ਭਾਗ 35 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ
ਬਹੁਤੇ ਮਰਦ ਐਸੇ ਵੈਸੇ ਹੀ ਹੁੰਦੇ ਹਨ
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
ਚੈਨ ਦੀਆਂ ਕਈ ਗੱਲਾਂ ਪ੍ਰੀਤ ਦੇ ਮਨ ਵਿੱਚ ਰੱੜਕ ਰਹੀਆਂ ਸਨ। ਉਸ ਨੂੰ ਕਿਸੇ ਵੀ ਗੱਲ ਦਾ ਚੇਤਾ ਨਹੀਂ ਭੁੱਲ ਰਿਹਾ ਸੀ। ਜਿੰਨਾਂ ਉਹ ਗੱਲਾਂ ਨੂੰ ਮਨ ਤੋਂ ਲਾਹੁਉਣ ਦੀ ਕੋਸ਼ਸ਼ ਕਰ ਰਹੀ ਸੀ। ਉਨਾਂ ਹੀ ਮਨ ਉਤੇ ਹੋਰ ਅਸਰ ਹੋ ਰਿਹਾ ਸੀ। ਉਹ ਸੋਚਣ ਲਈ ਮਜ਼ਬੂਰ ਹੋ ਗਈ। ਚੈਨ ਦਾ ਮੁੰਡਾ ਹੈ। ਤਾਂ ਕਿਥੇ ਹੈ? ਕਿਹਦੇ ਕੋਲੋ ਪਤਾ ਲੱਗ ਸਕਦਾ ਹੈ? ਜਿੰਨੇ ਆਂਢ-ਗੁਆਂਢ ਵਿੱਚ ਬੱਚੇ ਸਨ। ਸਬ ਵਿੱਚੋਂ ਉਸ ਨੂੰ ਚੈਨ ਦਿਸ ਰਿਹਾ ਸੀ। ਪਰ ਉਹ ਤਾਂ ਵਿਆਹ ਤੋਂ ਪਹਿਲਾਂ ਡਾਊਨਟਾਊਨ ਵਿੱਚ ਮੁੰਡਿਆਂ ਨਾਲ ਰਹਿੰਦਾ ਸੀ। ਉਹ ਮੁੰਡੇ ਵਿਆਹ ਵਿੱਚ ਵੀ ਨਹੀਂ ਆਏ ਸਨ। ਉਨਾਂ ਨਾਲ ਕਦੇ ਜਾਂਣ-ਪਛਾਂਣ ਵੀ ਨਹੀਂ ਹੋਈ ਸੀ। ਚੈਨ ਟੈਕਸੀ ਲੈ ਕੇ, ਕੰਮ ਤੇ ਚਲਾ ਗਿਆ ਸੀ। ਪ੍ਰੀਤ, ਚੈਨ ਦੇ ਉਸ ਦੋਸਤ ਦੇ ਘਰ ਚਲੀ ਗਈ। ਜੋ ਇੰਨਾਂ ਦਾ ਵਿਚੋਲਾ ਸੀ। ਉਸ ਦੀ ਪਤਨੀ ਘਰ ਸੀ। ਪ੍ਰੀਤ ਪਹਿਲੀ ਬਾਰ ਉਨਾਂ ਦੇ ਘਰ ਗਈ ਸੀ। ਵਿਆਹ ਪਿਛੋਂ, ਇੰਨਾਂ ਨੇ ਪ੍ਰੀਤ ਤੇ ਚੈਨ ਨੂੰ ਰਿਟੋਰਿੰਟ ਵਿੱਚ ਹੀ ਖਾਂਣਾ ਖਿਲਾ ਦਿੱਤਾ ਸੀ। ਉਹ ਇਕੱਲੀ ਪ੍ਰੀਤ ਨੂੰ ਦੇਖ਼ ਕੇ, ਹੈਰਾਨ ਹੋ ਗਈ। ਉਸ ਨੇ ਪੁੱਛਿਆ, " ਚੈਨ ਤੇਰੇ ਨਾਲ ਨਹੀਂ ਆਇਆ। ਕੀ ਤੂੰ ਇਕੱਲੀ ਆਈ ਹੈ? " ਪ੍ਰੀਤ ਨੇ ਦੱਸਿਆ, " ਉਹ ਕੰਮ ਤੇ ਚਲਾ ਗਿਆ ਹੈ। ਮੈਂ ਆਪ ਆ ਗਈ ਹਾਂ। ਤੁਸੀਂ ਕਦੇ ਘਰ ਗੇੜਾ ਹੀ ਨਹੀਂ ਮਾਰਿਆ। " ਪ੍ਰੀਤ ਦੀ ਵਿਚੋਲਣ ਨੇ ਕਿਹਾ, " ਖੈਰ ਤਾਂ ਹੈ, ਕੀ ਘਰ ਸਾਰਾ ਕੁੱਝ ਠੀਕ ਹੈ? " ਪ੍ਰੀਤ ਨੇ ਕਿਹਾ, " ਤੁੰ ਚਾਹ ਨਾਂ ਪਿਲਾਈ। ਜੇ ਮੈਨੂੰ ਦੇਖ਼ ਕੇ ਇੰਨਾਂ ਚੰਗਾ ਨਹੀਂ ਲੱਗਾ। ਮੈਂ ਇੱਕ ਗੱਲ ਵੀ ਪੁੱਛਣੀ ਹੈ। " ਉਸ ਨੇ ਕਿਹਾ, " ਚਾਹ ਤੱਤੇ ਪਾਣੀ ਦੀ ਕੀ ਗੱਲ ਹੈ? ਤੂੰ ਗੱਲ ਪੁੱਛ ਕੀ ਪੁੱਛਣਾਂ ਹੈ? ਵਿਚੋਲਿਆ ਉਤੇ ਹੀ ਸੀ-ਆਈਡੀ ਕਰਨ ਲੱਗ ਗਈ ਹੈ। " ਪ੍ਰੀਤ ਨੇ ਕਿਹਾ, " ਮੈਂ ਮਾਂ ਬੱਣਨ ਵਾਲੀ ਹਾਂ। ਪਰਾ ਚੈਨ ਮੈਨੂੰ ਕਹਿੰਦਾ ਹੈ, " ਇਹ ਬੱਚਾ ਨਹੀਂ ਚਾਹੀਦਾ। ਮੇਰੇ ਮੁੰਡਾ ਹੈਗਾ। ਇਸ ਬਾਰੇ ਤੁਸੀਂ ਹੀ ਦੱਸ ਸਕਦੇ ਹੋ। ਹੋਰ ਮੈਂ ਕਿਸੇ ਨੂੰ ਜਾਂਣਦੀ ਨਹੀਂ ਹਾਂ। ਤੁਸੀ ਮੇਰੀ ਭਰਜਾਈ ਨਾਲ ਕੰਮ ਕਰਦੇ ਸੀ। ਇਸ ਕਰਕੇ ਤੁਹਾਡੇ ਉਤੇ ਜ਼ਕੀਨ ਕੀਤਾ ਸੀ। "
ਪ੍ਰੀਤ ਦੀ ਵਿਚੋਲਣ ਨੇ ਕਿਹਾ, " ਬੱਚੇ ਦੀਆਂ ਤੈਨੂੰ ਵਧਾਂਈਆਂ ਹੋਣ। ਚੈਨ ਪਿਛੇ ਲੱਗ ਕੇ, ਬੱਚਾ ਨਾਂ ਗਿਰਾਈ। ਪਹਿਲੇ ਬੱਚੇ ਬਾਰੀ, ਸਾਰੇ ਮਰਦ ਹੀ ਸ਼ਰਮਾਉਂਦੇ ਹਨ। ਚੈਨ ਦੇ ਕਿਸੇ ਮੁੰਡੇ ਬਾਰੇ, ਮੈਨੂੰ ਐਸਾ ਕੁੱਝ ਨਹੀਂ ਪਤਾ। ਜੇ ਮੇਰੇ ਪਤੀ ਨੂੰ ਪਤਾ ਹੁੰਦਾ, ਉਹ ਜਰੂਰ ਮੈਨੂੰ ਦੱਸਦਾ। ਤੇਰਾ ਚੈਨ ਨਾਲ ਵਿਆਹ ਹੋ ਗਿਆ ਹੈ। ਇਹੋ ਜਿਹੀਆਂ ਗੱਲਾਂ ਬਾਰੇ ਪੁੱਛ-ਗਿੱਛ ਕਰਕੇ, ਹੁਣ ਕੀ ਮਿਲਣਾਂ ਹੈ? ਲੜਾਈ ਵਾਧੂ ਦੀ ਘਰ ਪਵੇਗੀ। ਜੇ ਮੁੰਡਾ ਹੈ, ਵੀ ਤੂੰ ਕੀ ਲੈਣਾਂ ਹੈ? ਜੇ ਉਸ ਨੇ ਤੈਨੂੰ ਨਹੀਂ ਦੱਸਿਆ ਹੈ। ਤੂੰ ਵੀ ਰਾਜ ਹੀ ਬੱਣਿਆ ਰਹਿੱਣ ਦੇ, ਕਈ ਗੱਲਾਂ ਉਤੇ ਪਰਦੇ ਪਏ ਰਹਿੱਣ, ਉਸ ਵਿੱਚ ਸਬ ਦੀ ਭਲਾਈ ਹੈ। " ਪ੍ਰੀਤ ਨੇ ਕਿਹਾ, " ਜੇ ਚੈਨ ਦੇ ਵਿਆਹ ਤੋਂ ਪਹਿਲਾਂ ਮੁੰਡਾ ਪੈਦਾ ਹੋਇਆ ਹੈ। ਮੈਨੂੰ ਦੱਸ ਦਿੰਦਾ। ਚੰਗਾ ਸੀ। ਕੱਲ ਉਸ ਦੇ ਮੂੰਹ ਵਿੱਚੋਂ ਨਿੱਕਲ ਗਿਆ। ਫਿਰ ਮੁੱਕਰ ਗਿਆ। " ਪ੍ਰੀਤ ਦੀ ਵਿਚੋਲਣ ਚਾਹ ਬੱਣਾਂ ਕੇ ਲੈ ਆਈ ਸੀ। ਉਸ ਨੇ ਕਿਹਾ, " ਜੇ ਮੇਰੀ ਮੰਨੇ, ਚੈਨ ਕੋਲੇ ਇਸ ਗੱਲ ਦੀ ਦੋਹਰ ਨਾਂ ਪਾਂਈ। ਜੇ ਤੂੰ ਬਾਰ-ਬਾਰ ਉਸ ਨੂੰ ਮੁੰਡੇ ਦੀ ਯਾਦ ਦਿਵਾਉਂਦੀ ਰਹੀ। ਉਹ ,ਉਸ ਨੂੰ ਘਰ ਵੀ ਲਿਆ ਸਕਦਾ ਹੈ। " ਪ੍ਰੀਤ ਨੇ ਤੱਤੀ ਤੱਤੀ ਚਾਹ ਪੀ ਗਈ ਸੀ। ਉਸ ਨੇ ਕਿਹਾ, " ਇਹੀ ਤਾਂ ਮੈਂ ਚਹੁੰਦੀ ਹਾਂ। ਜੇ ਚੈਨ ਦਾ ਮੁੰਡਾ ਹੈ। ਉਸ ਨੂੰ ਘਰ ਰਹਿੱਣਾਂ ਚਾਹੀਦਾ ਹੈ। ਤੈਨੂੰ ਕੀ ਲੱਗਦਾ ਹੈ? ਉਹ ਮੁੰਡਾ ਕਿਥੇ ਹੋਵੇ? " ਵਿਚੋਲਣ ਨੇ ਕਿਹਾ, " ਉਹ ਆਪਦੀ ਮਾਂ ਕੋਲ ਹੋਵੇਗਾ। ਕਨੇਡਾ ਦੇ ਕਨੂੰਨ ਮੁਤਾਬਕ, ਬੱਚਾ ਮਾਂ ਕੋਲ ਹੀ ਹੁੰਦਾ ਹੈ। ਕੀ ਤੂੰ ਮੁੰਡੇ ਦੀ ਮਾਂ ਨੂੰ ਵੀ ਘਰ ਵਿੱਚ ਰੱਖ ਲਵੇਗੀ?
