ਸ੍ਰੀ ਗੁਰੂ ਗ੍ਰੰਥਿ ਸਾਹਿਬ ਅੰਗ ੩੨੫ Page 325 of 1430
14848 ਅੰਧਕਾਰ ਸੁਖਿ ਕਬਹਿ ਸੋਈ ਹੈ



Andhhakaar Sukh Kabehi N Soee Hai ||

अंधकार सुखि कबहि सोई है

ਪਰਮਾਤਮਾਂ ਨੂੰ ਭੁਲਾ ਕੇ, ਰੱਬੀ ਬਾਣੀ ਤੋਂ ਬਗੈਰ ਔਗੁਣਾਂ ਹਨੇਰੇ ਵਿਚ ਕਦੇ ਸੁਖੀ ਨਹੀਂ ਸੌਂ ਹੁੰਦਾ ॥



In the darkness, no one can sleep in peace.

14849 ਰਾਜਾ ਰੰਕੁ ਦੋਊ ਮਿਲਿ ਰੋਈ ਹੈ ੧॥



Raajaa Rank Dhooo Mil Roee Hai ||1||

राजा रंकु दोऊ मिलि रोई है ॥१॥

ਬਾਦਸ਼ਾਹ ਹੋਵੇ ਚਾਹੇ ਕੰਗਾਲ, ਭਿਖਾਰੀ ਦੋਵੇਂ ਹੀ ਦੁਖੀ ਹੁੰਦੇ ਹਨ ||1||
The king and the pauper both weep and cry. ||1||


14850 ਜਉ ਪੈ ਰਸਨਾ ਰਾਮੁ ਕਹਿਬੋ



Jo Pai Rasanaa Raam N Kehibo ||

जउ पै रसना रामु कहिबो

ਜਦੋਂ ਤਕ ਜੀਭ ਨਾਲ ਪਰਮਾਤਮਾ ਦੀ ਰੱਬੀ ਗੁਰਬਾਣੀ ਦੇ ਨੂੰ ਨਹੀਂ ਬੋਲਦੀ ॥



As long as the tongue does not chant the Lord's Name,

14851 ਉਪਜਤ ਬਿਨਸਤ ਰੋਵਤ ਰਹਿਬੋ ੧॥ ਰਹਾਉ



Oupajath Binasath Rovath Rehibo ||1|| Rehaao ||

उपजत बिनसत रोवत रहिबो ॥१॥ रहाउ

ਜੰਮਦੇ ਮਰਦੇ ਤੇ ਇਸੇ ਦੁੱਖ ਵਿਚ ਰੋਂਦੇ ਹਨ1॥ ਰਹਾਉ



The person continues coming and going in reincarnation, crying out in pain. ||1||Pause||

14852 ਜਸ ਦੇਖੀਐ ਤਰਵਰ ਕੀ ਛਾਇਆ



Jas Dhaekheeai Tharavar Kee Shhaaeiaa ||

जस देखीऐ तरवर की छाइआ

ਰੁੱਖ ਦੀ ਛਾਂ ਹੈ, ਰੁੱਖ ਦੀ ਛਾਂ ਸਦਾ ਟਿਕੀ ਨਹੀਂ ਰਹਿੰਦੀ ॥



It is like the shadow of a tree;

14853 ਪ੍ਰਾਨ ਗਏ ਕਹੁ ਕਾ ਕੀ ਮਾਇਆ ੨॥



Praan Geae Kahu Kaa Kee Maaeiaa ||2||

प्रान गए कहु का की माइआ ॥२॥

ਜਦੋਂ ਮਨੁੱਖ ਮਰ ਜਾਂਦੇ ਹਨ ਤਾਂ ਦੱਸੋ, ਇਹ ਮਾਇਆ ਕਿਸ ਦੀ ਹੁੰਦੀ ਹੈ? ||2||


When the breath of life passes out of the mortal being, tell me, what becomes of his wealth? ||2||
14854 ਜਸ ਜੰਤੀ ਮਹਿ ਜੀਉ ਸਮਾਨਾ



