ਮੇਰੇ ਅੰਦਰ ਠੰਢ ਪੈ ਗਈ ਹੈ, ਜਦੋਂ ਤੋਂ ਮੈਂ ਪ੍ਰਭੂ ਨੂੰ ਪਛਾਂਣ ਲਿਆ ਹੈ

ਸਤਵਿੰਦਰ ਕੌਰ ਸੱਤੀ (ਕੈਲਗਰੀ) - ਕਨੇਡਾ
satwinder_7@hotmail.com
17/07/2013. 326

ਇਕ ਥਾਂ ਤੇ ਖਲੋਤੇ ਰਹਿਣ ਵਾਲੇ ਪਰਬਤ, ਰੁੱਖ, ਕੀੜੇ, ਖੰਭਾਂ ਵਾਲੇ ਕੀੜੇ ਬੱਣਕੇ, ਅਸੀ ਜੂਨਾਂ ਵਿਚ ਗਏ। ਕਈ ਕਿਸਮਾਂ ਦੇ ਜਨਮਾਂ ਵਿਚ ਚੁਕੇ ਹਾਂ। ਅਸੀਂ ਇਹੋ ਜਿਹੇ ਕਈ ਸਰੀਰਾਂ ਵਿਚੋਂ ਦੀ ਲੰਘ ਕੇ ਆਏ ਹਾਂ। ਪ੍ਰਭੂ ਜੀ ਜਦੋਂ ਤੋਂ ਅਸੀ ਜੂਨਾਂ ਵਿਚ ਪੈਂਦੇ ਆਏ ਹਾਂ। ਕਦੇ ਅਸੀ ਦੁਨੀਆਂ ਛੱਡ ਕੇ, ਲੋਕਾਂ ਤੋਂ ਭੀਖ ਮੰਗਣ ਵਾਲੇ ਜੋਗੀ ਬੱਣੇ, ਕਦੇ ਜਤੀ ਸਰੀਰਕ ਕਾਂਮਕ ਸ਼ਕਤੀ ਦਾ ਪ੍ਰਯੋਗ ਨਾਂ ਕਰਕੇ, ਉਸ ਨੂੰ ਸੰਭਾਲਣ ਵਾਲੇ ਬੱਣੇ , ਕਦੇ ਸਰੀਰ ਨੂੰ ਕਸਲਟ ਦੇਣ ਤਪੀ ਵਾਲੇ ਬੱਣੇ , ਕਦੇ ਬ੍ਰਹਮਚਾਰੀ ਬੱਣੇ ਹਾਂ। ਕਦੇ ਬਾਦਸ਼ਾਹ ਬੱਣੇ, ਕਦੇ ਸੈਨਾਂਪਤੀ, ਛਤ੍ਰਪਤੀ ਬਣੇ, ਕਦੇ ਮੰਗਤੇ ਬੱਣੇ ਹਾਂ। ਜੋ ਬੰਦੇ ਰੱਬ ਨਾਲੋਂ ਟੁੱਟੇ ਰਹਿੰਦੇ ਹਨ, ਉਹ ਸਦਾ ਕਈ ਜੂਨਾਂ ਵਿਚ ਪੈਂਦੇ ਰਹਿੰਦੇ ਹਨ। ਰੱਬ ਦੇ ਭਗਤ ਸਦਾ ਜੀਉਂਦੇ ਹਨ। ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦੇ। ਉਹ ਜੀਭ ਨਾਲ ਪ੍ਰਭੂ ਦੀ ਰੱਬੀ ਗੁਰਬਾਣੀ ਦਾ ਨਾਂਮ ਮਿੱਠਾ ਅੰਮ੍ਰਿੰਤ ਪੀਂਦੇ ਰਹਿੰਦੇ ਹਨ।ਕਬੀਰ ਕਹਿ ਰਹੇ ਹਨ, ਭਗਵਾਨ ਜੀ ਮੇਰੇ ਉਤੇ ਮੇਹਰ ਕਰੀਏ। ਥੱਕ-ਟੁੱਟ ਕੇ ਤੇਰੇ ਦਰ ਤੇ ਆ ਗਏ ਹਾਂ। ਪੂਰਾ ਗਿਆਨ ਗੁਣ ਦੇ ਦੇਵੋ।

