ਜੇ ਚੱਲ ਗਿਆ ਇਸ਼ਕੇ ਦਾ ਡੰਗ ਕਾਲਜਾਂ ਫੜ ਬਹਿ ਜਾਂਏਗਾ
ਸਾਡੇ ਵੱਲ ਤੱਕਕੇ ਹੱਸਿਆਂ ਨਾਂ ਕਰ ਪੁਆੜਾ ਕੋਈ ਪੈ ਜਾਊਗਾ।
ਤੇਰੀ ਉਮਰ ਨਿਆਣੀ ਅਜੇ ਤਾਂ ਪੰਗਾ ਨਵਾਂ ਕੋਈ ਪੈ ਜਾਊਗਾ।
ਤੇਰਾ ਬੁੱਲਾਂ ਵਿੱਚ ਮਿੰਨਾਂ-ਮਿੰਨਾਂ ਹੱਸਣਾਂ ਵਿੱਚੇ ਰਹਿ
ਜਾਊਗਾ।
ਤੇਰਾ ਤਿਰਸ਼ੀ ਨਿਗਾ ਦੇ ਨਾਲ ਤੱਕਣਾਂ ਜਾਨ ਸਾਡੀ ਜਾਊਗਾ।
ਜੇ ਚੱਲ ਗਿਆ ਇਸ਼ਕੇ ਦਾ ਡੰਗ ਕਾਲਜਾਂ ਫੜ ਬਹਿ ਜਾਂਏਗਾ।
ਬੱਚ ਕੇ ਰਹੀ ਰੋਗ ਇਸ਼ਕੇ ਦਾ ਤੂੰ ਵੀ ਲੁਵਾ ਕੇ ਬਹਿ ਜਾਂਏਗਾ।
ਸਾਡੇ ਕੋਲੋ ਤੂੰ ਬੱਚ ਕੇ ਰਹੀ ਦਿਲ ਗੁਆ ਕੇ ਬਹਿ ਜਾਂਏਗਾ।
ਸੱਤੀ ਇਸ਼ਕੇ ਦੇ ਪੱਕੇ ਨੇ ਖਿਲਾੜੀ ਸਬ ਕੁੱਝ ਹਾਰ ਜਾਂਏਗਾ।
ਮਹਿਬੂਬ ਦੇ ਨਾਲ ਪਿਆਰ ਦੀ ਬਾਤ ਤੂੰ ਵੀ ਸਿੱਖ ਜਾਂਏਗਾ।
ਸਤਵਿੰਦਰ ਦੇ ਆਸ-ਪਾਸ ਰਹਿ ਕੇ ਪਿਆਰ ਸਿੱਖ ਜਾਂਏਗਾ।
ਪਿਆਰ ਵਿੱਚੋਂ ਪਿਆਰ ਨੂੰ ਹੀ ਹੰਢਾ ਕੇ ਸੁਰਗਾ ਨੂੰ ਜਾਂਏਗਾ।
ਲੋਹੇ ਨਾਲ ਪਾਰਸ ਛੂਹਾ ਕੇ ਸਾਨੂੰ ਵੀ ਤੂੰ ਤਾਂ ਤਾਰ ਜਾਂਏਗਾ।
Comments
Post a Comment