Jas Janthee Mehi Jeeo Samaanaa ||

जस जंती महि जीउ समाना

ਜਦੋਂ ਗਵਈਆ ਆਪਣਾ ਹੱਥ ਸਾਜ਼ ਤੋਂ ਹਟਾ ਲੈਂਦਾ ਹੈ, ਤਾਂ ਰਾਗ ਦੀ ਅਵਾਜ਼ ਸਾਜ਼ ਦੇ ਵਿਚ ਹੀ ਲੀਨ ਹੋ ਜਾਂਦੀ ਹੈ ॥



It is like the music contained in the instrument;

14855 ਮੂਏ ਮਰਮੁ ਕੋ ਕਾ ਕਰ ਜਾਨਾ ੩॥



Mooeae Maram Ko Kaa Kar Jaanaa ||3||

मूए मरमु को का कर जाना ॥३॥

ਮਰੇ ਮਨੁੱਖ ਦਾ ਭੇਤ, ਜਿੰਦ ਕਿਥੇ ਗਈ ਕੋਈ ਮਨੁੱਖ ਕਿਵੇਂ ਜਾਣ ਸਕਦਾ ਹੈ? ||3||


How can anyone know the secret of the dead? ||3||
14856 ਹੰਸਾ ਸਰਵਰੁ ਕਾਲੁ ਸਰੀਰ



Hansaa Saravar Kaal Sareer ||

हंसा सरवरु कालु सरीर

ਹੰਸ ਸਰੋਵਰ ਦੇ ਨੇੜੇ ਰਹਿੰਦੇ ਹਨ। ਮੌਤ ਸਰੀਰ ਦੁਆਲੇ ਰਹਿੰਦੀ ਹੈ ॥

Like the swan on the lake, death hovers over the body.

14857 ਰਾਮ ਰਸਾਇਨ ਪੀਉ ਰੇ ਕਬੀਰ ੪॥੮॥



Raam Rasaaein Peeo Rae Kabeer ||4||8||

राम रसाइन पीउ रे कबीर ॥४॥८॥

ਕਬੀਰ ਜੀ ਲਿਖ ਰਹੇ ਹਨ। ਸਭ ਰਸਾਂ ਤੋਂ ਸ੍ਰੇਸ਼ਟ ਨਾਮ ਰੱਬੀ ਗੁਰਬਾਣੀ ਦਾ ਅੰਨਦ ਲਈਏ ||4||8||


Drink in the Lord's sweet elixir, Kabeer. ||4||8||
14858 ਗਉੜੀ ਕਬੀਰ ਜੀ



Gourree Kabeer Jee ||

गउड़ी कबीर जी

ਗਉੜੀ ਕਬੀਰ ਜੀ



Gauree, Kabeer Jee:

14859 ਜੋਤਿ ਕੀ ਜਾਤਿ ਜਾਤਿ ਕੀ ਜੋਤੀ



Joth Kee Jaath Jaath Kee Jothee ||

जोति की जाति जाति की जोती

ਪ੍ਰਭੂ ਦੀ ਜੋਤ ਸ਼ਕਤੀ ਨਾਲ ਬਣਾਈ ਹੋਈ ਸ੍ਰਿਸ਼ਟੀ ਹੈ। ਰੱਬ ਦੀ ਜੋਤ ਜੀਵਾਂ ਵਿੱਚ ਹੈ। ਜੀਵ ਰੱਬ ਦੀ ਜੋਤ ਸ਼ਕਤੀ ਹਨ ॥



The creation is born of the Light, and the Light is in the creation.

