ਬਾਬਾ ਨੋਟ ਉਂਗ਼ਲਾਂ ਉਤੇ ਗਿੱਣੇ।

ਸਤਵਿੰਦਰ ਕੌਰ ਸੱਤੀ (ਕੈਲਗਰੀ) ਕਨੇਡਾ satwinder_7@hotmail.com

ਬਾਬੇ ਦਾ ਆਪਦਾ ਨਾਂ ਸਰੇ। ਬਾਬਾ ਪੋਤਿਆਂ ਨੂੰ ਕੀ ਕਰੇ?

ਵੈਸੇ ਬਾਬੇ ਕੋਲ ਪੈਸੇ ਬੜੇ। ਬਾਬਾ ਨੋਟ ਉਂਗ਼ਲਾਂ ਉਤੇ ਗਿੱਣੇ।

ਬਾਬਾ ਪੈਸਿਆਂ ਨੂੰ ਕਿਥੇ ਧਰੇ?ਬਾਬੇ ਦੁਆਲੇ ਨਿਆਣੇ ਖੜ੍ਹੇ।

ਇਧਰ-ਉਧਰ ਲੁੱਕੋ ਕੇ ਧਰੇ। ਪਾ ਕੁੱਜੇ ਚ ਧਰਤੀ ਵਿੱਚ ਦੱਬੇ।

ਬਾਬਾ ਕਦੇ ਸਿਰਹਾਂਣੇ ਧਰੇ। ਕਦੇ ਪੱਲੇ ਨਾਲ ਨੇ ਪੈਸੇ ਬੰਨੇ।

ਇੱਕ ਰਾਤ ਖੁੱਲਗੇ ਬੰਨੇ ਪੱਲੇ। ਬਾਬੇ ਦੇ ਮੁੰਡੇ ਦੇ ਹੱਥ ਲੱਗੇ।

ਘਰ ਦੇ ਵਿੱਚ ਹੀ ਚੋਰ ਬੜੇ। ਬਾਬਾ ਕਿਹੜਾ ਘਰੋਂ ਚੋਰ ਫੜੇ?

ਘਰ ਵਿੱਚ ਕਿਹਦੇ ਨਾਲ ਲੜੇ? ਬਾਬਾ ਇਕੱਲਾ ਬੈਠਾ ਖਪੇ।

ਨੋਟਾਂ ਦੇ ਵਿਯੋਗ ਵਿੱਚ ਮਰੇ। ਘਰਦੇ ਪੁੱਛਦੇ ਨੋਟ ਕਿਥੇ ਧਰੇ?

ਬਾਪੂ ਕਿਥੇ ਧਰ ਕੇ ਭੁੱਲੇ? ਸਾਡੇ ਉਤੇ ਤੁਮਤਾਂ ਲੌਉਂਦਾ ਫਿਰੇ।

ਧੀਆਂ-ਪੁੱਤਾਂ ਨਾਲ ਲੜੇ। ਬੁੱਢਾ ਹੋ ਕੇ ਵੀ ਦਿਨ ਨਹੀਂ ਫਿਰੇ।

ਤੂੰ ਜੁਵਾਨੀ ਵਾਂਗ ਕਰੇਂ। ਸੱਤੀ ਬਾਬੇ ਨੇ ਨੱਕ ਵਿੱਚ ਦੰਮ ਕਰੇ।

ਸਤਵਿੰਦਰ ਸਬ ਜੀਅ ਸੂਲੇ ਟੰਗੇ। ਪਰਿਵਾਰ ਤਾਂ ਸੇਵਾ ਕਰੇ।

ਬਾਬਾ ਕਿਸੇ ਇੱਕ ਦੀ ਨਾਂ ਸੁਣੇ। ਬੁੱਢੇ ਕਿਉਂ ਨੇ ਤੰਗ ਕਰੇ?

ਬੇਬੇ ਦੇਖ ਬਾਬੇ ਕਹੇ। ਬੁੱਢਿਆ ਜੁਆਕ ਜਮਾਂ ਤੇਰੇ ਤੇ ਗਏ।

 

Comments

Popular Posts