤ ਲਾਲਚੀ ਹੈ। ਧੰਨ, ਘਰ ਪਰਿਵਾਰ ਨੂੰ ਪਿਆਰ ਕਰਦਾ ਹੈ। ਉਸੇ ਲਈ ਸੁਆਰਥੀ ਬੱਣ ਕੇ, ਫਰੇਬ, ਧੋਖੇ, ਠੱਗੀਆਂ ਕਰਦਾ ਫਿਰਦਾ। ਗੁਰਬਾਣੀ ਦੱਸਦੀ ਹੈ। ਇਸ ਤੋਂ ਬੱਚਣ ਲਈ ਕੀ ਢੰਗ ਹਨ? ਦੁਨੀਆਂ ਦੇ ਲੋੜਾ ਤੋਂ ਵੱਧ ਕੇ, ਵਿਕਾਰ ਕੰਮਾਂ ਨੂੰ ਛੱਡ ਕੇ, ਕੀ ਫ਼ੈਇਦੇ ਹਨ? ਇਹ ਗੁਰਬਾਣੀ ਬੰਦਿਆਂ ਦੇ ਸੁਣਨ, ਪੜ੍ਹਨ ਲਈ ਹੈ। ਐਸਾ ਨਹੀਂ ਹੈ। ਘਰ ਵਿੱਚ ਕੰਧਾਂ ਤੇ ਫਰਨੀਚਰ ਨੂੰ ਗੁਰਬਾਣੀ ਸੁਣਾਉਣ ਨਾਲ ਘਰ ਪਵਿੱਤਰ ਹੋ ਜਾਵੇਗਾ। ਕੋਈ ਵੀ ਥਾਂ, ਘਰ, ਜਗਾ ਮਾੜੀ ਨਹੀਂ ਹੈ। ਬੰਦੇ ਜਰੂਰ ਛੱਲ, ਕਪਟ ਕਰਨ ਵਾਲੇ ਬੇਈਮਾਨ ਹਨ। ਪਰ ਬੰਦਾ ਆਪਣੇ-ਆਪ ਦੇ ਔਗੁਣ ਨਹੀਂ ਸੁਣਨਾਂ ਚਹੁੰਦਾ। ਹਰ ਬੰਦਾ ਜਾਂਣਦਾ ਹੈ। ਬਈ ਮੈਂ ਐਡਾ ਸਿਆਣਾ ਤੇ ਗੁਣਾਂ ਵਾਲਾ ਨਹੀਂ ਹਾਂ। ਹਰ ਕੋਈ ਫਿਰ ਵੀ ਝੂਠੀ ਪ੍ਰਸੰਸਾ ਬਾਰੇ ਸੁਣ ਕੇ, ਖੁਸ਼ ਹੁੰਦਾ ਹੈ। ਹਰ ਬੰਦਾ ਆਪਦੇ ਬਾਰੇ, ਆਪ ਨੂੰ ਲੋਕਾਂ ਤੋਂ ਵੱਧ ਜਾਂਣਦਾ ਹੈ। ਇਸੇ ਲਈ ਬੰਦਾ ਪਾਪ ਤੇ ਮਾੜੇ ਕੰਮਾਂ ਦਾ ਫ਼ਲ ਭੁਗਤਣ ਤੋਂ ਪਹਿਲਾਂ, ਬੱਚਣ ਦੇ ਪ੍ਰਬੰਦ ਕਰਦਾ ਫਿਰਦਾ ਹੈ। ਧਰਮ ਦੇ ਗ੍ਰੰਥ ਨੂੰ ਘਰ ਵਿੱਚ ਗਾ, ਸੁਣਾ ਕੇ ਪਾਪ ਤੇ ਮਾੜੇ ਕੰਮਾਂ ਨੂੰ ਸੁੱਧ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਫਿਰ ਵੀ ਬੰਦਾ ਆਪ ਇੱਕ ਅੱਖਰ ਬਾਣੀ ਦਾ ਕੰਨ ਵਿੱਚ ਨਹੀਂ ਪਾਉਂਦਾ।