ਪ੍ਰੀਤ ਦਾ ਦਿਮਾਗ ਹੋਰ ਖ਼ਰਾਬ ਹੋ ਰਿਹਾ ਸੀ। ਉਹ ਘਰ ਵਾਪਸ ਆ ਗਈ। ਘਰ ਆਈ ਤਾਂ ਚੈਨ ਘਰ ਆਇਆ ਬੈਠਾ ਸੀ। ਉਸ ਨੇ ਪ੍ਰੀਤ ਨੰ ਪੁੱਛਿਆ ਤੂੰ ਕਿਧਰ ਸੈਰ ਕਰ ਆਂਈ ਹੈ? ਮੈਂ ਰੋਟੀ ਖਾਂਣ ਆਇਆ ਸੀ। " ਪ੍ਰੀਤ ਨੇ ਕਿਹਾ. " ਮੇਰੇ ਕੋਲੋ ਰੋਟੀ ਨਹੀਂ ਪੱਕਦੀ। ਮੈਨੂੰ ਅਜੇ ਵੀ ਘੁੰਮੇਰਾਂ ਆ ਰਹੀਆਂ ਹਨ। ਤੂੰ ਆਪੇ ਕੁੱਝ ਖਾਂ ਲੈ। " ਚੈਨ ਨੇ ਕਿਹਾ, " ਘਰੋਂ ਬਾਹਰ ਜਾਂਣ ਸਮੇਂ ਘੁੰਮੇਰਾਂ ਨਹੀਂ ਆ ਰਹੀਆਂ ਹਨ। ਕੀ ਤੂੰ ਹਸਪਤਾਲ ਵੀ ਜਾ ਆਂਈ ਹੈ? " ਪ੍ਰੀਤ ਨੇ ਕਿਹਾ, " ਮੇਰੇ ਕੋਲੇ ਇੰਨਾਂ ਸੁਆਲਾਂ ਦਾ ਜੁਆਬ ਨਹੀਂ ਹੈ। ਮੈਂ ਹਸਪਤਾਲ ਨਹੀਂ ਜਾਂਣਾਂ। " ਚੈਨ ਨੇ ਕਿਹਾ, " ਮੇਰੇ ਬਾਰੇ, ਪੁਲੀਸ ਵਾਲਿਆਂ ਵਾਗ ਪੁੱਛ-ਗਿੱਛ ਕਾਰਦੀ, ਹੁਣ ਤੂੰ ਜਿਥੋਂ ਆਂਈ ਹੈ। ਮੈਨੂੰ ਉਸ ਦਾ ਫੋਨ ਆ ਗਿਆ ਹੈ। ਆਪਦੇ ਘਰ ਵਾਲੇ ਦੀ ਮਿੱਟੀ ਪਲੀਤ ਕਰਦੀ ਨੂੰ, ਤੈਨੂੰ ਸ਼ਰਮ ਨਹੀਂ ਆਉਂਦੀ। ਮੈਂ ਤੈਨੂੰ ਕਿਹਾ ਤਾਂ ਸੀ, " ਮੇਰਾ ਕੋਈ ਮੁੰਡਾ ਨਹੀਂ ਹੈ। " ਹੋਰ ਤੈਨੂੰ ਕਿਵੇਂ ਸਮਝਾਵਾਂ। " ਪ੍ਰੀਤ ਹੈਰਾਨ ਹੋ ਗਈ। ਵਿਚੋਲਣ ਨੇ, ਚੈਨ ਨੂੰ ਸਾਰਾ ਕੁੱਝ ਦੱਸ ਦਿੱਤਾ ਸੀ। ਇਸ ਦਾ ਮਤਲੱਬ ਉਹ ਚੈਨ ਦੀ ਪਹਿਲੀ ਜਿੰਦਗੀ ਬਾਰੇ ਵੀ ਜਾਂਣਦੀ ਸੀ। ਚੈਨ ਨੇ ਦੋ ਬ੍ਰਿਡਾਂ ਨੂੰ ਘਿਉ ਲਾ ਕੇ ਖਾ ਲਿਆ। ਉਹ ਫਿਰ ਟੈਕਸੀ ਲੈਕੇ ਚਲਾ ਗਿਆ। ਪ੍ਰੀਤ ਤੇ ਚੈਨ, ਜਦੋਂ ਬਹਿਸ ਰਹੇ ਸਨ। ਉਨਾਂ ਦੀ ਅਵਾਜ਼ ਬਾਰੀਆਂ ਖੁੱਲੀਆਂ ਹੋਣ ਕਰਕੇ, ਘਰ ਤੋਂ ਬਾਹਰ ਜਾਂਦੀ ਸੀ। ਗੁਆਂਢਣ ਨੇ ਚੈਨ ਨੂੰ ਘਰੋਂ ਜਾਂਦੇ ਦੇਖ ਲਿਆ ਸੀ। ਉਹ ਪ੍ਰੀਤ ਕੋਲ ਆ ਗਈ।  ਉਹ ਪਦੀਨੇ ਦੀ ਚੱਟਣੀ ਬੱਣਾ ਕੇ, ਲਿਆਈ ਸੀ।
