ਬੱਣ ਕੇ ਵਿਚੋਲੇ ਮੁੰਡੇ ਦੇ ਔਗੁਣ ਨੂੰ ਲੋਕ ਲੁੱਕੋ ਲੈਂਦੇ
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਮਾਪਿਉ ਤੁਸੀਂ ਜੋ ਅਣਜੋੜ ਵਿਆਹ ਕਰ ਦਿੰਦੇ।
ਕੁੜੀਆਂ ਨੂੰ ਵਿਗੜਿਆਂ ਮੁੰਡਿਆ ਦੇ ਤੋਰ ਦਿੰਦੇ।
ਜ਼ਿਆਦੇ ਉਮਰ ਦੇ ਮਰਦ ਨਾਲ ਧੀ ਤੋਰ ਦਿੰਦੇ।
ਚਾਚੀ, ਭੂਆਂ, ਮਾਮੀ, ਮਾਸੀ ਨੂੰ ਖੁਸ਼ ਕਰ ਦਿੰਦੇ।
ਸਾਕ ਦੇ ਕੇ ਕਿਸੇ ਰਿਸ਼ਤੇਦਾਰ ਨੂੰ ਖੁਸ਼ ਕਰ ਦਿੰਦੇ।
ਬੱਣ ਵਿਚੋਲੇ ਮੁੰਡੇ ਦੇ ਔਗੁਣ ਮਾਪਿਆ ਤੋਂ ਲੁੱਕੋਦੇ।
ਕਈ ਕੁੜੀਆਂ ਪੜ੍ਹਾ ਕੇ ਮੁੰਡਾ ਅਨਪੜ੍ਹ ਲੱਭ ਲੈਂਦੇ।
ਸ਼ਰਾਬੀਆਂ ਵਿਲੜਾ ਨਾਲ ਮਾਂਪੇਂ ਧੀਆਂ ਤੋਰ ਦਿੰਦੇ।
ਧੀ-ਜਮਾਈ ਨੂੰ ਨਾਂ ਪੁੱਛਦੇ ਕੀ ਤੁਸੀਂ ਖੁਸ਼ ਰਹਿੰਦੇ?
ਸੌਹੁਰੇ ਘਰ ਮਰ ਚਾਹੇ ਜੀਅ ਧੀ ਨੂੰ ਮਾਂਪੇਂ ਕਹਿੰਦੇ।
ਜਮਾਂਈ ਨੂੰ ਬੱਚੇ ਜੰਮਣ ਵਾਲੀ ਮਸ਼ੀਨ ਦੇ ਦਿੰਦੇ।
ਕੰਮ ਵਾਲੀ ਬਾਈ ਘਰ ਸਾਫ਼ ਕਰਨ ਨੂੰ ਦੇ ਦਿੰਦੇ।
ਕਰਕੇ ਲਾਡਲੀ ਦਾ ਵਿਆਹ ਸਰਖਰੂ ਹੋ ਜਾਂਦੇ।
ਨੂੰਹੁ-ਪੁੱਤ ਵਿੱਚ ਵੀ ਤਾਂਹੀ ਤਾਂ ਪੁਆੜੇ ਨੇ ਪੈਂਦੇ।
ਅਮਰੀਕਾ ਦੇ ਨਾਂਮ ਨੂੰ ਧੀ-ਪੁੱਤ ਵਿਆਹ ਦਿੰਦੇ।
ਕਨੇਡਾ ਬਾਹਰਲੇ ਦੇਸ਼ ਵਿੱਚ ਵਿਆਹ ਕਰ ਦਿੰਦੇ।
ਮਾਂਪੇ ਵੀ ਬਾਹਰ ਆਉਣ ਦਾ ਰਸਤਾ ਕੱਢ ਲੈਂਦੇ।
ਪਤੀ-ਪਤਨੀ ਦੇ ਰਿਸ਼ਤੇ ਨੂੰ ਨਰਕ ਬੱਣਾਂ ਦਿੰਦੇ।
ਸੱਤੀ ਵਰਗੀਆਂ ਨੂੰ ਨੌਕਰਾਣੀਆਂ ਬੱਣਾਂ ਦਿੰਦੇ।
ਸਤਵਿੰਦਰ ਦੀ ਤਾਂ ਮਾਪਿਉ ਉਕਾ
ਨਹੀਂ ਸੁਣਦੇ।
Comments
Post a Comment