ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜ਼ੀਬ ਨਜ਼ਾਰਾ ਦੇਖਿਆ ਹੈ।

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
20/07/2013. 328

ਜਿਸ ਬੰਦੇ ਦੇ ਤਨ-ਮਨ ਵਿਚ ਪ੍ਰਭੂ ਮਾਲਕ ਆਪ ਨੂੰ ਦਿਸਦਾ ਹੈ। ਮੁਕਤੀ ਉਸ ਅੱਗੇ ਆਪਣਾ ਆਪ ਅਨੇਕਾਂ ਵਾਰੀ ਭੇਟ ਕਰਦੀ ਹੈ। ਕਬੀਰ ਜੀ ਕਹਿ ਰਹੇ ਹਨ, ਭਗਵਾਨ ਜੀ ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ। ਕਬੀਰ ਜੀ ਕਹਿ ਰਹੇ ਹਨ, ਭਗਵਾਨ ਜੀ ਜਿਸ ਮਨੁੱਖ ਨੂੰ ਇਕ ਤੇਰਾ ਆਸਰਾ ਹੈ। ਹੁਣ ਕਿਸੇ ਦੀ ਅਹਿਸਾਨ ਮੰਨਣ ਦੀ ਲੋੜ ਨਹੀਂ ਹੈ। ਜਿਸ ਪ੍ਰਭੂ ਦੇ ਆਸਰੇ ਤਿੰਨੇ ਭਵਨਾਂ ਦੀ ਦੁਨੀਆਂ ਹੈ। ਉਹ ਤੇਰੀ ਪਾਲਣਾ ਕਿਉਂ ਕਰੇਗਾ?
ਕਬੀਰ ਜੀ ਕਹਿ ਰਹੇ ਹਨ, ਅੱਕਲ ਨਾਲ ਇਕ ਸੋਚ ਸੋਚੀ ਹੈ। ਉਹ ਇਹ ਹੈ, ਜੇ ਮਾਂ ਹੀ ਜ਼ਹਿਰ ਦੇਣ ਲੱਗੇ ਪੁੱਤਰ ਦਾ ਕੋਈ ਜ਼ੋਰ ਨਹੀਂ ਚੱਲ ਸਕਦਾ। ਸਤਿ-ਧਰਮ ਤੋਂ ਬਗੈਰ, ਕੋਈ ਔਰਤ ਸਤੀ ਕਿਵੇਂ ਬਣ ਸਕਦੀ ਹੈ? ਪੰਡਿਤ ਮਨ ਵਿਚ ਵਿਚਾਰ ਕੇ ਵੇਖ ਲੈ। ਪ੍ਰਭੂ ਪਿਆਰ ਕੀਤੇ ਤੋਂ ਬਿਨਾ ਪ੍ਰਭੂ-ਪਤੀ ਨਾਲ, ਪਿਆਰ ਕਿਵੇਂ ਬਣ ਸਕਦਾ ਹੈ? ਜਦੋਂ ਤੱਕ ਮਨ ਵਿਚ ਮਾਇਆ ਦਾ ਚਸਕਾ ਹੈ, ਉਦੋਂ ਪਰਮਾਤਮਾ ਨਾਲ ਪਿਆਰ ਨਹੀਂ ਹੋ ਸਕਦਾ। ਜੋ ਮਨੁੱਖ ਮਾਇਆ ਨੂੰ ਹੀ ਆਪਣੇ ਹਿਰਦੇ ਵਿਚ ਸੱਤ ਸਮਝਦਾ ਹੈ। ਉਹ ਪ੍ਰਭੂ ਨੂੰ ਸੁਪਨੇ ਵਿਚ ਭੀ ਨਹੀਂ ਮਿਲ ਸਕਦਾ। ਉਹ ਬੰਦਾ ਭਾਗਾਂ ਵਾਲਾ ਹੈ ਜੋ ਆਪਣਾ ਤਨ, ਮਨ, ਧਨ, ਘਰ ਤੇ ਸਰੀਰ ਆਪਣੇ ਪ੍ਰਭੂ ਪਤੀ ਦੇ ਹਵਾਲੇ ਕਰ ਦੇਂਦੇ ਹਨ। ਕਬੀਰ ਜੀ ਕਹਿ ਰਹੇ ਹਨ, ਉਹੀ ਪ੍ਰਭੂ ਪਤੀ ਵਾਲੀ ਹੈ।