14860 ਤਿਤੁ ਲਾਗੇ ਕੰਚੂਆ ਫਲ ਮੋਤੀ ੧॥



Thith Laagae Kanchooaa Fal Mothee ||1||

तितु लागे कंचूआ फल मोती ॥१॥

ਇਸ ਸ੍ਰਿਸ਼ਟੀ ਦੇ ਜੀਵਾਂ ਦੀ ਬੁੱਧੀ ਨੂੰ ਉਸ ਨੂੰ ਕੱਚ ਤੇ ਮੋਤੀ ਫਲ ਲੱਗੇ ਹੋਏ ਹਨ ॥



It bears two fruits: the false glass and the true pearl. ||1||

14861 ਕਵਨੁ ਸੁ ਘਰੁ ਜੋ ਨਿਰਭਉ ਕਹੀਐ



Kavan S Ghar Jo Nirabho Keheeai ||

कवनु सु घरु जो निरभउ कहीऐ

ਉਹ ਕਿਹੜਾ ਸਰੀਰ, ਥਾਂ ਹੈ ਜੋ ਡਰ ਤੋਂ ਰਹਿਤ ਹੈ?


Where is that home, which is said to be free of fear?
14862 ਭਉ ਭਜਿ ਜਾਇ ਅਭੈ ਹੋਇ ਰਹੀਐ ੧॥ ਰਹਾਉ



Bho Bhaj Jaae Abhai Hoe Reheeai ||1|| Rehaao ||

भउ भजि जाइ अभै होइ रहीऐ ॥१॥ रहाउ

ਜਿਥੇ ਨਿਡਰ ਹੋ ਕੇ ਰਹਿ ਸਕੀਦਾ ਹੈ? 1॥ ਰਹਾਉ



There, fear is dispelled and one lives without fear. ||1||Pause||

14863 ਤਟਿ ਤੀਰਥਿ ਨਹੀ ਮਨੁ ਪਤੀਆਇ



Thatt Theerathh Nehee Man Patheeaae ||

तटि तीरथि नही मनु पतीआइ

ਕਿਸੇ ਪਵਿਤਰ ਤੀਰਥ ਕੰਢੇ ਜਾਂ ਤੀਰਥ ਤੇ ਜਾ ਕੇ, ਭੀ ਮਨ ਟਿੱਕਦਾ ਨਹੀਂ ਹੈ ॥



On the banks of sacred rivers, the mind is not appeased.

14864 ਚਾਰ ਅਚਾਰ ਰਹੇ ਉਰਝਾਇ ੨॥



Chaar Achaar Rehae Ourajhaae ||2||

चार अचार रहे उरझाइ ॥२॥

ਉਥੇ ਲੋਕ ਪੁੰਨ-ਪਾਪ ਵਿਚ ਰੁੱਝੇ ਪਏ ਹਨ ੨।

People remain entangled in good and bad deeds. ||2||


14865 ਪਾਪ ਪੁੰਨ ਦੁਇ ਏਕ ਸਮਾਨ



Paap Punn Dhue Eaek Samaan ||

पाप पुंन दुइ एक समान

ਪਾਪ ਅਤੇ ਪੁੰਨ ਦੋਵੇਂ ਹੀ ਇਕੋ ਜਿਹੇ ਹਨ



Sin and virtue are both the same.

14866 ਨਿਜ ਘਰਿ ਪਾਰਸੁ ਤਜਹੁ ਗੁਨ ਆਨ ੩॥



Nij Ghar Paaras Thajahu Gun Aan ||3||

निज घरि पारसु तजहु गुन आन ॥३॥

ਨੀਚੋਂ ਊਚ ਕਰਨ ਵਾਲਾ ਪਾਰਸ ਪ੍ਰਭੂ ਆਪਣੇ ਅੰਦਰ ਹੀ ਹੈ ਹੋਰ ਗੁਣ ਛੱਡ ਦੇਹ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਲੈ ||3||


In the home of your own being, is the Philosopher's Stone; renounce your search for any other virtue. ||3||
14867 ਕਬੀਰ ਨਿਰਗੁਣ ਨਾਮ ਰੋਸੁ



Kabeer Niragun Naam N Ros ||

कबीर निरगुण नाम रोसु

ਕਬੀਰ ਜੀ ਲਿਖ ਰਹੇ ਹਨ, ਮਾਇਆ ਦੇ ਮੋਹ ਵਿੱਚ, ਪ੍ਰਭੂ ਦੇ ਨਾਮ ਨੂੰ ਨਾਂ ਭੁਲਾ ॥

Kabeer worthless mortal, do not lose the Naam, the Name of the Lord.

