ਭਾਗ 50 ਜਿੰਦਗੀ ਜੀਨੇ ਦਾ ਨਾਮ ਹੈ
ਅੰਨੇ ਕਨੂੰਨ ਨੇ ਅੰਨਿਆ-ਨਿਆ, ਸੱਚ-ਝੂਠ ਤੋਂ ਕੀ ਲੈਣਾਂ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ  satwinder_7@hotmail.com

ਪ੍ਰੇਮ ਨੂੰ ਜਮਾਨਤ ਤਾਂ ਮਿਲ ਗਈ ਸੀ। ਉਸ ਦੇ ਕੇਸ
ਦੀ ਇੱਕ ਸਾਲ ਦੀ ਤਰੀਕ ਪਈ ਸੀ। ਅੱਦਾਲਤ ਵਿੱਚ ਕੇਸ ਇੰਨੇ ਸਨ। ਕੇਸ ਦੀ ਸੁਣਵਾਈ ਲਈ ਸਾਲ ਤੋਂ ਵੀ
ਕਿਤੇ ਵੱਧ ਸਮਾਂ ਲੱਗਦਾ ਸੀ। ਪ੍ਰੇਮ ਦੇ ਕੇਸ ਵਿੱਚ ਗੁਵਾਹ ਪੁਲੀਸ ਵਾਲੇ ਆਪ ਹੀ ਸਨ। ਪੁਲੀਸ ਵਾਲਿਆਂ
ਦੀ ਆਪਦੀ ਮਰਜ਼ੀ ਹੁੰਦੀ ਹੈ। ਕੇਸ ਕਿੰਨਾਂ ਕੁ ਲੰਬਾ ਖਿੱਚਣਾਂ ਹੈ? ਪੁਲੀਸ ਵਾਲੇ ਚਾਹੁੰਣ ਤਾਂ ਜਿਸ
ਦਿਨ ਬੰਦਾ ਫੜਦੇ ਹਨ। ਉਸ ਦਿਨ ਕੁੱਝ ਕੁ ਘੰਟਿਆਂ ਬਆਦ ਜਾਂ ਜਦੇ ਹੀ ਗੁਨਾਹ ਉਤੇ ਮਿੱਟੀ ਪਾ ਦਿੰਦੇ
ਹਨ। ਬੰਦੇ ਨੂੰ ਘੂਰ ਕੇ, ਉਦੋਂ ਹੀ ਚਾਰ ਝਿੱੜਕਾਂ ਮਾਰ ਕੇ ਛੱਡ ਦਿੰਦੇ ਹਨ। ਕਈ ਪੁਲੀਸ ਵਾਲੇ ਅੱਦਾਲਤ
ਵਿੱਚ ਕੇਸ ਲਿਜਾ ਕੇ, ਅੱਦਾਲਤ ਵਿੱਚ ਆਉਣਾਂ ਜਰੂਰੀ ਨਹੀਂ ਸਮਝਦੇ। ਆਪੇ ਅੱਗਲਾ ਖੱਜਲ-ਖੁਆਰ ਹੁੰਦਾ
ਫਿਰਦਾ ਹੈ। ਪੁਲੀਸ ਵਾਲੇ ਦੇ ਨਾਂ ਪਹੁੰਚਣ ਨਾਲ ਕੇਸ ਰਫ਼ਾ-ਦਫ਼ਾ ਹੋ ਜਾਂਦਾ ਹੈ। ਕਨੇਡਾ, ਭਾਰਤ ਜਾਂ
ਕਿਸੇ ਹੋਰ ਦੇਸ਼ ਦੇ ਪੁਲੀਸ ਵਾਲਿਆਂ, ਅੱਦਾਲਤਾਂ ਵਕੀਲਾਂ ਵਿੱਚ ਕੋਈ ਫ਼ਰਕ ਨਹੀਂ ਹੈ। ਸਬ ਆਂਮ
ਇਕੋ-ਜਿਹੇ ਹੀ ਬੰਦੇ ਹਨ। ਸਬ ਦੇ ਅੱਖਾਂ, ਕੰਨ ਬੰਦ ਹਨ। ਕੁੱਤੀ ਚੋਰ ਨਾਲ ਰਲੀ ਹੈ। ਵਾੜ ਖੇਤ ਨੂੰ
ਖਾ ਰਹੀ ਹੈ। ਪ੍ਰੇਮ ਉਸ ਦੇ ਦੋਸਤਾਂ ਦੇ ਕੇਸ ਵਿੱਚ ਪੁਲੀਸ ਵਾਲੇ ਅੱਦਾਲਤ ਵਿੱਚ ਨਹੀਂ ਆਏ ਸਨ।
ਜਿੰਨਾਂ ਚਿਰ ਬੰਦਾ ਮਰਦਾ ਨਹੀਂ, ਉਨਾਂ ਚਿਰ ਇਹ ਕੋਈ ਹੈਡਕ ਨਹੀਂ ਲੈਂਦੇ। ਛੋਟੇ ਕੇਸ ਵਿੱਚ ਪੁਲੀਸ
ਵਾਲੇ ਇਹ ਕਹਿ ਕੇ ਨਿੱਕਲ ਜਾਂਦੇ ਹਨ, “ ਸਿਟੀ ਵਿੱਚ ਕੱਤਲ ਹੋਈ ਜਾਂਦੇ ਹਨ। ਉਨਾਂ ਨੂੰ ਦੇਖ਼ੀਏ
ਜਾਂ ਤੁਹਾਡੀਆ ਸੱਟਾਂ ਉਤੇ ਮੱਲਮ ਕਰੀਏ। “ ਇੰਨਾਂ ਪੁਲੀਸ ਵਾਲਿਆਂ ਨੂੰ ਕੋਈ ਪੁੱਛੇ.ਮਰੇ ਬੰਦੇ ਦਾ
ਕੇਸ ਅੱਦਾਲਤ ਵਿੱਚ ਖਿੱਚ ਕੇ, ਕੀ ਭੂਤ ਜਿਉਂਦਾ ਹੋ ਜਾਵੇਗਾ?


