ਭਾਗ 39 ਦੁਨੀਆਂ ਵਾਲੇ ਦੂਜੇ ਨੂੰ ਨੰਗਾ ਦੇਖਣਾਂ ਚਹੁੰਦੇ ਹਨ

ਤੇਰੇ ਪਤੀ ਦੇ ਚਾਰ ਨਿਕਾਹ ਹਨ, ਤੇਰਾ ਇੱਕ ਹੈ, ਕਿਹਨੇ ਵੱਧ ਮੌਜ਼ ਲੁੱਟੀ ਹੈ?

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com


ਫਾਤਮਾਂ ਅੱਜ ਹਿਨਾਂ ਦੀਆਂ ਗੱਲਾਂ ਕਰਕੇ, ਫੁੱਲ ਵਾਂਗ ਖਿੜੀ ਪਈ ਸੀ। ਉਹ ਗੱਲਾਂ ਕਰਦੀ ਮਸਤੀ ਵਿੱਚ ਆ ਗਈ ਸੀ। ਉਸ ਨੇ ਕਿਹਾ, " ਮਹੀਨਾਂ ਪਹਿਲਾਂ ਹੀ ਮੈਨੂੰ ਦਿੱਸਣ ਲੱਗ ਗਿਆ ਸੀ। ਇਸ ਕੁੜੀ ਦੇ ਚਾਲੇ ਠੀਕ ਨਹੀਂ ਹਨ। ਉਹ ਬਦਲੀ-ਬਦਲੀ ਲੱਗਦੀ ਸੀ। ਇੱਕ ਦਿਨ ਥੱਬਾ ਕੱਪੜਿਆਂ ਦਾ ਖ੍ਰੀਦ ਲਿਆਈ। ਸਾਰਾ ਮੇਕੱਪ ਦਾ ਸਮਾਨ ਨਵਾ ਲੈ ਆਈ। ਸਜ-ਸ਼ਿੰਗਾਰ ਕੇ ਮੇਰੇ ਅੱਗੇ ਬੈਠ ਜਾਂਦੀ ਸੀ। ਮੈਨੂੰ ਪੁੱਛਦੀ ਸੀ, " ਮੈਂ ਕਿਹੋ ਜਿਹੀ ਲੱਗਦੀ ਹਾਂ। " ਮੈਨੂੰ ਢਾਹ ਕੇ ਮੇਰੇ ਕੁੱਤ-ਕੱਤੀਆਂ ਕੱਢਣ ਲੱਗ ਜਾਂਦੀ ਸੀ। ਮੈਨੂੰ ਜੱਫ਼ੀ ਪਾ ਲੈਂਦੀ ਸੀ। ਮੈਨੂੰ ਚੁੰਮੀ ਜਾਂਦੀ ਸੀ। ਜਿਵੇਂ ਸ਼ਰਾਬੀ ਕਰਦੇ ਹਨ। ਰਾਤ ਨੂੰ ਨਹਾਉਣ ਲੱਗ ਜਾਂਦੀ ਸੀ। ਮੈਨੂੰ ਪਤਾ ਲੱਗ ਗਿਆ ਸੀ। ਇਸ ਨੂੰ ਇਸ਼ਕ ਦਾ ਭੂਤ ਚੂੰਬੜ ਗਿਆ ਹੈ। ਇਹ ਤਾਂ ਵੱਡਿਆਂ ਵੱਡਿਆਂ ਨੂੰ ਪੱਟ ਦਿੰਦਾ ਹੈ। ਬੰਦਾ ਇਥੇ ਅੰਦਰ, ਸੱਦਣ ਦੀ ਕੀ ਲੋੜ ਸੀ? ਆਪ ਵੀ ਬਾਹਰ ਜਾ ਸਕਦੀ ਸੀ। ਅੱਲਾ ਨੇ ਰਾਤ ਨੂੰ ਚਾਂਦਨੀ ਬੱਣਾਇਆ ਹੈ। ਖੁੱਲਾ ਵਿਹੜਾ ਖੁਦਾ ਨੇ ਬੱਣਾਇਆ ਹੈ। ਬਥੇਰੇ ਝਾੜੀਆਂ ਦਰਖ਼ੱਤ ਹਨ। ਪਤਾ ਨਹੀਂ ਹੁਣ ਕਿਥੇ ਰੁਲਦੀ ਹੋਣੀ ਹੈ? " ਮੈਂ ਫਾਤਮਾਂ ਨੂੰ ਪੁੱਛਿਆ, " ਫਿਰ ਕਦੇ ਕੀ ਤੈਨੂੰ ਹਿਨਾਂ ਮਿਲੀ ਹੋਵੇਗੀ? ਹੁਣ ਤਾਂ ਹਿਨਾਂ ਨੇ, ਉਸ ਮਰਦ ਨਾਲ ਵਿਆਹ ਕਰਾ ਲਿਆ ਹੋਣਾਂ ਹੈ। ਬੜਾ ਦਲੇਰ ਮਰਦ ਸੀ। ਜਿਸ ਨੇ ਇਸ ਬਿਲਡਿੰਗ ਵਿੱਚ ਆਉਣ ਦੀ ਹਿਮੰਤ ਕੀਤੀ। " ਫਾਤਮਾਂ ਨੇ ਦੱਸਿਆ, " ਉਸ ਦੀ ਮਰਦਾਨਗੀ ਤਾਂ ਬਹੁਤ ਦੇਖੀ ਹੈ। ਪਰ ਉਹ ਆਪਦੀ ਮਰਦਾਨਗੀ ਔਰਤਾਂ ਨੂੰ ਵੇਚਦਾ ਹੈ। ਜਿੱਡਾ ਖ਼ਤਰਾ ਮੁੱਲ ਲੈ ਕੇ, ਔਰਤਾਂ ਕੋਲ ਜਾਂਦਾ ਹੈ। ਅੱਗਲੀਆਂ ਤੋਂ ਉਡੀ ਵੱਡੀ ਰਕਮ ਲੈਂਦਾ ਹੈ। " ਮੈਂ ਫਾਤਮਾਂ ਨੂੰ ਪੁੱਛਿਆ, " ਤੈਨੂੰ ਕਿਵੇਂ ਪਤਾ ਹੈ? ਤੂੰ ਤਾਂ ਐਸੀ ਬੈਸੀ ਨਹੀਂ ਹੈ। ਉਸ ਮਰਦਾ ਵਿੱਚ ਐਸਾ ਕੀ ਹੈ? " ਉਸ ਨੇ ਕਿਹਾ, " ਐਸੇ ਮਰਦ ਗਾਡਰ ਵਰਗੇ ਸਰੀਰ ਬੱਣਾਂ ਕੇ, ਰੱਖਦੇ ਹਨ। ਹੋਰ ਉਨਾਂ ਨੇ, ਕੀ ਜੁਆਕ ਪਾਲਣੇ ਹਨ? ਉਪਰ ਵਾਲੀ ਮੰਜ਼ਲ ਦੀਆਂ ਔਰਤਾਂ ਬਹੁਤ ਅਮੀਰ ਹਨ। ਕਿਰਾਏ ਉਤੇ ਰਹਿੰਦੀਆਂ ਹਨ। ਉਹ ਦੱਸਦੀਆਂ ਹਨ। ਦੱਸਣ ਲੱਗੀਆਂ ਭੋਰਾ ਨਹੀਂ ਸ਼ਰਮਾਉਂਦੀਆਂ। ਐਸੇ ਮਰਦਾ ਨਾਲ, ਸ਼ਰੇਅਮ ਨਾਲ ਘੁੰਮਦੀਆਂ ਫਿਰਦੀਆਂ ਹਨ। ਪੈਸੇ ਦਿੰਦੀਆਂ ਹਨ। ਐਡੀਆਂ ਅਮੀਰ ਔਰਤਾਂ ਕਦੇ, ਇੱਕ ਖ਼ਸਮ ਦੇ ਨਹੀਂ ਵਸਦੀਆਂ। ਰੋਜ਼ ਖ਼ਸਮ ਖ੍ਰੀਦੀਆਂ ਹਨ। ਉਹੋ ਜਿਹੇ ਹੋਰ ਵੀ ਮਰਦ ਹਨ। ਜਿੰਨਾਂ ਦੀਆਂ ਖ੍ਰੀਦਦਾਰ ਅਮੀਰ ਔਰਤਾਂ ਹਨ। ਕਈ ਤਾ ਬਾਹਰੋਂ ਬਾਹਰ ਉਪਰ ਵਾਲੀਆਂ ਮੰਜ਼ਲਾਂ ਉਤੇ ਪਹੁੰਚ ਜਾਂਦੇ ਹਨ। ਅੱਗਲੀਆਂ ਦੇ ਕੰਮਰਿਆਂ ਵਿੱਚ ਵੜ ਜਾਂਦੇ ਹਨ। ਕੈਮਰਿਆ ਵਿੱਚ ਆ ਹੀ ਨਹੀਂ ਸਕਦੇ। ਨਾਂ ਕਰਮਚਾਰੀ ਫੜ ਸਕਦੇ ਹਨ। ਜਿਥੇ ਪਾਣੀ ਨਹੀਂ ਮਿਲਦਾ। ਉਥੇ ਪਿਆਸ ਦੀ ਤਲਖ਼ੀ ਵੱਧ ਲੱਗਦੀ ਹੈ। ਭੁੱਖ ਲੱਗੀ ਤੋਂ ਰੋਟੀ ਖਾਂਣ ਦਾ ਅੰਨਦ ਬੱਣਦਾ ਹੈ। "

ਮੈਨੂੰ ਸਮਝ ਲੱਗ ਗਈ ਸੀ। ਮੈਂ ਉਸ ਨੂੰ ਛੇੜਨ ਲਈ ਪੁੱਛਿਆ," ਮਰਦ ਔਰਤਾਂ ਦੇ ਸਬੰਧਾਂ ਵਿੱਚ ਭੁੱਖ ਪਿਆਸ ਕਿਥੋਂ ਆ ਗਈ? " ਉਹ ਨੱਕ ਚੜ੍ਹਾ ਕੇ ਬੋਲੀ, " ਅੱਜ-ਕੱਲ ਦੀਆਂ ਨੂੰ ਇਹ ਗੱਲ ਖਾਂਨੇ ਵਿੱਚ ਨਹੀਂ ਪੈਂਦੀ। ਮਰਦਾਂ ਨੂੰ ਉਂਗਲ਼ੀਂ ਉਤੇ ਨੱਚਾਉਂਦੀਆਂ ਹਨ। ਇਕੋ ਬਿਡ ਉਤੇ ਖ਼ਸਮਾਂ ਨਾਲ ਸੌਂਦੀਆਂ ਹਨ। ਅੰਦਰੋਂ ਕੁੰਡੀ ਮਾਰ ਲੈਂਦੀਆਂ ਹਨ। ਕਿਸੇ ਦਾ ਡਰ ਸ਼ਰਮ ਨਹੀਂ ਹੈ। ਸਾਡੇ ਵੇਲੇ ਸੱਸ, ਨੱਣਦਾ ਦਾ ਡਰ ਹੁੰਦਾ ਸੀ। ਸੌਤਨਾਂ ਹੁੰਦੀਆਂ ਸਨ। ਹਫ਼ਤੇ ਪਿਛੋਂ ਨੇੜੇ ਲੱਗਦਾ ਸੀ। ਉਹ ਵੀ ਪੂਰੇ ਖਾਨਦਾਨ ਤੋਂ ਚੋਰੀ ਛੁੱਪਰੀ ਮਿਲਦਾ ਹੁੰਦਾ ਸੀ। ਖ਼ਾਮਦ ਨੂੰ ਦਿਨੇ ਨਹੀਂ ਦੇਖ ਸਕਦੀਆਂ ਸੀ। ਅਸੀ ਬਹੁਤ ਔਖੇ ਦਿਨ ਦੇਖੇ ਹਨ। " ਮੈਂ ਪੁੱਛਿਆ ," ਮਿਲਦਾ ਭਾਵੇਂ ਚੋਰੀ ਛੁੱਪਰੀ ਸੀ। ਉਸ ਦਾ ਨਿਆਣਾ ਜੰਮਿਆ ਤਾਂ ਸਬ ਦੇ ਸਹਮਣੇ ਆ ਜਾਂਦਾ ਸੀ। ਫਿਰ ਤਾਂ ਸਾਰਾ ਟੱਬਰ ਅੱਡੀਆਂ ਮਾਰ-ਮਾਰ, ਨੱਚ-ਨੱਚ ਕੇ, ਵਿਹੜਾ ਪੱਟ ਦਿੰਦਾ ਹੈ। ਫਾਤਮਾਂ ਸੱਚੀ-ਮੁੱਚੀ ਦੱਸ, ਮਰਦ ਤੋਂ ਬਗੈਰ, ਕੀ ਦਿਨ ਕੱਟਣੇ ਔਖੇ ਹਨ? ਕੀ ਮਰਦ ਤੋਂ ਬਗੈਰ ਦਿਨ ਨਹੀਂ ਕੱਟੇ ਜਾਂਦੇ? ਤੇਰੇ ਤੇ ਹਿਨਾਂ ਵਿੱਚ ਕੀ ਫ਼ਰਕ ਹੈ? ਦੋਨਾਂ ਨੇ ਮਰਦ ਨਾਲ ਸਬੰਧ ਤਾਂ ਉਵੇਂ ਕੀਤੇ ਹਨ। ਦੋਨਾਂ ਨੇ ਐਸਾ ਵੱਖਰਾ ਕੀ ਕੀਤਾ ਹੈ? ਕੀ ਸ਼ਾਂਦੀ ਕਰਕੇ. ਮਰਦ ਔਰਤ ਕੁੱਝ ਅੱਲਗ ਕਰਦੇ ਹਨ? " ਹੁਣ ਉਹ ਮੇਰੇ ਵੱਲ ਟੇਡਾ ਜਿਹਾ ਝਾਕੀ, ਉਸ ਨੇ ਕਿਹਾ," ਰਸਮਾਂ ਰਿਵਾਜਾ ਨਾਲ ਸੰਜ਼ਮ ਵਿੱਚ ਰਹਿ ਕੇ, ਇੱਜ਼ਤ ਮਿਲਦੀ ਹੈ। ਖੁਦਾ ਵੀ ਬਖਸ਼ ਦਿੰਦਾ ਹੈ। ਗੈਰ ਮਰਦ ਨਾਲ ਸਬੰਧ ਕਰਨ ਨਾਲ ਖੁਦਾ ਦੋਜ਼ਕ ਵਿੱਚ ਪਾਉਂਦਾ ਹੈ। " ਨੂਰਾਂ ਨੇ ਕਿਹਾ, " ਖੁਦਾ ਨੇ ਜੋ ਕਰਨਾਂ ਕਰ ਲਵੇ। ਮੇਰੇ ਦੋਂ ਆਸਕ ਹਨ। ਇੱਕ ਮਾਸੀ ਦਾ ਮੁੰਡਾ, ਦੂਜਾ ਫੂਫੀ ਦਾ ਮੁੰਡਾ ਹੈ। ਇੱਕ ਮੇਰਾ ਖ਼ਾਮਦ ਬੱਣੇਗਾ। ਦੂਜਾ ਮੇਰਾ ਯਾਰ ਬੱਣ ਕੇ ਰਹੇਗਾ। ਜੇ ਇੱਕ ਮਰਦ ਇਧਰ-ਉਧਰ ਰੁਸ ਕੇ ਚਲਾ ਜਾਵੇ। ਜਾਂ ਬਿਮਾਰ ਹੋ ਜਾਵੇ। ਦੂਜਾ ਤਾਂ ਮੇਰੇ ਕੋਲ ਹੋਵੇਗਾ। " ਮੈਂ ਉਸ ਨੂੰ ਕਿਹਾ, " ਜੇ ਖੁਦਾ ਸੱਚੀ ਨਰਕ ਵਿੱਚ ਪਾਉਂਦਾ ਹੈ। ਤਾਂ ਦੁਨੀਆਂ ਭਰ ਵਿੱਚ ਹਰ ਮਿੰਟ ਪਿਛੋਂ ਨਜ਼ਾਇਜ਼ ਸਬੰਧ ਕਿਉਂ ਹੁੰਦਾ ਹੈ? ਨਜ਼ਾਇਜ਼ ਸਬੰਧ ਕਰਨ ਵਾਲਿਆਂ ਨੂੰ ਉਸ ਵਿੱਚ ਹੀ ਮਜ਼ਾ ਆਉਂਦਾ ਹੋਵੇਗਾ। ਜੇ ਨਜ਼ਾਇਜ਼ ਸਬੰਧ ਕਹਿੱਣ ਵਾਂਗ ਹੀ, ਸੱਚੀ ਨਜ਼ਾਇਜ਼ ਲੱਗਣ ਲੱਗੇ। ਕੁੱਝ ਵਿੱਚੋਂ ਨਾਂ ਲੱਭੇ, ਤਾਂ ਲੋਕ ਐਸੇ ਸਬੰਧ ਨਾਂ ਕਰਨ। ਕੁੱਝ ਤਾਂ ਰੌਮਿੰਟਕ ਹੁੰਦਾ ਹੋਵੇਗਾ। ਜੋ ਲੋਕ ਥਾਂ ਕਥਾਂਹ ਹੱਥ ਮਾਰਦੇ ਫਿਰਦੇ ਹਨ। ਤੇਰੇ ਪਤੀ ਦੇ ਚਾਰ ਨਿਕਾਹ ਹਨ, ਤੇਰਾ ਇੱਕ ਹੈ, ਕਿਹਨੇ ਵੱਧ ਮੌਜ਼ ਲੁੱਟੀ ਹੈ? ਉਹ ਤਾਂ ਫ਼ੈਇਦੇ ਵਿੱਚ ਰਿਹਾ ਹੈ। ਤੂੰ ਉਸੇ ਨੂੰ ਉਡੀਕਦੀ ਰਹੀ ਹੈ। ਉਸ ਕੋਲ ਮਨ ਮਰਜ਼ੀ ਸੀ। ਜਿਸ ਕੋਲ ਜ਼ਿਆਦਾ ਮਨ ਦੀ ਇੱਛਾ ਹੁੰਦੀ ਸੀ। ਉਤੇ ਕੋਲ ਜਾਂਦਾ ਸੀ। ਐਸੇ ਮਰਦ ਨੇ ਹੋਰ ਵੀ ਇਧਰ-ਉਧਰ, ਔਰਤਾਂ ਰੱਖੀਆਂ ਹੋਣੀਆਂ ਹਨ। ਐਸੇ ਮਰਦਾਂ ਨੂੰ ਹੋਰ ਵੀ ਇਧਰ-ਉਧਰ, ਮੂੰਹ ਮਾਰਨ ਦੀ ਆਦਤ ਨਹੀਂ ਜਾਂਦੀ। ਸਾਡੇ ਲੋਕ ਕਨੇਡਾ, ਅਮਰੀਕਾ, ਇਰਾਨ ਬਾਹਰ ਦੇ ਦੇਸ਼ਾਂ ਵਿੱਚ ਆ ਕੇ, ਇਧਰ ਦੀਆਂ ਗੋਰੀਆਂ ਪਿਛੇ ਤੁਰੇ ਫਿਰਦੇ ਹਨ। ਜਿਸ ਦੇ ਘਰ ਜ਼ਨਾਨੀ ਹੈ। ਉਹ ਵੀ ਕਹਿੰਦਾ ਹੈ, " ਗੋਰੀਆਂ ਦੇ ਦਰਸ਼ਨ ਜਰੂਰ ਕਰਨੇ ਹਨ। " ਅੱਗਲੀ ਭਾਵੇਂ ਮੂੰਹ ਉਤੇ ਲੱਤ ਮਾਰੇ, ਟੇਡੇ ਹੋ-ਹੋ ਕੇ ਨੰਗੀਆਂ ਲੱਤਾਂ, ਸਕਾਲਟਾਂ ਥੱਲੇ ਦੇਖਣੋਂ ਨਹੀਂ ਹੱਟਦੇ। ਪਿੰਡ ਕੱਖਾਂ ਵਾਲੀਆਂ, ਬਾਜ਼ੀ ਗਰਨੀਆਂ, ਗੱਡੀਆਂ ਵਾਲੀਆਂ ਮਗਰ ਲੱਗੇ ਰਹਿੰਦੇ ਹਨ। ਸ਼ਹਿਰਾਂ ਵਾਲਿਆਂ ਲਈ ਝਾੜੂ ਪੋਚੇ ਵਾਲੀਆਂ ਜਾਂ ਮਕਾਂਨ ਮਾਲਕਣ ਧੱਕੇ ਚੜ੍ਹ ਜਾਂਦੀ ਹਨ। ਮਰਦ ਜ਼ਨਾਨੀਆਂ ਨਾਲ ਖਹੀ ਜਾਂਦੇ ਹਨ। ਤੇਰੇ ਵਰਗੀਆਂ ਕੰਧਾਂ ਨਾਲ ਟੱਕਰਾਂ ਮਾਰ ਕੇ, ਪਾਗਲ ਹੋ ਜਾਂਦੀਆਂ ਹਨ। ਜੇ ਮਰਦਾ ਵਾਂਗ ਔਰਤਾਂ ਵੀ ਆਸ਼ਕੀ ਕਰਨ ਲੱਗ ਜਾਂਣ। ਮਰਦਾਂ ਦੀ ਮੱਤ ਟਿਕਾਣੇ ਆ ਜਾਵੇ। " ਮੈਂ ਉਸ ਵੱਲ ਦੇਖਿਆ, ਫਾਤਮਾਂ ਰੋਈ ਜਾਂਦੀ ਸੀ। ਉਸ ਨੇ ਮਸਾਂ ਆਪਦੀ ਅਵਾਜ਼ ਸਾਫ਼ ਕੀਤੀ। ਉਸ ਨੇ ਕਿਹਾ, " ਸਹੀ ਗੱਲ ਹੈ। ਬੀਬੀ ਮੈਂ ਤਾਂ ਆਪਦੇ ਮਰਦ ਦੀ ਉਡੀਕ ਵਿੱਚ ਸਾਰੀ ਜਿੰਦਗੀ ਕੱਢ ਦਿੱਤੀ ਹੈ। ਅੱਖਾਂ ਅੰਨੀਆਂ ਹੋ ਗਈਆਂ। " ਮੈਂ ਕਿਹਾ, " ਫਾਤਮਾਂ ਚਾਹੇ ਨੂਰਾਂ ਨੂੰ ਪੁੱਛ ਲੈ। ਤੂੰ ਅਜੇ ਵੀ ਜਵਾਨ ਹੈ। ਤੇਰਾ ਬਰਾਊਨ ਰੰਗ ਤਾਂਬੇ ਦੀ ਧਾਤ ਵਰਗਾ ਠੋਸ ਚੇਹਰਾ ਪਿਆ ਹੈ। ਅੱਖਾਂ ਤਾਂ ਆਪੇ ਮੱਟਕੀ ਜਾਂਦੀਆਂ ਹਨ। "