14868 ਇਸੁ ਪਰਚਾਇ ਪਰਚਿ ਰਹੁ ਏਸੁ ੪॥੯॥



Eis Parachaae Parach Rahu Eaes ||4||9||

इसु परचाइ परचि रहु एसु ॥४॥९॥

ਆਪਣੇ ਮਨ ਨੂੰ ਨਾਮ ਯਾਦ ਕਰਨ ਲਾ ਕੇ ਨਾਮ ਵਿਚ ਰੁੱਝੇ ਰਹੀਏ ||4||9||


Keep this mind of yours involved in this involvement. ||4||9||
14869 ਗਉੜੀ ਕਬੀਰ ਜੀ



Gourree Kabeer Jee ||

गउड़ी कबीर जी

ਗਉੜੀ ਕਬੀਰ ਜੀ

Gauree, Kabeer Jee

14870 ਜੋ ਜਨ ਪਰਮਿਤਿ ਪਰਮਨੁ ਜਾਨਾ



Jo Jan Paramith Paraman Jaanaa ||

जो जन परमिति परमनु जाना

ਜੋ ਮਨੁੱਖ ਆਖਦੇ ਹਨ, ਅਸਾਂ ਉਸ ਪ੍ਰਭੂ ਨੂੰ ਜਾਣ ਲਿਆ ਹੈ। ਰੱਬ ਮਿਣਤੀ ਤੋਂ ਪਰੇ ਹੈ, ਜਿਸ ਦਾ ਹੱਦ-ਬੰਨਾ ਲੱਭਿਆ ਨਹੀਂ ਜਾ ਸਕਦਾ। ਰੱਬ ਕਲਪਣਾ ਤੋਂ ਪਰੇ ਹੈ ॥



He claims to know the Lord, who is beyond measure and beyond thought;

14871 ਬਾਤਨ ਹੀ ਬੈਕੁੰਠ ਸਮਾਨਾ ੧॥



Baathan Hee Baikunth Samaanaa ||1||

बातन ही बैकुंठ समाना ॥१॥

ਜਿੱਥੇ ਇਹ ਸਾਰੇ ਲੋਕ ਗੱਲਾਂ ਨਾਲ ਕਹਿੰਦੇ ਹਨ, ਸਵਰਗਾ ਨੂੰ ਚੱਲਣਾ ਹੈ||1||


By mere words, he plans to enter heaven. ||1||
14872 ਨਾ ਜਾਨਾ ਬੈਕੁੰਠ ਕਹਾ ਹੀ



Naa Jaanaa Baikunth Kehaa Hee ||

ना जाना बैकुंठ कहा ही

ਮੈਨੂੰ ਤਾਂ ਪਤਾ ਨਹੀਂ, ਉਹ ਸਵਰਗ, ਬੈਕੁੰਠ ਕਿੱਥੇ ਹੈ? ॥



I do not know where heaven is.

14873 ਜਾਨੁ ਜਾਨੁ ਸਭਿ ਕਹਹਿ ਤਹਾ ਹੀ ੧॥ ਰਹਾਉ



Jaan Jaan Sabh Kehehi Thehaa Hee ||1|| Rehaao ||

जानु जानु सभि कहहि तहा ही ॥१॥ रहाउ

ਜਿੱਥੇ ਇਹ ਸਾਰੇ ਲੋਕ ਆਖਦੇ ਹਨ, ਚੱਲਣਾ ਹੈ, ਚੱਲਣਾ ਹੈ 1॥ ਰਹਾਉ



Everyone claims that he plans to go there. ||1||Pause||

14874 ਕਹਨ ਕਹਾਵਨ ਨਹ ਪਤੀਅਈ ਹੈ



Kehan Kehaavan Neh Patheeaee Hai ||

कहन कहावन नह पतीअई है

ਆਖਣ ਨਾਲ ਤੇ ਸੁਣਨ ਨਾਲ ਬੈਕੁੰਠ ਵਿਚ ਜਾ ਸਕਦੇ ਹੈ ॥



By mere talk, the mind is not appeased.

14875 ਤਉ ਮਨੁ ਮਾਨੈ ਜਾ ਤੇ ਹਉਮੈ ਜਈ ਹੈ ੨॥



Tho Man Maanai Jaa Thae Houmai Jee Hai ||2||

तउ मनु मानै जा ते हउमै जई है ॥२॥

ਬੈਕੁੰਠ ਵਿਚ ਜਾ ਸਕਦੇ ਹੈ, ਮਨ ਨੂੰ ਆਸਰਾ ਸਕਦਾ ਹੈ। ਜੇ ਅਹੰਕਾਰ ਦੂਰ ਹੋ ਜਾਵੇ ੨।
The mind is only appeased, when egotism is conquered. ||2||


14876 ਜਬ ਲਗੁ ਮਨਿ ਬੈਕੁੰਠ ਕੀ ਆਸ



Jab Lag Man Baikunth Kee Aas ||

जब लगु मनि बैकुंठ की आस

ਜਦ ਤੱਕ ਮਨ ਵਿਚ ਬੈਕੁੰਠ ਜਾਣ ਦੀ ਕਾਂਮਨਾਂ ਲੱਗੀ ਹੋਈ ਹੋਵੇ ॥



As long as the mind is filled with the desire for heaven,

14877 ਤਬ ਲਗੁ ਹੋਇ ਨਹੀ ਚਰਨ ਨਿਵਾਸੁ ੩॥



Thab Lag Hoe Nehee Charan Nivaas ||3||

तब लगु होइ नही चरन निवासु ॥३॥

ਉਦੋਂ ਤੱਕ ਪ੍ਰਭੂ ਦੇ ਚਰਨਾਂ ਵਿਚ ਮਨ ਜੁੜ ਨਹੀਂ ਸਕਦਾ ||3||

He does not dwell at the Lord's Feet. ||3||


14878 ਕਹੁ ਕਬੀਰ ਇਹ ਕਹੀਐ ਕਾਹਿ



Kahu Kabeer Eih Keheeai Kaahi ||

कहु कबीर इह कहीऐ काहि

ਕਬੀਰ ਜੀ ਲਿਖ ਰਹੇ ਹਨ, ਇਹ ਗੱਲ ਕਿਵੇਂ ਸਮਝਾ ਕੇ ਦੱਸੀਏ ॥



Says Kabeer, unto whom should I tell this?

14879 ਸਾਧਸੰਗਤਿ ਬੈਕੁੰਠੈ ਆਹਿ ੪॥੧੦॥



Saadhhasangath Baikunthai Aahi ||4||10||

साधसंगति बैकुंठै आहि ॥४॥१०॥

ਭਗਤਾਂ ਨਾਲ ਰਲ ਕੇ ਰੱਬ ਦੀ ਪ੍ਰਸੰਸਾ ਕਰਨੀ ਹੀ ਅਸਲੀ ਬੈਕੁੰਠ ਹੈ ||4||10||


The Saadh Sangat, the Company of the Holy, is heaven. ||4||10||
14880 ਉਪਜੈ ਨਿਪਜੈ ਨਿਪਜਿ ਸਮਾਈ



Oupajai Nipajai Nipaj Samaaee ||

उपजै निपजै निपजि समाई

ਪਹਿਲਾਂ ਜੀਵ ਦਾ ਵਜੂਦ ਬੀਜ ਵਿੱਚ ਹੁੰਦਾ ਹੈ। ਫਿਰ ਧਰਤੀ, ਮਾਂ-ਮਾਦਾ ਵਿਚ ਪੈਦਾ ਹੋ ਕੇ ਜੰਮਦਾ ਹੈ ॥



We are born, and we grow, and having grown, we pass away.

