ਭਾਗ 47 ਜਿੰਦਗੀ ਜੀਨੇ ਦਾ ਨਾਂਮ
ਜਿਸ ਨੂੰ ਘਰ ਦੇ ਘਰੇ ਨਹੀਂ ਵੜਨ ਦਿੰਦੇ, ਐਸੇ ਲੋਕ ਸੇਵਾ ਉਤੇ ਹੋ ਜਾਂਦੇ ਹਨ
ਸੁਖਦੇਵ ਤੇ ਰਵੀ ਨੂੰ ਹੌਸਲਾਂ ਦੇਣ ਵਾਲੇ ਬਹੁਤ ਲੋਕ ਸਨ। ਹਰ ਕੋਈ ਇਹੀ ਕਹਿੰਦਾ ਸੀ। ਮੈਂ ਤੇਰੇ ਨਾਲ ਹਾਂ। ਜਿਹੜੇ ਬੁੱਢਿਆਂ ਭਗਤੇ, ਸੰਤੋਖੇ, ਬੰਤੇ ਵਰਗਿਆਂ ਤੋਂ ਖੂੰਡੀ ਨਾਲ ਮਸਾਂ ਤੁਰਿਆ ਜਾਂਦਾ ਸੀ। ਉਹ ਸੁਖਦੇਵ ਤੇ ਰਵੀ ਨੂੰ ਮੋਡਾ ਦੇਣ ਲਈ ਤੰਤਪਰ ਸਨ। ਸੰਤੋਖੇ ਦੇ ਗਲ਼ੇ ਵਿੱਚ ਖੰਘ ਫਸੀ ਹੋਈ ਸੀ। ਉਸ ਨੂੰ ਕਈ ਬਾਰ ਹੱਥੂ ਆ ਚੁੱਕਾ ਸੀ। ਲੱਗਦਾ ਸੀ, ਹੁਣੇ ਦਮ ਤੋੜ ਦੇਵੇਗਾ। ਸਿਵਿਆਂ ਵਿੱਚ ਲੱਤਾਂ ਸਨ। ਝੂਠ ਦਾ ਸਾਥ ਦੇਣ ਨੂੰ ਬਹੁਤ ਕਾਹਲੇ ਸਨ। ਉਸ ਨੇ ਕਿਹਾ, “ ਰਵੀ, ਸੁਖਦੇਵ ਤੁਸੀਂ ਫ਼ਿਕਰ ਹੀ ਨਾਂ ਕਰਿਉ। ਜਿਥੇ ਮਰਜ਼ੀ ਕਹਾ ਲੈਣਾਂ। ਬਈ ਤੁਸੀਂ ਐਸੇ-ਵੈਸੇ ਬੰਦੇ ਨਹੀਂ ਹਨ। “ ਇਸ ਨੂੰ ਕੋਈ ਪੁੱਛੇ, ਐਸੇ-ਵੈਸੇ ਤੋਂ ਕੀ ਭਾਵ ਹੈ? ਕੀ ਇਹ ਕਾਂਮ ਦੇ ਬਸ ਵਿੱਚ ਨਹੀਂ ਹਨ? ਕੀ ਇੰਨਾਂ ਨੂੰ ਸੈਕਸ ਦੀ ਸੋਝੀ ਨਹੀਂ ਹੈ? ਸੰਤੋਖੇ ਨੂੰ ਤਾਂ ਆਪਦੇ ਮਾਂ-ਬਾਪ ਵੀ ਐਸੇ-ਵੈਸੇ ਨਹੀਂ ਲੱਗਦੇ ਹੋਣੇ। ਮਾਂਪੇਂ ਵੀ ਭੈਣ-ਭਰਾ ਲੱਗਦੇ ਹੋਣੇ ਹਨ। ਇਸ ਦਾ ਬੀਜ ਬਾਹਰੋਂ, ਕਿਸੇ ਤੋਂ ਪੁਆ ਲਿਆ ਹੋਣਾਂ ਹੈ। ਨਾਂ ਹੀ ਇਹ ਆਪ 90 ਸਾਲਾਂ ਦਾ ਬੁੱਢਾ ਐਸਾ-ਵੈਸਾ ਹੈ। ਘਰ ਇਸ ਦਾ ਬਾਲ ਬੱਚਾ, ਕਿਸੇ ਗੁਆਂਢੀ ਦਾ ਹੋਣਾਂ ਹੈ। ਰਵੀ, ਸੁਖਦੇਵ ਦਾ ਇਹ ਪਹਿਰਾ ਦਿੰਦਾ ਹੈ। ਬੰਤਾ ਤਾਂ ਰਵੀ ਦਾ ਬਾਪ ਹੀ ਸੀ। ਸੁਖਦੇਵ ਗੁਆਂਢੀ ਸੀ। ਚਾਹੇ ਨੰਗੇ ਵੀ ਵਿਹੜੇ ਵਿੱਚ ਘੁੰਮੀ ਜਾਂਣ, ਕੁੱਝ ਫ਼ਰਕ ਨਹੀਂ ਪੈਂਦਾ। ਬੰਤੇ ਵਰਗਿਆ ਨੂੰ ਉਤੇਜਤ ਤਾਂ ਦੂਜੇ ਨੂੰ ਦੇਖ਼ ਕੇ ਹੋ ਹੁੰਦਾ ਹੈ। ਸੁਆਦ ਤਾਂ ਦੂਜੇ ਦੇ ਮਾਲ ਨੂੰ ਦੇਖ਼ ਕੇ ਆਉਂਦਾ ਹੈ। ਘਰ ਦੀ ਮੁਰਗੀ ਫੀਕੀ ਲੱਗਦੀ ਹੈ। ਭਗਤੇ ਬੁੱਢੇ ਦੀ ਬਾਤ ਘਰਦੇ ਨਹੀਂ ਸੁਣਦੇ ਸਨ। ਐਸੇ ਬੰਦੇ ਨੇ, ਲੋਕਾਂ ਦੀ ਹੀ ਅਗਵਾਹੀ ਕਰਨੀ ਹੈ। ਜਿਸ ਦੀ ਘਰ ਵਿਚ ਨਾਂ ਪੁਗੇ। ਘਰ ਦੇ ਚਾਰ ਜੀਅ ਗੱਲ ਨਾਂ ਸੁਣਨ। ਉਹ ਲੋਕਾਂ ਦੀ ਸਰਪੰਚੀ ਕਰਨ ਲੱਗ ਜਾਂਦਾ ਹੈ। ਜਿਸ ਨੂੰ ਘਰ ਦੇ ਘਰੇ ਨਹੀਂ ਵੜਨ ਦਿੰਦੇ, ਐਸੇ ਲੋਕ ਸੇਵਾ ਉਤੇ ਹੋ ਜਾਂਦੇ ਹਨ।
ਸੁਖਦੇਵ ਤੇ ਰਵੀ ਝੂਠੇ ਗੁਵਾਹ ਤਿਆਰ ਕਰ ਰਹੇ ਸਨ। ਹਰ ਰੋਜ਼ ਐਸੇ ਝੂਠੇ ਗੁਵਾਹਾਂ ਨੂੰ ਪੱਕੇ ਕਰਨ ਲਈ ਸ਼ਰਾਬ ਪਿਲਾਉਂਦੇ ਸਨ। ਮੱਛੀਆਂ ਦੇ ਪਕੌੜੇ, ਮੁਰਗੇ, ਬੱਕਰੇ ਖਿਲਾਉਂਦੇ ਸਨ। ਸਾਰਾ ਮੇਲਾ ਸੁਖਦੇਵ ਦੇ ਘਰ ਹੀ ਲੱਗਦਾ ਸੀ। ਘਰ ਦੇ ਗਰਾਜ ਵਿੱਚ ਬੈਠਦੇ ਸਨ। ਗਲ਼ੇ ਤੱਕ ਰੱਜ ਕੇ ਬੱਕਰੇ, ਬੁੱਲ-ਬਲੀਆਂ ਬਲਾਉਂਦੇ ਸਨ। ਦਰਸ਼ਨਾਂ ਤੇ ਇਸ ਦੀ ਜੋਟੀਦਾਰ ਰਾਜਵੀਰ ਮੁਰਗੇ, ਬੱਕਰੇ ਬੱਣਾਂਉਂਦੀਆਂ ਸਨ। ਛੱੜਿਆਂ ਦੀ ਸੇਵਾ ਕਰਨ ਨੂੰ ਵੀ ਔਰਤਾਂ ਤਿਆਰ ਰਹਿੰਦੀਆਂ ਹਨ। ਦਰਸ਼ਨਾਂ ਨੇ ਕਿਹਾ, “ ਤੁਸੀਂ ਭਾਵੇ ਸਾਨੂੰ ਵੀ ਜੱਜ ਮੁਹਰੇ ਲੈ ਚੱਲਿਉ। ਮੈਂ ਜੱਜ ਨੂੰ ਕਹੂਗੀ। ਮੇਰਾ ਘਰ ਇੰਨਾਂ ਦੇ ਸਹੱਮਣੇ ਹੈ। ਮੈਨੂੰ ਤਾਂ ਬਿਚਾਰਿਆਂ ਨੇ, ਕਦੇ ਕੁੱਝ ਨਹੀਂ ਕਿਹਾ। ਬਹੁਤ ਸਾਊ ਬੰਦੇ ਹਨ। “ ਸੁਖਦੇਵ ਹੱਸਿਆ, ਉਸ ਨੇ ਕਿਹਾ, “ ਸਾਲੀਏ,ਕਿਤੇ ਸੱਚੀਂ ਨਾਂ ਜੱਜ ਨੂੰ ਕਹਿ ਦੇਵੀ। ਅੱਜ-ਕੱਲ ਡਾਕਟਰ, ਐਸੇ ਟੈਸਟ ਕਰ ਦਿੰਦੇ ਨੇ। ਤੇਰੇ ਸਾਰੇ ਯਾਰਾਂ ਦਾ ਨਾਂਮ ਦੱਸ ਦੇਣਗੇ। “ ਸਾਰੇ ਖੀ-ਖੀ ਕਰਕੇ ਹੱਸ ਪਏ। ਸੰਤੋਖਾ, ਬੰਤਾ ਇਕੱਠੇ ਬੋਲ ਪਏ, “ ਇਹ ਸਾਲੀ ਆਪਾਂ ਨੂੰ ਫਸਾਊਗੀ। ਠਾਣੇਦਾਰਨੀਏ ਤੂੰ ਮਹੱਲੇ ਦੀ ਠਾਂਣੇਦਾਰੀ ਹੀ ਕਰ ਲਿਆ ਕਰ। ਬਾਲੀ ਕਨੂੰਨੀ ਕਾਰਵਾਈ ਲਈ ਰਹਿੱਣ ਦੇ। “ ਰਾਜਵੀਰ ਸੁਖਦੇਵ ਦੀ ਗੋਤਣ ਵੀ ਸੀ। ਉਸ ਨੇ ਕਿਹਾ, “ ਆਂਏ ਕਿਵੇਂ ਤੁਹਾਨੂੰ ਕੋਈ ਕੁੱਝ ਕਹੂਗਾ? ਜਿੰਨਾਂ ਚਿਰ ਅਸੀਂ ਤੁਹਾਡੇ ਉਤੇ ਪਰਚਾ ਨਹੀਂ ਕੱਟਾਉਂਦੀਆਂ। ਸਾਡੇ ਕੋਲੋ ਤੁਸੀਂ ਮੌਜ਼ਾਂ ਲੁੱਟੀ ਚੱਲੋ। ਮੈਂ ਤੇ ਦਰਸ਼ਨਾਂ ਤੁਹਾਨੂੰ ਬਰੀ ਕਰਾਂ ਲਵਾਂਗੀ। ਭਾਵੇਂ ਇਹ ਨਾਂ ਕਹਿੱਣਾਂ ਪਵੇ, “ ਸੁਖਦੇਵ ਮੇਰੇ ਨਾਲ, ਮੇਰੇ ਮੰਜੇ ਉਤੇ ਉਸ ਸਮੇਂ ਸੁੱਤਾ ਹੋਇਆ ਸੀ। ਰਵੀ ਦਰਸ਼ਨਾਂ ਨਾਲ ਦਿਲ ਬਹਿਲਾ ਰਿਹਾ ਸੀ। “ ਤੁਹਾਨੂੰ ਬਚਾਉਣਾਂ ਸਾਡੀ ਜੁੰਮੇਬਾਰੀ ਹੈ। ਗੰਦ ਵਿੱਚੋ ਨਿੱਕਲਣ ਲਈ ਆਲੇ ਦੁਆਲੇ ਛਿੱਟੇ ਤਾਂ ਪੈਣਗੇ। “
ਭਗਤੇ ਬੁੜੇ ਨੇ ਕਿਹਾ, “ ਇੰਨਾਂ ਔਰਤਾਂ ਦਾ ਪਤਾ ਕੁੱਝ ਨਹੀਂ ਹੈ। ਕਦੋਂ ਆਪਣੇ ਖਿਲਾਫ਼ ਹੋ ਜਾਂਣ। ਔਖੇ ਵੇਲੇ ਔਰਤਾਂ ਹੀ ਮਰਦਾਂ ਨਾਲ ਖੜ੍ਹਦੀਆਂ ਹਨ। ਔਰਤ ਹੀ ਔਰਤ ਦੀ ਆਪੇ ਦੁਸ਼ਮੱਣ ਬੱਣਦੀ ਹੈ। ਅਸੀ ਪੰਜਾਂ ਮਰਦਾਂ ਨੇ ਗੁਵਾਹੀ ਦੇਣ ਦੇ ਮਾਮਲੇ ਵਿੱਚ ਕੁੱਝ ਨਹੀਂ ਕਿਹਾ। “ ਰਵਿੰਦਰ ਨੇ ਕਿਹਾ, “ ਇੰਨਾਂ ਨੂੰ ਆਪਦੇ ਸੁਆਦ ਦਾ ਲਾਲਚ ਹੈ। ਜੇ ਮੈਨੂੰ ਤੇ ਸੁਖਦੇਵ ਨੂੰ ਕੁੱਝ ਹੋ ਗਿਆ। ਇੰਨਾਂ ਦੇ ਗਾਹਕਾਂ ਦੀ ਕਮੀ ਹੋ ਜਾਵੇਗੀ। ਸਾਡੇ ਬਗੈਰ ਜਹਾਨ ਸੁੰਨਾਂ ਹੋ ਜਾਵੇਗਾ। ਇਹ ਤਾਂ ਬਿਚਾਰੀਆਂ ਸਾਡੇ ਸਿਰ ਉਤੇ ਦਿਨ ਕੱਟ ਰਹੀਆਂ ਹਨ। ਇੰਨਾਂ ਨੂੰ ਜਿਉਂਦੇ ਬੱਕਰੇ ਟੱਕਰੇ ਹੋਏ ਹਨ। “ ਸ਼ਰਾਬ ਤੇ ਮੀਟ ਦੀ ਹਵਾੜ ਨੱਕ ਨੂੰ ਚੜ੍ਹ ਰਹੀ। ਰਾਤ ਬਹੁਤ ਵੱਡੀ ਹੋ ਗਈ ਸੀ। ਊਚੀਆਂ ਅਵਾਜ਼ਾਂ ਘੁਸਰ-ਮੁਸਰ ਵਿੱਚ ਬਦਲ ਗਈਆਂ। ਗਰਾਜ ਦਾ ਡੋਰ ਬੰਦ ਹੋ ਗਿਆ ਸੀ। ਬੱਤੀਆਂ ਬੰਦ ਹੋ ਗਈਆਂ ਸਨ। ਜਿਵੇਂ ਮਾਤਮ ਛਾਅ ਗਿਆ ਹੋਵੇ।
Comments
Post a Comment