ਉਸੇ ਕੱਤਲ ਕੇਸ ਦੀ ਅੱਦਾਲਤ ਵਿੱਚ ਸੁਣਵਾਈ
ਹੁੰਦੀ ਹੈ। ਜਿਸ ਦੀ ਕੋਈ ਪਹਿਰਵਾਈ ਕਰਨ ਵਾਲਾ ਹੋਵੇ। ਐਰ-ਗੈਰ ਦਾ ਤਾਂ ਕੱਤਲ ਵੀ ਪੁਲੀਸ ਵਾਲੇ ਰਫ਼ਾ-ਦਫ਼ਾ ਕਰ ਦਿੰਦੇ ਹਨ। ਰਿਪੋਰਟ ਹੀ ਨਹੀਂ ਲਿਖਦੇ। ਇਹ ਵੀ ਕੀ ਕਰਨ?
ਇੰਨਾਂ ਨੂੰ ਵੀ ਗੁਵਾਹ ਚਾਹੀਦੇ ਹਨ। ਅੱਖੀ ਦੇਖ਼ਣ ਵਾਲਾ ਸੱਚਾ ਗੁਵਾਹ ਕੋਈ ਬੱਣਦਾ ਨਹੀਂ ਹੈ। ਝੂਠੇ
ਗੁਵਾਹ ਬਥੇਰੇ ਭੇਡਾਂ ਵਾਂਗ ਇਕੱਠੇ ਹੋ ਜਾਂਦੇ ਹਨ। ਪ੍ਰੇਮ ਦਾ ਇੱਕ ਦੋਸਤ ਘਰ ਦੀਆਂ ਪੋੜ੍ਹੀਆਂ
ਨਾਲ ਪਤਨੀ ਦੀ ਚੂੰਨੀ ਨਾਲ ਫਾਹਾ ਲੈ ਕੇ ਮਰ ਗਿਆ ਸੀ। ਉਸ ਬੰਦੇ ਨੇ ਸਿੱਖ ਧਰਮ ਛੱਡ ਕੇ, ਮੁਸਲਮਾਨ
ਧਰਮ ਔਰਤ ਖ਼ਾਤਰ ਬਦਲ ਲਿਆ। ਦੋ ਭਰਾ ਤਿੰਨ ਭੈਣਾਂ, ਮਾਂ-ਬਾਪ ਸਾਰੇ ਰਿਸ਼ਤੇਦਾਰਾਂ ਨੂੰ ਛੱਡ ਦਿੱਤਾ।
ਪੁਲੀਸ ਕਨੂੰਨ ਨੇ ਉਕਾ ਇਸ ਕੇਸ ਨੂੰ ਖੋਜਣ ਦੀ ਕੋਸ਼ਸ਼ ਨਹੀਂ ਕੀਤੀ। ਪਤੀ ਮਰੇ ਨੂੰ 6 ਮਹੀਨੇ ਵੀ
ਨਹੀਂ ਪੈਣ ਦਿੱਤੇ। ਉਸ ਮੁਸਲਮਾਨਣ ਔਰਤ ਨੇ, ਬੁਰਕੇ ਨਿਕਾਬ ਚੱਕ ਕੇ, ਘਰ ਥੱਲੇ ਬੇਸਮਿੰਟ ਵਿੱਚ
ਰਹਿੰਦੇ ਕਾਲੇ ਨਾਲ ਹੋਰ ਨਿਕਾਹ ਕਰ ਲਿਆ।