14882 ਨੈਨਹ ਦੇਖਤ ਇਹੁ ਜਗੁ ਜਾਈ ੧॥



Naineh Dhaekhath Eihu Jag Jaaee ||1||

नैनह देखत इहु जगु जाई ॥१॥

ਅਖੀਂ ਵੇਖਦਿਆਂ ਇਹ ਸੰਸਾਰ ਦੇ ਜੀਵ, ਚੀਜ਼ਾਂ ਮਰੀ ਜਾ ਰਹੀਆਂ ਹਨ ੧।
Before our very eyes, this world is passing away. ||1||


14883 ਲਾਜ ਮਰਹੁ ਕਹਹੁ ਘਰੁ ਮੇਰਾ



Laaj N Marahu Kehahu Ghar Maeraa ||

लाज मरहु कहहु घरु मेरा

ਸ਼ਰਮ ਨਾਲ ਕਿਉਂ ਨਹੀਂ ਕਰਦਾ? ਜਦੋਂ ਤੂੰ ਇਹ ਆਖਦਾ ਹੈਂ ਕਿ ਇਹ ਸੰਸਾਰ ਦੀ ਰਹਿੱਣਦਾ ਮੇਰਾ ਪੱਕਾ ਟਿੱਕਾਣਾ ਹੈ?


How can you not die of shame, claiming, This world is mine?
14884 ਅੰਤ ਕੀ ਬਾਰ ਨਹੀ ਕਛੁ ਤੇਰਾ ੧॥ ਰਹਾਉ



Anth Kee Baar Nehee Kashh Thaeraa ||1|| Rehaao ||

अंत की बार नही कछु तेरा ॥१॥ रहाउ

ਜਦੋਂ ਮੌਤ ਆਵੇਗੀ, ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾਵੇਗੀ 1॥ ਰਹਾਉ



At the very last moment, nothing is yours. ||1||Pause||

14885 ਅਨਿਕ ਜਤਨ ਕਰਿ ਕਾਇਆ ਪਾਲੀ



Anik Jathan Kar Kaaeiaa Paalee ||

अनिक जतन करि काइआ पाली

ਬੇਅੰਤ ਤਰਾਂ ਦੇ ਭੋਜਨ ਖਾ-ਪੀਕੇ, ਕਸਰਤਾਂ ਕਰਕੇ, ਇਹ ਸਰੀਰ ਪਾਲੀਦਾ ਹੈ॥



Trying various methods, you cherish your body,

14886 ਮਰਤੀ ਬਾਰ ਅਗਨਿ ਸੰਗਿ ਜਾਲੀ ੨॥



Marathee Baar Agan Sang Jaalee ||2||

मरती बार अगनि संगि जाली ॥२॥

ਜਦੋਂ ਮੌਤ ਆਉਂਦੀ ਹੈ, ਇਸ ਨੂੰ ਅੱਗ ਨਾਲ ਸਾੜ ਦੇਈਦਾ ਹੈ ||2||


But at the time of death, it is burned in the fire. ||2||
14887 ਚੋਆ ਚੰਦਨੁ ਮਰਦਨ ਅੰਗਾ