ਨੂਰਾਂ ਨੂੰ ਨੀਂਦ ਆ ਰਹੀ ਸੀ। ਫਾਤਮਾਂ ਨੇ ਵੀ ਉਸ ਨੂੰ ਊਂਗਦੀ ਦੇਖ ਲਿਆ ਦੀ। ਉਸ ਨੂੰ ਫਾਂਤਮਾਂ ਨੇ ਕਿਹਾ, " ਤੂੰ ਚੱਲ ਕੇ ਸੌ ਜਾ। ਮੈਂ ਇਸ ਨਾਲ ਹੋਰ ਜਰੂਰੀ ਗੱਲਾਂ ਕਰਨੀਆਂ ਹਨ। ਇਥੇ ਮੈਂ ਅੱਜ ਦਾ ਦਿਨ ਹੀ ਹਾਂ। ਫਿਰ ਮੈਂ ਦਸ ਦਿਨ ਮਸੀਤ ਵਿੱਚ ਹੀ ਬੈਠੀ ਰਹਿੱਣਾਂ ਹੈ। " ਮੈਂਨੂੰ ਉਸ ਦੀ ਗੱਲ ਸਮਝ ਨਹੀਂ ਲੱਗੀ। ਮੈਂ ਪੁੱਛਿਆ, " ਮਸੀਤ ਵਿੱਚ ਕਿਉਂ ਹੀ ਬੈਠੀ ਰਹਿੱਣਾਂ ਹੈ? ਐਸਾ ਉਥੇ ਕੀ ਕਰਨਾਂ ਹੈ? " ਉਸ ਨੇ ਕਿਹਾ," ਮਸੀਤ ਵਿੱਚ ਬੈਠ ਕੇ, ਦਸ ਦਿਨ ਖੁਦਾ ਦੀ ਬੰਦਗੀ ਕਰਨੀ ਹੈ। ਉਥੇ ਬੰਦੇ ਦੇ ਬੈਠਣ ਜੋਗੀ ਥਾਂ ਵਿੱਚ ਪਰਦਾ ਬੱਣਿਆ ਹੁੰਦਾ ਹੈ। ਉਥੇ ਬੈਠ ਕੇ, ਅੱਲਾਂ ਨੂੰ ਯਾਦ ਕਰਨਾਂ ਹੈ। ਉਥੇ ਹੀ ਸੌਣਾਂ ਹੈ। " ਮੈਂ ਪੁੱਛਿਆ, " ਖਾਂਣ ਦਾ ਕੀ ਹੋਵੇਗਾ? ਤੂੰ ਤਾਂ ਬੰਦਗੀ ਕਰਨੀ ਹੈ। ਰੋਟੀ ਖਾਂਣੀ ਹੈ ਜਾਂ ਬੰਦਗੀ ਕਰਕੇ, ਭੁੱਖ ਮਿੱਟ ਜਾਵੇਗੀ। " ਉਸ ਨੇ ਕਿਹਾ, " ਮੋਲਵੀ ਨੇ ਰਿਸਟੋਰਿੰਟ ਵਿੱਚੋਂ ਖਾਂਣਾਂ ਮਗਾ ਦੇਣਾ ਹੈ। ਉਥੇ ਹੀ ਰੋਜ਼ਾ ਖੋਲਣਾਂ ਹੈ। ਫਿਰ ਦੁਆਰਾ ਉਸੇ ਖਾਣੇ ਨਾਲ ਰੋਜ਼ਾ ਰੱਖਣਾਂ ਹੈ। '

Comments

Popular Posts