ਪ੍ਰੀਤ ਤੇ ਚੈਨ ਦਾ ਵਿਆਹ ਛੇਤੀ ਵਿੱਚ ਹੋ ਗਿਆ ਸੀ। ਵਿਆਹ ਵੇਲੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਪਾਠ ਨਹੀਂ ਕਰਾਇਆ ਸੀ। ਪ੍ਰੀਤ ਦੇ ਮਨ ਦੀ ਇੱਛਾਂ ਸੀ। ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਇਆ ਜਾਵੇ। ਪ੍ਰੀਤ ਤੇ ਚੈਨ ਘਰ ਦੇ ਥੱਲੇ ਜਿਸ ਬੇਸਮਿੰਟ ਵਿੱਚ ਰਹਿੰਦੇ ਸਨ। ਉਥੇ ਜਗਾ ਬਹੁਤ ਥੋੜੀ ਸੀ। ਉਝ ਵੀ ਬਹੁਤਿਆਂ ਨੂੰ ਵਹਿਮ ਹੈ। ਜਿਥੇ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਬਰਾਜਮਾਨ ਹੋਣ। ਉਸ ਥਾਂ ਕੰਮਰੇ ਦੇ ਉਪਰ ਤੁਰਨਾਂ-ਫਿਰਨਾਂ ਨਹੀਂ ਚਾਹੀਦਾ। ਬੰਦਿਆਂ ਨਾਲ ਭਰੇ ਜ਼ਹਾਜ਼, ਬੇਸ਼ਕ ਉਪਰ ਦੀ ਲੰਘਦੇ ਰਹਿੱਣ। ਕੀੜੀਆਂ ਚੂਹੀਆਂ ਮੰਜੀ ਥੱਲੇ ਤੁਰੀਆਂ ਫਿਰਨ। ਉਹ ਸਬ ਕਬੂਲ ਹਨ। ਜਾਂਣਦੀ ਬੰਦੇ ਨੇ, ਹਰ ਕੰਮ ਵਿੱਚ ਸਿਆਣਪ ਦਿਖਾਉਣ ਹੁੰਦੀ ਹੈ। ਗੁਰੂ ਗ੍ਰੰਥਿ ਸਾਹਿਬ ਦਾ ਇੱਕ ਅੱਖਰ ਨਾਂ ਪੜ੍ਹਨ, ਪਖੰਡ ਬਹੁਤ ਕਰਦੇ ਹਨ। ਉਸ ਉਤੇ ਕੈਸੇ ਕਿਹੜੇ ਰੰਗ ਦੇ ਰੁਮਾਲੇ ਪਾਉਣੇ ਹਨ? ਮਕਾਂਨ ਮਾਲਕ ਨੂੰ ਪਤਾ ਲੱਗਾ। ਚੈਨ ਘਰ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾਉਣਾਂ ਚਹੁੰਦਾ ਹੈ। ਉਹ ਰੱਬ ਨੂੰ ਮੰਨਣ ਵਾਲਾ ਦਿਆਲੂ ਬੰਦਾ ਸੀ। ਉਸ ਨੇ ਕਿਹਾ, " ਆਪਣਾਂ ਘਰ ਇਕੋ ਹੈ। ਤੁਸੀਂ ਉਪਰਲੀ ਮੰਜ਼ਲ ਵਿੱਚ ਅਖੰਡ ਪਾਠ ਪ੍ਰਕਾਸ਼ ਕਰਾ ਸਕਦੇ ਹੋ। ਥੱਲੇ ਬੇਸਮਿੰਟ ਵਿੱਚ ਖਾਂਣ-ਪਕਾਉਣ ਦਾ ਕੰਮ ਹੋ ਜਾਵੇ। ਪ੍ਰੀਤ ਵੀ ਗੱਲ ਨਾਲ ਸਹਿਮਤ ਹੋ ਗਈ। ਪਾਠ ਪੜ੍ਹਨ ਦਾ ਠੇਕਾ, ਗੁਰਦੁਆਰੇ ਵਾਲੇ ਭਾਈ ਜੀ ਨੂੰ ਦੇ ਦਿੱਤਾ ਸੀ। 