ਉਹ ਮਨੁੱਖ ਬ੍ਰਾਹਮਣ ਹੈ, ਜੋ ਪਰਮਾਤਮਾ ਨੂੰ ਯਾਦ ਕਰਦਾ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
1
4/07/2013. 334

ਜਦੋਂ ਮੈਂ ਇਹ ਸਮਝ ਲਿਆ ਹੈ। ਸਭ ਥਾਈਂ ਇੱਕ ਰੱਬ ਹੈ। ਤਾਂ ਲੋਕਾਂ ਨੇ ਇਸ ਗੱਲ ਦੀ ਕਿਉਂ ਤਕਲੀਫ਼ ਮਨਾਈ ਹੈ। ਮੈਨੂੰ ਕਿਸੇ ਦੀ ਇਹ ਪਰਵਾਹ ਨਹੀਂ ਹੈ। ਮੈਂ ਆਪਦੀ ਲਾਜ਼ ਮੁੱਕਾ ਦਿੱਤੀ ਹੈ। ਕੋਈ ਮਨੁੱਖ ਮੇਰੀ ਇੱਜ਼ਤ ਕਰੇ ਜਾਂ ਨਾਹ ਕਰੇ। ਕੋਈ ਮੈਨੂੰ ਲੱਭਣ ਲਈ ਨਾਂ ਮਗਰ ਲੱਗੋ। ਉਸ ਰਾਹੇ ਮੇਰੇ ਪਿੱਛੇ ਨਾਹ ਤੁਰੋ। ਜੇ ਮੈਂ ਭੈੜਾ ਹਾਂ, ਮੇਰੇ ਆਪਣੇ ਹੀ ਅੰਦਰ ਮਾੜੇ ਬਿਚਾਰ, ਔਗੁਣ ਹਨ। ਮੇਰਾ ਕਿਸੇ ਨਾਲ ਮਿਲ ਵਰਤਣ ਨਹੀਂ ਹੈ। ਕੋਈ ਮੇਰੀ ਇੱਜ਼ਤ ਕਰੇ ਜਾਂ ਨਿਰਾਦਰੀ ਕਰੇ, ਮੈਂ ਇਸ ਵਿਚ ਕੋਈ ਪ੍ਰਵਾਹ ਨਹੀਂ ਸਮਝਦਾ। ਤਾਂ ਸਮਝ ਆਵੇਗੀ, ਜਦੋਂ ਭੇਤ ਲੋਕਾਂ ਅੱਗੇ ਖੁੱਲ ਗਿਆ। ਭਗਤ ਕਬੀਰ ਜੀ ਲਿਖ ਰਹੇ ਹਨ। ਇੱਜ਼ਤ ਉਸੇ ਦੀ ਹੀ ਹੈ, ਜਿਸ ਨੂੰ ਪ੍ਰਭੂ ਕਬੂਲ ਕਰ ਲਏ। ਦੁਨੀਆ ਸਾਰੀ ਨੂੰ ਛੱਡ ਕੇ, ਸਿਰਫ਼ ਭਗਵਾਨ ਦਾ ਸਿਮਰਨ ਕਰੀਏ। ਜੇ ਨੰਗੇ ਰਹਿੱਣ ਨਾਲ ਪਰਮਾਤਮਾ ਨਾਲ ਮਿਲਾਪ ਹੋ ਸਕਦਾ ਹੈ। ਤਾਂ ਜੰਗਲ ਦਾ ਹਿਰਨ ਹਰੇਕ ਪਸ਼ੂ ਮੁਕਤ ਹੋ ਜਾਂਣਾ ਚਾਹੀਦਾ ਹੈ। ਨੰਗੇ ਰਹਿੱਣ ਨਾਲ, ਪਿੰਡੇ ਤੇ ਚੰਮ ਨੂੰ ਕੱਪੜਿਆਂ ਵਿੱਚ ਲਪੇਟਿਆਂ ਕੀਹ ਮਿਲ ਜਾਣਾ ਹੈ? ਜੇ ਸਿਰ ਦੇ ਵਾਲ ਮੁਨਾਇਆਂ ਜੋਗ ਸਿੱਧੀ ਮਿਲ ਸਕਦੀ ਹੈ। ਕੋਈ ਭੀ ਭੇਡ ਹੁਣ ਤਕ ਮੁਕਤ ਨਹੀਂ ਹੋਈ? ਜੇ ਬਿੰਦੁ-ਮਰਦ ਵੀਰਜ਼ ਨੂੰ ਸਰੀਰ ਅੰਦਰ ਸੰਭਾਲ ਕੇ, ਜਤੀ ਹੋ ਕੇ, ਦੁਨੀਆਂ ਦੇ ਸਮੁੰਦਰ ਤੋ ਤਰ ਸਕੀਦਾ ਹੈ। ਤਾਂ ਖੁਸਰੇ ਨੂੰ ਕਿਉਂ ਸੰਸਾਰ ਤੋਂ ਮੁਕਤੀ ਨਹੀਂ ਮਿਲ ਜਾਂਦੀ?
ਭਗਤ ਕਬੀਰ ਜੀ ਲਿਖ ਰਹੇ ਹਨ, ਭਰਾਵੋ ਸੁਣੋ ਕਿਸੇ ਮੁਕਤੀ ਨਹੀਂ ਮਿਲੀ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੂੰ ਮੁਕਤੀ ਨਹੀਂ ਮਿਲੀ। ਜੋ ਬੰਦੇ ਸਵੇਰੇ ਤੇ ਸ਼ਾਮ, ਦੋਵੇਂ ਵੇਲੇ ਨਹਾਈ ਜਾਂਦੇ ਹਨ। ਜਿਵੇਂ ਪਾਣੀ ਵਿਚ ਡੱਡੂ ਵੱਸ ਰਹੇ ਹਨ। ਸਾਰਾ ਦਿਨ ਪਾਣੀ ਵਿੱਚ ਰਹਿੰਦੇ ਹਨ। ਜੇ ਮਨ-ਹਿਰਦੇ ਵਿਚ ਪਰਮਾਤਮਾ ਦੇ ਨਾਮ ਦਾ ਪਿਆਰ ਨਹੀਂ ਹੈ ॥ ਤਾਂ ਉਹ ਸਾਰੇ ਲੇਖਾ ਦੇਣ ਲਈ, ਧਰਮਰਾਜ ਦੇ ਵੱਸ ਪੈਂਦੇ ਹਨ। ਕਈ ਬੰਦੇ ਸਰੀਰ ਦੇ ਮੋਹ ਵਿਚ ਸਰੀਰ ਨੂੰ ਪਾਲਣ ਦੀ ਖ਼ਾਤਰ, ਕਈ ਭੇਖ ਬਣਾਉਂਦੇ ਹਨ। ਉਹਨਾਂ ਨੂੰ ਕਦੇ ਸੁਪਨੇ ਵਿਚ ਵੀ ਕਿਸੇ ਉਤੇ ਤਰਸ ਨਹੀਂ ਆਉਂਦਾ। ਸਿਆਣੇ ਮਨੁੱਖ ਚਾਰ ਵੇਦ ਧਰਮ-ਪੁਸਤਕਾਂ ਨੂੰ ਪੜ੍ਹਦੇ ਹਨ। ਇਸ ਸੰਸਾਰ-ਸਮੁੰਦਰ ਵਿਚ ਸਿਰਫ਼ ਭਗਤ ਹੀ ਅਸਲ ਸੁਖ ਮਾਂਣਦੇ ਹਨ। ਭਗਤ ਕਬੀਰ ਜੀ ਲਿਖ ਰਹੇ ਹਨ, ਜ਼ਿਆਦਾ ਗੱਲਾਂ ਕਰਕੇ ਕੀ ਕਰ ਲੈਣਾਂ ਹੈ? ਸਾਰੀਆਂ ਵਿਚਾਰਾਂ ਦਾ ਨਿਚੋੜ ਇਹ ਹੈ। ਸਭ ਪਦਾਰਥਾਂ ਦਾ ਮੋਹ ਛੱਡ ਕੇ ਪਰਮਾਤਮਾ ਦੇ ਨਾਮ ਦਾ ਰਸ ਪੀਣਾ ਚਾਹੀਦਾ ਹੈ।

ਉਸ ਦਾ ਜਪ ਕਰਨਾ ਕਿਸ ਕੰਮ ਹੈ? ਉਸ ਦਾ ਤਪ ਕਿਸ ਅਰਥ? ਉਸ ਦੇ ਵਰਤ ਤੇ ਪੂਜਾ ਕਿਹੜੇ ਫ਼ੈਇਦੇ ਦੀ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਤੋਂ, ਬਿਨਾ ਕਿਸੇ ਹੋਰ ਦੂਜੇ ਦਾ ਪਿਆਰ ਹੈ। ਹੇ ਬੰਦੇ ਮਨ ਨੂੰ ਪਰਮਾਤਮਾ ਨਾਲ ਜੋੜ ਲਿਆ ਜਾਵੇ। ਲਾਲਚ, ਲੋਕ ਵਿਖਾਵਾ ਛੱਡ ਦੇ। ਕਾਮ, ਕ੍ਰੋਧ ਅਤੇ ਅਹੰਕਾਰ ਤਿਆਗ ਦੇ। ਬੰਦੇ ਧਾਰਮਿਕ ਰਸਮਾਂ ਕਰਦੇ ਹੋਏ, ਹਉਮੈ ਵਿਚ ਕਰ ਰਹੇ ਹਨ। ਰਲ ਕੇ ਪੱਥਰਾਂ ਦੀ ਪੂਜਾ ਕਰ ਰਹੇ ਹਨ। ਇਹ ਸਭ ਕੁਝ ਵਿਅਰਥ ਹੈ। ਭਗਤ ਕਬੀਰ ਜੀ ਲਿਖ ਰਹੇ ਹਨ, ਪਰਮਾਤਮਾ ਬੰਦਗੀ ਕਰਨ ਨਾਲ ਮਿਲਦਾ ਹੈ। ਪਿਆਰਾ ਪ੍ਰਭੂ ਭੋਲੇ ਸੁਭਾਉ ਨਾਲ ਮਿਲਦਾ ਹੈ। ਮਾਂ ਦੇ ਪੇਟ ਵਿਚ ਕਿਸੇ ਬੱਚੇ ਨੂੰ, ਇਹ ਸਮਝ ਨਹੀਂ ਹੁੰਦੀ ਕਿ ਮੈਂ ਕਿਸ ਕੁਲ-ਜਾਤ ਦਾ ਹਾਂ? ਸਾਰੇ ਜੀਵਾਂ ਦੀ ਪੈਦਾਵਾਰ ਪਰਮਾਤਮਾ ਦੀ ਅੰਸ਼ ਤੋਂ ਹੈ। ਇਹ ਆਖ ਆਖ ਕੇ ਕਿ ਮੈਂ ਬ੍ਰਾਹਮਣ ਹਾਂ। ਮਨੁੱਖਾ ਇਹ ਜਨਮ ਹੰਕਾਰ ਵਿਚ ਨਾਹ ਖੋ ਦੇਈਏ। ਜੇ ਪੰਡਿਤ ਤੂੰ ਬ੍ਰਾਹਮਣ ਹੈਂ ਤੇ ਬ੍ਰਾਹਮਣੀ ਦੇ ਪੇਟੋਂ ਜੰਮਿਆ ਹੈਂ। ਤਾਂ ਤੂੰ ਆਮ ਬੱਚਿਆਂ ਤੋਂ ਅਨੋਖਾ, ਕਿਸੇ ਹੋਰ ਰਾਹੇ ਕਿਉਂ ਨਹੀਂ ਜੰਮ ਪਿਆ? ਸਾਡੇ ਸਰੀਰ ਵਿਚ ਕਿਵੇਂ ਲਹੂ ਹੀ ਹੈ। ਕੀ ਤੁਹਾਡੇ ਸਰੀਰ ਵਿਚ ਦੁੱਧ ਹੈ? ਭਗਤ ਕਬੀਰ ਜੀ ਲਿਖ ਰਹੇ ਹਨ, ਉਹ ਮਨੁੱਖ ਬ੍ਰਾਹਮਣ ਹੈ। ਜੋ ਪਰਮਾਤਮਾ ਨੂੰ ਯਾਦ ਕਰਦਾ ਹੈ। ਭਗਤ ਕਬੀਰ ਜੀ ਲਿਖ ਰਹੇ ਹਨ, ਉਹ ਮਨੁੱਖ ਬ੍ਰਾਹਮਣ ਹੈ। ਜੋ ਪਰਮਾਤਮਾ ਨੂੰ ਯਾਦ ਕਰਦਾ ਹੈ। ਉਸ ਮਨੁੱਖ ਨੂੰ ਸਾਡੇ ਬ੍ਰਾਹਮਣ ਸੱਦਦੇ ਹਾਂ।

Comments

Popular Posts