Choaa Chandhan Maradhan Angaa ||

चोआ चंदनु मरदन अंगा

ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਲਗਾਈਦਾ ਹੈ ॥



You apply sandalwood oil to your limbs,

14888 ਸੋ ਤਨੁ ਜਲੈ ਕਾਠ ਕੈ ਸੰਗਾ ੩॥



So Than Jalai Kaath Kai Sangaa ||3||

सो तनु जलै काठ कै संगा ॥३॥

ਸਰੀਰ ਲੱਕੜਾਂ ਨਾਲ ਸੜ ਜਾਂਦਾ ਹੈ ||3||


But that body is burned with the firewood. ||3||
14889 ਕਹੁ ਕਬੀਰ ਸੁਨਹੁ ਰੇ ਗੁਨੀਆ



Kahu Kabeer Sunahu Rae Guneeaa ||

कहु कबीर सुनहु रे गुनीआ

ਕਬੀਰ ਜੀ ਲਿਖ ਰਹੇ ਹਨ, ਬੰਦੇ ਤੂੰ ਇਹ ਗੱਲ ਸੁਣਲੈ ॥
Says Kabeer, listen, O virtuous people:


14890 ਬਿਨਸੈਗੋ ਰੂਪੁ ਦੇਖੈ ਸਭ ਦੁਨੀਆ ੪॥੧੧॥



Binasaigo Roop Dhaekhai Sabh Dhuneeaa ||4||11||

बिनसैगो रूपु देखै सभ दुनीआ ॥४॥११॥

ਮਰਨ ਪਿਛੋਂ, ਇਹ ਰੂਪ ਨਾਸ ਹੋ ਜਾਵੇਗਾ। ਸਾਰੇ ਲੋਕ ਵੇਖੇਣਗੇ ||4||11||


Your beauty shall vanish, as the whole world watches. ||4||11||
14891 ਗਉੜੀ ਕਬੀਰ ਜੀ



Gourree Kabeer Jee ||

गउड़ी कबीर जी

ਗਉੜੀ ਕਬੀਰ ਜੀ

Gauree, Kabeer Jee

14892 ਅਵਰ ਮੂਏ ਕਿਆ ਸੋਗੁ ਕਰੀਜੈ



Avar Mooeae Kiaa Sog Kareejai ||

अवर मूए किआ सोगु करीजै

ਬੰਦੇ ਹੋਰਾਂ ਲੋਕਾਂ ਦੇ ਮਰਨ ਤੇ ਅਫ਼ਸੋਸ ਕਰਦਾ ਹਨ ॥



Why do you cry and mourn, when another person dies?

14893 ਤਉ ਕੀਜੈ ਜਉ ਆਪਨ ਜੀਜੈ ੧॥



Tho Keejai Jo Aapan Jeejai ||1||

तउ कीजै जउ आपन जीजै ॥१॥

ਸੋਗ ਤਾਂ ਕਰੀਏ, ਜੇ ਆਪ ਜਿਉਦੇ ਰਹਿੱਣਾ ਹੋਵੇ ||1||
Do so only if you yourself are to live. ||1||


14894 ਮੈ ਮਰਉ ਮਰਿਬੋ ਸੰਸਾਰਾ



Mai N Maro Maribo Sansaaraa ||

मै मरउ मरिबो संसारा

ਮੇਰੀ ਆਤਮਾ ਦੀ ਮੌਤ ਨਹੀਂ ਹੋਵੇਗੀ ਮੁਰਦਾ ਹਨ, ਜੋ ਸੰਸਰੀ ਲਾਲਚ ਵਿੱਚ ਬੰਦੇ ਫਸੇ ਹਨ ॥



I shall not die as the rest of the world dies,

14895 ਅਬ ਮੋਹਿ ਮਿਲਿਓ ਹੈ ਜੀਆਵਨਹਾਰਾ ੧॥ ਰਹਾਉ



Ab Mohi Miliou Hai Jeeaavanehaaraa ||1|| Rehaao ||

अब मोहि मिलिओ है जीआवनहारा ॥१॥ रहाउ

ਹੁਣ ਮੈਨੂੰ ਜੀਵਨ ਦੇਣ ਵਾਲਾ ਭਗਵਾਨ ਮਿਲ ਪਿਆ ਹੈ ॥

For now I have met the life-giving Lord. ||1||Pause||

14896 ਇਆ ਦੇਹੀ ਪਰਮਲ ਮਹਕੰਦਾ



Eiaa Dhaehee Paramal Mehakandhaa ||

इआ देही परमल महकंदा

ਬੰਦਾ ਇਸ ਸਰੀਰ ਨੂੰ ਕਈ ਅਤਰਾਂ, ਖੁਸ਼ਬੂਆਂ ਨਾਲ ਮਹਿਕਾਉਂਦਾ ਹੈ ॥
People anoint their bodies with fragrant oils,


14897 ਤਾ ਸੁਖ ਬਿਸਰੇ ਪਰਮਾਨੰਦਾ ੨॥



Thaa Sukh Bisarae Paramaanandhaa ||2||

ता सुख बिसरे परमानंदा ॥२॥

ਸੁਖਾਂ ਵਿਚ ਬਹੁਤ ਅਨੰਦ ਦੇਣ ਵਾਲਾ ਪ੍ਰਭੂ ਭੁੱਲ ਜਾਂਦਾ ਹੈ ੨।



And in that pleasure, they forget the supreme bliss. ||2||

14898 ਕੂਅਟਾ ਏਕੁ ਪੰਚ ਪਨਿਹਾਰੀ



Kooattaa Eaek Panch Panihaaree ||

कूअटा एकु पंच पनिहारी

ਸਰੀਰ ਇੱਕ ਖੂਹ ਵਾਂਗ ਹੈ, ਪੰਜ ਗਿਆਨ-ਇੰਦਰੀਆਂ ਦੀਆਂ ਪਾਣੀ ਖਿੱਚਣਵਾਲੀ ਚਰੱਖੜੀਆਂ ਹਨ॥



There is one well, and five water-carriers.

14899 ਟੂਟੀ ਲਾਜੁ ਭਰੈ ਮਤਿ ਹਾਰੀ ੩॥



Ttoottee Laaj Bharai Math Haaree ||3||

टूटी लाजु भरै मति हारी ॥३॥

ਲੱਜ ਨਾਹ ਹੋਵੇ ਤਾਂ ਲੱਜ ਤੋਂ ਬਿਨਾ ਉਸ ਨੂੰ ਪਾਣੀ ਨਹੀਂ ਮਿਲ ਸਕਦਾ ||3||


Even though the rope is broken, the fools continue trying to draw water. ||3||
14900 ਕਹੁ ਕਬੀਰ ਇਕ ਬੁਧਿ ਬੀਚਾਰੀ



Kahu Kabeer Eik Budhh Beechaaree ||

कहु कबीर इक बुधि बीचारी

ਕਬੀਰ ਜੀ ਕਹਿ ਰਹੇ ਹਨ, ਵਿਚਾਰ ਵਾਲੀ ਅੱਕਲ ਅੰਦਰ ਜਾਗ ਪਈ ਹੈ ॥



Says Kabeer, through contemplation, I have obtained this one understanding.

14901 ਨਾ ਓਹੁ ਕੂਅਟਾ ਨਾ ਪਨਿਹਾਰੀ ੪॥੧੨॥



Naa Ouhu Kooattaa Naa Panihaaree ||4||12||

ना ओहु कूअटा ना पनिहारी ॥४॥१२॥

ਉਹ ਸਰੀਰਕ ਮੋਹ ਰਿਹਾ ਤੇ ਨਾਹ ਹੀ ਵਿਕਾਰਾਂ ਵਲ ਖਿੱਚਣ ਵਾਲੇ ਉਹ ਇੰਦਰੇ ਰਹੇ ਹਨ। ||4||12||


There is no well, and no water-carrier. ||4||12||
14902 ਗਉੜੀ ਕਬੀਰ ਜੀ



Gourree Kabeer Jee ||

गउड़ी कबीर जी

ਗਉੜੀ ਕਬੀਰ ਜੀ

Gauree, Kabeer Jee

Comments

Popular Posts