ਸਾਰਾ ਜਹਾਨ ਹੀ ਧੰਨ ਦੇ ਲਾਲਚ ਨਾਲ ਲੱਗਾ ਹੋਇਆ ਹੈ। ਮਾਇਆ ਨੇ ਸਾਰੇ ਹੀ ਕਟੁੰਬ ਨੂੰ ਸਾਰੇ ਹੀ ਜੀਵਾਂ ਨੂੰ ਡੋਬੀ ਬੈਠੀ ਹੈ। ਬੰਦੇ ਤੂੰ ਆਪਣੀ ਜ਼ਿੰਦਗੀ ਦੀ ਬੇੜੀ ਕਿਉਂ ਰੜੇ ਥਾਂ ਤੇ ਹੀ ਡੋਬ ਲਈ ਹੈ? ਤੂੰ ਪ੍ਰਭੂ ਨਾਲੋਂ ਪ੍ਰੀਤ ਤੋੜ ਕੇ ਮਾਇਆ ਨਾਲ ਲਾਲਚ ਕਰ ਬੈਠਾ ਹੈਂ। ਸੁਰਿ ਨਰ ਬੰਦੇ ਸਾਰੇ ਜਗਤ ਵਿਚ ਮਾਇਆ ਦੀ ਤ੍ਰਿਸ਼ਨਾ ਦੀ ਅੱਗ ਲੱਗੀ ਹੋਈ ਹੈ। ਇਸ ਅੱਗ ਨੂੰ ਸ਼ਾਂਤ ਕਰਨ ਲਈ, ਰੱਬੀ ਬਾਣੀ ਦਾ ਨਾਮ ਦਾ ਪਾਣੀ ਭੀ ਨੇੜੇ ਹੀ ਹੈ, ਉੱਦਮ ਕਰ ਕੇ ਪੀਂਦਾ ਨਹੀਂ ਹੈ। ਕਬੀਰ ਜੀ ਕਹਿ ਰਹੇ ਹਨ, ਮਿੱਠਾ ਪਾਣੀ ਸਿਮਰਨ ਕਰਦਿਆਂ ਕਰਦਿਆਂ ਹੀ ਹਿਰਦੇ ਵਿਚ ਹਾਜ਼ਰ ਹੁੰਦਾ ਹੈ। ਜਿਸ ਪਰਿਵਾਰ ਵਿਚ ਗਿਆਨ ਦੀ ਵਿਚਾਰ ਕਰਨ ਵਾਲਾ ਪੁੱਤਰ ਨਹੀਂ ਜੰਮਿਆ ਹੈ। ਉਸ ਦੀ ਮਾਂ ਵਿਧਵਾ ਕਿਉਂ ਹੋ ਗਈ? ਜਿਸ ਬੰਦੇ ਰੱਬ ਦੀ ਬੰਦਗੀ ਨਹੀਂ ਕੀਤੀ। ਜਨਮ ਲੈ ਕੇ, ਕਿਉਂ ਬਚ ਰਿਹਾ? ਬੰਦਗੀ ਤੋਂ ਸੱਖਣਾ ਜਗਤ ਵਿਚ ਪਾਪੀ ਹੈ। ਕਈ ਗਰਭ ਛਣ ਗਏ ਹਨ, ਇਹ ਬੰਦਗੀ-ਹੀਣ ਚੰਦਰਾ ਕਿਉਂ ਬਚ ਰਿਹਾ? ਬੰਦਗੀ ਤੋਂ ਸੱਖਣਾ ਜਗਤ ਵਿਚ ਇਕ ਕੋੜ੍ਹੀ ਜੀਊ ਰਿਹਾ ਹੈ।

