ਭਾਗ 29 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ


ਆਪਦੇ ਘਰ ਤੇ ਆਪਦੇ ਮਾਲਕ ਵਰਗੀ ਰੀਸ ਨਹੀਂ ਹੈ।
ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com



ਟਰਾਂਟੋ ਕਨੇਡਾ ਦਾ ਸਬ ਤੋਂ ਵੱਡਾ ਸ਼ਹਿਰ ਹੈ। ਦੁਨੀਆਂ ਦੇ ਵੱਡੇ ਸ਼ਹਿਰਾਂ ਵਿੱਚੋਂ ਗਿੱਣਿਆ ਜਾਂਦਾ ਹੈ। ਪਰ ਜਦੋਂ ਕੁਦਰਤ ਦਾ ਜ਼ੋਰ ਚੜ੍ਹਦਾ ਹੈ। ਰੱਬ ਗਰੀਬ, ਅਮੀਰ ਨਹੀਂ ਦੇਖਦਾ। ਉਸ ਨੂੰ ਤੱਕੜੇ, ਮਾੜੇ ਦਾ ਕੋਈ ਡਰ ਨਹੀਂ ਹੈ। ਟਰਾਂਟੋ ਦੇ ਵੀ ਡਊਨਟਾਊਨ ਇਲਾਕੇ ਵਿੱਚ ਪਾਣੀ ਆਇਆ ਹੈ। ਪੰਜਾਬੀਆਂ ਦੀ ਦਾਤ ਦੇਣੀ ਪੈਣੀ ਹੈ। ਕਮਾਲ ਦੇ ਦਿਮਾਗ ਹਨ। ਕੋਈ ਹੀ ਪੰਜਾਬੀ ਨੀਵੇਂ ਇਲਾਕੇ ਵਿੱਚ ਰਹਿੰਦਾ ਹੋਣਾਂ ਹੈ। ਤਕਰੀਬਨ ਸਾਰੇ ਹੀ ਉਚੀਆਂ ਥਾਂਵਾਂ ਉਤੇ ਰਹਿੰਦੇ ਹਨ। ਇਥੇ ਵੀ ਭਾਰੀ ਮੀਂਹ ਪਿਆ। ਜਿਸ ਨਾਲ ਪਾਣੀ ਬਾਹਰ ਜਾਂਣ ਵਾਲੀਆਂ ਪਾਇਪਾਂ ਰਾਹੀ, ਮੀਂਹ ਦਾ ਪਾਣੀ ਵਾਪਸ ਆਉਣ ਲੱਗ ਗਿਆ। ਕੁੱਝ ਹੀ ਚਿਰ ਵਿੱਚ ਨੀਵਾਂ ਸ਼ਹਿਰ ਪਾਣੀ ਨਾਲ ਭਰ ਗਿਆ। ਲੋਕਾਂ ਦੀਆਂ ਕਾਰਾਂ ਪਾਣੀ ਵਿੱਚ ਡੁੱਬ ਗਈਆ। ਡਊਨਟਾਊਨ ਨੂੰ ਜਾਂਣ ਵਾਲੀ ਟ੍ਰੇਨਾਂ-ਰੇਲਾਂ ਵੀ ਜਾਮ ਹੋ ਗਈਆਂ। ਫਸੇ ਹੋਏ ਲੋਕਾਂ ਨੂੰ ਕਿਸ਼ਤੀਆਂ ਨਾਲ ਪਾਣੀ ਵਿੱਚੋਂ ਬਾਹਰ ਕੱਢਿਆ। ਵੱਡੇ-ਵੱਡੇ ਇੰਜ਼ਣਾਂ ਵਾਲੀਆਂ ਗੱਡੀਆਂ ਚਲਣੋਂ ਬੰਦ ਹੋ ਗਈਆਂ। ਅਲਬਟਾ ਵਿੱਚ ਵੀ ਹੜ ਤਾਂ ਆਏ। ਆਂਮ ਮਜ਼ਦੂਰ ਲੋਕਾਂ ਨੂੰ ਰਾਹਤ ਮਿਲ ਗਈ। ਪੂਜੀ ਬਾਦ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਨਿੱਕਲਣ ਲੱਗਾ ਹੈ। ਪਹਿਲਾਂ ਘਰਾਂ ਬਿਜ਼ਨਸ ਦੀਆਂ ਇੰਨਸ਼ੋਰੈਸਾਂ ਪੈਸੇ ਦੇਣ ਤੋਂ ਇਨਕਾਰ ਕਰ ਰਹੀਆਂ ਸਨ। ਹੁਣ ਇੰਨਸ਼ੋਰੈਸਾਂ ਭੁਗਤਾਣ ਕਰਨਾਂ ਮੰਨ ਗਈਆਂ ਹਨ। ਤੂੰ ਹੱਥ ਫੜਾ, ਬਾਂਹ ਮੈਂ ਆਪੇ ਫੜਲੂ। ਇੰਨਸ਼ੋਰੈਸਾਂ ਨੂੰ ਘਰ ਠੀਕ ਕਰਾਕੇ ਦੇਣੇ ਪੈਣੇ ਹਨ। ਜਿੰਨਾਂ ਚਿਰ ਘਰ ਬੱਣਦੇ ਹਨ। ਘਰ ਵਾਲਿਆ ਨੂੰ, ਕਿਤੇ ਹੋਰ ਰਹਾਇਸ਼਼ ਕਰਨੀ ਪੈਣੀ ਹੈ। ਉਹ ਹੋਟਲਾਂ ਵਿੱਚ ਰਹਿੱਣ ਲਈ ਚਲੇ ਗਏ ਹਨ। ਜਿਸ ਦਾ ਖ਼ਰਚਾ ਇੰਨਸ਼ੋਰੈਸਾਂ ਝੱਲੇਣ ਗੀਆਂ। ਐਡੀ ਬਿਪਤਾ ਪਈ ਵਿੱਚ, ਲੋਕ ਹੌਲੀਡੇ ਮਨਾਉਣ ਚਲੇ ਗਏ ਹਨ। ਘਰਾਂ, ਬਿਜ਼ਨਸ ਵਿੱਚ ਪਾਣੀ ਖੜ੍ਹਾ ਹੈ। ਘਰਾਂ ਦੀ ਮੁਰਮਤ ਕਰਨ, ਮਜ਼ਦੂਰਾਂ ਨੂੰ, ਸਾਰੇ ਘਰ ਦਾ ਫਨੀਚਰ, ਬਿੱਜਲੀ ਦਾ ਸਮਾਨ, ਪਾਉਣ ਵਾਲੇ ਪੁਰਾਣੇ ਕੱਪੜਿਆਂ ਤੱਕ ਇੰਨਸ਼ੋਰੈਸਾਂ ਨੇ ਡਾਲਰ ਦੇ ਦਿੱਤੇ ਹਨ। ਜੇ ਕਿਤੇ ਵੀ ਪਾਣੀ ਆ ਜਾਵੇ। ਸਮਾਨ ਵਿੱਚੋ ਮੁਸ਼ਕ ਮਾਰਨ ਲੱਗ ਜਾਂਦਾ ਹੈ। ਕਨੇਡੀਅਨ ਐਸਾ ਸਮਾਨ ਨਹੀਂ ਵਰਤਦੇ। ਇੰਨਸ਼ੋਰੈਸਾਂ ਦੀ ਕਿਸ਼ਤ ਜ਼ਿਆਦਾ ਹੋ ਜਾਂਣੀ ਹੈ। ਇੰਨਸ਼ੋਰੈਸਾਂ ਦੀ ਵੀ ਉਹੀ ਗੱਲ ਹੈ। ਕੰਨ ਸਿੱਧਾ ਨਹੀਂ, ਹੱਥ ਘੁੰਮਾਂ ਕੇ ਫੜਦੇ ਹਨ। ਗਾਹਕਾਂ ਤੋਂ ਪੈਸੇ ਫਿਰ ਵਾਪਸ ਇਸੇ ਤਰਾਂ ਹੀ ਲੈਣੇ ਹਨ। ਘਰ ਫਿਰ ਤੋਂ ਨਵੇਂ ਬੱਣ ਕੇ, ਖੜ੍ਹੇ ਹੋ ਰਹੇ ਹਨ। ਹੜ੍ਹ ਦਾ ਆਉਣਾਂ ਬਹੁਤਿਆਂ ਨੂੰ ਲਾਟਰੀ ਨਿੱਕਲਣ ਵਰਗਾ ਲੱਗਦਾ ਹੈ। ਘਰਾਂ ਦੀ ਮੁਰਮਤ, ਸਾਰੇ ਘਰ ਦਾ ਫਨੀਚਰ, ਬਿੱਜਲੀ ਦਾ ਸਮਾਨ, ਪਾਉਣ ਵਾਲੇ ਪੁਰਾਣੇ ਕੱਪੜਿਆਂ ਤੱਕ ਇੰਨਸ਼ੋਰੈਸਾਂ ਤੋਂ ਨਵੇਂ ਬੱਣ ਗਏ ਹਨ। ਘਰ ਮਹੀਨੇ ਕੁ ਵਿੱਚ ਮੁਰਮਤ ਹੋ ਜਾਂਣੇ ਹਨ। ਹੜ੍ਹ ਨੇ ਨੁਕਸਾਨ ਬਹੁਤ ਕੀਤਾ ਹੈ। ਪਰ ਆਮ ਬੰਦੇ ਨੂੰ ਸੌਖਿਆਂ ਨੌਕਰੀ ਮਿਲਣ ਲੱਗੀ ਹੈ। ਅਮੀਰਾਂ ਤੇ ਇੰਨਸ਼ੋਰੈਸਾਂ ਕੋਲੋ ਦੱਬੇ ਹੋਏ ਪੈਸੇ ਨਿੱਕਲ ਰਹੇ ਹਨ। ਕਈ ਬਾਰ ਰੱਬ ਐਸੇ ਵੀ ਬਰਾਬਰਤਾ ਕਰ ਦਿੰਦਾ ਹੈ। ਗਰੀਬਾਂ ਨੂੰ ਵੀ ਸੁਖ ਦਾ ਸਾਹ ਦਿੰਦਾ ਹੈ।

ਗਰੀਬ ਬੰਦੇ ਨੂੰ, ਜੋ ਨਵੇਂ ਕਨੇਡਾ ਵਿੱਚ ਆਏ ਹਨ। ਕਨੇਡਾ ਵਰਗੇ ਦੇਸ਼ ਵਿੱਚ ਵੀ, ਸਿਰ ਢੱਕਣ ਨੂੰ ਛੱਤ ਮਸਾਂ ਨਸੀਬ ਹੁੰਦੀ ਹੈ। ਕਈ ਬਗੈਰ ਘਰਾਂ ਤੋਂ ਹੀ ਰਹੀ ਜਾਂਦੇ ਹਨ। ਕਨੇਡਾ ਦੇ ਦਰਿਆਵਾਂ ਦੇ ਕੰਢੇ ਦੁਆਲੇ ਅਮੀਰ ਲੋਕ ਹੀ ਰਹਿੰਦੇ ਹਨ। ਜ਼ਿਆਦਾਤਰ ਇਹ ਡਊਨਟਾਊਨ ਇਲਾਕੇ ਵਿੱਚ ਹਨ। ਤਕਰੀਬਨ 10 ਸਾਲਾਂ ਵਿੱਚ ਹੜ ਦਾ ਪਾਣੀ ਆ ਹੀ ਜਾਂਦਾ ਹੈ। ਇਹ ਅਮੀਰ ਲੋਕ ਘਰ ਉਥੇ ਹੀ ਫਿਰ ਉਸਾਰ ਲੈਂਦੇ ਹਨ। ਭਾਵ ਹਰ 10 ਸਾਲਾਂ ਦੇ ਵਿੱਚ ਹੜ ਦਾ ਪਾਣੀ ਆ ਜਾਂਣ ਨਾਲ ਘਰਾਂ ਦੀ ਉਸਾਰੀ ਨਵੀਂ ਨਕੋਰ ਹੋ ਜਾਂਦੀ ਹੈ। ਇਸੇ ਲਈ ਜਾਂਣ-ਬੁੱਝ ਕੇ ਖ਼ਤਰੇ ਵਾਲੀ ਥਾਂ ਉਤੇ ਘਰ, ਬਿਜ਼ਨਸ ਬਣੇ ਹਨ। ਇੰਨਸ਼ੋਰੈਸਾਂ ਤੋਂ ਚੰਗੇ ਪੈਸੇ ਬਟੋਰੇ ਜਾਂਦੇ ਹਨ। ਬਹੁਤੇ ਘਰ ਐਸੇ ਵੀ ਦੇਖੇ ਹਨ। ਓਕ ਦੀ ਲਕੜੀ ਦੇ ਅੰਦਰੋਂ-ਬਾਹਰੋਂ ਕਸਟਮ-ਮੇਡ ਬੱਣੇ ਹਨ। ਓਕ ਦੀ ਲਕੜੀ ਬਹੁਤ ਮਹਿੰਗੀ ਹੈ। 10 ਫੁੱਟ ਤੋਂ ਵੀ ਵੱਧ ਬਾਹਰ ਵਾਲੇ, ਚਾਰੇ ਪਾਸੇ ਵਰਾਂਡੇ ਵਾਂਗ ਛੰਡ ਕੱਢੇ ਹਨ। ਉਸ ਥੱਲੇ ਬੈਠਣ ਨੂੰ, ਕੁਰਸੀ ਰੱਖਣ ਨੂੰ ਵੀ ਥਾਂ ਨਹੀਂ ਹੈ। ਫਜ਼ੂਲ ਅੰਨਾਂ ਦਾ ਪੈਸਾ ਖ਼ਰਾਬ ਕੀਤਾ ਗਿਆ ਹੈ।

ਚੈਨ ਤੇ ਪ੍ਰੀਤ ਨੇ ਵੀ ਇੰਨਸ਼ੋਰੈਸਾਂ ਨੂੰ ਲਿਖਾ ਦਿੱਤਾ ਸੀ। ਜੋ ਚੀਜ਼ਾਂ ਉਨਾਂ ਦੀਆਂ ਹੜ ਨੇ ਨੁਕਸਾਨ ਕੀਤਾ ਸੀ। ਚੈਨ ਨੂੰ ਫਨੀਚਰ, ਬਿੱਜਲੀ ਦਾ ਸਮਾਨ, ਪਾਉਣ ਵਾਲੇ ਪੁਰਾਣੇ ਕੱਪੜਿਆਂ ਤੱਕ ਇੰਨਸ਼ੋਰੈਸਾਂ ਨੇ 30 ਹਜ਼ਾਰ ਡਾਲਰ ਦੇ ਦਿੱਤੇ। ਇਸ 30 ਹਜ਼ਾਰ ਡਾਲਰ ਦਾ ਭਾਰ ਇੰਨਸ਼ੋਰੈਸਾਂ ਨੇ, ਪਹਿਲੇ ਮਕਾਂਨ ਮਾਲਕ ਸਿਰ ਪਾ ਦਿੱਤਾ। ਆਉਣ ਵਾਲੇ ਸਾਲਾਂ ਲਈ, ਇੰਨਸ਼ੋਰੈਸ ਵਧਾ ਦਿੱਤੀ ਸੀ। ਚੈਨ ਨੇ 30 ਹਜ਼ਾਰ ਡਾਲਰ ਦੇ ਕੇ, ਆਪਦਾ ਘਰ ਖ੍ਰੀਦ ਲਿਆ। ਘਰ ਦੇ ਥੱਲੇ ਦੇ ਦੋ ਕੰਮਰਿਆਂ ਦੀ ਬੇਸਮਿੰਟ ਕਿਰਾਏ ਉਤੇ ਦੇ ਦਿੱਤੀ। ਹੜ ਦੇ ਪਾਣੀ ਆਉਣ ਨਾਲ ਚੈਨ ਤੇ ਪ੍ਰੀਤ ਦੀ ਕਿਸਮਤ ਜਾਗ ਗਈ। ਉਹ ਵੀ ਮਕਾਂਨ ਮਾਲਕ ਬੱਣ ਗਏ। ਪ੍ਰੀਤ ਘਰ ਦਾ ਸਮਾਨ, ਨਵੇਂ ਖ੍ਰੀਦੇ ਘਰ ਵਿੱਚ ਰੱਖ ਰਹੀ ਸੀ। ਪ੍ਰੀਤ ਦੇ ਹੱਥ ਇੱਕ ਲਿਫ਼ਾਫ਼ਾ ਲੱਗਾ। ਜੋ ਫੋਟੋਆਂ ਦੇ ਬਲੈਕ ਨਿਗਟਿਵ ਸਨ। ਪ੍ਰੀਤ ਨੂੰ ਸਮਾਨ ਸਜਾਉਣ ਦੀ ਕਾਹਲੀ ਸੀ। ਇਸ ਲਈ ਉਸ ਨੇ, ਬਹੁਤਾ ਧਿਆਨ ਨਾਲ ਨਹੀਂ ਦੇਖੇ। ਉਸ ਨੇ ਸੋਚਿਆ, ਸ਼ਇਦ ਵਿਆਹ ਦੇ ਫੋਟੋਆਂ ਦੇ ਹਨ। ਅਸਲ ਵਿੱਚ ਇਹ ਫੋਟੋ ਉਹੀ ਸਨ। ਜੋ ਚੈਨ ਨੇ ਸਹਾਗਰਾਤ ਨੂੰ ਪ੍ਰੀਤ ਦੀਆਂ ਫੋਟੋਆਂ ਬਗੈਰ ਕੱਪੜਿਆਂ ਦੇ ਖਿੱਚੀਆਂ ਸਨ। ਉਸ ਨੇ ਇਹ ਫੋਟੋਆਂ ਚੈਨ ਨੂੰ ਫੜਾ ਕੇ ਕਿਹਾ, " ਇਹ ਕਿਹੜੀਆਂ ਫੋਟੋਆਂ ਹਨ? ਮੈਨੂੰ ਸਮਝ ਨਹੀ ਲੱਗੀ। ਇੰਨਾਂ ਦੀਆਂ ਧੋਵਾਈਆਂ ਹੋਈਆਂ ਫੋਟੋਆਂ ਕਿਥੇ ਹਨ? " ਚੈਨ ਨੇ ਫੋਟੋਆਂ ਦੇ ਨਿਗਟਿਵ ਦੇਖ ਕੇ, ਜੇਬ ਵਿੱਚ ਲਏ। ਉਸ ਨੇ ਕਿਹਾ, " ਇਹ ਪਿੰਡ ਵਾਲਿਆ ਦੀਆ ਫੋਟੋਆਂ ਦੇ ਹਨ। ਫੋਟੋਆਂ ਵੀ ਇਥੇ ਹੀ ਕਿਤੇ ਹੋਣੀਆਂ ਹਨ। " ਪ੍ਰੀਤ ਆਪਦੇ ਕੰਮ ਵਿੱਚ ਫਿਰ ਰੁੱਝ ਗਈ। ਉਸ ਕੋਲ ਆਪਦੇ ਹੀ ਕੰਮ ਦਾ ਖਿਲਾਰਾ ਬਹੁਤ ਸੀ। ਇਸ ਪਾਸੇ ਸੋਚਣ ਦਾ ਸਮਾਂ ਹੀ ਨਹੀਂ ਸੀ। ਸਵੇਰ ਨੂੰ ਫਿਰ ਨੌਕਰੀ ਉਤੇ ਦੋਂਨਾਂ ਜਾਂਣਾਂ ਸੀ। ਉਹ ਰੋਟੀ ਬਣਾਉਣ ਵਿੱਚ ਰੁੱਝ ਗਈ। ਚੈਨ ਸੋਚ ਵਿੱਚ ਸੀ। ਕਿਤੇ ਫੋਟੋਆਂ ਦੇ ਬਲੈਕ ਨਿਗਟਿਵ ਦੇਖ ਕੇ ਛੱਕ ਨਾਂ ਕਰ ਬੈਠੀ ਹੋਵੇ। ਇਸ ਲਈ ਚੈਨ ਪ੍ਰੀਤ ਨਾਲ ਰਸੋਈ ਦਾ ਕੰਮ ਕਰਾਉਣ ਲੱਗ ਗਿਆ। ਪ੍ਰੀਤ ਨੇ ਚੈਨ ਨੂੰ ਪੁੱਛਿਆ, " ਕੀ ਗੱਲ ਹੈ? ਅੱਜ ਬਹੁਤ ਮੇਹਰਬਾਨ ਹੋ ਗਏ। ਭਾਂਡੇ ਮਾਜ਼ੀ ਜਾਂਦੇ ਹੋ। " ਚੈਨ ਨੇ ਕਿਹਾ, " ਬੀਵੀ ਆ ਗਈ ਹੈ। ਉਸ ਦੀ ਗੁਲਾਮੀ ਕਰਨੀ ਪੈਣੀ ਹੈ। ਤੂੰ ਵੀ ਥੱਕ ਗਈ ਹੋਵੇਗੀ। ਬਾਕੀ ਕੰਮ ਸਵੇਰੇ ਕਰ ਲਈ। " ਚੈਨ ਨੇ ਉਸ ਦਾ ਸਾਰਾ ਕੰਮ ਵਿੱਚੇ ਛੁੱਡਾ ਦਿੱਤਾ। ਉਸ ਨੂੰ ਦੋਂਨੇਂ ਹੱਥਾਂ ਨਾਲ ਚੱਕ ਕੇ, ਬਿਡ ਉਤੇ ਲੈ ਗਿਆ। ਪ੍ਰੀਤ ਨੇ ਕਿਹਾ, " ਅੱਜ ਤਾਂ ਬਹੁਤਾ ਹੀ ਪਿਆਰ ਆਉਂਦਾ ਲੱਗਦਾ ਹੈ। " ਚੈਨ ਨੇ ਕਿਹਾ, " ਆਪਦੇ ਘਰ ਵਿੱਚ ਰਹਿੱਣ ਦਾ ਹੋਰ ਹੀ ਸੁਆਦ ਹੈ। ਇਸ ਘਰ ਤੇ ਦਿਲ ਦੀ ਮਾਲਕਣ ਤੂੰ ਹੀ ਹੈ। ਮੈਂ ਤੈਨੂੰ ਬਹੁਤ ਪਿਆਰ ਕਰਦਾ ਹੈ। " ਚੈਨ ਨੇ ਉਸ ਦਾ ਮੱਥਾ ਚੁੰਮ ਲਿਆ। ਪ੍ਰੀਤ ਨੇ ਕਿਹਾ, " ਬਹੁਤ ਸਕੂਨ ਆ ਗਿਆ ਹੈ। ਆਪਦੇ ਘਰ ਤੇ ਮਾਲਕ ਵਰਗੀ ਰੀਸ ਨਹੀਂ ਹੈ। ਦੋਂਨਾਂ ਬਗੈਰ ਹੀ ਦੁਨੀਆਂ ਵਿੱਚ ਹਨੇਰ ਹੈ। "

Comments

Popular Posts