ਭਗਤ ਕਬੀਰ ਜੀ ਲਿਖ ਰਹੇ ਹਨ, ਜਗਤ ਵਿਚ ਇਕ ਅਜੀਬ ਤਮਾਸ਼ਾ ਦੇਖ ਰਿਹਾਂ ਹਾਂ। ਬੰਦਾ ਦਹੀਂ ਦੇ ਭੁਲੇਖੇ ਪਾਣੀ ਰਿੜਕ ਰਿਹਾ ਹੈ। ਬੰਦਾ ਐਸੇ ਕੰਮ ਕਰ ਰਿਹਾ ਹੈ। ਜਿਸ ਵਿਚੋਂ ਕੋਈ ਲਾਭ ਨਹੀਂ ਹੈ। ਗੱਧਾ ਹਰੀ ਘਾਹ ਚਰਦਾ ਹੈ। ਬੰਦਾ ਸੋਹਣਾਂ ਭੋਜਨ ਖਾਂਦਾ ਹੈ। ਬੰਦਾ ਵੀ ਖੋਤੇ ਵਾਂਗ ਸਦਾ ਹੱਸਦਾ ਤੇ ਹਿਣਕਦਾ ਰਹਿੰਦਾ ਹੈ। ਮਰ ਜਾਂਦਾ ਹੈ। ਮਸਤੇ ਹੋਏ ਸਾਨ੍ਹ ਵਰਗਾ ਮਨ ਅਮੋੜ-ਪੁਣਾ, ਮਸਤੀ ਕਰਦਾ ਹੈ। ਵਿਕਾਰ ਕੰਮਾਂ ਵਿੱਚ ਲੱਗਿਆ ਭੱਜਦਾ ਨੱਠਦਾ ਰਹਿੰਦਾ ਹੈ। ਦੁੱਖ ਮਸੀਬਤਾਂ ਵਿਚ ਪੈ ਜਾਂਦਾ ਹੈ। ਕਬੀਰ ਕਹਿ ਰਹੇ ਹਨ, ਮੈਨੂੰ ਇਹ ਅਜੀਬ ਤਮਾਸ਼ਾ ਸਮਝ ਵਿਚ ਗਿਆ ਹੈ। ਭੇਡ ਬੱਚੇ ਕੋਲੋ ਦੁੱਧ ਪੀ ਰਹੀ ਹੈ। ਭਾਵ ਐਡੇ ਵੱਡੇ ਬੰਦੇ ਦੀ ਵੱਡੀ ਅੱਕਲ ਮਨ ਦੇ ਪਿਛੇ ਲੱਗੀ ਫਿਰਦੀ ਹੈ। ਪ੍ਰਭੂ ਦਾ ਯਾਦ ਕਰਨ ਨਾਲ ਮੇਰੀ ਬੁੱਧੀ ਜਾਗ ਪਈ ਹੈ। ਮਨ ਦੇ ਪਿਛੇ ਤੁਰਨੋਂ ਹਟ ਗਈ ਹੈ। ਕਬੀਰ ਜੀ ਆਖ ਸਤਿਗੁਰੂ ਨੇ ਅੱਕਲ ਦਿੱਤੀ ਹੈ। ਜਿਵੇਂ ਮੱਛ-ਮੱਛੀ ਪਾਣੀ ਨੂੰ ਛੱਡ ਕੇ ਬਾਹਰ ਨਿਕਲ ਆਉਂਦੇ ਹਨ, ਮਰ ਜਾਂਦੇ ਹਨ। ਮੈਂ ਭੀ ਪਿਛਲੇ ਜਨਮਾਂ ਵਿਚ ਤਪ ਨਹੀਂ ਕੀਤਾ। ਮੇਰੇ ਰੱਬਾ ਹੁਣ ਮੈਨੂੰ ਦੱਸ, ਮੇਰਾ ਕੀਹ ਹਾਲ ਹੋਵੇਗਾ? ਲੋਕ ਕਹਿ ਰਹੇ ਹਨ, ਕਬੀਰ ਜੀ ਦੀ ਮੱਤ ਕੰਮ ਨਹੀਂ ਕਰਦੀ। ਜਦੋਂ ਮੁਕਤੀ ਮਿਲਣੀ ਸੀ। ਤੂੰ ਕਿਉਂ ਮਰਨ ਵੇਲੇ ਬੁੱਢਾ ਹੋ ਕੇ, ਕਾਂਸ਼ੀ ਤੀਰਥ ਸਥਾਂਨ ਛੱਡ ਕੇ, ਮਗਹਰ ਤੁਰ ਆਇਆ ਹੈਂ। ਮਰਨ ਵੇਲਾ ਆਇਆ ਤਾਂ ਮਗਹਰ ਗਿਆ।

ਤੂੰ ਸ਼ਿਵ ਦੀ ਨਗਰੀ ਕਾਂਸ਼ੀ ਵਿਚ ਰਹਿ ਕੇ, ਸਾਰੀ ਉਮਰ ਗੁਜ਼ਾਰ ਦਿੱਤੀ। ਮਰਨ ਵੇਲਾ ਆਇਆ ਤਾਂ ਮਗਹਰ ਗਿਆ। ਲੋਕ ਕਬੀਰ ਜੀ ਨੂੰ ਕਹਿੰਦੇ ਹਨ, ਤੂੰ ਕਾਂਸ਼ੀ ਵਿਚ ਰਹਿ ਕੇ ਕਈ ਸਾਲ ਤਪ ਕੀਤਾ। ਉਸ ਤਪ ਦਾ ਕੀ ਫ਼ੈਇਦਾ ਹੈ? ਜਦੋਂ ਮਰਨ ਦਾ ਵੇਲੇ ਕਾਂਸ਼ੀ ਛੱਡ ਕੇ ਮਗਹਰ ਵੱਸ ਗਿਆ ਹੈਂ। ਲੋਕ ਕਬੀਰ ਜੀ ਨੂੰ ਪੁੱਛਦੇ ਹਨ, ਤੂੰ ਕਾਂਸ਼ੀ ਤੇ ਮਗਹਰ ਨੂੰ ਇਕੋ ਜਿਹਾ ਸਮਝ ਲਿਆ ਹੈ। ਐਸੀ ਹੋਛੀ ਮੱਤ ਨਾਲ, ਪ੍ਰਭੂ ਪ੍ਰੇਮ ਕਰਕੇ, ਕਿਵੇਂ ਸੰਸਾਰ-ਸਮੁੰਦਰ ਤੋਂ ਪਾਰ ਲੰਘੇਂਗਾ? ਭਗਤ ਕਬੀਰ ਜੀ ਆਖ ਰਹੇ ਹਨ। ਮਨੁੱਖ ਇਹੀ ਸਮਝਦੇ ਹਨ ਸ਼ਿਵ ਮੁਕਤੀਦਾਤਾ ਹੈ। ਗਣੇਸ਼ ਦੀ ਮੁਕਤੀ ਖੋਹਣ ਵਾਲੀ ਹੈ। ਕਬੀਰ ਪ੍ਰਭੂ ਦਾ ਸਿਮਰਨ ਕਰ ਕੇ, ਰੱਬ ਦਾ ਪਿਆਰਾ ਬੱਣ ਗਿਆ ਹੈ। ਸਰੀਰ ਦੇ ਅੰਗਾਂ ਨੂੰ ਅਤਰ ਤੇ ਚੰਦਨ ਮਲੀਦੇ ਹਾਂ। ਉਹ ਸਰੀਰ ਮਰ ਕੇ ਲੱਕੜਾਂ ਨਾਲ ਸਾੜਿਆ ਜਾਂਦਾ ਹੈ।