ਪਤੀ-ਪਤਨੀ ਵਿੱਚ ਝਗੜੇ ਹੁੰਦੇ ਰਹਿੰਦੇ ਹਨ। ਐਸਾ ਵੀ ਨਹੀਂ ਹੈ। ਹੱਟਾਉਣ ਆਇਆ,
ਦੋਂਨਾਂ ਵਿਚੋਂ ਇੱਕ ਦੀ ਜਾਨ ਲੈ ਲਵੇ। ਇੱਕ ਹੋਰ ਪਤੀ-ਪਤਨੀ ਆਪਸ ਵਿੱਚ ਲੜ ਪਏ। ਪਤਨੀ ਇੱਕ ਸਾਲ
ਦੀ ਧੀ ਨੂੰ ਲੈ ਕੇ, ਮਾਪਿਆਂ ਦੇ ਘਰ ਚੱਲੀ ਗਈ। ਮਗਰ ਹੀ ਉਸ ਦਾ ਪਤੀ ਉਥੇ ਪਹੁੰਚ ਗਿਆ। ਉਸ ਬੰਦੇ ਕੋਲ
ਚਾਕੂ ਸੀ। ਉਹ ਘਰ ਦੇ ਅੰਦਰ ਦਾਖ਼ਲ ਨਹੀਂ ਹੋਇਆ ਸੀ। ਉਸ ਨੂੰ ਜਦੋਂ ਪਤਨੀ ਤੇ ਉਸ ਦੇ ਮਾਪਿਆਂ ਨੇ ਦੇਖ਼ਿਆ।
ਡਰਦਿਆਂ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਵਾਲੇ ਨੇ ਉਸ
ਦੇ ਦਿਲ ਉਤੇ ਗੋਲ਼ੀ ਦਾਗ ਦਿੱਤੀ। ਪੁਲੀਸ ਵਾਲਾ ਗੋਲ਼ੀ ਲੱਤ, ਬਾਂਹ ਵਿੱਚ ਵੀ ਮਾਰ ਸਕਦਾ ਸੀ। ਪੁਲੀਸ
ਵਾਲਿਆਂ ਨੂੰ ਹਰ ਤਰਾਂ ਦੀ ਟ੍ਰੇਨਿੰਗ ਦਿੱਤੀ ਹੁੰਦੀ ਹੈ। ਇੰਨਾਂ ਨੂੰ ਸਬ ਪਤਾ ਹੁੰਦਾ ਹੈ। ਕਿਥੇ
ਗੋਲ਼ੀ ਮਾਰਨ ਨਾਲ ਬੰਦਾ ਡਰ ਜਾਂ ਮਰ ਸਕਦਾ ਹੈ? ਚਾਕੂ ਵਾਲਾ ਬੰਦਾ, ਕਿਹੜਾ ਪੁਲੀਸ ਵਾਲਿਆਂ ਦੇ ਸਟੇਨ ਗੰਨ ਚਲਾ
ਦਿੰਦਾ? ਪੁਲੀਸ ਵਾਲੇ ਉਤੇ ਕੋਈ ਕੇਸ ਨਹੀਂ ਚੱਲਿਆ। ਧੱਕੇਸ਼ਾਹੀ ਦਾ ਜਮਾਨਾਂ ਆ ਗਿਆ ਹੈ। ਜਿਸ ਦੀ
ਲਾਠੀ ਹੈ। ਉਸੇ ਦੀ ਬੈਂਸ ਹੈ। ਲਾਠੀ ਤੱਕੜੇ ਦੀ ਹੈ। ਸਰੀਫ਼ ਮਾੜੇ ਬੰਦੇ ਦਾ ਤਾਂ ਜਿਉਣਾਂ ਹੀ ਔਖਾ
ਹੈ।