800 ਡਾਲਰ ਵਿੱਚ ਮਾਮਲਾ ਤਹਿ ਹੋ ਗਿਆ। ਚੈਨ ਨੇ 800 ਡਾਲਰ ਦਾ ਭੁਗਤਾਨ ਕਰ ਦਿੱਤਾ। ਜਿਵੇਂ ਤਿਵੇਂ ਪਾਠੀਆਂ ਨੇ, ਇਸ ਨੂੰ 1 ਅੰਗ ਤੋਂ ਲੈ ਕੇ, 1430 ਅੰਗਾਂ ਨੂੰ 49 ਕੁ ਘੰਟਿਆਂ ਵਿੱਚ ਪੜ੍ਹਨਾਂ ਹੁੰਦਾ ਹੈ। ਗੁਰਦੁਆਰੇ ਵਾਲੇ ਭਾਈ ਜੀ ਤੇ ਹੋਰ ਪਾਠੀ ਇੱਕ ਦੂਜੇ ਨੂੰ ਚੇਤੇ ਕਰਾਂਉਂਦੇ ਰਹਿੰਦੇ ਹਨ। ਪਾਠ ਛੇਤੀ ਨਾਲ ਨਬੇੜਨਾਂ ਹੈ। ਸਪੀਡ ਫੁੱਲ ਰੱਖਣੀ ਹੈ। ਹੋਲੀ ਘੱਟ ਤੇਜ਼ ਪੜ੍ਹਨ ਵਾਲੇ ਨੂੰ ਰੌਲ ਨਹੀਂ ਦਿੱਤੀ ਜਾਂਦੀ।


ਅਖੰਡ ਪਾਠ ਪ੍ਰਕਾਸ਼ ਕਰਾ ਦਿੱਤਾ ਗਿਆ। ਰਿਸ਼ਤੇਦਾਰਾਂ ਨੂੰ ਸੱਦੇ ਦੇ ਦਿੱਤੇ ਗਏ। ਹਰ ਕੋਈ ਛੁੱਟੀ ਵਾਲੇ ਦਿਨ ਦਾਵਤ ਚਹੁੰਦਾ ਹੈ। ਦਾਵਤ ਉਤੇ ਜਾ ਕੇ, ਭੋਜਨ ਪੱਕਿਆ, ਪਕਾਇਆ ਮਿਲ ਜਾਂਦਾ ਹੈ। ਚੈਨ, ਪ੍ਰੀਤ, ਉਸ ਦੀ ਮੰਮੀ, ਮਕਾਂਨ ਮਾਲਣ ਹੋਰ ਔਰਤਾ-ਮਰਦ ਆਏ ਗਏ ਦੀ ਸੇਵਾ ਕਰਨ ਵਿੱਚ ਲੱਗੇ ਹੋਏ ਸਨ। ਔਰਤਾਂ ਖਾਂਣਾ ਪੱਕਾ ਰਹੀਆਂ ਸਨ। ਚੈਨ ਤੇ ਹੋਰ ਰਿਸ਼ਤੇਦਾਰ ਖਾਂਣਾ ਵਰਤਾ ਰਹੇ ਸਨ। ਔਰਤਾਂ ਮਰਦ ਇੱਕ ਦੂਜੇ ਦਾ ਹਾਲ ਚਾਲ ਪੁੱਛਣ ਪਿਛੋਂ, ਗੱਪਾਂ ਮਾਰਨ ਲੱਗੇ ਹੋਏ ਸਨ। ਘਰ ਵਿੱਚ ਚਿੱੜੀਆ ਘਰ ਵਾਂਗ ਰੌਲਾ ਪੈ ਰਿਹਾ ਸੀ। ਬੱਚਿਆਂ ਨੇ, ਖੂਬ ਖੱਪ ਪਾਈ ਹੋਈ। ਪਾਠੀ ਇੱਕਲਾ ਪਾਠ ਪੜ੍ਹ ਰਿਹਾ ਸੀ। ਇੱਕ ਜਾਂਣੇ ਦੀ ਦੇਗ਼ ਵੰਡਣ ਲਈ ਡਿਊਟੀ ਲੱਗੀ ਹੋਈ। ਉਹ ਕਦੇ-ਕਦੇ ਬੱਚਿਆਂ ਨੂੰ ਚੁਪ ਰਹਿੱਣ ਲਈ ਕਹਿ ਜਾਂਦਾ ਸੀ । ਜਦੋਂ ਵੱਡੇ ਗੱਪਾਂ ਮਾਰ ਰਹੇ ਸਨ। ਸਾਰੇ ਆਪੋਂ-ਆਪਣੀ ਨੌਕਰੀਆਂ, ਘਰ ਪਰਿਵਾਰ ਦੀਆਂ ਗੱਲਾਂ ਕਰ ਰਹੇ ਸਨ। ਘਰ ਵਿੱਚ ਖੱਪ ਸੁਣ ਕੇ, ਪਾਠੀ ਨੂੰ ਵੀ ਪਾਠ ਕਰਨਾਂ ਮੁਸ਼ਕਲ ਹੋ ਰਿਹਾ ਸੀ। ਉਹ ਵੀ ਬੰਦਾ ਹੀ ਹੁੰਦਾ ਹੈ। ਉਸ ਦਾ ਵੀ ਗੱਲਾਂ ਵਿੱਚ ਹੁੰਗਾਰਾ ਭਰਨ ਨੂੰ ਮਨ ਕਰਦਾ ਹੋਣਾਂ ਹੈ। ਐਸੈ ਪੂਜਾ ਪਾਠ ਕਰਨ ਦਾ ਕੀ ਫ਼ੈਇਦਾ ਹੈ? ਜਿਸ ਦੇ ਕਰਨ, ਕਰਾਉਣ ਨਾਲ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਉਂਦੀ।

ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਬਹੁਤੇ ਤਾਂ ਰਿਸੋਰੀਸ ਕਰਾ ਰਹੇ ਹਨ। ਇੱਕ ਨੇ ਕਰਾਇਆ। ਹੋਰ ਵੀ ਕਰਾ ਕੇ, ਦੱਸਣਾਂ ਚਹੁੰਦੇ ਹਨ। ਬਈ ਅਸੀਂ ਵੀ ਇੰਨੇ ਜੋਗੇ ਹਾਂ। ਇੰਨੇ ਬੰਦਿਆਂ ਨੂੰ ਚਾਹ, ਪ੍ਰਸ਼ਦਾ ਛੱਕਾ ਸਕਦੇ ਹਾਂ। ਗੁਰੂ ਗ੍ਰੰਥਿ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਾਹਦੇ ਲਈ ਕਰਾਇਆ ਜਾਂਦਾ ਹੈ? ਜੇ ਕੋਈ ਅੱਖ਼ਰ ਨਹੀਂ ਸੁਣਨਾਂ ਹੈ। ਆਏ ਰਿਸ਼ਤੇਦਾਰ, ਦੋਸਤ ਵੀ ਕਿਹੜਾ ਪਾਠ ਸੁਣਦੇ ਹਨ? ਜੇ ਕੋਈ ਪਾਠ ਸੁਣਨ ਦਾ ਪ੍ਰੇਮੀ ਹੁੰਦਾ ਹੈ। ਉਸੇ ਨੂੰ ਕਈ-ਕਈ ਘੰਟੇ ਦੇਗ਼ ਵੰਡਣ ਲਾਈ ਰੱਖਦੇ ਹਨ। ਅੱਗਲੇ ਨੂੰ ਬਾਸ਼ਰੂਮ ਜਾਂਣ ਦਾ ਸਮਾਂ ਵੀ ਬਗੈਰ ਕਹੇ ਨਹੀਂ ਦਿੰਦੇ। ਬਸ ਇੰਨਾਂ ਹੀ ਚਾਹ ਬਹੁਤ ਹੈ। ਬਈ ਸਾਡੇ ਦਮ ਉਤੇ ਪਾਠ ਹੋ ਰਿਹਾ ਹੈ। ਇਹ ਨਹੀਂ ਜਾਂਣਦੇ। ਪਾਠ ਵਿੱਚ ਸਿੱਖਿਆ ਦਿੱਤੀ ਗਈ ਹੈ। ਗੁਣ ਦੱਸੇ ਗਏ ਹਨ। ਜੇ ਕੁੱਝ ਸੁਣਨਾਂ ਨਹੀਂ ਹੈ। ਆਪ ਪੜ੍ਹਨਾਂ ਨਹੀਂ ਹੈ। ਉਹ ਤਾਂ ਜੈਸਾ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਇਆ। ਜੈਸਾ ਨਾਂ ਕਰਾਇਆ। ਕੰਧਾਂ ਛੱਤ ਦੁਨੀਆਂ ਦੇ ਵਿਕਾਰ ਮਾੜੇ ਪਾਪ ਕੰਮ ਨਹੀਂ ਕਰਦੇ। ਜੂਨ ਬੰਦੇ ਨੂੰ ਮਿਲੀ ਹੈ। ਇਸ ਨੇ ਆਪਦੀ ਜੂਨ ਸੁਧਾਰਨੀ ਹੈ। ਮਾੜੇ ਪਾਪ ਕੰਮ ਬੰਦਾ ਤਾਂਹੀ ਛੱਡੇਗਾ। ਜਦੋਂ ਉਸ ਨੂੰ ਗਿਆਨ ਹੋ ਗਿਆ। ਉਹ ਮਾੜੇ ਪਾਪ ਕੰਮ ਕਰ ਰਿਹਾ ਹੈ। ਇਹ ਗੱਲ ਰਿਸ਼ਤੇਦਾਰ, ਦੋਸਤ, ਧੀਆਂ, ਪੁੱਤਰ, ਮਾਪੇ, ਪਤੀ-ਪਤਨੀ ਨਹੀਂ ਦੱਸਦੇ। ਇੰਨਾਂ ਨੂੰ ਖਾਂਣ ਨੂੰ ਚਾਹੀਦਾ ਹੈ। ਭਾਵੇਂ ਮਾੜੇ ਪਾਪ ਕੰਮ ਕਰਕੇ ਖਿਲਾਈ ਚੱਲੋ। ਸਤਿਗੁਰੂ ਗੁਰਬਾਣੀ ਵਿੱਚ ਬਾਰ-ਬਾਰ ਦੱਸ ਰਹੇ ਹਨ। ਬੰਦਿਆ ਮਾੜੇ ਪਾਪ ਕੰਮ ਨਾਂ ਕਰ। ਭੁਗਤਣਾਂ ਤੈਨੂੰ ਪੈਣਾਂ ਹੈ। ਤੇਰੇ ਨਾਲ ਕਿਸੇ ਨੇ ਨਹੀਂ ਮਰਨਾਂ। ਦੁਨੀਆਂ ਉਤੇ ਚੰਗੇ ਕੰਮ ਕਰ। ਗੁਰੂ ਗ੍ਰੰਥਿ ਸਾਹਿਬ ਜੀ ਦਾ ਅਖੰਡ ਪਾਠ ਪ੍ਰਕਾਸ਼ ਕਰਾਉਣ ਦੀ ਥਾਂ, ਆਪ ਸਤਿਗੁਰੂ ਜੀ ਦੀ ਗੁਰਬਾਣੀ ਪੜ੍ਹੀਏ, ਸੁਣੀਏ। ਆਪ ਨੂੰ ਸਤਿਗੁਰੂ ਗੁਰਬਾਣੀ ਵਰਗੇ ਪਵਿੱਤਰ ਬੱਣਾਂ ਲਈਏ। ਕਿਸੇ ਨਾਲ ਧੋਖਾ, ਫਰੇਬ ਨਾਂ ਕਰੀਏ। ਹੱਕ ਦੀ ਕਮਾਂਈ ਕਰਕੇ, ਰੁੱਖੀ ਮਿਸੀ ਰੋਟੀ ਖਾਂਈਏ।

Comments

Popular Posts