ਇਸ ਸਰੀਰ ਤੇ ਧੰਨ ਉਤੇ ਕਾਹਦਾ ਮਾਂਣ ਕਰਨਾ ਹੈ? ਇੱਥੇ ਹੀ ਧਰਤੀ ਉਤੇ ਸਰੀਰ ਤੇ ਧੰਨ ਪਏ ਰਹਿ ਜਾਂਦੇ ਹਨ। ਜੀਵ ਦੇ ਨਾਲ ਨਹੀਂ ਜਾਂਦੇ। ਬੰਦੇ ਰਾਤ ਨੂੰ ਸੁੱਤੇ ਰਹਿੰਦੇ ਹਨ ਤੇ ਦਿਨੇ ਕੰਮ-ਧੰਧੇ ਕਰਦੇ ਰਹਿੰਦੇ ਹਨ। ਇਕ ਪਲ ਵੀ ਪ੍ਰਭੂ ਦਾ ਨਾਮ ਨਹੀਂ ਯਾਦ ਕਰਦੇ। ਮਨੁੱਖ ਹੱਥ ਵਿਚ ਮਸਤੀ ਕਰਨ ਨੂੰ ਦੁਨਿਆਵੀ ਕੰਮਾਂ ਦੀਆਂ ਡੋਰਾਂ ਹਨ। ਮੂੰਹ ਵਿਚ ਤਾਂ ਪਾਨ ਚੱਬ ਰਹੇ ਹਨ। ਉਹ ਮਰਨ ਵੇਲੇ ਚੋਰਾਂ ਵਾਂਗ, ਜੰਮਦੂਤ ਵੱਲੋਂ ਕੱਸ ਕੇ ਬੰਨੇ ਜਾਂਦੇ ਹਨ। ਰੱਬ ਦਾ ਪਿਆਰਾ ਭਗਤ ਪ੍ਰੇਮ ਨਾਲ, ਪ੍ਰਭੂ ਦੇ ਕੰਮਾਂ ਦੀ ਪ੍ਰਸੰਸਾ ਕਰਦਾ ਹੈ। ਪ੍ਰਭੂ ਨੂੰ ਕਰ ਯਾਦ ਕੇ, ਅੰਨਦ ਮਾਂਣਦਾ ਹੈ। ਪ੍ਰਮਾਤਮਾਂ ਆਪਣੀ ਮਿਹਰ ਕਰ ਕੇ, ਰੱਬੀ ਬਾਣੀ ਦਾ ਨਾਂਮ ਯਾਦ ਕਰਾਉਂਦਾ ਹੈ। ਰੱਬੀ ਬਾਣੀ ਦੇ ਨਾਂਮ ਦੀ ਖੁਸ਼ਬੂ ਮਨ ਵਿੱਚ ਮਹਿਕ ਰਹੀ ਹੈ। ਭਗਤ ਕਬੀਰ ਜੀ ਕਹਿ ਰਹੇ ਹਨ, ਅਗਿਆਨੀ ਬੰਦੇ ਪ੍ਰਭੂ ਨੂੰ ਯਾਦ ਕਰ। ਰੱਬ ਹਰ ਸਮੇਂ ਰਹਿਣ ਵਾਲਾ ਹੈ। ਦੁਨੀਆਂ ਦੇ ਕੰਮਾਂ ਦੇ ਜੰਜਾਲ ਨਾਸ ਹੋ ਜਾਂਣ ਵਾਲੇ ਹਨ।