ਕਈ ਬੰਦਿਆਂ ਦੀਆਂ ਲਾਸ਼ਾਂ ਵੀ ਨਹੀਂ ਲੱਭਦੀਆਂ। ਐਸੇ ਬੰਦੇ ਕਿਥੇ ਚਲੇ ਗਏ? ਕਿਹੜੀ
ਧਰਤੀ ਨਿਗਲ ਗਈ? ਕਈ ਬਾਰ ਅਸਲ ਕਾਰਨ ਦਾ ਵੀ ਪਤਾ ਹੁੰਦਾ ਹੈ। ਬੰਦਾ ਕਿਵੇ ਮਰਿਆ ਹੈ? ਪੁਲੀਸ ਵਾਲੇ, ਵਕੀਲ, ਜੱਜ ਮੂਤ ਵਿਚੋਂ ਮੱਛੀਆਂ ਫੜਦੇ ਹਨ। ਇਨਾਂ ਵਿੱਚੋਂ ਕਿਸੇ ਨੇ
ਮੌਕੇ ਉਤੇ ਕੁੱਝ ਨਹੀਂ ਦੇਖਿਆ ਹੁੰਦਾ। ਬੜੇ ਸ਼ਰਮ ਦੀ ਗੱਲ ਹੈ। ਇਹ ਬਗੈਰ ਦੇਖੇ ਨਿਆ ਦਿੰਦੇ ਹਨ।
ਸਬ ਤੋਂ ਵੱਡੇ ਝੂਠੇ ਇਹ ਹਨ। ਹਵਾਈ ਫੈਇਰ ਹੀ ਮਾਰਦੇ ਹਨ। ਬਗੈਰ ਵਜਨ ਤੇ ਵੱਟਿਆਂ ਤੋਂ ਤੱਕੜੀ
ਤੋਲੀ ਜਾਂਦੇ ਹਨ। ਪੁਲੀਸ ਵਾਲੇ, ਵਕੀਲਾਂ, ਜੱਜ ਤਾਕਤ-ਬਾਰ, ਪੈਸੇ ਵਾਲੇ ਦਾ ਸਾਥ ਦਿੰਦੇ ਹਨ। ਫੁੱਟਪਾਥ
ਵਾਲਿਆਂ ਤੋਂ ਇੰਨਾਂ ਨੇ ਕੁੱਝ ਦੇਣਾਂ, ਲੈਣਾਂ ਨਹੀਂ ਹੈ। ਤੁਸੀਂ ਵੀ ਇੰਨਾਂ ਤੋਂ ਪਰੇ ਦੀ ਹੋ ਕੇ
ਲੰਘਿਆ ਕਰੋ। ਚਿੱਕੜ ਵਿੱਚੋਂ ਨਿੱਕਲੇ ਪੱਸ਼ੂ ਵਾਂਗ, ਕੋਲੇ ਖੜ੍ਹੇ ਨੂੰ ਵੀ ਲਪੇਟ ਸਕਦੇ ਹਨ।


ਅੰਨੇ ਕਨੂੰਨ ਨੇ ਅੰਨਿਆ-ਨਿਆ, ਸੱਚ-ਝੂਠ ਤੋਂ ਕੀ ਲੈਣਾਂ ਹੈ? ਪੁਲੀਸ ਵਾਲਿਆਂ, ਵਕੀਲਾਂ, ਜੱਜਾ ਤੇ ਹੋਰ ਕਰਮਚਾਰੀਆਂ ਦਾ ਤੋਰੀ ਫੁਲਕਾ ਚੱਲੀ ਜਾਂਦਾ
ਹੈ। ਆਂਮ ਬੰਦੇ ਨਾਲੋਂ ਚੰਗਾ ਚੋਖਾ ਖਾਂਦੇ ਹਨ। ਸਾਰੇ ਧਰਮਿਕ ਗ੍ਰੰਥਿ ਇਹੀ ਕਹਿੰਦੇ ਹਨ, “ ਨਾਂ
ਬੁਰਾ ਸੁਣੋ। ਨਾਂ ਬੁਰਾ ਦੇਖੋ। ਬੁਰਾ ਮੱਤ ਕਰੋ। “ ਇੰਨਾਂ ਨੂੰ ਲਿਖਣ ਵਾਲੇ ਵੀ ਬੰਦੇ ਦਾ ਰੂਪ ਹੀ
ਸਨ। ਉਹ ਵੀ ਇਹ ਸੱਚ ਆਪਦੇ ਪਿੰਡੇ ਉਤੇ ਹੰਢਾ ਕੇ ਗਏ ਹਨ।






Comments

Popular Posts