ਉਸ ਨੇ ਪੁੱਛਿਆ, " ਤੇਰੀ ਸੇਹਿਤ ਕਿਵੇ ਹੈ? " ਪ੍ਰੀਤ ਨੇ ਦੱਸਿਆ, " ਮੈਂ ਠੀਕ ਨਹੀਂ ਹਾਂ। ਉਲਟੀਆਂ ਚੱਕਰ ਆ ਰਹੇ ਹਨ। " ਉਸ ਨੇ ਪ੍ਰੀਤ ਨੂੰ ਕਿਹਾ, " ਇਹ ਚੱਟਣੀ ਰੋਟੀ ਦੇ ਨਾਲ ਖਾ ਲਿਆ ਕਰ। ਦਿਲ ਨੂੰ ਕਰਾਰ ਮਿਲੇਗਾ। ਪੇਟ ਵਿੱਚ ਬੱਚਾ ਕਿੰਨੀ ਦੇਰ ਦਾ ਹੈ? " ਪ੍ਰੀਤ ਨੇ ਦੱਸਿਆ, " ਅਜੇ 7 ਹਫ਼ਤੇ ਹੀ ਲੰਘੇ ਹਨ। " ਗੁਆਂਢਣ ਨੇ ਕਿਹਾ, " ਤੇਰਾ ਘਰਵਾਲਾ ਬਹੁਤ ਡਾਡਾ ਹੈ। ਮੈਂ ਸਾਰਾ ਕੁੱਝ ਸੁਣ ਲੈਂਦੀ ਹਾਂ। ਉਸ ਦੇ ਕਹੇ ਤੋਂ ਬੱਚਾ ਨਾਂ ਗਿਰਾਈ। ਦੜ ਜਿਹੀ ਵੱਟ ਕੇ ਸਮਾਂ ਕੱਢੀਦਾ ਹੈ। ਬੰਦੇ ਨੂੰ ਮੂਹਰਿਉ ਜੁਆਬ ਨਹੀਂ ਦੇਈਦਾ। ਜੁਬਾਨ ਦੇ ਫੱਟ, ਤਲਬਾਰ ਦੇ ਜਖ਼ਮਾਂ ਤੋਂ ਬਹੁਤ ਗਹਿਰੇ ਲੱਗਦੇ ਹਨ। ਉਹ ਜੋ ਭਾਰੇ ਸਰੀਰ ਦੀ ਮਦਰੀ ਜਿਹੀ, ਤੇਰੇ ਘਰ ਆਉਂਦੀ ਹੈ। ਉਹ ਕੌਣ ਹੈ? " ਪ੍ਰੀਤ ਨੇ ਦੱਸਿਆ, " ਉਹ ਸਾਡੀ ਵਿਚੋਲਣ ਹੈ। ਭਰਜਾਈ ਨਾਲ ਨੌਕਰੀ ਵੀ ਕਰਦੀ ਹੈ। " ਉਸ ਕਿਹਾ, " ਤੇਰੇ ਪਤੀ ਤੇ ਉਸ ਔਰਤ ਨੂੰ ਬਹੁਤ ਬਾਰ ਇਕੱਠਿਆਂ ਸਬਜੀਆਂ ਦੀ ਦੁਕਾਨ ਵਿੱਚ ਦੇਖਿਆ ਸੀ। ਮੈਂ ਸੌਚਦੀ ਸੀ। ਇਹ ਪਤੀ-ਪਤਨੀ ਹਨ। ਜਦੋਂ ਤੁਸੀਂ ਦੋਂਨੇ, ਇਥੇ ਆ ਕੇ ਰਹਿੱਣ ਲੱਗੇ। ਤਾਂ ਪਤਾ ਲੱਗਾ, ਇਹ ਤੇਰਾ ਪਤੀ ਹੈ। ਤਾਂਹੀਂ ਸਾਕ ਕਰਾ ਗਈ। ਇਹ ਤਾਂ ਸਾਰਾ ਕੁੱਝ ਚੈਨ ਬਾਰੇ ਜਾਂਣਦੀ ਹੋਣੀ ਹੈ। " ਗੱਲ ਕਰਕੇ, ਉਹ ਤਾੜੀ ਮਾਰ ਕੇ ਹੱਸ ਪਈ। ਪ੍ਰੀਤ ਮਿੱਟੀ ਦਾ ਢੇਰ ਹੋਈ ਬੈਠੀ ਸੀ। ਉਸ ਤੋਂ ਕੋਈ ਜੁਆਬ ਨਹੀਂ ਦਿੱਤਾ ਗਿਆ। ਉਹੀ ਔਰਤ ਫਿਰ ਬੋਲੀ, " ਲੱਗਦਾ ਹੈ, ਤੂੰ ਗੱਲ ਦਿਲ ਨੂੰ ਲਾ ਲਈ ਹੈ। ਗੁੱਸਾ ਨਹੀਂ ਕਰੀਦਾ। ਬਹੁਤੇ ਮਰਦ ਐਸੇ ਵੈਸੇ ਹੀ ਹੁੰਦੇ ਹਨ। ਕੁੱਤਿਆਂ ਤੇ ਮਰਦਾ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਹਰ ਇੱਕ ਦੇ ਪਿਛੇ ਲੱਗ ਲੈਂਦੇ ਹਨ।

Comments

Popular Posts