ਜਮਾਂ ਤੋਂ ਬਦਲ ਕੇ, ਰੱਬ ਦਾ ਰੂਪ ਹੋ ਗਏ। ਆਪਣੇ ਪਹਿਲੇ ਸੁਭਾ ਵਲੋਂ ਹਟ ਕੇ, ਵਿਕਾਰ ਕੰਮ ਛੱਡ ਦਿੱਤੇ ਹਨ। ਮੇਰੇ ਦੁੱਖ ਦੂਰ ਹੋ ਗਏ ਹਨ। ਸੁਖ ਗਏ ਹਨ। ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ। ਮਨ ਵਿਕਾਰਾਂ ਵੱਲ ਭੱਜਣੋਂ ਹੱਟ ਗਿਆ ਹੈ। ਜੋ ਪਹਿਲਾਂ ਵੈਰੀ ਸਨ, ਹੁਣ ਉਹ ਸੱਜਣ ਬਣ ਗਏ ਹਨ। ਪਹਿਲਾਂ ਇਹ ਰੱਬ ਨੂੰ ਨਹੀਂ ਮੰਨਦੇ ਸਨ। ਉਹ ਵੀ ਮਿੱਤਰ ਬੱਣ ਗਏ ਹਨ। ਹੁਣ ਮੈਨੂੰ ਸਾਰੇ ਸੁਖ ਆਨੰਦ ਪ੍ਰਤੀਤ ਹੋ ਰਹੇ ਹਨ। ਮੇਰੇ ਅੰਦਰ ਠੰਢ ਪੈ ਗਈ ਹੈ, ਜਦੋਂ ਤੋਂ ਮੈਂ ਪ੍ਰਭੂ ਨੂੰ ਪਛਾਂਣ ਲਿਆ ਹੈ।

ਮਨ ਮਾਇਆ ਵਿਚ ਵਿਚਰਦਾ ਹੋਇਆ ਵੀ, ਮਾਇਆ ਦੇ ਮੋਹ ਤੋਂ ਉੱਚਾ ਹੋ ਗਿਆ ਹੈ। ਮੇਰੇ ਸਰੀਰ ਵਿਚ ਵਿਕਾਰਾਂ ਦੇ ਕ੍ਰੋੜਾਂ ਬਖੇੜੇ ਸਨ। ਪ੍ਰਭੂ ਦੀ ਰੱਬੀ ਗੁਰਬਾਣੀ ਵਿਚ ਜੁੜੇ ਰਹਿੱਣ ਕਰਕੇ, ਉਹ ਸਾਰੇ ਪਲਟ ਕੇ ਅੰਨਦ ਦਾ ਟਿਕਾਣਾਂ ਬੱਣ ਗਏ ਹਨ। ਮਨ ਨੇ ਆਪਣੇ ਅਸਲ ਸਰੂਪ ਰੱਬ ਨੂੰ ਪਛਾਣ ਲਿਆ ਹੈ। ਪ੍ਰਭੂ ਹੀ ਪ੍ਰਭੂ ਹਰ ਪਾਸੇ ਦਿੱਸ ਰਿਹਾ ਹੈ। ਰੋਗ ਤੇ ਤਾਪ ਹੁਣ ਨੇੜੇ ਨਹੀਂ ਆ ਸਕਦੇ। ਕਬੀਰ ਜੀ ਕਹਿ ਰਹੇ ਹਨ। ਮੈਂ ਆਤਮਕ ਅਨੰਦ, ਅਡੋਲ ਅਵਸਥਾ ਵਿਚ ਜੁੜ ਗਿਆ ਹਾਂ। ਨਾਹ ਮੈਂ ਆਪ ਕਿਸੇ ਹੋਰ ਪਾਸੋਂ ਡਰਦਾ ਹਾਂ। ਨਾਹ ਹੀ ਹੋਰਨਾਂ ਨੂੰ ਡਰਾਉਂਦਾ ਹਾਂ।

Comments

Popular Posts