ਕਬੀਰ ਜੀ ਕਹਿ ਰਹੇ ਹਨ, ਜੋ ਬੰਦੇ ਨਾਂਮ ਤੋਂ ਸੱਖਣੇ ਹਨ, ਉਹ ਭਾਵੇਂ ਵੇਖਣ ਨੂੰ ਸੋਹਣੇ ਰੂਪ ਵਾਲੇ ਹਨ। ਅਸਲ ਵਿਚ ਕੋਝੇ ਰੂਪ ਵਾਲੇ, ਬਦ-ਸ਼ਕਲ ਹਨ। ਜੋ ਬੰਦਾ ਮਾਲਕ ਪ੍ਰਭੂ ਦਾ ਨਾਮ ਜੱਪਦੇ ਹਨ। ਮੈਂ ਸਦਾ ਉਹਨਾਂ ਤੋਂ ਸਦਕੇ ਜਾਂਦਾ ਹਾਂ। ਜੋ ਰੱਬ ਦੇ ਗੁਣ ਗਾਂਦਾ ਹੈ, ਉਹ ਪਵਿੱਤਰ ਸੁੱਧ ਹੈ। ਉਹ ਵੀਰ ਮੇਰੇ ਮਨ ਵਿਚ ਪਿਆਰਾ ਲੱਗਦਾ ਹੈ। ਜਿਨ੍ਹਾਂ ਮਨੁੱਖਾਂ ਦੇ ਹਿਰਦਿਆਂ ਵਿਚ ਪ੍ਰਭੂ ਪ੍ਰਗਟ ਹੋ ਗਿਆ ਹੈ। ਉਹਨਾਂ ਦੇ ਕੌਲ ਫੁੱਲ ਵਰਗੇ ਸੁਹਣੇ ਚਰਨਾਂ ਦੀ ਅਸੀ ਧੂੜ ਹਾਂ। ਕਬੀਰ ਭਾਵੇਂ ਜਾਤ ਦਾ ਜੁਲਾਹ ਹੈ, ਪਰ ਮੱਤ ਦਾ ਧੀਰਜ ਵਾਲਾ ਹੈ। ਹੌਲੀ-ਹੌਲੀ ਅਡੋਲਤਾ ਵਿਚ ਰਹਿ ਕੇ, ਪ੍ਰਭੂ ਦੇ ਗੁਣ ਗਾਂਦਾ ਹੈ। ਮੇਰੇ ਦਸਮ-ਦੁਆਰ ਦੀ ਭੱਠ ਵਿਚੋਂ ਸੁਆਦਲਾ ਅੰਮ੍ਰਿਤ ਚੋ ਰਿਹਾ ਹੈ। ਜਿਉਂ ਜਿਉਂ ਮੇਰਾ ਮਨ ਪ੍ਰਭੂ ਦੀ ਯਾਦ ਵਿਚ ਜੁੜਦਾ ਹੈ। ਇਕ-ਤਾਰ ਲਗਨ, ਮਾਨੋ, ਅੰਮ੍ਰਿਤ ਦੀ ਧਾਰ ਨਿਕਲਣੀ ਸ਼ੁਰੂ ਹੋ ਜਾਂਦੀ ਹੈ। ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ, ਗੁਰਬਾਣੀ ਦਾ ਰਾਮ-ਰਸ ਪੀਤਾ ਹੈ। ਜਿਸ ਮਨੁੱਖ ਨੇ ਗਿਆਨ ਦੇ ਵਿਚਾਰ ਦੀ ਰਾਹੀਂ, ਗੁਰਬਾਣੀ ਦਾ ਰਾਮ-ਰਸ ਪੀਤਾ ਹੈ। ਜਦੋਂ ਸਹਿਜ ਅਵਸਥਾ ਰੱਬੀ ਬਾਣੀ ਦਾ ਰਸ ਪਿਲਾਉਣ ਵਾਲੀ ਮਿਲਦੀ ਹੈ। ਦਿਨ ਰਾਤ ਮੁੜ ਮੁੜ ਨਾਮ ਦੀ ਲਿਵ ਵਿਚ ਹੀ ਟਿਕੇ ਰਹੀਦਾ ਹੈ। ਰੱਬ ਨੂੰ ਯਾਦ ਕਰ-ਕਰਕੇ, ਕੇ ਜਦੋਂ ਮੈਂ ਆਪਣਾ ਮਨ ਭਗਵਾਨ ਨਾਲ ਜੋੜਿਆ ਦਿੱਤਾ ਹੈ। ਕਬੀਰ ਜੀ ਕਹਿ ਰਹੇ ਹਨ, ਮੈਂ ਇੱਕ ਅਜ਼ੀਬ ਨਜ਼ਾਰਾ ਦੇਖਿਆ ਹੈ।
 

 

 


 
 
 

 

 


 

 

 

 


Comments

Popular Posts